Skip to content
Independent perspectives. Global stories.
BREAKING

ਅਵਤਾਰ ਚਮਕ ਅਤੇ ਧਰਮਾ ਗਿੱਲ ਨੇ ਆਪ ਪਾਰਟੀ ਲਈ ਕੀਤੀਆਂ ਵੱਖ-ਵੱਖ ਮੀਟਿੰਗਾਂ

Share this story

ਬਠਿੰਡਾ, 30 ਨਵੰਬਰ  (ਇੰਦਰਜੀਤ ਨਥਾਣਾ)- ਬਠਿੰਡਾ ਦੇ ਨਾਮਵਰ ਗਾਇਕ ਕਲਾਕਾਰਾਂ ਅਤੇ ਪ੍ਰਮੋਟਰਾਂ ਨੇ ਇੱਕਠੇ ਹੋੇਕੇ ਆਪ ਪਾਰਟੀ ਲਈ ਵੋਟਰਾਂ ਨੂੰ ਲਾਮਬੰਦ ਕਰਨ ਲਈ ਮੀਟਿੰਗਾਂ ਦਾ ਸਿਸਿਲਾ ਸ਼ੁਰੂ ਕੀਤਾ ਹੋਇਆ ਹੈ , ਜਿਸਦੀ ਪ੍ਰਧਾਨਗੀ ਗਾਇਕ ਕਲਾਕਾਰ ਅਵਤਾਰ ਚਮਕ ਅਤੇ ਪ੍ਰਮੋਟਰ ਧਰਮਾਂ ਗਿੱਲ ਨੇ ਕੀਤੀ ਉਨ੍ਹਾ ਦੱਸਿਆ ਕਿ ਪਿੰਡਾਂ ਅਤੇ ਸ਼ਹਿਰਾਂ ਦੇ ਲੋਕ ਪੁਰਾਣਾ ਨਿਜ਼ਾਮ ਬਦਲ ਕੇ ਆਪ ਪਾਰਟੀ ਨੂੰ ਅੱਗੇ ਲਿਆਉਣਾ ਚਹੁੰਦੇ ਹਨ । ਅੱਜ ਪੰਜਾਬ ਦੇ ਮਹੌਲ ਨੂੰ ਵੇਖਦਿਆਂ ਚਿੰਤਾਂ ਕਰਦੇ ਹੋਏ ਪੰਜਾਬੀ ਕਲਾਕਾਰ ਮੰਚ ਜੋਨ ਬਠਿੰਡਾ ਦੇ ਪ੍ਰਧਾਨ ਅਤੇ ਆਮ ਆਦਮੀ ਪਾਰਟੀ ਦੇ ਸਰਗਰਮ ਮੈਂਬਰ ਅਕਤਾਰ ਚਮਕ ਨੇ ਪ੍ਰੈਸ ਮਿਲ

ਦੋਰਾਨ ਕਿਹਾ ਕਿ ਅੱਜ ਪੰਜਾਬ ਦੇ ਮਜ਼ਦੂਰ , ਕਿਸਾਨ ਅਤੇ ਵਪਾਰੀ ਵੀ ਬੁਰੇ ਦੌਰ ਵਿੱਚ ਗੁਜਰ ਰਹੇ ਹਨ। ਕਿਸਾਨਾਂ ਦੀਆਂ ਫਸਲਾਂ ਖਰਾਬ ਹੋਣ ਦੇ ਕਾਰਨ ਮਜ਼ਦੂਰਾਂ ਨੂੰ ਵੀ ਦੋ ਡੰਗ ਦੀ ਰੋਟੀ ਕਮਾਉਣੀ ਔਖੀ ਹੋ ਰਹੀ ਹੈ। ਦੀਵਾਲੀ ਦੇ ਤਿਉਹਾਰ ਤੇ ਜਿੱਥੇ ਚੰਗਾਂ ਪੇਸਾ ਕਮਾ ਕੇ ਬੱਚਿਆਂ ਦਾ ਚੰਗਾਂ ਪਾਲਣ ਪੋਸਣ ਕਰਦੇ ਸਨ ਇਸ ਵਾਰ ਉਹ ਵੀ ਕਾਲੀ ਦੀਵਾਲੀ ਦੀ ਮਾਰ ਹੇਠ ਆ ਕੇ ਕਮਾਈ ਤੋਂ ਵਾਂਝੇ ਰਹੇ ਹਨ। ਉਨ੍ਹਾ ਅੱਗੇ ਆਖਿਆ ਕਿ ਨਰਿੰਦਰ ਮੋਦੀ ਜੀ ਦਾ ਨਾਅਰਾ ‘‘ਅੱਛੇ ਦਿਨ ਆਨੇ ਵਾਲੇ ਹੈਂ’’ ਪੰਜਾਬ ਦੇ ਅੱਜ ਦੇ ਇਸ ਮਹਿੰਗਾਈ ਵਾਲੇ ਦਿਨਾਂ ਤੇ ਇੱਕ ਹਾਸੋਹੀਣ ਵਿਅੰਗ ਲਗਦਾ ਹੈ, ਪਰ ਭਾਜਪਾ ਦੇ ਅੱਛੇ ਦਿਨ ਆਏ ਹਨ। ਮਹਿੰਗਾਈ ਦੇ ਸਤਾਏ ਹੋਏ ਲੋਕਾਂ ਨੇ ਬਿਹਾਰ ਅਤੇ ਦਿੱਲੀ ਵਿੱਚ ਭਾਜਪਾ ਨੂੰ ਵੋਟਾਂ ਨਾ ਪਾ ਕੇ ਉਨ੍ਹਾ ਦੇ ਕੀਤੇ ਕੰਮਾਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਪ੍ਰਸਿੱਧ ਗੀਤਕਾਰ ਤੇ ਉੱਘੇ ਪ੍ਰਮੋਟਰ ਧਰਮਾ ਗਿੱਲ ਮੁਲਤਾਨੀਆ ਨੇ ਕਿਹਾ ਕਿ ਆਮ ਪਾਰਟੀ ਦੀਆਂ ਕਾਰਗੁਜਾਰੀਆਂ ਨੂੰ ਦੇਖਦਿਆਂ ਜੇਕਰ ਅੱਜ ਪੰਜਾਬ ਵਿੱਚ ਚੋਣਾਂ ਕਰਵਾਈਆਂ ਜਾਣ ਤਾਂ ਪੰਜਾਬ ਵਿੱਚ ਆਮ ਪਾਰਟੀ ਦੀ ਸਰਕਾਰ ਬਨਣਾ ਯਕੀਨੀ ਹੈ। ਉਨ੍ਹਾ ਅੱਗੇ ਆਖਿਆ ਕਿ ਆਉਣ ਵਾਲੇ ਸਮੇਂ ‘ਚ ਆਮ ਪਾਰਟੀ ਦੇ ਮੁੱਖ ਨੁੰਮਾਇੰਦੇ ਅਰਵਿੰਦ ਕੇਜਰੀਵਾਲ ਪੰਜਾਬ ਦਾ ਦੋਰਾ ਕਰਦੇ ਰਹਿਣਗੇ । ਇਸ ਮੌਕੇ ਤੇ ਪੰਜਾਬੀ ਕਲਾਕਾਰ ਮੰਚ ਅਤੇ ਆਮ ਪਾਰਟੀ ਦੇ ਵਰਕਰ ਗਾਇਕ ਜਸਪਾਲ ਸਹੋਤਾ, ਗੀਤਕਾਰ ਲੱਖਵੀਰ ਬੰਬੀਹਾ,ਫਿਲਮ ਡਾਇਰੈਕਟਰ ਗੁਰਬਾਜ ਗਿੱਲ, ਗਾਇਕ ਨਜੀਰ ਖਾਨ ਮਾਨਸਾ, ਗਾਇਕ ਸੁੱਚਾ ਚਮਕੀਲਾ, ਬਲਵੰਤ ਬਲਵਾਨ,ਭਜਨ ਗਾਇਕ ਵਿਸ਼ਾਲ ਮਸਤੀ, ਐਂਕਰ ਰਾਜ ਤੁੰਗਵਾਲੀ, ਗਾਇਕ ਪ੍ਰਕਾਸ਼ ਸਰਾਂ, ਗੀਤਕਾਰ ਰਿੰਟੂ ਸੰਮੇਵਾਲੀ, ਗਾਇਕ ਪ੍ਰਕਾਸ਼ ਬਾਗਲਾ, ਦਿਲਬਾਗ ਰਾਣਾ, ਬਲਜੀਤ ਬੱਲ੍ਹੀ, ਗੁਰਸ਼ਾਨ, ਚਮਕੌਰ ਸਰਗਮ, ਦਿਲਪ੍ਰੀਤ ਰਾਜਾ, ਜਸਵੰਤ ਮਾਨ(ਮਾਨ ਪੋਟਕਸ਼ਨ) ਰਾਜਾ ਮੌੜ, ਗੁਰਪ੍ਰੀਤ ਅਠਵਾਲ, ਗੁਰਮੁਖ ਬਿੱਟੂ ਬੀੜ ਤਲਾਬ, ਗਾਇਕ ਅਮਨਜੋਤ, ਅੰਬਰ ਲਿਸ਼ਕਾਰਾ, ਕੁਲਦੀਪ ਚਮਕ, ਕਰਨ ਆਦਿ ਹਾਜ਼ਰ ਸਨ।

WRITTEN BY