ਜਲੰਧਰ, 8 ਅਕਤੂਬਰ (ਪਰਨੀਤ ਕੌਰ)- ਮਹਾਮਹਿਮ ਪੰਜਾਬ ਦੇ ਗਵਰਨਰ ਵੀ ਪੀ ਸਿੰਘ ਬਦਨੋਰ ਨੇ ਅਜੀਤ ਗਰੁੱਪ ਆੱਫ ਪਬਿਲਕੇਸ਼ਨਸ ਦੇ ਮੁੱਖ ਸੰਪਾਦਕ ਪਦਮ ਭੂਸ਼ਣ ਡਾ. ਬਰਜਿੰਦਰ ਸਿੰਘ ਹਮਦਰਦ ਦੀ ਆਵਾਜ ’ਚ ਨਵੀਂ ਸੰਗੀਤ ਐਲਬਮ ‘ਆਸਥਾ’ ਨੂੰ ਰਿਲੀਜ਼ ਕੀਤਾ। ਲਵਲੀ ਪ੍ਰੋਫੈਸ਼ਨਲ ਯੂਨਿਵਰਸਿਟੀ ਦੇ ਸ਼ਾਂਤੀ ਦੇਵੀ ਮਿੱਤਲ ਸਭਾਗਾਰ ’ਚ ਆਯੋਜਿਤ ਇਸ ਲੋਕ-ਅਰਪਣ ਸਮਾਰੋਹ ’ਚ ਸਮਾਜ ਦੇ ਸਾਰੇ ਖੇਤਰਾਂ ਨਾਲ ਸੰਬੰਧਿਤ ਵਰਿਸ਼ਠ ਵਿਅਕਤੀ ਇਸ ਇਤਿਹਾਸਿਕ ਸਮਂੇ ਦੇ ਗਵਾਹ ਬਣੇ। ਇਸ ਅਠਵੀਂ ਐਲਬਮ ’ਚ ਸਾਰੀਆਂ 8 ਰਚਨਾਵਾਂ ਮਾਨਵਤਾ, ਦੇਸ਼ ਭਗਤੀ ਅਤੇ ਚੰਗਿਆਈ ’ਚ ਵਿਸ਼ਵਾਸ ਵਿਅਕਤ ਕਰਦੀਆਂ ਹਨ।ਇਸ ਮੌਕੇ ’ਤੇ ਐਲ ਪੀ ਯੂ ਦੇ ਵਿਦਿਆਰਥੀਆਂ ਨੇ ਐਲਬਮ ’ਚ ਸ਼ਾਮਿਲ ਸਾਰੇ ਗੀਤਾਂ ਦੀਆਂ ਭਾਵਨਾਵਾਂ ਨੂੰ ਮਨ ਨੂੰ ਛੂਹਣ ਵਾਲੀ ਕੋਰਿਯੋਗ੍ਰਾਫੀ ਨਾਲ ਪ੍ਰਸੁਤਤ ਕੀਤਾ। ਪੰਜਾਬ ਤੇ ਪੰਜਾਬੀਆਂ ਲਈ ਨਾ ਕੇਵਲ ਪ੍ਰਦੇਸ਼ ਅਤੇ ਦੇਸ਼ ਸਗਂੋ ਸੰਸਾਰ ਭਰ ’ਚ ਵੀ ਡਾ. ਹਮਦਰਦ ਦੁਆਰਾ ਕੀਤੀਆਂ ਗਈਆਂ ਅਨੇਕਾਂ ਕੋਸ਼ਿਸ਼ਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਗਵਰਨਰ ਬਦਨੋਰ ਨੇ ਡਾ. ਹਮਦਰਦ ਨੂੰ ਮੀਡੀਆ ਤੇ ਮਯੂਜਿਕ ਦੇ ਖੇਤਰਾਂ ’ਚ ਪੰਜਾਬ ਦੀ ਬੁਲੰਦ ਆਵਾਜ ਦੱਸਿਆ। ਇਸ ਮੌਕੇ ’ਤੇ ਸਾਬਕਾ ਗਵਰਨਰ ਸ. ਇਕਬਾਲ ਸਿੰਘ, ਸਾਂਸਦ ਨਰੇਸ਼ ਗੁਜਰਾਲ, ਸੰਤ ਬਲਬੀਰ ਸਿੰਘ ਸੀਚੇਵਾਲ, ਸ. ਤੇਜਿੰਦਰ ਸਿੰਘ ਬਿੱਟੂ, ਸ਼੍ਰੀ ਸ਼ੀਤਲ ਵਿਜ, ਸ਼੍ਰੀ ਇਰਵਿਨ ਖੰਨਾ, ਸ. ਪ੍ਰੇਮ ਸਿੰਘ ਐਡਵੋਕੇਟ, ਸਵਾਮੀ ਸ਼ਾਂਤਾਨੰਦ, ਸ਼੍ਰੀ ਗੌਤਮ ਕਪੂਰ, ਸ਼੍ਰੀ ਰਮੇਸ਼ ਮਿੱਤਲ, ਸ਼੍ਰੀ ਨਰੇਸ਼ ਮਿੱਤਲ, ਸ਼੍ਰੀ ਅਸ਼ੋਕ ਮਿੱਤਲ, ਸ਼੍ਰੀਮਤੀ ਰਸ਼ਮੀ ਮਿੱਤਲ, ਬੀਬੀ ਇੰਦਰਜੀਤ ਕੌਰ, ਭਾਈ ਰਵਿੰਦਰ ਸਿੰਘ ਤੇ ਸਮਾਜ ਦੇ ਹੋਰ ਵਰਿਸ਼ਠ ਲੋਕ ਮੌਜੂਦ ਸਨ। ਵਿਸ਼ਾਲ ਮੌਜੂਦਗੀ ਨੂੰ ਸੰਬੋਧਿਤ ਕਰਦਿਆਂ ਗਵਰਨਰ ਬਦਨੋਰ ਨੇ ਕਿਹਾ-‘ਅੱਜ ਦਾ ਦਿਨ ਇਤਿਹਾਸਿਕ ਬਣ ਗਿਆ ਹੈ ਕਿਉਂਕਿ ਇਨ੍ਹਾਂ ਗੀਤਾਂ ਨੂੰ ਆਵਾਜ ਦੇਣ ਵਾਲੇ ਡਾ. ਹਮਦਰਦ ਅਤੇ ਇਨ੍ਹਾਂ ’ਤੇ ਪੇਸ਼ਕਾਰੀ ਕਰਨ ਵਾਲੇ ਐਲ ਪੀ ਯੂ ਦੇ ਵਿਦਿਆਰਥੀਆਂ ਨੇ ਕਿਸੇ ਵੀ ਪ੍ਰੋਫੈਸ਼ਨਲ ਸਿੰਗਰ ਜਾਂ ਪਰਫੋਰਮਰ ਤਂੋ ਕਿਤੇ ਵੱਧ ਬੇਹਤਰੀਨ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਸਮਾਜ ਲਈ ਮਹਾਨ ਯੋਗਦਾਨ ਦਿੱਤਾ ਹੈ। ਵਿਨਮਰਤਾ ਡਾ. ਹਮਦਰਦ ਦੀ ਸ਼ਖ਼ਸੀਅਤ ਦਾ ਸੱਭ ਤਂੋ ਅਹਿਮ ਹਿੱਸਾ ਹੈ ਅਤੇ ਸਾਰਿਆਂ ਨੂੰ ਇਸ ਤਂੋ ਸੇਧ ਲੈਣੀ ਚਾਹੀਦੀ ਹੈ।’ ਉਨ੍ਹਾਂ ਨੇ ਜਲੰਧਰ ਸ਼ਹਿਰ ਨੂੰ ਸਮਾਰਟ ਸਿਟੀ ਘੋਸ਼ਿਤ ਹੋਣ ਲਈ ਸਾਰੇ ਜਲੰਧਰ ਨਿਵਾਸੀਆਂ ਨੂੰ ਅਗਾਂਹ ਵੀ ਮਿਲਜੁਲ ਕੇ ਕੰਮ ਕਰਦਿਆਂ ਇਸ ਨੂੰ ਸਮਾਰਟ ਤਂੋ ਸਮਾਰਟਰ ਸਿਟੀ ਬਣਾਉਣ ਲਈ ਪ੍ਰੇਰਿਤ ਕੀਤਾ। ਸਾਰਿਆਂ ਨੂੰ ਸੰਬੋਧਿਤ ਕਰਦਿਆਂ ਡਾ. ਹਮਦਰਦ ਨੇ ਕਿਹਾ-‘ਸੰਗੀਤ ਮੇਰਾ ਜੁਨੂਨ ਹੈ। ਮੈਂ ਆਪਣੇ ਬਚਪਨ ਤੋ ਹੀ ਸੰਗੀਤ ਦੇ ਪ੍ਰਤੀ ਆਕਰਸ਼ਿਤ ਰਿਹਾ ਹਾਂ। ਭਾਵੇਂ ਮੈਂ ਆਪਣੇ ਸਕੂਲ ਟਾਈਮ ਤਂੋ ਹੀ ਗਾਉਣ ਦਾ ਸ਼ੌਕੀਨ ਸੀ ਫਿਰ ਵੀ ਮੈਂ ਇਸਨੂੰ ਗੰਭੀਰਤਾ ਨਾਲ ਨਹੀਂ ਲੈ ਸਕਿਆ ਕਿਉਂਕਿ ਮੇਰੇ ਜੀਵਨ ਅਤੇ ਕਾਰਜਾਂ ’ਚ ਵੱਖਰੇ ਪ੍ਰਕਾਰ ਦੇ ਰੁਝੇਵੇਂ ਸਨ। ਫਿਰ ਵੀ ਸੰਗੀਤ ਮੇਰੇ ਵਿਅਕਤੀਤੱਵ ਦਾ ਵਿਸ਼ੇਸ਼ ਭਾਗ ਰਿਹਾ ਅਤੇ ਮੈਂ ਵਿਭਿੰਨ ਗਤੀਵਿਧੀਆਂ ਦੇ ਬਾਵਜੂਦ ਸੰਗੀਤ ਨੂੰ ਆਪਣੇ ਚਂੋ ਖਤਮ ਨਹੀਂ ਹੋਣ ਦਿੱਤਾ। ਮੈਂ ਚਾਹੁੰਦਾ ਸੀ ਕਿ ਇਹ ਪ੍ਰਵਾਹ ਲਗਾਤਾਰ ਬਣਿਆ ਰਹੇ ਤੇ ਇਸੇ ਨੂੰ ਧਿਆਨ ਵਿਚ ਰੱਖ ਕੇ ਇਹ ਨਵੀਂ ਐਲਬਮ ‘ਆਸਥਾ’ ਤੁਹਾਡੇ ਸਾਰਿਆਂ ਦੇ ਸਾਮਣੇ ਹੈ। ਮੈਂ ਸਮਝਦਾ ਹਾਂ ਕਿ ਸੰਗੀਤ ਕਿਸੇ ਵੀ ਮਾਨਵੀ ਆਤਮਾ ਲਈ ਅਸਲੀ ਖੁਰਾਕ ਹੈ।’ ‘ਆਸਥਾ’ ਐਲਬਮ ’ਚ ਸ਼ਾਮਿਲ ਕੀਤੇ ਗਏ ਗੀਤ ਇਸ ਪ੍ਰਕਾਰ ਹਨ-‘‘ਹਮਕੋ ਮਨ ਕੀ ਸ਼ਕਤੀ ਦੇਣਾ, ਗਰਜ ਬਰਸ ਪਿਆਸੀ ਧਰਤੀ ਕੋ, ਏ ਮਾਲਿਕ ਤੇਰੇ ਬੰਦੇ ਹਮ, ਮੈਂ ਤੁਮਕੋ ਵਿਸ਼ਵਾਸ ਦੂੰ, ਖੁਦ ਜੀੲਂੇ ਸਬਕੋ ਜੀਨਾ ਸਿਖਾਏੇਂ, ਸਰਫਰੋਸ਼ੀ ਕੀ ਤਮੱਨਾ, ਮੇਰਾ ਰੰਗ ਦੇ ਬਸੰਤੀ ਚੌਲਾ ਅਤੇ ਇਨਸਾਨ ਕਾ ਇਨਸਾਨ ਸੇ ਹੈ ਭਾਈਚਾਰਾ’’। ਸਾਲ 2003 ਤਂੋ ਸ਼ੁਰੂ ਕੀਤੀਆਂ ਗਈਆਂ ਡਾ. ਹਮਦਰਦ ਦੀਆਂ ਹੋਰ ਐਲਬਮਾਂ ਹਨ-ਜਜਬਾਤ, ਆਹਟ, ਸਿਜਦਾ, ਖੁਸ਼ਬੂ, ਸ਼ਰਧਾਂਜਲੀ, ਮੇਰੀ ਪਸੰਦ ਅਤੇ ਲੋਕਗੀਤ ਜਿਨ੍ਹਾਂ ’ਚ ਪੁਰਾਣੇ ਗੀਤ, ਗਜਲਾਂ ਡਾ. ਹਮਦਰਦ ਦੀ ਸੋਜ਼ ਭਰੀ ਅਵਾਜ ’ਚ ਸ਼ਾਮਿਲ ਕੀਤੀਆਂ ਗਈਆਂ ਹਨ। ਆਸਥਾ ਐਲਬਮ ਦੇ ਗੀਤਾਂ ਦੇ ਸੰਗੀਤ ਦੀ ਰਚਨਾ ਸ. ਗੁਰਦੀਪ ਸਿੰਘ ਨੇ ਕੀਤੀ ਹੈ।
ਇਸ ਤਂੋ ਪਹਿਲਾਂ ਰਿਲੀਜ਼ ਸਮਾਰੋਹ ’ਚ ਆਏ ਹੋਏ ਸਾਰੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਐਲ ਪੀ ਯੂ ਦੇ ਚਾਂਸਲਰ ਸ਼੍ਰੀ ਅਸ਼ੋਕ ਮਿਤੱਲ ਨੇ ਪੰਜਾਬ ਸਰਕਾਰ ਦੀ ਪ੍ਰਦੇਸ਼ ਅਤੇ ਦੇਸ਼ ’ਚ ਸ਼ਾਂਤੀ ਤੇ ਖੁਸ਼ਹਾਲੀ ਲਿਆਉਣ ਦੀਆਂ ਕੋਸ਼ਿਸ਼ਾਂ ਦੀ ਭਰਪੂਰ ਸ਼ਲਾਘਾ ਕੀਤੀ। ਸ਼੍ਰੀ ਮਿੱਤਲ ਨੇ ਡਾ. ਹਮਦਰਦ ਨੂੰ ਨਵੀਂ ਸੰਗੀਤ ਐਲਬਮ ਪੇਸ਼ ਕਰਨ ’ਤੇ ਵਧਾਈ ਦਿੱਤੀ ਅਤੇ ਐਲ ਪੀ ਯੂ ਕੈਂਪਸ ਚ ਇਸ ਮਹਾਨ ਸਮਾਰੋਹ ਦਾ ਆਯੋਜਨ ਕਰਨ ਦੇ ਲਈ ਧੰਨਵਾਦ ਕੀਤਾ। ਡੇਲੀ ਅਜੀਤ ਦੇ ਐਗਜਿਕਿਉਟਿਵ ਐਡੀਟਰ ਸਤਨਾਮ ਸਿੰਘ ਮਾਨਕ ਨੇ ਇਵੈਂਟ ਦੇ ਬਾਰੇ ’ਚ ਦੱਸਿਆ ਅਤੇ ਮੰਚ ਦਾ ਸੰਚਾਲਨ ਵੀ ਕੀਤਾ।
ਜਿਕਰਯੋਗ ਹੈ ਕਿ ਅਜੀਤ ਗਰੁੱਪ ਆੱਫ ਪਬਿਲਕੇਸ਼ਨਸ ਦੇ ਮੁੱਖ ਸੰਪਾਦਕ ਬਣਨ ਤਂੋ ਪਹਿਲਾਂ ਡਾ. ਹਮਦਰਦ ਨੇ ਪੰਜਾਬੀ ਟ੍ਰਿਬਯੂਨ ਦੇ ਫਾਊਂਡਰ ਐਡੀਟਰ ਵੀ ਰਹੇ ਅਤੇ ਉਨ੍ਹਾਂ ਪੱਤਰਕਾਰਿਤਾ ਦੇ ਖੇਤਰ ’ਚ ਸਦਾ ਨਵੇਂ ਆਯਾਮ ਸਥਾਪਿਤ ਕੀਤੇ। ਮਨੁੱਖੀ ਸੰਬੰਧਾਂ ਦੀ ਡੁੰਘਾਈ ਨੂੰ ਸਮਾਏ ਹੋਏ ਉਨ੍ਹਾਂ ਦੀ ਰਚਨਾ ’ਚ ਤੱਥਾਂ ਤੇ ਕਲਪਨਾਵਾਂ ਦਾ ਸ਼ਾਨਦਾਰ ਮੇਲ ਹੈ ਚਾਹੇ ਉਨ੍ਹਾਂ ਦਾ ਕਾਰਜ ਖੇਤਰ ਸੰਪਾਦਕੀਯ, ਪੁਸਤਕ ਲੇਖਨ ਜਾਂ ਫਿਰ ਗੀਤ-ਸੰਗੀਤ ਕਾਵ ਰਚਨਾ ਹੋਵੇ। ਇਨ੍ਹਾਂ ਹੀ ਸ਼ਾਨਦਾਰ ਰਚਨਾਵਾਂ ਨੂੰ ਮੁੱਖ ਰੱਖ ਕੇ ਉਨ੍ਹਾਂ ਨੂੰ ਹਾਲ ਹੀ ’ਚ ਭਾਰਤ ਸਰਕਾਰ ਨੇ ਪਦਮ ਭੂਸ਼ਣ ਅਵਾਰਡ ਨਾਲ ਸੁਸ਼ੋਭਿਤ ਕੀਤਾ ਹੈ ਤੇ ਇਸ ਤਂੋ ਪਹਿਲਾਂ ਵੀ ਉਹ ਕਈ ਤਰ੍ਹਾਂ ਨਾਲ ਪੁਰਸਕ੍ਰਿਤ ਹੋ ਚੁੱਕੇ ਹਨ ਜਿਨ੍ਹਾਂ ’ਚ ਪੰਜਾਬੀ ਯੂਨਿਵਰਸਿਟੀ ਪਟਿਆਲਾ ਦੁਆਰਾ ਉਨ੍ਹਾਂ ਨੂੰ ਮਾਨਦ ਡੀ ਲਿਟ ਦੀ ਡਿਗਰੀ ਨਾਲ ਸਨਮਾਨਿਤ ਕੀਤਾ ਹੈ, ਪੰਜਾਬ ਸਰਕਾਰ ਨੇ ਸ਼ਿਰੋਮਣੀ ਪੱਤਰਕਾਰ ਦੇ ਤੌਰ ’ਤੇ ਅਤੇ ਉਨ੍ਹਾਂ ਨੂੰ 1998 ’ਚ ਰਾਜ ਸਭਾ ਦਾ ਮੈਂਬਰ ਵੀ ਨਿਯੁਕਤ ਕੀਤਾ ਗਿਆ ਸੀ।
ਪਦਮ ਭੂਸ਼ਣ ਡਾ. ਬਰਜਿੰਦਰ ਸਿੰਘ ਹਮਦਰਦ ਦੀ 8ਵੀਂ ਸੰਗੀਤ ਐਲਬਮ ‘ਆਸਥਾ’ ਰਾਜਪਾਲ ਵੀ ਪੀ ਸਿੰਘ ਬਦਨੌਰ ਵੱਲੋਂ ਜਾਰੀ



