Skip to content
Independent perspectives. Global stories.
BREAKING

ਲੜਕੀਆਂ ਨੂੰ ਸਿੱਖਿਅਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗੀ ਮਾਈ ਭਾਗੋ ਸਕੀਮ : ਡਾ. ਚੀਮਾ

Share this story

sdusu ਰੂਪਨਗਰ, 3 ਅਕਤੂਬਰ (ਅਰਵਿੰਦਰ ਭਾਰਦਵਾਜ)- ਪੰਜਾਬ ਸਰਕਾਰ ਵੱਲੋਂ ਲੜਕੀਆਂ ਨੂੰ ਉਚੇਰੀ ਸਿੱਖਿਆ ਲਈ ਪ੍ਰੋਤਸ਼ਾਹਿਤ ਕਰਨ ਅਤੇ ਲੜਕੀਆਂ ਵਲੌਂ ਪੜਾਈ ਦੌਰਾਨ ਸਕੂਲ ਛੱਡ ਕੇ ਜਾਣ ਨੂੰ 0 ਫੀਸਦੀ ਕਰਨ ਹਿੱਤ ਮਾਈ ਭਾਗੋ ਵਿਦਿਅਕ ਯੋਜਨਾ ਤਹਿਤ ਸੂਬੇ ਵਿਚ 75000 ਵਿਦਿਆਰਥਣਾਂ ਨੂੰ ਮੁਫ਼ਤ ਸਾਇਕਲ ਮੁਹੱਈਆ ਕਰਵਾਏ ਜਾ ਰਹੇ ਹਨ ਜਿਸ ਤਹਿਤ ਜਿਲਾ ਰੂਪਨਗਰ ਦੀਆਂ 10+1 ਦੀਆਂ 2413 ਵਿਦਿਆਰਥਣਾਂ ਨੂੰ ਮੁਫ਼ਤ ਸਾਇਕਲ ਮੁਹੱਈਆ ਕਰਵਾਏ ਜਾ ਰਹੇ ਹਨ।ਇਹ ਪ੍ਰਗਟਾਵਾ ਡਾਕਟਰ ਦਲਜੀਤ ਸਿੰਘ ਚੀਮਾ ਸਿਖਿਆ ਮੰਤਰੀ ਪੰਜਾਬ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੀਆਂਪੁਰ ਵਿਖੇ ਸਾਈਕਲਾਂ ਦੀ ਵੰਡ ਤੋਂ ਪਹਿਲਾਂ ਆਯੋਜਿਤ ਸਮਾਗਮ ਨੂੰ ਸੰਬੌਧਿਤ ਕਰਦਿਆਂ ਕੀਤਾ ।ਉਨਾਂ ਕਿਹਾ ਕਿ ਅੱਜ ਦੇ ਯੁਗ ਵਿਚ ਲੜਕੀਆਂ ਹਰ ਖੇਤਰ ਵਿਚ ਅੱਗੇ ਵੱਧ ਰਹੀਆਂ ਹਨ ਅਤੇ ਕੋਈ ਵੀ ਖੇਤਰ ਅਜਿਹਾ ਨਹੀਂ ਜਿਥੇ ਲੜਕੀਆਂ ਦਾ ਵਧੀਆ ਯੋਗਦਾਨ ਨਾ ਰਿਹਾ ਹੋਵੇ। ਇਸੇ ਦੇ ਮੱਦੇਨਜ਼ਰ ਮੁੱਖ ਮੰਤਰੀ ਪੰਜਾਬ ਦੇ ਆਦੇਸ਼ ਅਨੁਸਾਰ ਸਕੂਲਾਂ ਵਿਚ ਮਾਈ ਭਾਗੋ ਦੇ ਨਾਂ ਤੇ ਇਹ ਸਕੀਮ ਸ਼ੁਰੂ ਕੀਤੀ ਗਈ ਹੈ ।