ਤਰਨਤਾਰਨ, 5 ਨਵੰਬਰ (ਪੀ. ਟੀ.)- ਤਰਨਤਾਰਨ ਦੇ ਨੇੜਲੇ ਪਿੰਡ ਮਲੀਆਂ ਵਿਖੇ ਵੀਰਵਾਰ ਦਿਨ ਚੜ੍ਹਦੇ ਹੀ ਉਸ ਵਕਤ ਤਣਾਅ ਦਾ ਮਾਹੌਲ ਬਣ ਗਿਆ ਜਦ ਪਿੰਡ ਵਾਸੀਆਂ ਨੇ ਪਿੰਡ ਦੀਆਂ ਗਲੀਆਂ ‘ਚ ਗੁਟਕਾ ਸਾਹਿਬ ਜੀ ਦੇ ਪੰਨੇ ਭਾਰੀ ਮਾਤਰਾ ‘ਚ ਖਿ¤ਲਰੇ ਹੋਏ ਵੇਖੇ। ਕਿਸੇ ਸ਼ਰਾਰਤੀ ਅਨਸਰ ਵ¤ਲੋਂ ਗੁਟਕਾ ਸਾਹਿਬ ਜੀ ਦੀਆਂ ਕਰੀਬ 250 ਪੋਥੀਆਂ ਦੇ ਪੰਨੇ ਪਾੜ ਕੇ ਪਿੰਡ ਦੀਆਂ ਗਲੀਆਂ ‘ਚ ਖਲਾਰ ਦਿ¤ਤੇ। ਪਿੰਡ ਵਾਲਿਆਂ ਨੂੰ ਇਸ ਘਟਨਾ ਦਾ ਪਤਾ ਲ¤ਗਦੇ ਹੀ ਇਹ ਖ਼ਬਰ ਆਸ ਪਾਸ ਦੇ ਪਿੰਡਾਂ ‘ਚ ਫੈਲ ਗਈ ਤੇ ਸਿ¤ਖ ਜਥੇਬੰਦੀਆਂ ਦੇ ਆਗੂ ਵ¤ਡੀ ਗਿਣਤੀ ‘ਚ ਪਿੰਡ ਮਲੀਆਂ ‘ਚ ਇਕ¤ਠੇ ਹੋ ਗਏ। ਸਮੂਹ ਸੰਗਤ ਨੇ ਗ਼ੁ¤ਸੇ ‘ਚ ਆ ਕੇ ਤਰਨਤਾਰਨ – ਜੰਡਿਆਲਾ ਰੋਡ ‘ਤੇ ਧਰਨਾ ਲਗਾ ਕੇ ਆਵਾਜਾਈ ਜਾਮ ਕਰ ਦਿ¤ਤੀ । ਤਰਨਤਾਰਨ ਜ਼ਿਲ੍ਹੇ ਦੇ ਪੁਲਿਸ ਮੁਖੀ ਮਨਮੋਹਨ ਸ਼ਰਮਾ ਦੇ ਹੁਕਮਾਂ ‘ਤੇ ਸਾਰਾ ਪਿੰਡ ਪੁਲਿਸ ਛਾਉਣੀ ‘ਚ ਤਬਦੀਲ ਹੋ ਗਿਆ। ਵ¤ਖ ਵ¤ਖ ਸਿ¤ਖ ਜਥੇਬੰਦੀਆਂ ਦੇ ਆਗੂਆਂ ਨੇ ਪੰਜਾਬ ਸਰਕਾਰ ਵਿਰੁ¤ਧ ਰੋਸ ਮੁਜ਼ਾਹਰਾ ਕਰਦਿਆਂ ਦੋਸ਼ੀਆਂ ਨੂੰ ਕਾਬੂ ਕਰਨ ਦੀ ਮੰਗ ਕਰ ਰਹੇ ਸਨ।ਪਿੰਡ ‘ਚ ਤਣਾਅ ਬਣਿਆ ਹੋਇਆ ਸੀ।



