Skip to content
Independent perspectives. Global stories.
BREAKING

ਸਸਤੀਆਂ ਵਿੱਤੀ ਸੇਵਾਵਾਂ ਮੁਹੱਈਆ ਕਰਨ ਨੂੰ ਤਰਜੀਹ : ਪ੍ਰਧਾਨ ਮੰਤਰੀ

Share this story

ਨਵੀਂ ਦਿੱਲੀ, 29 ਦਸੰਬਰ (ਬਲਜੀਤ ਸਿੰਘ ਬਰਾੜ)-ਇਸ ਗੱਲ ‘ਤੇ ਜ਼ੋਰ ਦਿੰਦਿਆਂ ਕਿ ਸਰਕਾਰ ਸਸਤੀਆਂ ਵਿੱਤੀ ਸੇਵਾਵਾਂ ਮੁਹੱਈਆ ਕਰਨ ਨੂੰ ਤਰਜੀਹ ਦੇ ਰਹੀ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਬੈਂਕਾਂ ਨੇ ਮੁਦਰਾ ਯੋਜਨਾ ਤਹਿਤ ਛੋਟੇ ਉਦਮੀਆਂ ਨੂੰ 50 ਹਜ਼ਾਰ ਕਰੋੜ ਦਾ ਕਰਜ਼ਾ ਦਿੱਤਾ ਹੈ | ਇਥੇ ਦਲਿਤ ਉਦਮੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਯੋਜਨਾ ਤੋਂ 80 ਹਜ਼ਾਰ ਕਰਜ਼ਾ ਧਾਰਕਾਂ ਨੂੰ ਲਾਭ ਮਿਲਿਆ ਜਿਸ ਤਹਿਤ ਬੈਂਕਾਂ ਨੇ ਮੁੱਖ ਰੂਪ ਵਿਚ ਅਨੁਸੂਚਿਤ ਜਾਤਾਂ, ਸੂਚੀਦਰਜ ਕਬੀਲਿਆਂ, ਪਛੜੀਆਂ ਜਾਤਾਂ ਅਤੇ ਔਰਤ ਉਦਮੀਆਂ ਜਿਹੜੀਆਂ ਛੋਟੇ ਕਾਰੋਬਾਰ ਵਿਚ ਲੱਗੀਆਂ ਹੋਈਆਂ ਹਨ ਅਤੇ ਲਗਪਗ 14 ਕਰੋੜ ਵਿਅਕਤੀਆਂ ਨੂੰ ਰੋਜ਼ਗਾਰ ਦਿੱਤਾ ਹੈ, ਨੂੰ 50 ਹਜ਼ਾਰ ਕਰੋੜ ਦੇ ਕਰਜ਼ੇ ਦਿੱਤੇ ਹਨ | ਡਾ. ਬੀ. ਆਰ. ਅੰਬੇਡਕਰ ਦੇ ਸਨਅਤੀਕਰਨ ਅਤੇ ਉਦਮਤਾ ਬਾਰੇ ਦਲਿਤ ਇੰਡੀਅਨ ਚੈਂਬਰ ਆਫ ਕਾਮਰਸ ਐਾਡ ਇੰਡਸਟਰੀਜ਼ ਦੀ ਕੌਮੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਅਨੁਸੂਚਿਤ ਜਾਤਾਂ ਅਤੇ ਸੂਚੀਦਰਜ ਕਬੀਲਿਆਂ ਨੂੰ ਬੈਂਕਾਂ ਤੋਂ ਕਰਜ਼ਾ ਲੈਣਾ ਕਾਫੀ ਔਖਾ ਸੀ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਤਹਿਤ ਛੋਟੇ ਉਦਮੀਆਂ ਨੂੰ 50 ਹਜ਼ਾਰ ਤੋਂ 10 ਲੱਖ ਰੁਪਏ ਤੱਕ ਦੇ ਕਰਜ਼ੇ ਮੁਹੱਈਆ ਕੀਤੇ ਗਏ ਹਨ | ਪ੍ਰਧਾਨ ਮੰਤਰੀ ਨੇ ਦੇਸ਼ ਦੇ ਦਲਿਤਾਂ ਨੂੰ ਸਵੈ-ਰੁਜ਼ਗਾਰ ਰਾਹੀਂ ਅੱਗੇ ਆਉਣ ਲਈ ਉਤਸ਼ਾਹਿਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੌਕਰੀਆਂ ਸਿਰਜਣ ਵਾਲੇ ਤਿਆਰ ਕਰਨਾ ਚਾਹੁੰਦੀ ਹੈ ਨਾ ਕਿ ਰੁਜ਼ਗਾਰ ਮੰਗਣ ਵਾਲੇ | ਡੀ. ਆਈ. ਸੀ. ਸੀ. ਆਈ. ਦੀ 10ਵੀਂ ਵਰ੍ਹੇਗੰਢ ਅਤੇ ਦਲਿਤਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਡਾ: ਬੀ. ਆਰ. ਅੰਬੇਡਕਰ ਦੀ 125ਵੀਂ ਜਨਮ ਵਰ੍ਹੇਗੰਢ ਮੌਕੇ ਆਯੋਜਿਤ ਇਸ ਸਮਾਗਮ ਨੂੰ ਭਾਜਪਾ ਸਰਕਾਰ ਵੱਲੋਂ ‘ਅੰਬੇਡਕਰੀ ਵਿਰਾਸਤ’ ਨਾਲ ਆਪਣੇ ਮਜ਼ਬੂਤ ਸਬੰਧਾਂ ਦੀ ਕਵਾਇਦ ਵਜੋਂ ਵੇਖਿਆ ਜਾ ਰਿਹਾ ਹੈ | ਇਸ ਸਮਾਗਮ ‘ਚ ਦੇਸ਼ ਭਰ ਦੇ ਤਕਰੀਬਨ 1200 ਦਲਿਤ ਕਾਰੋਬਾਰੀਆਂ ਨੇ ਸ਼ਿਰਕਤ ਕੀਤੀ | ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ‘ਚ ਨਾ ਸਿਰਫ਼ ਦਲਿਤਾਂ ਨਾਲ ਹੋ ਰਹੇ ਵਿਤਕਰੇ ਦਾ ਜ਼ਿਕਰ ਕਰਕੇ ਉਨ੍ਹਾਂ ਨਾਲ ਭਾਵਨਾਤਮਕ ਤੰਦਾਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ, ਸਗੋਂ ਆਪਣੀ ਸਰਕਾਰ ਦੇ ਨਾਲ ਹੋਣ ਦਾ ਭਰੋਸਾ ਵੀ ਦੁਆਇਆ | ਭਾਵੁਕ ਅੰਦਾਜ਼ ‘ਚ ਨਰਿੰਦਰ ਮੋਦੀ ਨੇ ਪਛੜੀਆਂ ਅਤੇ ਪੱਟੀਦਰਜ ਜਾਤਾਂ ‘ਤੇ ਅਜੋਕੇ ਦੌਰ ‘ਚ ਵੀ ਹੁੰਦੇ ਵਿਤਕਰੇ ਨੂੰ ਸਵੀਕਾਰ ਕਰਦਿਆਂ ਕਿਹਾ ਕਿ ਅੱਜ ਵੀ ਸਾਮੰਤਵਾਦੀ ਮਾਨਸਿਕਤਾ ਦੀ ਝਲਕ ਵੇਖਣ ਨੂੰ ਮਿਲਦੀ ਹੈ | ਆਪਣੀ ਟਿੱਪਣੀ ‘ਤੇ ਖ਼ੁਦ ਦੀ ਹੀ ਮਿਸਾਲ ਦਿੰ ਦਿਆਂ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਦਲਿਤਾਂ ਵਾਂਗ ਅਪਮਾਨ ਸਹਿ ਕੇ ਜੀਣਾ ਪਿਆ ਹੈ | ਪਰ ਨਾਲ ਹੀ ਭਰੋਸਾ ਦਿਵਾਉਂਦੇ ਹੋਏ ਕਿਹਾ ਕਿ ਉਹ ਦਲਿਤਾਂ ਦੇ ਨਾਲ ਹਨ | ਡਾ: ਅੰਬੇਡਕਰ ਦੀ ਸ਼ਲਾਘਾ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਬਾਬਾ ਸਾਹਿਬ ਨੂੰ ਸੰਵਿਧਾਨ ਨਿਰਮਾਤਾ ਵਜੋਂ ਵੇਖਿਆ ਜਾਂਦਾ ਹੈ, ਪਰ ਬਹੁਤ ਘੱਟ ਲੋਕਾਂ ਨੂੰ ਇਹ ਪਤਾ ਹੈ ਕਿ ਉਹ ਇਕ ਮਹਾਨ ਅਰਥ ਸ਼ਾਸਤਰੀ ਵੀ ਸਨ | ਉਨ੍ਹਾਂ ਦੀ ਦੂਰਦਿ੍ਸ਼ਟੀ ਬਾਰੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੰਬੇਡਕਰ ਦੀ ਸੋਚ ਬਿਲਕੁਲ ਸਹੀ ਸੀ ਕਿ ਉਦਯੋਗੀਕਰਨ ਨਾਲ ਸਭ ਤੋਂ ਵੱਧ ਫ਼ਾਇਦਾ ਸਾਡੇ ਦਲਿਤ ਭੈਣ-ਭਰਾਵਾਂ ਨੂੰ ਹੋਏਗਾ | ਸ੍ਰੀ ਮੋਦੀ ਨੇ ਕਿਹਾ ਕਿ ਦੇਸ਼ ਦੇ ਸਭ ਤੋਂ ਹੇਠਲੇ ਤਬਕੇ ਨੂੰ ਸਸਤੀਆਂ ਵਿੱਤੀ ਸੇਵਾਵਾਂ ਮੁਹੱਈਆ ਕਰਨਾ ਹੀ ਉਨ੍ਹਾਂ ਦੀ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ | ਪ੍ਰਧਾਨ ਮੰਤਰੀ ਨੇ ਸਰਕਾਰ ਵੱਲੋਂ ਦਲਿਤਾਂ ਦੀ ਭਲਾਈ ਲਈ ਚਲਾਈਆਂ ਕਈ ਸਕੀਮਾਂ ਦਾ ਵੀ ਜ਼ਿਕਰ ਕੀਤਾ, ਜਿਨ੍ਹਾਂ ‘ਚ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦਾ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ | ਇਸ ਯੋਜਨਾ ਰਾਹੀਂ ਤਕਰੀਬਨ 80 ਲੱਖ ਲੋਕਾਂ ਨੂੰ ਕਰਜ਼ਾ ਮੁਹੱਈਆ ਕਰਵਾਇਆ ਗਿਆ ਹੈ | ਇਥੇ ਇਹ ਵੀ ਵਰਨਣਯੋਗ ਹੈ ਕਿ ਪਿਛਲੇ ਕੁਝ ਮਹੀਨਿਆਂ ‘ਚ ਕੇਂਦਰ ਵੱਲੋਂ ਦਲਿਤ ਭਾਈਚਾਰੇ ਨੂੰ ਨਾਲ ਲੈ ਕੇ ਚੱਲਣ ਦੀਆਂ ਕੁਝ ਦਿਖਵੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ | ਮੋਦੀ ਵੱਲੋਂ ਗੋਦ ਲਏ ਵਾਰਾਨਸੀ ਦੇ ਜੈਪੁਰ ਪਿੰਡ ‘ਚ ਵੀ ਅੰਬੇਡਕਰ ਦੇ ਦੋ ਬੁੱਤ ਸਥਾਪਿਤ ਕੀਤੇ ਗਏ ਹਨ | ਉੱਚੀਆਂ ਜਾਤਾਂ ‘ਚ ਵਿਸ਼ੇਸ਼ ਤੌਰ ‘ਤੇ ਮਕਬੂਲ ਭਾਜਪਾ ਦਲਿਤਾਂ ਨੂੰ ਵੀ ਲੁਭਾਉਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ |

WRITTEN BY