ਫਰੀਦਕੋਟ, 2 ਦਸੰਬਰ (ਗੁਰਜੀਤ ਰੋਮਾਣਾ)- ਫਰੀਦਕੋਟ ਸਹਿਰ ਦੇ ਨਹਿਰੂ ਸ਼ਾਪਿੰਗ ਸੈਂਟਰ ਮਾਰਕੀਟ ਦੇ ਦੁਕਾਨਦਾਰਾਂ ਨੇ ਆਪਣੀਆ ਦੁਕਾਨਾਂ ਅ¤ਗੇ ਬਣਾਏ ਗਏ ਥੜ੍ਹੇ ਹਟਾਉਣ ਦਾ ਵਿਰੋਧ ਕਰਦਿਆ ਸਥਾਨਿਕ ਘਨ¤ਈਆ ਚੌਕ ਵਿਚ ਧਰਨਾ ਲਗਾ ਕੇ ਰੋਸ ਪ੍ਰਦਰਸਨ ਕੀਤਾ ਅਤੇ ਨਗਰ ਕੌਂਸਲ ਦੀ ਇਸ ਕਾਰਵਾਈ ਦਾ ਭਾਰੀ ਵਿਰੋਧ ਕੀਤਾ ਮੌਕੇ ਤੇ ਪਹੁੰਚੇ ਨਗਰ ਕੌਂਸਲ ਦੀ ਪ੍ਰਧਾਨ ਸ੍ਰੀਮਤੀ ਉਮਾਂ ਗਰੋਵਰ ਦੇ ਪਤੀ ਸਤੀਸ਼ ਗਰੋਵਰ ਅਤੇ ਇਕ ਸਾਬਕਾ ਐ¤ਮ ਸੀ ਨਾਲ ਦੁਕਾਨਦਾਰ ਹ¤ਥੋਪਾਈ ਵੀ ਹੋਏ।ਅ¤ਜ ਸਵੇਰੇ ਨਗਰ ਕੌਂਸਲ ਫਰੀਦਕੋਟ ਦੇ ਕਰਮਚਾਰੀਆ ਵ¤ਲੋਂ ਸਹਿਰ ਦੀ ਨਹਿਰੂ ਸ਼ਾਪਿੰਗ ਸੈਂਟਰ ਮਾਰਕੀਟ ਦੀਆਂ ਦੁਕਾਨਾ ਮੂਹਰੇ ਸੜਕ ਤੇ ਕੀਤੇ ਗਏ ਨਜਾਇਜ ਕਬਜੇ ਹਟਾਉਣ ਲਈ ਜਿਵੇ ਹੀ ਜੇਸੀਬੀ ਮਸੀਨ ਚਲਾਈ ਤਾਂ ਦੁਕਾਨਦਾਰਾਂ ਨੇ ਇਸ ਦਾ ਵਿਰੋਧ ਕਰਨਾਂ ਸ਼ੁਰੂ ਕਰ ਦਿ¤ਤਾ ਅਤੇ ਘਨ¤ਈਆ ਚੌਕ ਵਿਚ ਜਾਂਮ ਲਗਾ ਕੇ ਪੰਜਾਬ ਸਰਕਾਰ ਅਤੇ ਨਗਰ ਕੌਂਸਲ ਪ੍ਰਧਾਨ ਦੇ ਖਿਲਾਫਨਾਅਰੇਬਾਜੀ ਕੀਤੀ।ਇਸ ਮੌਕੇ ਦੁਕਾਨਦਾਰਾਂ ਨੇ ਮੰਗ ਕੀਤੀ ਕਿ ਉਹਨਾ ਦੇ ਥੜ੍ਹੇ ਨਾਂ ਹਟਾਏ ਜਾਣ ਅਤੇ ਉਹਨਾ ਨੂੰ ਨਿਰਵਿਘਨ ਆਪਣਾ ਕਾਰੋਬਾਰ ਜਾਰੀ ਰ¤ਖਣ ਦਿ¤ਤਾ ਜਾਵੇ।ਇਸ ਸਮੇਂ ਮੌਕੇ ਤੇ ਪਹੁੰਚੇ ਥਾਨਾ ਸਿਟੀ ਫਰੀਦਕੋਟ ਦੇ ਮੁ¤ਖ ਅਫਸਰ ਸੁਰਜੀਤ ਸਿੰਘ ਨੇ ਕਿਹਾ ਕਿ ਆਂਮ ਲੋਕਾਂ ਦੀਆ ਸਮ¤ਸਿਆਵਾਂ ਨੂੰ ਧਿਆਨ ਵਿਚ ਰ¤ਖਦੇ ਹੋਏ ਨਗਰ ਕੌਂਸਲ ਵ¤ਲੋਂ ਨਜਾਇਜ ਕਬਜੇ ਹਟਾਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ ਪਰ ਦੁਕਾਨਦਾਰਾਂ ਵ¤ਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਜੋ ਕਿ ਸਰਾਸਰ ਗਲਤ ਹੈ।



