Skip to content
Independent perspectives. Global stories.
BREAKING

ਪ੍ਰਧਾਨ ਮੰਤਰੀ ਵੱਲੋਂ ‘ਕਾਂਗਰਸ ਰਾਜ’ ਦੌਰਾਨ ਵਿਕਾਸ ਯੋਜਨਾਵਾਂ ਲਟਕਾਉਣ ਦਾ ਦੋਸ਼

Share this story

re

 

16 ਸਾਲਾਂ ਬਾਅਦ ਓਡੀਸਾ ਦੀ ਪਰਦੀਪ ਰਿਫਾੲਨਿਰੀ ਦਾ ਉਦਘਾਟਨ

ਓਡੀਸਾ, 7 ਫਰਵਰੀ (ਪੀ. ਟੀ. ਲਾਇਵ)- ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਦੋਸ਼ ਲਾਇਆ ਹੈ ਕਿ ਕਾਂਗਰਸ ਦੇ ਕਾਰਜਕਾਲ ਦੌਰਾਨ ਵਿਕਾਸ ਪ੍ਰੋਜੈਕਟਾਂ ਨੂੰ ਦਹਾਕਿਆਂ ਤੱਕ ਲਟਕਾਇਆ ਗਿਆ। ਓਡੀਸਾ ਦੀ ਪ੍ਰਸਿੱਧ ਪ੍ਰਦੀਪ ਰਿਫਾਇਨਰੀ ਦਾ ਉਦਘਾਟਨ ਕਰਨ ਮੌਕੇ ਉਨ੍ਹਾਂ ਨੇ ਕਾਂਗਰਸ ਨੂੰ ਲੰਬੇ ਹੱਥੀਂ ਲਿਆ ਅਤੇ ਕਿਹਾ ਕਿ ਕਾਂਗਰਸ ਨੇ ਹਰ ਯੋਜਨਾ ਨੂੰ ਆਪਣੀ ਦੱਸਣ ਦੀ ਹੋੜ ਮਚਾ ਰੱਖੀ ਹੈ, ਪਰ ਮੈਂ ਇਸ ਦਾ ਉਦਘਾਟਨ ਕਰਕੇ ਖੁਸ਼ ਹਾਂ ਪਰ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਮੈਨੂੰ ਇਹ ਖੁਸ਼ੀ ਨਹੀਂ ਹੁੰਦੀ। ਮੈਂ ਫਿਰ ਜ਼ਿਆਦਾ ਖੁਸ਼ ਹੁੰਦਾ ਜੇਕਰ ਇਹ ਯੋਜਨਾ 15 ਸਾਲ ਪਹਿਲਾਂ ਪੂਰੀ ਹੋ ਗਈ ਹੁੰਦੀ ਅਤੇ ਇਸ ਨਾਲ ਲੱਖਾਂ ਲੋਕਾਂ ਨੂੰ ਰੁਜ਼ਗਾਰ ਮਿਲਦਾ। ਇੱਥੇ ਜ਼ਿਕਰਯੋਗ ਹੈ ਕਿ ਇਸ ਪ੍ਰੋਜੈਕਟ ਦਾ ਨੀਂਹ ਪੱਥਰ 16 ਸਾਲ ਪਹਿਲਾਂ 24 ਮਈ 2000 ਨੂੰ ਤਤਕਾਲੀ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਈ ਨੇ ਰੱਖਿਆ ਸੀ। ਬਾਅਦ ਵਿੱਚ ਕਾਂਗਰਸ ਦੀ ਸਰਕਾਰ ਵੱਲੋਂ ਇਸ ਨੂੰ ਪੂਰਾ ਕਰਨ ਵੱਲ ਧਿਆਨ ਨਹੀਂ ਦਿੱਤਾ ਗਿਆ।
