Skip to content
Independent perspectives. Global stories.
BREAKING

ਸੰਗਤਾਂ ਸਰਬ¤ਤ ਖ਼ਾਲਸਾ ’ਚ ਵਧ ਚੜ੍ਹ ਕੇ ਹਿੱਸਾ ਲੈਣ : ਜਸਪ੍ਰੀਤ ਸਿੰਘ ਅਟਾਰਨੀ

Share this story

ਨਿਊਯਾਰਕ, 3 ਨਵੰਬਰ (ਪੀ. ਟੀ.)- ਅਮਰੀਕਾ ਦੇ ਉਘੇ ਵਕੀਲ ਜਸਪ੍ਰੀਤ ਸਿੰਘ ਅਟਾਰਨੀ ਜਿੰਨ੍ਹਾਂ ਨੇ ਪਿਛਲੇ ਦਿਨੀਂ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਬੇਅਦਬੀ ਅਤੇ ਪੁਲਿਸ ਦੁਆਰਾ ਕੀਤੀ ਗਈ ਨਿਹੰਥੇ ਸਿੰਘਾਂ ’ਤੇ ਫਾਇਰਿੰਗ ਦੇ ਰੋਸ ਵਜੋਂ ਸ਼੍ਰੋਮਣੀ ਅਕਾਲੀ ਦਲ ਅਮਰੀਕਾ ਦੀ ਹਾਈ ਪਾਵਰ ਕੋਰ ਕਮੇਟੀ ਦੇ ਚੇਅਰਮੈਨ ਅਤੇ ਮੁੱਖ ਕਾਨੂੰਨੀ ਸਲਾਹਕਾਰ ਤੋਂ ਅਸਤੀਫ਼ਾ ਦੇ ਦਿੱਤਾ ਸੀ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ 10 ਨਵੰਬਰ ਨੂੰ ਸ੍ਰੀ ਅੰਮ੍ਰਿਤਸਰ ‘ਚ ਕਰਵਾਏ ਜਾਣ ਵਾਲੇ ਸਰਬੱਤ ਖਾਲਸਾ ਦਾ ਪੂਰਨ ਤੌਰ ’ਤੇ ਸਵਾਗਤ ਕੀਤਾ। ਸ: ਜਸਪ੍ਰੀਤ ਸਿੰਘ ਅਟਾਰਨੀ ਨੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਹੋਣ ਵਾਲੇ ਸਰਬੱਤ ਖਾਲਸੇ ‘ਚ ਵੱਧ ਚੜ੍ਹ ਕੇ ਹਿੱਸਾ ਪਾਉਣ। ਉਨ੍ਹਾਂ ਕਿਹਾ ਕਿ ਪੰਜਾਂ ਤੱਖ਼ਤਾਂ ਦੇ ਜਥੇਦਾਰ ਸਿੱਖ ਸੰਗਤਾਂ ਵਿਚ ਆਪਣਾ ਵਿਸ਼ਵਾਸ਼ ਗੁਆ ਚੁੱਕੇ ਹਨ ਅਤੇ ਦੁਨੀਆਂ ਭਰ ਵਿਚ ਅਮਰੀਕਾ, ਕੈਨੇਡਾ, ਇੰਗਲੈਂਡ, ਅਸਟ੍ਰੇਲੀਆ ਤੇ ਹੋਰ ਮੁਲਕਾਂ ਦੇ ਗੁਰਦੁਆਰਿਆਂਵਿਚ ਇਨ੍ਹਾਂ ਦਾ ਮੁਕੰਮਲ ਬਾਈਕਾਟ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਚੰਗਾ ਤਾਂ ਹੋਵੇ ਜੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੇ ਹੋਰ ਤਖ਼ਤਾਂ ਦੇ ਨੁਮਾਇੰਦੇ ਵੀ ਸਰਬੱਤ ਖਾਲਸਾ ਵਿਚ ਸ਼ਾਮਿਲ ਹੋਣ ਪਰ ਇਹ ਸੰਭਵ ਨਹੀਂ ਲੱਗਦਾ। ਸਿੱਖਾਂ ਨੂੰ ਇਨ੍ਹਾਂ ਤੋਂ ਬਿਨਾਂ ਹੀ ਸਰਬੱਤ ਖਾਲਸਾ ਕਰਕੇ ਆਪਣੇ ਜਥੇਦਾਰ ਚੁਣ ਲੈਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਰਬਉਚ ਹੈ ਇਸ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਅਜ਼ਾਦ ਹੋਣਾ ਚਾਹੀਦਾ ਹੈ। ਉਨ੍ਹਾਂ ਮੰਗ ਕੀਤੀ ਕਿ ਦੋਵੇਂ ਭਰਾਵਾਂ ਖਿਲਾਫ ਝੂਠੇ ਪਰਚੇ ਕਰਨ ਵਾਲੇ ਪੁਲਿਸ ਅਧਿਕਾਰੀਆਂ ਖਿਲਾਫ ਵੀ ਬਣਦੀ ਕਾਰਵਾਈ ਕਰਕੇ ਉਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਜੇਲ ਭੇਜਣਾ ਚਾਹੀਦਾ ਹੈ। ਉਨ੍ਹਾਂ ਨੇ ਸਰਕਾਰ ਕੋਲੋਂ ਇਹ ਵੀ ਮੰਗ ਕੀਤੀ ਕਿ ਜਿਨ੍ਹਾਂ ਪੁਲਿਸ ਮੁਲਾਜ਼ਮਾਂ ਨੇ ਬਰਗਾੜੀ ਵਿਖੇ ਗੋਲੀ ਚਲਾ ਕੇ ਦੋ ਸਿੱਖ ਨੌਜਵਾਨਾਂ ਨੂੰ ਸ਼ਹੀਦ ਕੀਤਾ ਉਨ੍ਹਾਂ ਨੂੰ ਵੀ ਬਰਖਾਸਤ ਕਰਕੇ ਕਤਲ ਦੇ ਕੇਸ ਅਧੀਨ ਜੇਲ ਭੇਜਣਾ ਚਾਹੀਦਾ ਹੈ। ਸ: ਜਸਪ੍ਰੀਤ ਸਿੰਘ ਨੇ ਸਾਰੀਆਂ ਧਿਰਾਂ ਨੂੰ ਪੰਜਾਬ ਵਿਚ ਅਮਨ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। ਸਮਾਣਾ ਤੋਂ ਬਲਜੀਤ ਸਿੰਘ ਦੋਦੜਾ- ਸੱਖ ਜਥੇਬੰਦੀਆ, ਸਿੱਖ ਕੌਮ ਦੇ ਮਹਾਨ ਪ੍ਰਚਾਰਕਾਂ ਅਤੇ ਸੰਗਤਾਂ ਵੱਲੋਂ ਲਏ ਗਏ ਫੈਸਲਿਆਂ ਦੇ ਚੱਲਦਿਆਂ ਅੱਜ ਸੜਕਾਂ ਦੇ ਕਿਨਾਰੀਆਂ ’ਤੇ ਬਿਨਾ ਕੋਈ ਟ੍ਰੈਫਿਕ ਰੋਕਿਆਂ ਕਾਲੀਆਂ ਝੰਡੀਆਂ ਲਗਾ ਕੇ 12 ਤੋ 3 ਵਜੇ ਤੱਕ ਸਤਿਨਾਮ ਵਾਹਿਗੁਰੂ ਜੀ ਦੇ ਜਾਪ ਕਰਕੇ ਰੋਸ ਪ੍ਰਗਟ ਕੀਤਾ ਗਿਆ। ਸਮਾਣਾ ਪਟਿਆਲਾ ਸੜਕ ’ਤੇ ਗੁਰੂਦੁਆਰਾ ਈਸ਼ਰਸਰ ਸਾਹਿਬ ਵਿੱਖੇ ਬਾਬਾ ਰਣਜੋਤ ਸਿੰਘ ਅਤੇ ਭਾਈ ਹਰਦੀਪ ਸਿੰਘ ਖੇੜੀ ਵਾਲੇ ਜੋਕਿ ਆਪਣੇ 50 ਦਿਨਾ ਦਾ ਅਸਟ੍ਰੇਲੀਆ ਅਤੇ ਨਿਊਜ਼ੀਲੈਂਡ ਦਾ ਦੌਰਾ ਵਿੱਚੇ ਕੈਂਸਲ ਕਰਕੇ ਵਾਪਿਸ ਪੰਜਾਬ ਪਹੁੰਚਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਹੋਏ ਘੋਰ ਨਿਰਾਦਰ ਕਾਰਨ ਸੜਕ ਕਿਨਾਰੇ ਨੇੜਲੇ ਪਿੰਡਾਂ ਦੀ ਸੰਗਤਾਂ ਨੇ ਸੈਂਕੜਿਆ ਦੀ ਗਿਣਤੀ ਵਿੱਚ ਪਹੁੰਚ ਕੇ ਆਪਣੇ ਦਿਲ ਦੇ ਦਰਦ ਤੇ ਆਪਣੇ ਇਸ਼ਟ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਵਿਰੁੱਧ ਰੋਸ ਦਾ ਪ੍ਰਗਟਾਵਾ ਕੀਤਾ। ਇਸੇ ਤਰ੍ਹਾਂ ਸਮਾਣਾ ਭਵਾਨੀਗੜ ਚੌਕ ਵਿੱਖੇ ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਆਗੂਆਂ ਅਤੇ ਹੋਰ ਸਿੱਖ ਜਥੇਬੰਦੀਆ ਵੱਲੋਂ ਵੀ ਆਪਣਾ ਰੋਸ ਪ੍ਰਗਟਾਵਾ ਪ੍ਰਗਟ ਕਰਦੇ ਹੋਏ ਕਾਲੀਆਂ ਝੰਡੀਆਂ ਲਗਾ ਕੇ ਸੜਕ ਕਿਨਾਰੇ ਸੰਗਤ ਵੱਲੋਂ ਸਤਿਨਾਮ ਵਾਹਿਗੁਰੂ ਜੀ ਦੇ ਜਾਪ ਕੀਤੇ ਗਏ। ਇਸ ਮੋਕੇ ਪੱਤਰਕਾਰਾ ਨਾਲ ਗੱਲਬਾਤ ਦੋਰਾਨ ਅਕਾਲੀਦਲ ਅਮ੍ਰਿਤਸਰ ਤੇ ਹੋਰ ਸਿੱਖ ਜਥੇਬੰਦੀਆ ਦੇ ਆਗੂਆ ਨੇ ਦੱਸਿਆ ਕਿ ਪੰਜਾਬ ਸਰਕਾਰ ਆਪਣੇ ਹਰ ਇੱਕ ਵਾਦੇ ਤੋ ਭਜਦੀ ਨਜਰ ਆ ਰਹੀ ਹੈ ਜਿਸ ਦੇ ਚੱਲਦਿਆ ਹੁਣ ਸੁਬਾ ਸਰਕਾਰ ਨੇ ਗੁਰੁ ਗ੍ਰੰਥ ਸਾਹਿਬ ਜੀ ਦੇ ਹੋਈ ਬੇਅਦਬੀ ਅਤੇ ਪੁਲਿਸ ਵਲੋ ਚਲਾਈ ਗੋਲੀ ਕਾਰਨ ਸਹੀਦ ਹੋਏ ਦੋ ਸਿੰਘਾ ਦੇ ਕੇਸ ਨੂੰ ਸੀ ਬੀ ਆਈ ਦੇ ਹਵਾਲੇ ਕਰਕੇ ਆਪਣਾ ਪੱਲਾ ਝਾੜਦੀ ਨਜਰ ਆ ਰਹੀ ਹੈ। ਕਿਉਂਕਿ ਨਵੰਬਰ 1984 ਵਿੱਚ ਦਿੱਲੀ ਵਿੱਖੇ ਹੋਏ ਸਿੱਖ ਕਤਲੇਆਮ ਦਾ ਕੇਸ ਵੀ ਸੀ ਬੀ ਆਈ ਦੇ ਹਵਾਲੇ ਕੀਤਾ ਗਿਆ ਸੀ। ਇਸ ਹੋਏ ਕਤਲੇਆਮ ਵਿੱਚ 10 ਹਜ਼ਾਰ ਦੇ ਕਰੀਬ ਸਿੱਖਾਂ ਦੀ ਮੋਤ ਹੋਈ ਸੀ ਪਰ 31 ਸਾਲ ਦਾ ਸਮਾਂ ਬੀਤ ਜਾਣ ਦੇ ਬਾਅਦ ਵੀ ਅੱਜ ਤੱਕ ਕਿਸੇ ਵੀ ਦੋਸੀ ਨੂੰ ਸਜ਼ਾ ਨਹੀਂ ਹੋਈ। ਸੁਨਾਮ ਉਧਮ ਸਿੰਘਵਾਲਾ ਤੋਂ ਭੁਪਿੰਦਰਪਾਲ ਸਿੰਘ ਨਮੋਲ- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੁੱਧ ਅਤੇ ਅਸਲ ਦੋਸ਼ੀਆਂ ਨੂੰ ਨਾ ਫੜਣ ਦੇ ਰੋਸ ਵਜੋਂ ਅੱਜ ਸਾਰੇ ਪਿੰਡਾਂ ਦੀਆਂ ਸਿੱਖ ਸੰਗਤਾਂ ਵੱਲੋਂ ਅਲੱਗ-ਅਲੱਗ ਸੜਕਾਂ ਕਿਨਾਰੇ ਸ਼ਾਂਤਮਈ ਰੋਸ ਪ੍ਰਦਾਰਸ਼ਨ ਕੀਤੇ। ਸੁਨਾਮ ਵਿਖੇ ਬਠਿੰਡਾ-ਚੰਡੀਗੜ ਮਾਰਗ ’ਤੇ ਸੈਂਕੜੇ ਸਿੱਖ ਸੰਗਤਾਂ ਵੱਲੋਂ ਹੱਥਾ ਚ ਕਾਲੀਆਂ ਝੰਡੀਆਂ ਫੜ ਕੇ ਵਹਿਗੁਰੂ-ਵਹਿਗੁਰੂ ਦਾ ਜਾਪ ਕਰਦੇ ਹੋਏ ਸੜਕ ਕਿਨਾਰੇ ਦੋਵੇ ਪਾਸੇ ਖੜੇ ਹੋ ਕੇ ਸ਼ਾਂਤਮਈ ਢੰਗ ਨਾਲ ਰੋਸ ਕੀਤਾ ਗਿਆ। ਸਿੱਖ ਸੰਗਤਾ ਵੱਲੋ ਟਰੈਫਿਕ ਨੂੰ ਨਿਰਵਿਘਨ ਚੱਲਣ ਦਿੱਤਾ ਗਿਆ ਤਾ ਕਿ ਕਿਸੇ ਨੂੰ ਆਣ ਜਾਣ ਵਿੱਚ ਕੋਈ ਦਿੱਕਤ ਨਾ ਆਵੇ। ਇਸ ਮੌਕੇ ਬਾਬਾ ਮੇਜਰ ਸਿੰਘ ਸਿੰਘਪੁਰਾ, ਸਾਹਿਬ ਸਿੰਘ, ਮਲਕੀਤ ਸਿੰਘ ਥਿੰਦ,ਮਨਜੀਤ ਸਿੰਘ, ਪ੍ਰਧਾਨ ਰਾਜਿੰਦਰ ਸਿੰਘ ਕੈਫੀ, ਕੁਲਬੀਰ ਸਿੰਘ, ਕਿਰਤ ਸਿੰਘ, ਸਿਮਰਨ ਸਿੰਘ, ਪ੍ਰਧਾਨ ਅਵਤਾਰ ਸਿੰਘ ਤਾਰੀ, ਬੱਲੂ ਮਿਸਤਰੀ ਤੋਂ ਇਲਾਵਾ ਸੈਂਕੜੇ ਸਿੱਖ ਸ਼ਰਧਾਲੂ ਸਨ। ਸਮਰਾਲਾ ਤੋਂ ਕਮਲਜੀਤ- ਰੋਸ ਵਜੋਂ ਅੱਜ ਪੰਜ ਪਿੰਡਾਂ ਦੀਆਂ ਸੰਗਤਾਂ ਨੇ ਨੈਸ਼ਨਲ ਹਾਈਵੇ ’ਤੇ ਸਥਿੱਤ ਪਿੰਡ ਲੱਧੜਾਂ-ਚਹਿਲਾ ਦੇ ਅੱਡੇ ਸਾਹਮਣੇ ਸਮੂਹਿਕ ਜਥੇਬੰਦੀਆਂ ਵੱਲੋਂ ਦਿੱਤੇ ਸੱਦੇ ਮੁਤਾਬਕ ਕਾਲੇ ਝੰਡੇ ਹੱਥਾਂ ’ਚ ਲੈ ਕੇ ਸ਼ਾਂਤਮਈ ਰੋਸ ਜਾਹਰ ਕੀਤਾ। ਜਿਸ ਵਿੱਚ ਪਿੰਡ ਖੱਟਰਾਂ ਤੋਂ ਜਥੇਦਾਰ ਸਰਬਜੀਤ ਸਿੰਘ, ਭਾਈ ਹਰਮਨ ਸਿੰਘ, ਪਿੰਡ ਲੱਧੜਾਂ ਤੋਂ ਭਾਈ ਜਗਦੀਪ ਸਿੰਘ ਜੱਗੀ, ਭਾਈ ਬਲਵੰਤ ਸਿੰਘ, ਪਿੰਡ ਮਾਦਪੁਰ ਤੋਂ ਭਾਈ ਰਜਿੰਦਰ ਸਿੰਘ, ਪਿੰਡ ਚਹਿਲਾਂ ਤੋਂ ਭਾਈ ਸੁਖਦੇਵ ਸਿੰਘ, ਪਿੰਡ ਰੋਹਲੇ ਤੋਂ ਬੀਬੀ ਜਸਪਾਲ ਕੌਰ ਦੀ ਅਗਵਾਈ ਵਿੱਚ ਪਿੰਡਾਂ ਤੋਂ ਸੰਗਤ ਪਹੁੰਚੀ ਅਤੇ ਦੁਪਹਿਰ 12 ਵਜੇਂ ਤੋਂ 3 ਵਜੇ ਤੱਕ ਰੋਸ ਦਾ ਪ੍ਰਗਟਾਵਾ ਕੀਤਾ। ਜਿਸ ਵਿੱਚ ਬੀਬੀ ਗੁਰਪ੍ਰੀਤ ਕੌਰ ਖਾਲਸਾ, ਬੀਬੀ ਪਰਮਜੀਤ ਕੌਰ, ਬੀਬੀ ਕੁਲਵੰਤ ਕੌਰ, ਭਾਈ ਹਰਪਾਲ ਸਿੰਘ, ਭਾਈ ਕੁਲਵੰਤ ਸਿੰਘ, ਕਾਕਾ ਇਕਬਾਲ ਸਿੰਘ, ਬਾਬਾ ਮੋਹਣ ਸਿੰਘ, ਬਾਬਾ ਸਮਸ਼ੇਰ ਸਿੰਘ, ਭਾਈ ਮਨਪ੍ਰੀਤ ਸਿੰਘ, ