Skip to content
Independent perspectives. Global stories.
BREAKING

ਹਰਿਆਣਾ ਦੇ 10,000 ਤੋਂ ਉਪਰ ਆਬਾਦੀ ਵਾਲੇ ਪਿੰਡਾਂ ਦੀ ਨਵੀਂ ਨਗਰ ਪੰਚਾਇਤ ਬਣਾਈ ਜਾਵੇਗੀ : ਮੁੱਖ ਮੰਤਰੀ

Share this story

hariyana

ਚੰਡੀਗੜ੍ਹ, 3 ਫਰਵਰੀ (ਪੀ. ਟੀ.)- ਸੂਬੇ ਦੇ 10,000 ਤੋਂ ਉਪਰ ਆਬਾਦੀ ਵਾਲੇ ਪਿੰਡਾਂ ਦੀ ਨਵੀਂ ਕੈਟੇਗਿਰੀ ਬਣਾ ਕੇ ਉੱਥੇ ਨਗਰ ਪੰਚਾਇਤ ਬਣਾਈ ਜਾਵੇਗੀ ਅਤੇ ਇੰਨ੍ਹਾਂ ਪਿੰਡਾਂ ਵਿਚ ਸ਼ਹਿਰਾਂ ਦੀ ਤਰ੍ਹਾਂ ਵਿਕਾਸ ਕਰਵਾਇਆ ਜਾਵੇਗਾ। ਰਾਜ ਵਿਚ ਅਜਿਹੇ 120 ਪਿੰਡਾਂ ਦੀ ਚੋਣ ਕੀਤੀ ਗਈ ਹੈ।  ਇਹ ਜਾਣਕਾਰੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਦਿੱਤੀ, ਜੋ ਅੱਜ ਇੱਥੇ ਹਰਿਆਣਾ ਨਿਵਾਸ ਵਿਚ ਪੱਤਰਕਾਰ ਸੰਮੇਲਨ ਦੌਰਾਨ ਪੱਤਰਕਾਰਾਂ ਦੇ ਸੁਆਲਾਂ ਦਾ ਜਵਾਬ ਦੇ ਰਹੇ ਸਨ। ਉਨ੍ਹਾਂ ਦਸਿਆ ਕਿ ਰਾਜ ਸਰਕਾਰ ਪੇਂਡੂ ਖੇਤਰ ਦਾ ਵਿਕਾਸ ਕਰਵਾਉਣ ਲਈ ਵੀ ਵਚਨਬੱਧ ਹੈ। ਸਾਂਸਦ ਆਦਰਸ਼ ਪਿੰਡ ਯੋਜਨਾ, ਵਿਧਾਇਕ ਆਦਰਸ਼ ਪਿੰਡ ਯੋਜਨਾ ਅਤੇ ਸਵੈਪ੍ਰੇਰਿਤ ਆਦਰਸ਼ ਪਿੰਡ ਯੋਜਨਾ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦਸਿਆ ਕਿ 9 ਮਾਰਚ ਨੂੰ ਗੁੜਗਾਉਂ ਵਿਚ ਹੋਣ ਵਾਲੇ ਪ੍ਰਵਾਸੀ ਸੰਮੇਲਨ ਦੌਰਾਨ ਵੀ ਐਨ.ਆਰ.ਆਈਜ਼ ਨੂੰ ਅਪੀਲ ਕਰਨਗੇ ਕਿ ਉਹ ਆਪਣੇ ਜਿੱਦੀ ਪਿੰਡ ਵਿਚ ਵਿਕਾਸ ਕਰਵਾਉਣ ਵਿਚ ਆਪਣਾ ਯੋਗਦਾਨ ਦੇਣ। ਮੁੱਖ ਮੰਤਰੀ ਨੇ ਦਸਿਆ ਕਿ                                                                                                                ਪਿੰਡਾਂ ਵਿਚ ਠਹਿਰੇ ਹੋਏ ਪਾਣੀ ਦੀ ਸਹੀ ਨਿਕਾਸੀ ਲਈ ਡ੍ਰੇਨੇਜ ਸਿਸਟਮ ਬਣਾਉਣ                                                                                                             ਲਈ ਸਰਕਾਰ ਵੱਲੋਂ ਛੇਤੀ ਹੀ ਇਕ ਯੋਜਨਾ ਬਣਾਈ ਜਾਵੇਗੀ।

WRITTEN BY