Skip to content
Independent perspectives. Global stories.
BREAKING

ਹਰਿਆਣਾ ’ਚ ਸਰਕਾਰ ਵੱਲੋਂ ਵਿਵਸਥਾ ਤਬਦੀਲੀ ਦੀ ਕੋਸ਼ਿਸ਼ : ਮਨੋਹਰ ਲਾਲ

Share this story

ਚੰਡੀਗੜ੍ਹ, 1 ਦਸੰਬਰ (ਨਾਗਪਾਲ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਵਧੀਆ ਢੰਗ ਨਾਲ ਸਦਨ ਚਲਾਉਣ ਲਈ ਸਾਰੇ ਮਾਨਯੋਗ ਮੈਂਬਰਾਂ, ਪੱਤਰਕਾਰਾਂ, ਵਿਧਾਨ ਸਭਾ ਦੇ ਅਧਿਕਾਰੀ ਤੇ ਕਰਮਚਾਰੀ ਅਤੇ ਸਕੱਤਰੇਤ ਦੇ ਅਧਿਕਾਰੀਆਂ ਦੇ ਕਰਮਚਾਰੀਆਂ ਦਾ ਧੰਨਵਾਦ ਕੀਤਾ।ਮੁੱਖ ਮੰਤਰੀ ਨੇ ਵਿਧਾਨ ਸਭਾ ਸਪੀਕਰ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਮੌਜ਼ੂਦਾ ਸਰਕਾਰ ਨੇ ਰਵਾਇਤਾਂ ਤੋਂ ਹੱਟ ਕੇ ਲਗਭਗ ਦੋ ਦਹਾਕਿਆਂ ਬਾਅਦ ਸਰਤ ਰੁੱਤ ਸੈਸ਼ਨ ਬੁਲਾਉਣ ਦੀ ਸ਼ੁਰੂਆਤ ਕੀਤੀ ਸੀ, ਪਰ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਵੱਲੋਂ ਸਦਨ ਨੂੰ ਰਾਜਨੀਤਿਕ ਮੰਚ ਬਣਾਉਣ ਦਾ ਯਤਨ ਕੀਤਾ, ਜੋ ਸਹੀ ਨਹੀਂ ਸੀ। ਜਿਸ ਹਾਂ-ਪੱਖੀ ਪਹਿਲ ਨਾਲ ਵਿਚਾਰ ਵਟਾਂਦਰਾ ਦੀ ਸ਼ੁਰੂਆਤ ਹੋਈ ਸੀ, ਵਧੀਆ ਹੁੰਦਾ ਕਿ ਜਨਹਿਤ ਦੇ ਮੁੱਦੇ ਸਦਨ ਵਿਚ ਚੁੱਕਦੇ। ਮੁੱਖ ਮੰਤਰੀ ਨੇ ਆਖਰੀ ਦਿਨ ਆਪਣੇ ਸੰਬੋਧਨ ਵਿਚ ਕਿਹਾ ਕਿ ਹਰਿਆਣਾ ਦਾ ਇਕ ਵਧੀਆ ਇਤਿਹਾਸ ਰਿਹਾ ਹੈ। ਦੇਸ਼ ਦੀ ਆਬਾਦੀ ਦਾ 2 ਫੀਸਦੀ ਨੁਮਾਇੰਦਗੀ ਦੇ ਬਾਵਜੂਦ ਵੀ ਦੇਸ਼ ਦੀ ਹਥਿਆਰਬੰਦ ਸੈਨਾਵਾਂ ਵਿਚ ਇਸ ਦਾ 10 ਫੀਸਦੀ ਦਾ ਯੋਗਦਾਨ ਹੈ, ਜੋ ਰਾਜ ਦੇ ਨੌਜੁਆਨਾਂ ਦੀ ਦੇਸ਼ਭਗਤੀ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿਵਿਵਸਥਾ ਬਦਲਣ ਦੀ ਸਰਕਾਰ ਨੇ ਪਹਿਲ ਕੀਤੀ ਹੈ। ਮੁੱਖ ਮੰਤਰੀ ਨੇ ਹਾਲ ਹੀ ਦੇ ਇੰਡਿਆ ਟੂਡੇ ਕੰਕਲੇਵ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸੂਖਮ ਅਰਥਵਿਵਸਥਾ ਵਿਚ ਹਰਿਆਣਾ ਨੂੰ ਸਾਲ 2015 ਵਿਚ ਪਹਿਲੀ ਥਾਂ ਮਿਲੀ ਹੈ, ਜੋ 2014 ਵਿਚ ਨੌਵਾਂ ਥਾਂ ਸੀ। ਇਸ ਤਰ੍ਹਾਂ, ਚੌਗਿਰੰਦੇ ਵਿਚ ਪਹਿਲਾ ਅਤੇ ਸਿੱਖਿਆ ਦੇ ਖੇਤਰ ਵਿਚ ਚੌਥੀ ਥਾਂ ਪ੍ਰਾਪਤ ਹੋਈ ਹੈ, ਜੋ 2014 ਵਿਚ ਅੱਠਵੀਂ ਥਾਂ ਸੀ। ਸੂਚਨਾ ਤਕਨਾਲੋਜੀ ਦੇ ਖੇਤਰ ਵਿਚ ਵੀ ਹਰਿਆਣਾ ਨੇ ਖਾਸ ਥਾਂ ਹਾਸਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀਆਂ ਨੇ ਹਰਿਆਣਾ ਲਈ ਚੰਗੇ ਕੰਮ ਕੀਤੇ, ਜਿੰਨ੍ਹਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਸਾਬਕਾ ਮੁੱਖ ਮੰਤਰੀ ਚੌਧਰੀ ਬੰਸੀ ਲਾਲ ਨੂੰ ਹਰ ਪਿੰਡ ਵਿਚ ਬਿਜਲੀ ਪਹੁੰਚਾਉਣ ਲਈ, ਸਵਰਗੀ ਚੌਧਰੀ ਦੇਵੀ ਲਾਲ ਨੂੰ ਬੁਢਾਪਾ ਸਨਮਾਨ ਭੱਤਾ ਪੈਨਸ਼ਨ, ਸਵਰਗੀ ਚੌਧਰੀ ਭਜਨ ਲਾਲ ਨੂੰ ਅਨੁਸੂਚਿਤ ਜਾਤੀ ਦੀ ਬਸਤੀਆਂ ਵਿਚ ਸਹੂਲਤਾਂ ਵੱਧਾਉਣ ਲਈ ਯਾਦ ਕੀਤਾ ਜਾਂਦਾ ਹੈ। ਮੁੱਖ ਮੰਤਰੀ ਨੇ ਦੋਵਾਂ ਵਿਰੋਧੀ ਪਾਰਟੀਆਂ ਦੇ ਬਿਨਾਂ ਗੱਲ ਜਿੱਦ ਕਾਰਣ ਵਾਕਆਊਟ ਕਰਨ ਨੂੰ ਮਦਭਾਗਾ ਦੱਸਦੇ ਹੋਏ ਕਿਹਾ ਕਿ ਲੋਕਤੰਤਰ ਲਈ ਚੰਗੇ ਸੰਕੇਤ ਨਹੀਂ ਹਨ। ਸਦਨ ਲੋਕ ਹਿਤ ਨਾਲ ਜੁੜੇ ਮੁੱਦਿਆਂ ’ਤੇ ਚਰਚਾ ਕਰਨ ਤੇ ਵਿਚਾਰ ਵਟਾਂਦਰਾ ’ਤੇ ਚੰਗੇ ਸੁਝਾਅ ਦੇਣ ਦਾ ਇਕ ਮੰਚ ਹੈ ਨਾ ਕਿ ਰਾਜਨੀਤੀ ਕਰਨ ਦਾ ਹਰਿਆਣਾ ਵਿਧਾਨ ਸਭਾ ਦੇ ਸਰਤ ਰੁੱਤ ਸੈਸ਼ਨ ਦੇ ਆਖਿਰ ਦਿਨ ਅੱਜ ਇਕ ਬਿੱਲ ਪਾਸ ਕੀਤਾ ਗਿਆ, ਜਦੋਂ ਕਿ ਚਾਰ ਬਿਲ ਸੋਧ ਕੀਤੇ ਗਏ। ਇੰਨ੍ਹਾਂ ਵਿਚ ਹਰਿਆਣਾ ਰਾਜ ਬਾਗਵਾਨੀ ਵਿਗਿਆਨ ਯੂਨੀਵਰਸਿਟੀ, ਕਰਨਾਲ ਬਿਲ, 2015, ਹਰਿਆਣਾ ਗਾਂ ਸੇਵਾ ਕਮਿਸ਼ਨ (ਸੋਧ) ਬਿਲ, 2015, ਹਰਿਆਣਾ ਨਿੱਜੀ ਯੂਨੀਵਰਸਿਟੀ (ਸੋਧ) ਬਿਲ, 2015, ਇੰਦਰਾ ਗਾਂਧੀ ਯੂਨੀਵਰਸਿਟੀ, ਮੀਰਪੁਰ (ਸੋਧ ਅਤੇ ਕਾਨੂੰਨੀ ਮਾਨਤਾ) ਬਿਲ, 2015 ਅਤੇ ਹਰਿਆਣਾ ਪੰਚਾਇਤੀ ਰਾਜ (ਦੂਜੀ ਸੋਧ) ਬਿਲ, 2015 ਸ਼ਾਮਿਲ ਹੈ। ਹਰਿਆਣਾ ਰਾਜ ਬਾਗਵਾਨੀ ਵਿਗਿਆਨ ਯੂਨੀਵਰਸਿਟੀ ਕਰਨਾਲ ਬਿਲ, 2015 ਪਾਸ ਹੋਣ ਬਾਅਦ ਰਾਜ ਵਿਚ ਕੇਂਦਰ ਸਰਕਾਰ ਦੇਸ਼ ਵਿਚ ਨਵੇਂ ਬਾਗਵਾਨੀ ਯੂਨੀਵਰਸਿਟੀ ਸਥਾਪਿਤ ਕਰਨ ਦੀ ਯੋਜਨਾ ਨੁੰ ਅੱਗੇ ਵਧਾਇਆ ਜਾਵੇਗਾ। ਨਾਰਾਇਣਗੜ੍ਹ, ਝੱਜਰ ਤੇ ਜੀਂਦ ਵਿਚ ਇਸ ਦੇ ਖੇਤਰੀ ਅਧਿਐਨ ਕੇਂਦਰ ਖੋਲ੍ਹੇ ਜਾਣਗੇ।

WRITTEN BY