ਪ੍ਰਧਾਨ ਮੰਤਰੀ ਨੇ ਇੰਡੀਅਨ ਆਇਲ ਕਾਰਪੋਰੇਸ਼ਨ (ਆਈ. ਓ. ਸੀ.) ਦੀ 34,555 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਰਿਫਾਨਇਰੀ (ਸੋਧਕ ਕਾਰਖਾਨਾ) ਨੂੰ ਐਤਵਾਰ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਇਸ ਨਾਲ ਆਈ. ਓ. ਸੀ. ਇੱਕ ਵਾਰ ਫਿਰ ਤੋਂ ਰਿਲਾਇੰਸ ਇੰਡਸਟਰੀਜ਼ ਨੂੰ ਪਿੱਛੇ ਛੱਡ ਕੇ ਦੇਸ਼ ਦੀ ਸਭ ਤੋਂ ਵੱਡੀ ਰਿਫਾਨਇਰੀ ਕੰਪਨੀ ਬਣ ਗਈ ਹੈ।
ਡੇਢ ਕਰੋੜ ਟਨ ਸਲਾਨਾ ਸਮਰੱਥਾ ਦੀ ਪਾਰਾਦੀਪ ਰਿਫਾਨਇਰੀ ਦਾ ਨਿਰਮਾਣ ਤਕਰੀਬਨ 16 ਸਾਲ ਵਿੱਚ ਪੂਰਾ ਹੋਇਆ ਹੈ। ਉਸ ਵੇਲੇ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ 24 ਮਈ 2000 ਨੂੰ ਆਈ. ਓ. ਸੀ. ਦੇ ਇਸ 9ਵੇਂ ਪਲਾਂਟ ਦਾ ਨੀਂਹ ਪੱਥਰ ਰੱਖਿਆ ਸੀ। ਪਾਰਾਦੀਪ ਤੋਂ ਪਹਿਲਾਂ ਆਈ. ਓ. ਸੀ. ਦੀਆਂ 8 ਰਿਫਾਨਇਰੀਆਂ ਦੀ ਕੁੱਲ ਸਮਰੱਥਾ 5.42 ਕਰੋੜ ਟਨ ਕੱਚੇ ਤੇਲ ਦੇ ਸੋਧਕ ਦੀ ਸੀ। ਪਾਰਾਦੀਪ ਜ਼ਰੀਏ ਆਈ. ਓ. ਸੀ. ਨੇ ਰਿਲਾਇੰਸ ਇੰਡਸਟਰੀਜ਼ ਨੂੰ ਪਿੱਛੇ ਛੱਡ ਦਿੱਤਾ ਹੈ।ਰਿਲਾਇੰਸ ਇੰਡਸਟਰੀਜ਼ ਦੀ ਗੁਜਰਾਤ ਦੇ ਜਾਮਨਗਰ ਵਿੱਚ ਰਿਫਾਨਇਰੀਆਂ ਹਨ, ਜਿਨ੍ਹਾਂ ਦੀ ਕੁਲ ਰਿਫਾਨਿੰਗ ਸਮਰੱਥਾ 6.2 ਕਰੋੜ ਟਨ ਹੈ। ਭੁਵਨੇਸ਼ਵਰ ਤੋਂ ਤਕਰੀਬਨ 140 ਕਿਲੋਮੀਟਰ ਦੂਰ ਪਾਰਾਦੀਪ ਰਿਫਾਨਇਰੀ ਦੁਨੀਆ ਦੀ ਸਭ ਤੋ ਆਧੁਿਨਕ ਰਿਫਾਨਇਰੀਆਂ ਵਿੱਚੋਂ ਹੈ, ਜੋ ਸਸਤੇ ਉੱਚ ਗੰਧਕ ਵਾਲੇ ਭਾਰੀ ਕੱਚੇ ਤੇਲ ਦੀ ਵੀ ਪ੍ਰੋਸੈਿਸੰਗ ਕੀਤੀ ਜਾ ਸਕਦੀ ਹੈ।

WRITTEN BY