Skip to content
Independent perspectives. Global stories.
BREAKING

ਅਧਿਆਪਕ ਦੀ ਬਦਲੀ ਰੱਦ ਕਰਾਉਣ ਲਈ ਲੜਕੀਆਂ ਤੇ ਮਾਪਿਆਂ ਵੱਲੋਂ ਸਕੂਲ ਦੇ ਗੇਟ ਅੱਗੇ ਧਰਨਾ

Share this story

ਬੁਢਲਾਡਾ, 9 ਨਵੰਬਰ (ਕੁਲਦੀਪ ਸ਼ੀਮਾਰ, ਅੰਮ੍ਰਿਤਪਾਲ)- ਸਥਾਨਕ ਲੜਕੀਆਂ ਵਾਲੇ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਵਿਚੋਂ ਜੀਵ ਵਿਗਿਆਨ (ਸਾਇੰਸ) ਅਧਿਆਪਕ ਦਾ ਡੈਪੂਟੇਸ਼ਨ ਜ਼ਿਲ੍ਹਾ ਪੱਧਰ ਤੇ ਕਰਨ ਕਾਰਨ ਸਕੂਲੀ ਵਿਦਿਆਰਥਣਾਂ ਅਤੇ ਮਾਪਿਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਿਸ ਨੂੰ ਲੈ ਕੇ ਅੱਜ ਸਕੂਲ ਦੇ ਗੇਟ ਅੱਗੇ ਲੜਕੀਆਂ ਅਤੇ ਉਨ੍ਹਾਂ ਦੇ ਮਾਪਿਆਂ ਵੱਲੋਂ ਜਿਲ੍ਹਾ ਪ੍ਰਸ਼ਾਸ਼ਨ ਖਿਲਾਫ ਨਾਅਰੇਬਾਜੀ ਕਰਦਿਆਂ ਧਰਨਾ ਦੇ ਕੇ ਸਾਇੰਸ ਅਧਿਆਪਕ ਡਾ. ਜਸਵੀਰ ਸਿੰਘ ਦਾ ਡੈਪੂਟੇਸ਼ਨ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਗਈ। ਧਰਨੇ ਨੂੰ ਸੰਬੋਧਨ ਕਰਦਿਆਂ ਗ੍ਰਾਮ ਪੰਚਾਇਤ ਪਿੰਡ ਟਾਹਲੀਆਂ ਦੀ ਸਰਪੰਚ ਹਮੀਰ ਕੌਰ ਨੇ ਕਿਹਾ ਕਿ ਸਕੂਲ ਵਿੱਚ ਪਿੰਡ ਟਾਹਲੀਆਂ, ਦਰੀਆਪੁਰ, ਕਲੀਪੁਰ ਅਤੇ ਨਾਲ ਲੱਗਦੇ ਪਿੰਡਾਂ ਦੀਆਂ 4 ਦਰਜਨ ਦੇ ਕਰੀਬ ਲੜਕੀਆਂ ਮੈਡੀਕਲ ਅਤੇ ਨਾਨ ਮੈਡੀਕਲ ਦੇ ਵਿਸ਼ੇ ਦੀ ਪੜ੍ਹਾਈ ਕਰ ਰਹੀਆਂ ਹਨ। ਸਕੂਲ ਵਿੱਚ ਪਹਿਲਾ ਹੀ ਗਣਿਤ ਅਤੇ ਫਿਜੀਕਲ ਦੀਆਂ ਅਸਾਮੀਆਂ ਖਾਲ੍ਹੀ ਹੋਣ ਕਾਰਨ ਲੜਕੀਆਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਤੇ ਧਰਨੇ ਨੂੰ ਸੰਬੋਧਨ ਕਰਦਿਆਂ

ਸਰਪੰਚ ਰਾਮ ਸਿੰਘ ਕਲੀਪੁਰ, ਸਰਪੰਚ ਕੁਲਦੀਪ ਸਿੰਘ ਰਾਮਗੜ੍ਹ, ਅਕਾਲੀ ਆਗੂ ਸੋਹਣ ਸਿੰਘ ਕਲੀਪੁਰ, ਚਿੱਟਾ ਸਿੰਘ, ਬੂਟਾ ਸਿੰਘ ਨੇ ਕਿਹਾ ਕਿ ਸਰਕਾਰ ਨੇ ਖਾਲ੍ਹੀ ਅਸਾਮੀਆਂ ਤਾਂ ਕਿ ਪੂਰੀਆਂ ਕਰਨੀਆਂ ਸਨ ਸਗੋਂ ਸਕੂਲ ਵਿੱਚੋਂ ਡਾ. ਜਸਵੀਰ ਸਿੰਘ ਬਦਲੀ ਕਰਕੇ 10+2 ਵਿੱਚ ਪੜ੍ਹਨ ਵਾਲੀਆਂ ਵਿਦਿਆਰਥਣਾਂ ਦੇ ਭਵਿੱਖ ਤੇ ਪ੍ਰਸ਼ਨਚਿੰਨ੍ਹ ਲਗਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਸਰਕਾਰ ਲੜਕੀਆਂ ਦੀ ਲਾਜਮੀ ਸਿੱਖਿਆ ਪ੍ਰਤੀ ਉਤਸ਼ਾਹਿਤ ਕਰਦੀ ਆ ਰਹੀ ਹੈ ਦੂਸਰੇ ਪਾਸੇ ਡਾ. ਜਸਵੀਰ ਸਿੰਘ ਦੀ ਜਿਲ੍ਹਾ ਸਰਵਿਸ ਟ੍ਰੇਨਿੰਗ ਸੈਂਟਰ ਮਾਨਸਾ ਵਿਖੇ ਡੈਪੂਟੇਸ਼ਨ ਕਰਕੇ ਲੜਕੀਆਂ ਤੋਂ ਅਸਿੱਧੇ ਢੰਗ ਨਾਲ ਸਿੱਖਿਆ ਦਾ ਅਧਿਕਾਰ ਖੋਇਆ ਜਾ ਰਿਹਾ ਹੈ। ਇਸ ਮੌਕੇ ਤੇ ਲੜਕੀਆਂ ਦੇ ਮਾਪਿਆਂ ਵੱਲੋਂ ਸਕੂਲ ਦੇ ਪ੍ਰਿੰਸੀਪਲ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ।

WRITTEN BY