Skip to content
Independent perspectives. Global stories.
BREAKING

ਕਿਸਾਨ ਬੇਲੋੜੇ ਕਰਜ਼ੇ ਨਾ ਲੈਣ : ਚੀਮਾ

Share this story

sdusu ਰੂਪਨਗਰ, 6 ਅਕਤੂਬਰ (ਅਰਵਿੰਦਰ ਭਾਰਦਵਾਜ)-ਬੇਲੋੜੇ ਕਰਜੇ ਨਾ ਲਏ ਜਾਣ ਅਤੇ ਖੇਤੀ ਮਾਹਰਾਂ ਵਲੋਂ ਕੀਤੀਆਂ ਆਧੁਨਿਕ ਖੋਜਾਂ ਦਾ ਲਾਹਾ ਲਿਆ ਜਾਵੇ। ਇਹ ਪ੍ਰੇਰਣਾ ਡਾ: ਦਲਜੀਤ ਸਿੰਘ ਚੀਮਾ ਸਿਖਿਆ ਮੰਤਰੀ ਪੰਜਾਬ ਨੇ ਅੱਜ ਇਥੇ ਸਥਾਨਕ ਜੀ.ਐਸ.ਅਸਟੇਟ ਵਿਚ ਆਯੋਜਿਤ ਜਿਲਾ ਪੱਧਰੀ ਕਿਸਾਨ ਸਿਖਲਾਈ ਕੈਂਪ ਦੌਰਾਨ ਕਿਸਾਨਾਂ ਨੁੰ ਸੰਬੋਧਨ ਕਰਦਿਆਂ ਕੀਤੀ। ਉਨ੍ਹਾਂ ਕਿਹਾ ਕਿ ਕਈ ਵਾਰ ਕਿਸਾਨ ਬੇਲੌੜੇ ਕਰਜ਼ੇ ਲੈ ਲੈਂਦੇ ਹਨ ਜੋ ਕਿ ਵਾਪਿਸ ਕਰਨੇ ਮੁਸ਼ਕਲ ਹੋ ਜਾਂਦੇ ਹਨ ਇਸ ਲਈ ਅਜਿਹੇ ਕਰਜਿਆਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਸਾਨਾਂ ਨੂੰ ਖਰਚਿਆਂ ਨੂੰ ਕਾਬੂ ਵਿਚ ਰਖਦੇ ਹੋਏ ਆਮਦਨ ਵਧਾਉਣ ਲਈ ਵੀ ਕਿਹਾ।ਉਨਾਂ ਕਿਹਾ ਕਿ ਕਿਸਾਨਾਂ ਦੇ ਖਰਚੇ ਤਾਂ ਹੀ ਘਟ ਸਕਦੇ ਹਨ ਜੇਕਰ ਉਹ ਸੁਸਾਇਟੀ ਰਾਹੀਂ ਖਰੀਦੇ ਸੰਦਾਂ ਦਾ ਇਸਤੇਮਾਲ ਕਰਨ ਅਤੇ ਨਿਜੀ ਤੌਰ ਤੇ ਕੋਈ ਵੀ ਸੰਦ ਜਿਵੇਂ ਕਿ ਟਰੈਕਟਰ ਆਦਿ ਨਾ ਖਰੀਦਣ। ਉਨ੍ਹਾਂ ਇਸ ਕੈਂਪ ਦੇ ਮੰਤਵ ਬਾਰੇ ਦਸਦਿਆਂ ਕਿਹਾ ਕਿ ਹਰ ਰੋਜ਼ ਖੇਤੀ ਬਾਰੇ ਨਵੀਆਂ ਤਕਨੀਕਾਂ ਆ ਰਹੀਆਂ ਹਨ, ਬੀਜਾਂ ਦੇ ਖੇਤਰ ਵਿਚ ਵੀ ਨਵੀਆਂ ਖੋਜਾਂ ਹੁੰਦੀਆਂ ਹਨ, ਕੀਟ ਨਾਸ਼ਕਾਂ ਤੇ ਦਵਾਈਆਂ ਦੇ ਅਸਰ ਬਾਰੇ ਵੀ ਨਵੀਆਂ ਖੋਜਾਂ ਹੁੰਦੀਆਂ ਰਹਿੰਦੀਆਂ ਹਨ ਅਤੇ ਅਜਿਹੀਆਂ ਖੋਜਾਂ ਬਾਰੇ ਕਿਸਾਨਾਂ ਨੂੰ ਜਾਣਕਾਰੀ ਦੇਣ ਲਈ ਦੀ ਅਜਿਹੇ ਕੈਂਪਾਂ ਦਾ ਆਯੋਜਨ ਕੀਤਾ ਜਾਦਾ ਹੈ ਤਾਂ ਜੌ ਕਿਸਾਨਾਂ ਨੂੰ ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਪ੍ਰਾਪਤ ਹੋ ਸਕੇ ਅਤੇ ਕਿਸਾਨਾਂ ਇਨਾਂ ਮਾਹਿਰਾਂ ਦੇ ਰੂਬਰੂ ਹੋ ਕਿ ਇਨਾਂ ਤਕਨੀਕਾਂ ਦਾ ਲਾਹਾ ਲੈ ਸਕਣ। ਉਨ੍ਹਾਂ ਉਮੀਦ ਜਤਾਈ ਕਿ ਕਿਸਾਨਾਂ ਨੇ ਇਨਾਂ ਨਵੀਆਂ ਤਕਨੀਕਾਂ ਦਾ ਫਾਇਦਾ ਲਿਆ ਹੋਵੇਗਾ। ਸਹਾਇਕ ਧੰਦੇ ੳਪਣਾਉਣ ਦੀ ਲੋੜ ਤੇ ਜ਼ੋਰ ਦਿੰਦਿਆਂ ਡਾਕਟਰ ਚੀਮਾ ਨੇ ਕਿਹਾ ਕਿ ਜਿਨਾਂ ਕਿਸਾਨਾਂ ਨੇ ਸਹਾਇਕ ਧੰਦੇ ਅਪਣਾਏ ਹਨ ਉਨਾਂ ਨੇ ਘਟ ਜਮੀਨ ਹੋਣ ਦੇ ਬਾਵਜੂਦ ਵੱਧ ਮੁਨਾਫਾ ਪ੍ਰਾਪਤ ਕੀਤਾ ਹੈ। ਇਸ ਮੌਕੇ ਸ਼੍ਰੀ ਕਰਨੇਸ਼ ਸ਼ਰਮਾ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਕੈਂਪ ਦੇ ਆਯੋਜਨ ਲਈ ਜਿਲਾ ਖੇਤੀਬਾੜੀ ਵਿਭਾਗ ਵਧਾਈ ਦਾ ਪਾਤਰ ਹੈ ਜਿਸ ਨੇ ਕਿਸਾਨਾਂ ਦੇ ਲਈ ਇਹ ਕੈਂਪ ਤੇ ਪ੍ਰਦਰਸ਼ਨੀ  ਲਗਾਈ ਹੈ। ਇਸ ਕੈਂਪ ਦੌਰਾਨ ਖੇਤੀ ਮਾਹਿਰਾਂ ਵਲੋਂ ਨਵੀਆਂ ਖੇਤੀ ਤਕਨੀਕਾ ਬਾਰੇ ਜਾਣਕਾਰੀ ਮੁਹਈਆ ਕਰਾਉਣ ਦਾ ਕਿਸਾਨਾਂ ਨੂੰ ਫਾਇਦਾ ਹੋਵੇਗਾ। ਇਸ ਸਬੰਧੀ ਜਿਲਾ ਪ੍ਰਸ਼ਾਸ਼ਨ ਵਲੌਂ ਦਫਾ 144 ਅਧੀਨ ਹੁਕਮ ਵੀ ਜਾਰੀ ਕੀਤਾ ਹੋਏ ਹਨ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਸਾੜਨ ਦੀ ਬਜਾਏ ਇਸ ਦੀਆਂ ਗੱਠਾਂ ਬਣਾ ਕੇ ਵੇਚਿਆ ਜਾਵੇ ਜਿਸ ਨਾਲ ਕਿਸਾਨਾਂ ਨੂੰ ਫਾਇਦਾ ਵੀ ਹੋਵੇਗਾ। ਇਸ ਤੌਂ ਪਹਿਲਾਂ ਡਾ: ਦਲਜੀਤ ਸਿੰਘ ਚੀਮਾ ਸਿਖਿਆ ਮੰਤਰੀ ਪੰਜਾਬ ਤੇ ਸ਼੍ਰੀ ਕਰਨੇਸ਼ ਸ਼ਰਮਾ ਡਿਪਟੀ ਕਮਿਸ਼ਨਰ ਨੇ ਆਤਮਾ ਪ੍ਰਦਰਸ਼ਨੀ ਨੂੰ ਕਾਫੀ ਦਿਲਚਸਪੀ ਨਾਲ ਵੇਖਿਆ ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੀ ਮੋਹਨ ਸਿੰਘ ਡੁਮੇਵਾਲ  ਚੇਅਰਮੈਨ ਮਿਲਕ ਪਲਾਂਟ ਮੋਹਾਲੀ, ਸ਼੍ਰੀ ਪਰਮਜੀਤ ਸਿੰਘ ਮਾਕੜ ਪ੍ਰਧਾਨ ਨਗਰ ਕੌਂਸਲ ਰੂਪਨਗਰ,ਸ਼੍ਰੀ ਕੇਸਰ ਰਾਮ ਬੰਗਾ ਮੁੱਖ ਖੇਤੀਬਾੜੀ ਅਫਸਰ, ਸ਼੍ਰੀ ਬਾਵਾ ਸਿੰਘ ਚੇਅਰਮੈਨ ਨਗਰ ਸੁਧਾਰ ਟਰਸਟ,  ਸ਼੍ਰੀ ਗੁਰਮੁੱਖ ਸਿੰਘ ਸੈਣੀ, ਸ਼੍ਰੀ ਵੇਦ ਪ੍ਰਕਾਸ਼ ਸ਼੍ਰੀ ਸ਼ਕਤੀ ਤ੍ਰਿਪਾਠੀ,ਸ਼੍ਰੀਮਤੀ ਬਲਜੀਤ ਕੌਰ,ਸ਼੍ਰੀਮਤੀ ਮੰਜੂ ਗਰੋਵਰ,ਮੈਡਮ ਸੁਪ੍ਰਿਆ ਅਤੇ ਕਿਸਾਨ  ਹਾਜਰ ਸਨ।

WRITTEN BY