ਅੰਮ੍ਰਿਤਸਰ, 17 ਨਵੰਬਰ (ਪੀ. ਟੀ.)- ਸਰਬੱਤ ਖਾਲਸੇ ਦੇ ਮੁੱਖ ਪ੍ਰਬੰਧਕ, ਯੂਨਾਇਟਿਡ ਅਕਾਲੀ ਦਲ ਦੇ ਪ੍ਰਧਾਨ ਅਤੇ ਦਮਦਮੀ ਟਕਸਾਲ ਦੇ ਮੁੱਖ ਬੁਲਾਰੇ ਭਾਈ ਮੋਹਕਮ ਸਿੰਘ ਨੇ ਕਿਹਾ ਪੰਜਾਬ ਦੀ ਅਮਨ ਸ਼ਾਤੀ ਤੇ ਪੰਜਾਬੀ ਭਾਈਚਾਰਕ ਸਾਂਝ ਲਈ ਵੱਡੀ ਤੋਂ ਵੱਡੀ ਕੁਰਬਾਨੀ ਕਰਨ ਲਈ ਤਿਆਰ ਹਨ। ਜੇਕਰ ਲੋੜ ਪਈ ਤਾਂ ਉਹ ਸਿਰ ਵੀ ਲਾ ਦੇਣਗੇ। ਉਨ੍ਹਾਂ ਕਿਹਾ ਪੰਜਾਬ ਦੇ ਮੁੱਖ ਮੰਤਰੀ, ਡਿਪਟੀ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਸ. ਪ੍ਰਤਾਪ ਸਿੰਘ ਬਾਜਵਾ, ਬੀ ਦੇ ਪ੍ਰਧਾਨ ਸ੍ਰੀ ਕਮਲ ਸ਼ਰਮਾਂ ਨੂੰ ਛੱਡ ਕੇ ਸਰਬੱਤ ਖਾਲਸੇ ਤੋਂ ਕਿਸੇ ਹਿੰਦੂ , ਪੰਜਾਬੀ ,ਇੱਥੋ ਤੱਕ ਕੇ ਪੰਜਾਬ ਦੇ ਜਾਨਵਰਾਂ ਤੇ ਪੰਛੀਆਂ ਨੂੰ ਵੀ ਕੋਈ ਖਤਰਾ ਨਹੀਂ ਸਗੋਂ ਇਹਨਾਂ ਸਭ ਦੀ ਸੁਰੱਖਿਆ ਅਸੀਂ ਖੁਦ ਕਰਾਗੇ। ਉਨ੍ਹਾਂ ਕਿਹਾ ਇਸ ਵਾਰ ਬਾਦਲਾ ਦੀ ਹਿੰਦੂ ਸਿੱਖ ਲੜਾਉ ਨੀਤੀ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ ਸਗੋਂ ਡਟਕੇ ਹਿੰਦੂ ਸਿੱਖ ਏਕਤਾ ਤੇ ਪੈਰਾ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਅਬੀ ਕਰਨ ਵਾਲੇ ਮੁੱਖ ਦੋਸੀ ਜਿੰਨ੍ਹੀ ਦੇਰ ਗ੍ਰਿਫਤਾਰ ਨਹੀਂ ਕੀਤੇ ਜਾਦੇ ਤੇ ਦੋ ਸਿੰਘ ਸ਼ਹੀਦ ਕਰਨ ਵਾਲੇ ਵੱਡੇ ਪੁਲਿਸ ਅਫਸਰਾਂ ਤੇ ਮੁਕੱਦਮੇ ਦਰਜ ਨਹੀਂ ਕੀਤੇ ਜਾਂਦੇ ਉਨੀ ਦੇਰ ਪੰਥ ਦਾ ਸ਼ਾਤ ਮਈ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦਾ ਡਿਪਟੀ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ, ਸ. ਬੇਅੰਤ ਸਿੰਘ ਦੇ ਨਕਸ਼ੇ ਕਦਮਾਂ ਤੇ ਚਲਕੇ ਪੰਥਕ ਸ਼ਖਸੀਅਤਾਂ ਨੂੰ ਸਰਕਾਰੀ ਮੀਡੀਏ ਰਾਹੀਂ ਬਦਨਾਮ ਕਰਕੇ ਉਨ੍ਹਾਂ ਉ¤ਪਰ ਸਰਕਾਰੀ ਜਬਰ ਜੁਲਮ ਢਾਹ ਰਿਹਾ ਹੈ। ਤੇ ਪੰਥ ਨੂੰ ਧਮਕੀਆ ਦੇ ਕੇ ਵੰਗਾਰ ਵੀ ਰਿਹਾ ਹੈ। ਕਿ ਮੈਂ ਹੁਣ ਦੱਸਗਾ ਕਿ ਸਰਕਾਰੀ ਤਾਕਤ ਕੀ ਹੁੰਦੀ ਹੈ। ਇਹ ਉਸਦੀ ਡਰੀ ਹੋਈ ਮਾਨਸਿਕਤਾ ਦੀ ਨਿਸ਼ਾਨੀ ਹੈ। ਉਨ੍ਹਾਂ ਕਿਹਾ ਸਰਬੱਤ ਖਾਲਸੇ ਨੇ ਸ: ਸੁਖਬੀਰ ਸਿੰਘ ਬਾਦਲ ਦੇ ਪਾਵੇ ਨਾਲ ਬੱਧਾ ਕਾਲ ਖੋਲ ਦਿੱਤਾ ਹੈ। ਹੁਣ ਉਹੋ ਹੀ ਕਾਲ ਦਿਨ ਰਾਤ ਉਸ ਨੂੰ ਡਰਾਉਣ ਲੱਗ ਪਿਆ ਹੈ। ਹੁਣ ਪੰਥ ਤੇ ਸਮਾਂ ਦੱਸੇਗਾ ਕਿ ਸਰਕਾਰੀ ਤਾਕਤ ਵੱਡੀ ਹੁੰਦੀ ਹੈ ਜਾਂ ਪੰਥ ਦੀ ਤਾਕਤ ਵੱਡੀ ਹੁੰਦੀ ਹੈ। ਉਹਨਾਂ ਕਿਹਾ ਪੰਥ ਤੇ ਪੰਜਾਬ ਵਾਸੀਆ ਨੂੰ ਬਾਦਲਾ ਦੀਆਂ ਹਿੰਦੂ ਸਿੱਖਾਂ ਨੂੰ ਆਪਸ ਵਿੱਚ ਲੜਾਉਣ ਤੇ ਪੰਜਾਬ ਦੀ ਅਮਨ ਸਾਂਤੀ ਨੂੰ ਅੱਗ ਲਗਾਉਣ ਦੀਆਂ ਚਾਲਾਂ ਤੋਂ ਪੂਰੀ ਤਰ੍ਹਾਂ ਸੁਚੇਤ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਜੇਕਰ ਸਾਡੇ ਤੇ ਦੇਸ ਧ੍ਰੋਹੀ ਦੇ ਮੁੱਕਦਮੇ ਦਰਜ ਕਰਕੇ ਸਾਨੂੰ ਜੇਲ੍ਹਾ ਵਿੱਚ ਸੁੱਟਿਆ ਗਿਆ ਹੈ ਤਾਂ ਪ੍ਰਕਾਸ ਸਿੰਘ ਬਾਦਲ ਤੇ ਦੇਸ ਧ੍ਰੋਹੀ ਦਾ ਮੁਕੱਦਮਾ ਦਰਜ ਕਰਕੇ ਉਸ ਨੂੰ ਵੀ ਜੇਲ੍ਹ ਵਿੱਚ ਸਾਡੇ ਨਾਲ ਇੱਕੋ ਕਾਲ ਕੋਠੜੀ ਵਿੱਚ ਬੰਦ ਕੀਤਾ ਜਾਵੇ ਜਿਸ ਨੇ ਅਜਾਦ ਸਿੱਖ ਰਾਜ ਦਾ ਮੈਮੋਰੰਡਮ ਸ੍ਰੀ ਬੁੱਤਰਸ ਘਾਲੀ ਦੇਣ ਸਮੇਂ ਮੈਮੋਰੰਡਮ ਤੇ ਦਸਖਤ ਕੀਤੇ ਸਨ। ਤੇ ਸੰਵਿਧਾਨ ਦੀ ਧਾਰਾ 25 ਦੀਆਂ ਕਾਪੀਆਂ ਦਿੱਲੀ ਵਿਖੇ ਸਾੜੀਆ ਸਨ। ਉਹਨਾਂ ਕਿਹਾ ਜੇਕਰ ਅਕਾਲ ਤਖਤ ਸਾਹਿਬ ਦਾ ਜਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਤੁਹਾਡੀ ਸ਼ਬਦਾਵਲੀ ਵਿੱਚ ਕਾਤਲ ਹੈ ਤਾਂ ਸਰਦਾਰ ਪ੍ਰਕਾਸ ਸਿੰਘ ਬਾਦਲ ਤੇ ਜਥੇਦਾਰ ਟੋਹੜਾ ਨੇ ਭਾਈ ਰਣਜੀਤ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਕਿਉਂ ਬਣਾਇਆ? ਜੋ ਉਸ ਸਮੇਂ ਨਿੰਰਕਾਰੀ ਮੁੱਖੀ ਗੁਰਬਚਨ ਸਿੰਘ ਦੇ ਕਤਲ ਕੇਸ ਵਿੱਚ ਤਿਹਾੜ ਜੇਲ੍ਹ ਵਿੱਚ ਉਮਰ ਕੈਦ ਦੀ ਸਜਾ ਭੁਗਤ ਰਿਹਾ ਸੀ। ਇਹ ਦੋਹਰੇ ਮਾਪ ਦੰਡ ਕਿਉਂ।



