Skip to content
Independent perspectives. Global stories.
BREAKING

ਮੁੰਬਈ ਨੇੜੇ ਜਲ ਸੈਨਾ ਦੇ ਬੇਸ ਕੋਲ ਸ਼ੱਕੀ ਵਿਅਕਤੀ ਦੇਖੇ, ਚੌਕਸੀ ਵਧਾਈ

Share this story

ਐਨ.ਐਸ.ਜੀ. ਕਮਾਂਡੋ ਅਤੇ ਆਈ.ਬੀ. ਦੇ ਅਧਿਕਾਰੀ ਵੀ ਪਹੁੰਚੇ
mumbai3_1474542180 ਮੁੰਬਈ, 22 ਸਤੰਬਰ (ਪੰਜਾਬ ਟਾਇਮਜ਼ ਬਿਊਰੋ)- ਮੁੰਬਈ ਦੇ ਉਰਣ ਵਿਖੇ ਜਲ ਸੈਨਾ ਬੇਸ ਨੇੜੇ ਸਕੂਲੀ ਬੱਚਿਆਂ ਨੇ ਹਥਿਆਰਾਂ ਨਾਲ ਲੈ¤ਸ ਕੁੱਝ ਸ਼ੱਕੀ ਵਿਅਕਤੀਆਂ ਨੂੰ ਦੇਖਿਆ। ਇਸ ਤੋਂ ਬਾਅਦ ਜਲ ਸੈਨਾ ਨੇ ਹਾਈ ਅਲਰਟ ਲਾਗੂ ਕਰ ਦਿੱਤਾ।  ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਬੱਚੇ ਨੇ ਦੱਸਿਆ ਕਿ ਸਵੇਰੇ ਕਰੀਬ 7 ਵਜੇ ਉਸ ਨੇ 5 ਸ਼ੱਕੀ ਵਿਅਕਤੀਆਂ ਨੂੰ ਦੇਖਿਆ ਹੈ, ਜਿਨ੍ਹਾਂ ਨੇ ਆਪਣੇ ਚਿਹਰੇ ਢਕੇ ਹੋਏ ਸਨ ਅਤੇ ਉਹ ਕਿਸੇ ਹੋਰ ਭਾਸ਼ਾ ਵਿੱਚ ਗੱਲਬਾਤ ਕਰ ਰਹੇ ਸਨ। ਬੱਚਿਆਂ ਅਨੁਸਾਰ ਉਹ ਸਿਰਫ ਇਨ੍ਹਾਂ ਵਿਅਕਤੀਆਂ ਦੀ ਗੱਲਬਾਤ ‘ਓਐਨਜੀਸੀ’ ਅਤੇ ‘ਸਕੂਲ’ ਸ਼ਬਦ ਹੀ ਸਮਝ ਸਕੇ। ਬੱਚਿਆਂ ਨੇ ਦੱਸਿਆ ਕਿ ਉਨ੍ਹਾਂ ਨੇ ਪਠਾਨੀ ਸੂਟ ਪਹਿਣੇ ਹੋਏ ਸਨ ਅਤੇ ਪਿੱਠੂ ਬੈਗ ਲੱਦੇ ਹੋਏ ਸਨ। ਬੱਚਿਆਂ ਨੇ ਇਸ ਬਾਰੇ ਸਕੂਲ ਵਿੱਚ ਆਪਣੇ ਅਧਿਆਪਕਾਂ ਨੂੰ ਦੱਸਿਆ ਅਤੇ ਅਧਿਆਪਕਾਂ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਸੂਤਰਾਂ ਨੇ ਦੱਸਿਆ ਕਿ ਜਲ ਸੈਨਾ ਨੇ ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਹਾਈ ਅਲਰਟ ਜਾਰੀ ਕਰ ਦਿੱਤਾ।
ਜ਼ਿਕਰਯੋਗ ਹੈ ਕਿ ਉਰਣ ਵਿਖੇ ਭਾਰਤੀ ਜਲ ਸੈਨਾ ਦਾ ਅਸਲਾ ਭੰਡਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਅਸਲਾ ਭੰਡਾਰਨ ਕੋਲ ਵਿਦਿਆਰਥੀਆਂ ਨੇ ਪੰਜ ਹਥਿਆਰਬੰਦ ਸ਼ੱਕੀ ਵਿਅਕਤੀਆਂ ਨੂੰ ਦੇਖਿਆ, ਇਨ੍ਹਾਂ ਵਿਅਕਤੀਆਂ ਨੇ ਕਾਲੇ ਕੱਪੜੇ ਪਹਿਨੇ ਹੋਏ ਸਨ ਤੇ ਆਪਣੇ ਚਿਹਰੇ ਢਕੇ ਹੋਏ ਸਨ। ਸੂਤਰਾਂ ਨੇ ਦੱਸਿਆ ਕਿ ਜਲ ਸੈਨਾ ਇਸ ਸੂਚਨਾ ਨੂੰ ਬੇਹੱਦ ਗੰਭੀਰਤਾ ਨਾਲ ਲੈ ਰਹੀ ਹੈ।
ਪੁਲਿਸ ਅਤੇ ਅੱਤਵਾਦ ਵਿਰੋਧੀ ਦਸਤਿਆਂ ਨੂੰ ਚੌਕਸ ਕਰ ਦਿੱਤਾ ਗਿਆ ਹੈ। ਇਸ ਸਬੰਧੀ ਕੋਲਾਬਾ ਪੁਲਿਸ ਨੇ ਟੋਲ ਫਰੀ ਨੰਬਰ- 022852885 ਜਾਰੀ ਕੀਤਾ ਹੈ। ਇਸ ਨੰਬਰ ’ਤੇ ਲੋਕ ਸ਼ੱਕ ਨਾਲ ਜੁੜੀ ਕਿਸੇ ਵੀ ਘਟਨਾ ਦੀ ਜਾਣਕਾਰੀ ਦੇ ਸਕਦੇ ਹਨ।
ਜ਼ਿਕਰਯੋਗ ਹੈ ਕਿ ਜੰਮੂ ਕਸ਼ਮੀਰ ਦੇ ਉੜੀ ਵਿੱਚ ਐਤਵਾਰ ਨੂੰ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਦੇਸ਼ ਭਰ ਵਿੱਚ ਸੁਰੱਖਿਆ ਪ੍ਰਬੰਧ ਪਹਿਲਾਂ ਹੀ ਸਖਤ ਕੀਤੇ ਗਏ ਹਨ। ਇਸ ਅੱਤਵਾਦੀ ਹਮਲੇ ਵਿੱਚ ਸਾਡੇ 18 ਜਵਾਨ ਸ਼ਹੀਦ ਹੋ ਗਏ ਸਨ। ਉਰਣ ਮੁੰਬਈ ਤੋਂ ਤਕਰੀਬਨ 50 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ।

WRITTEN BY