Skip to content
Independent perspectives. Global stories.
BREAKING

ਸ਼ਹਿਰੀ ਤੇ ਦਿਹਾਤੀ ਖੇਤਰਾਂ ’ਚ ਆਬਾਦੀ ਸੰਤੁਲਨ ਬਣਾਏ ਰੱਖਣ ਦੀ ਲੋੜ : ਮਨੋਹਰ ਲਾਲ

Share this story

ਚੰਡੀਗੜ੍ਹ, 16 ਨਵੰਬਰ (ਨਾਗਪਾਲ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਸ਼ਹਿਰੀ ਤੇ ਦਿਹਾਤੀ ਖੇਤਰਾਂ ਵਿਚ ਆਬਾਦੀ ਸੰਤੁਲਨ ਬਣਾਏ ਰੱਖਣ ਦੀ ਲੋਂੜ ਹੈ। ਦਿਹਾਤੀ ਖੇਤਰਾਂ ਤੋਂ ਸ਼ਹਿਰੀ ਖੇਤਰਾਂ ਵੱਲ ਪਲਾਇਨ ਨੂੰ ਰੋਕਣ ਲਈ ਸ਼ਹਿਰਾਂ ਦੀ ਤਰ੍ਹਾਂ ਪਿੰਡਾਂ ਦਾ ਵਿਕਾਸ ਕਰਨ ਦੇ ਮੱਦੇਨਜ਼ਰ ਰਾਜ ਸਰਕਾਰ ਸੂਬਾ ਦੇ ਸਾਰੇ ਪਿੰਡਾਂ ਨੂੰ ਆਦਰਸ਼ ਪਿੰਡ ਵੱਜੋਂ ਵਿਕਸਿਤ ਕਰਨ ਦੀ ਦਿਸ਼ਾ ਵਿਚ ਕੰਮ ਕਰ ਰਹੀ ਹੈ। ਸਾਂਸਦ ਆਦਰਸ਼ ਪਿੰਡ ਯੋਜਨਾ ਦੀ ਤਰਜ ’ਤੇ ਸੂਬੇ ਵਿਚ ਵਿਧਾਇਕ ਆਦਰਸ਼ ਪਿੰਡ ਯੋਜਨਾ ਲਾਗੂ ਕੀਤੀ ਜਾ ਰਹੀ ਹੈ, ਜਿਸ ਦੇ ਤਹਿਤ ਹਰੇਕ ਵਿਧਾਇਕ ਆਪਣੇ-ਆਪਣੇ ਵਿਧਾਨ ਸਭਾ ਖੇਤਰ ਵਿਚ ਘੱਟੋਂ ਤੋਂ ਘੱਟ ਤਿੰਨ ਪਿੰਡ ਦੀ ਚੋਣ ਕਰਕੇ ਇੰਨ੍ਹਾਂ ਨੂੰ ਆਦਰਸ਼ ਪਿੰਡ ਵੱਜੋਂ ਵਿਕਸਿਤ ਕਰਨ ਦੀ ਦਿਸ਼ਾ ਵਿਚ ਕੰਮ ਕਰੇਗਾ। ਮੁੱਖ ਮੰਤਰੀ ਅੱਜ ਚੰਡੀਗੜ੍ਹ ਸਥਿਤ ਹਰਿਆਣਾ ਨਿਵਾਸ ਵਿਚ ਵਿਧਾਇਕ ਆਦਰਸ਼ ਪਿੰਡ ਯੋਜਨਾ ’ਤੇ ਆਯੋਜਿਤ ਇਕ ਵਿਸ਼ੇਸ਼ ‘ਓਰੀਅਨਟੇਸ਼ਨ ਪ੍ਰੋਗ੍ਰਾਮ’ ਦੀ ਸ਼ੁਰੂਆਤ ਕਰਨ ਤੋਂ ਬਾਅਦ ਵਿਧਾਇਕਾਂ ਨੂੰ ਸੰਬੋਧਤ ਕਰ ਰਹੇ ਸਨ।

WRITTEN BY