ਕੁਆਲਾਲੰਪੁਰ, 21 ਨਵੰਬਰ (ਪੀ. ਟੀ.)- ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਕੁਆਲਾ¦ਪੁਰ ਵਿਖੇ ਆਸੀਆਨ ਸਿਖ਼ਰ ਸੰਮੇਲਨ ਦੌਰਾਨ ਚੀਨ ਦੇ ਪ੍ਰਧਾਨ ਮੰਤਰੀ ਸ੍ਰੀ ਲੀ ਕਿਆਂਗ ਨਾਲ ਮੁਲਾਕਾਤ ਕੀਤੀ। ਦੋਵੇਂ ਧਿਰਾਂ ਨੇ ਆਰਥਿਕ ਮੰਦਹਾਲੀ, ਵਾਤਾਵਰਣਕ ਤਬਦੀਲੀ ਤੇ ਕੌਮਾਂਤਰੀ ਦਹਿਸ਼ਤਗਰਦੀ ਜਿਹੇ ਮੁੱਦਿਆਂ ਉਤੇ ਚਰਚਾ ਕਰਦਿਆਂ ਵਿਸ਼ਵ-ਦ੍ਰਿਸ਼ ਦੀ ਸਮੀਖਿਆ ਕੀਤੀ। ਚੀਨ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਰਥਿਕ ਮੰਦਹਾਲੀ ਦੇ ਬਾਵਜੂਦ ਭਾਰਤ ਨੇ ਆਪਣੇ ਵਿਕਾਸ ਦੀ ਰਫ਼ਤਾਰ ਨੂੰ ਕਾਇਮ ਰੱਖਿਆ ਹੈ। ਦੋਵੇਂ ਧਿਰਾਂ ਨੇ ਪੈਰਿਸ ਦੀ ਸੀ.ਓ.ਪੀ.-21 ਕਾਨਫ਼ਰੰਸ ਦੀਆਂ ਤਿਆੀਆਂ ਦੀ ਸਮੀਖਿਆ ਕੀਤੀ। ਸ੍ਰੀ ਨਰੇਂਦਰ ਮੋਦੀ ਨੇ ਸੂਰਜੀ ਊਰਜਾ ਗੱਠਜੋੜ ਪਹਿਲਕਦਮੀ ਬਾਰੇ ਚੀਨ ਦੇ ਪ੍ਰਧਾਨ ਮੰਤਰੀ ਨੂੰ ਦੱਸਿਆ ਅਤੇ ਚੀਨ ਨੂੰ ਇਸ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਦੋਵੇਂ ਧਿਰਾਂ ਸਹਿਮਤ ਸਨ ਕਿ ਦਹਿਸ਼ਤਗਰਦੀ ਸਭ ਤੋਂ ਵੱਡੀ ਚੁਣੌਤੀ ਹੈ ਅਤੇ ਕੌਮਾਂਤਰੀ ਭਾਈਚਾਰੇ ਨੂੰਜ਼ਰੂਰ ਹੀ ਇੱਕਜੁਟ ਹੋ ਕੇ ਇਸ ਦਾ ਟਾਕਰਾ ਕਰਨਾ ਚਾਹੀਦਾ ਹੈ। ਦੋਵੇਂ ਧਿਰਾਂ ਨੇ ਦੁਵੱਲੇ ਵਪਾਰ ਤੇ ਨਿਵੇਸ਼ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਪ੍ਰਧਾਨ ਮੰਤਰੀ ਨੇ ਇੱਕ ਵਾਰ ਫਿਰ ਚੀਨ ਨਾਲ ਭਾਰਤ ਦੇ ਵੱਡੇ ਵਪਾਰ ਘਾਟੇ ਬਾਰੇ ਆਪਣੀ ਚਿੰਤਾ ਦੋਹਰਾਈ। ਹੁਨਰ ਵਿਕਾਸ ਦੇ ਖੇਤਰ ਵਿੱਚ ਸਹਿਯੋਗ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਜਾਪਾਨ ਦੇ ਪ੍ਰਧਾਨ ਮੰਤਰੀ ਸ੍ਰੀ ਸ਼ਿੰਜ਼ੋ ਏਬ ਨੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਲਈ ਦੁਪਹਿਰ ਦੇ ਭੋਜਨ ਦੀ ਮੇਜ਼ਬਾਨੀ ਕੀਤੀ। ਸ੍ਰੀ ਸ਼ਿੰਜ਼ੋ ਏਬ ਨੇ ਦੋਹਰਾਇਆ ਕਿ ਭਾਰਤ ਅਤੇ ਜਾਪਾਨ ਵਿਚਲੇ ਦੁਵੱਲੇ ਸਬੰਧਾਂ ਵਿੱਚ ਦੁਨੀਆ ਦੇ ਹੋਰ ਕਿਸੇ ਵੀ ਦੁਵੱਲੇ ਸਬੰਧ ਦੇ ਮੁਕਾਬਲੇ ਵਧੇਰੇ ਸੰਭਾਵਨਾਵਾਂ ਹਨ।