ਇਸ ਸਕੀਮ ਦੇ ਸ਼ੁਰੂ ਹੋ ਜਾਣ ਨਾਲ ਸਰਕਾਰੂ ਸਕੂਲਾਂ ਵਿਚ ਲੜਕੀਆਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਇਸ ਉਪਰੰਤ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਡਾਕਟਰ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਅਗਲੇ ਸਾਲ ਤੋਂ ਸਰਕਾਰੀ ਸਕੂਲਾਂ ਵਿਚ ਪ੍ਰੀ ਨਰਸਰੀ ਦੀਆਂ ਐਲ.ਕੇ.ਜੀ. ਤੇ ਯੂ.ਕੇ.ਜੀ. ਦੀ ਪੜ੍ਹਾਈ ਸ਼ੁਰੂ ਕਰਨ ਜਾ ਰਹੀ ਹੈ ਜਿਸ ਲਈ ਸਿਖਿਆ ਵਿਭਾਗ ਪਾਸ ਪਹਿਲਾਂ ਹੀ ਲਗਭਗ 14000 ਐਡਹਾਕ ਅਧਿਆਪਕ ਕੰਮ ਕਰ ਰਹੇ ਹਨ। ਇਸ ਮੌਕੇ ਜਿਲ੍ਹਾ ਸਿਖਿਆ ਅਫਸਰ ਸ਼੍ਰੀ ਹਰਚਰਨ ਦਾਸ ਸੈਰ ਨੇ ਕਿਹਾ ਕਿ ਪੰਜ਼ਾਬ ਸਰਕਾਰ ਵਲੋਂ ਮਾਈ ਭਾਗੋ ਦੇ ਨਾਮ ਤੇ ਸਾਇਕਲ ਵੰਡਣ ਦੀ ਸਕੀਮ ਸ਼ੁਰੂ ਕੀਤੀ ਗਈ ਹੈ। ਮਾਈ ਭਾਗੋ ਦਾ ਪੰਜਾਬ ਦੇ ਇਤਿਹਾਸ ਵਿੱਚ ਬਹੁਤ ਉਚਾ ਸਥਾਨ ਹੈ ਅਤੇ ਜੋ ਕਿ ਇਕ ਸਾਡੇ ਲਈ ਇਕ ਪ੍ਰੇਰਣਾ ਸਰੋਤ ਹਨ।ਇਸ ਮੌਕੇ ਹੋਰਨਾਂ ਤੌਂ ਇਲਾਵਾ ਸ਼੍ਰੀ ਅਜਮੇਰ ਸਿੰਘ ਖੇੜਾ ਐਸ.ਜੀ.ਪੀ.ਸੀ.ਮੈਂਬਰ, ਸ਼੍ਰੀ ਮਨਜੀਤ ਸਿੰਘ ਘਨੋਲੀ ਚੇਅਰਮੈਨ ਮਾਰਕੀਟ ਕਮੇਟੀ,ਸ੍ਰੀ ਪਵਨ ਸਿੰਗਲਾ ਜਨਰਲ ਮੈਨੇਜਰ ਪੰਜਾਬ ਰੋਡਵੇਜ਼,ਸ਼੍ਰੀ ਰਣਜਤਿ ਸਿੰਘ ਗੁਡਵਿਲ ਪ੍ਰਧਾਨ ਯੂਥ ਅਕਾਲੀ ਦਲ, ਸ਼੍ਰੀਮਤੀ ਸੀਮਾ ਰਾਣੀ ਸਰਪੰਚ ਮੀਆਂਪੁਰ, ਸ਼੍ਰੀ ਸੁਰਿੰਦਰ ਸਿੰਘ ਮੈਂਬਰ ਬਲਾਕ ਸੰਮਤੀ, ਸ਼੍ਰੀ ਗੁਰਚਰਨ ਸਿੰਘ ਚੰਨੀ,ਪਿੰਸੀਪਲ ਸ਼੍ਰੀ ਬਲਬੀਰ ਸਿੰਘ, ਸ਼੍ਰੀ ਮੇਘਾ ਰਾਮ ਹਾਂਸ ਤੇ ਸਕੂਲ ਦਾ ਸਟਾਫ ਹਾਜ਼ਰ ਸੀ।

WRITTEN BY