ਸੰਗਰੂਰ, 1 ਦਸੰਬਰ (ਪੱਤਰ ਪ੍ਰੇਰਕ)- ਬੀਤੀ ਸ਼ਾਮ ਜ਼ਿਲ੍ਹਾ ਜੇਲ੍ਹ ਸੰਗਰੂਰ ਵਿਚ ਕੈਦੀਆਂ ਦੇ ਇ¤ਕ ਧੜੇ ਵ¤ਲੋਂ ਇਕ¤ਤਰ ਹੋ ਕੇ ਇ¤ਕ ਕੈਦੀ ਦੀ ਕੀਤੀ ਕੁ¤ਟਮਾਰ ਦੇ ਸੰਬੰਧ ਵਿਚ ਥਾਣਾ ਸਿਟੀ ਵਿਖੇ ਪੰਜ ਕੈਦੀਆਂ ਖ਼ਿਲਾਫ਼ ਮਾਮਲਾ ਦਰਜ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕੇਸ ਦੀ ਤਫ਼ਤੀਸ਼ ਕਰ ਰਹੇ ਸਹਾਇਕ ਥਾਣੇਦਾਰ ਮੇਹਰ ਸਿੰਘ ਨੇ ਦ¤ਸਿਆ ਕਿ ਲ¤ਖਾ ਸਿੰਘ ਵਾਸੀ ਸੰਮੁਦਗੜ੍ਹ ਛੰਨਾ ਜੋ ਜ਼ਿਲ੍ਹਾ ਜੇਲ੍ਹ ਸੰਗਰੂਰ ਵਿਚ ਨਜ਼ਰਬੰਦ ਹੈ, ਦੀ ਰਾਹੁਲ ਬਾਲੀਆ, ਜਸ਼ਨਦੀਪ ਸਿੰਘ, ਸਤਿਗੁਰ ਸਿੰਘ, ਜਸਵੀਰ ਸਿੰਘ ਅਤੇ ਰਿਸੀ ਵਾਲੀਆ ਵ¤ਲੋਂ ਕੁ¤ਟਮਾਰ ਕੀਤੀ ਗਈ। ਲ¤ਖਾ ਸਿੰਘ ਨੂੰ ਜਖਮੀ ਹਾਲਤ ਵਿਚ ਜੇਲ੍ਹ ਪ੍ਰਸ਼ਾਸਨ ਵ¤ਲੋਂ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਲ¤ਖਾ ਸਿੰਘ ਦੇ ਬਿਆਨਾਂ ਉ¤ਤੇ ਉਪਰੋਕਤ ਹਮਲਾਵਰਾਂ ਖ਼ਿਲਾਫ਼ ਮੁਕ¤ਦਮਾ ਦਰਜ ਕਰ ਲਿਆ ਗਿਆ ਹੈ।



