Skip to content
Independent perspectives. Global stories.
BREAKING

ਗਾਇਕਾ ਖੁਸ਼ਬੂ ਕੌਰ ਗੀਤ ‘ਮਿਰਜ਼ਾ’ ਨੂੰ ਲੈਕੇ ਚਰਚਾ ’ਚ

Share this story

ਬਾਬਾ ਬਕਾਲਾ ਸਾਬ, 17 ਨਵੰਬਰ (ਗੁਰਪ੍ਰੀਤ ਧੰਜਲ)- ਗਾਇਕੀ ਜਗਤ ਵਿਚ ਆਪਣੀ ਵੱਖਰੀ ਪਹਿਚਾਣ ਬਣਾ ਚੁੱਕੀ ਬਲੰਦ ਅਵਾਜ਼ ਦੀ ਮਾਲਿਕਾ ਪੰਜਾਬ ਦੀ ਨਾਮਵਰ ਗਾਇਕਾ ਖੁਸ਼ਬੂ ਕੌਰ ਆਪਣੇ ਸਿੰਗਲ ਟਰੈਕ ਠਮਿਰਜ਼ਾੂ ਨੂੰ ਲੈਕੇ ਇਕ ਵਾਰ ਫੇਰ ਚਰਚਿਆਂ ਵਿਚ ਹਨ। ਬਖਸ਼ੀ ਥਾਣੇਵਾਲ ਦੀ ਪੇਸ਼ਕਸ਼ ਇਸ ਗੀਤ ਨੂੰ ਪੰਜਾਬ ਦੇ ਨਾਮਵਰ ਗੀਤਕਾਰ ਚਰਣ ਲਿਖਾਰੀ ਦੁਆਰਾ ਲਿਖਿਆ ਅਤੇ ਮਿਊਜ਼ਿਕ ਦੇਸੀ ਕਰਿਊ ਦੁਅਰਾ ਦਿੱਤਾ ਗਿਆ ਹੈ। ਠਮਿਰਜ਼ਾੂ ਗੀਤ ਨੂੰ ਰਿਕਾਰਡ ਕੁੱਝ ਦਿਨਾਂ ਵਿਚ ਹੀ ਯੂ ਟਿਊਬ ਤੇ ਲੱਖਾਂ ਸਰੋਤਿਆਂ ਪਿਆਰ ਹਾਸਿਲ ਹੋ ਚੁੱਕਾ ਹੈ ਅਤੇ ਗੀਤ ਸਾਰੇ ਪੰਜਾਬੀ ਮੋਹਰੀ ਚੈਨਲਾਂ ਦਾ ਸਿੰਗਾਰ ਬਣਿਆ ਹੋਇਆ ਹੈ। ਗਾਇਕਾ ਖੁਸ਼ਬੂ ਕੌਰ ਨੇ ਠਮਿਰਜ਼ਾੂ ਨੂੰ ਸਫ਼ਲ ਬਣਾਉਣ ਲਈ ਸਰੋਤਿਆ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕੇ ਉਹ ਨੇੜਲੇ ਭਵਿੱਖ ਵਿਚ ਇਸੇ ਤਰ੍ਹਾਂ ਮਾਂ ਬੋਲੀ ਅਤੇ ਸਭਿਆਚਾਰ ਦੀ ਸੇਵਾ ਕਰਦੇ ਰਹਿਣਗੇ।

WRITTEN BY