ਨਵੀਂ ਦਿ¤ਲੀ, 1 ਦਸੰਬਰ (ਪੀ. ਟੀ.)- ਲੋਕਪਾਲ ਅੰਦੋਲਨ ਦਾ ਸਭ ਤੋਂ ਵ¤ਡਾ ਚਿਹਰਾ ਰਹੇ ਅੰਨਾ ਹਜ਼ਾਰੇ ਨੇ ਦਿ¤ਲੀ ਦੀ ਕੇਜਰੀਵਾਲ ਸਰਕਾਰ ਦੇ ਜਨਲੋਕਪਾਲ ਬਿਲ ’ਤੇ ਸੁਝਾਅ ਦਿ¤ਤੇ ਹਨ। ਸੂਤਰਾਂ ਅਨੁਸਾਰ ਅੰਨਾ ਨੇ ਕਿਹਾ ਕਿ ਲੋਕਪਾਲ ਦੀ ਚੋਣ ਕਮੇਟੀ ‘ਚ ਦੋ ਹੋਰ ਲੋਕ ਸ਼ਾਮਲ ਕੀਤੇ ਜਾਣ। ਜਿਨ੍ਹਾਂ ‘ਚ ਸੇਵਾ ਮੁਕਤ ਹਾਈ ਕੋਰਟ ਜ¤ਜ ਤੇ ਇਕ ਪ੍ਰਸਿ¤ਧ ਹਸਤੀ। ਅੰਨਾ ਦੇ ਸੁਝਾਵਾਂ ਤੋਂ ਬਾਅਦ ਦਿ¤ਲੀ ਦੇ ਮੁ¤ਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਅੰਨਾ ਨੂੰ ਸਮਰਥਨ ਦੇਣ ਤੇ ਆਸ਼ੀਰਵਾਦ ਦੇਣ ਲਈ ਸ਼ੁਕਰੀਆ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਅੰਨਾ ਦੇ ਸੁਝਾਵਾਂ ਨੂੰ ਜ਼ਰੂਰ ਲਾਗੂ ਕਰਨਗੇ। ਉਥੇ ਹੀ ਅੰਨਾ ਨੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿ¤ਤੀ ਹੈ ਕਿ ਜੇਕਰ ਜਨ ਲੋਕਪਾਲ ‘ਚ ਕੇਂਦਰ ਸਰਕਾਰ ਨੇ ਕੋਈ ਅੜਿ¤ਕਾ ਪਾਇਆ ਤਾਂ ਉਹ ਜ਼ਰੂਰ ਕਦਮ ਚੁ¤ਕਣਗੇ।ਇਸ ਬਿਆਨ ਸਬੰਧੀ ਆਪ ਦਾ ਨਜ਼ਰੀਆ ਹਾਲੇ ਸਾਹਮਣੇ ਨਹੀਂ ਆਇਆ।



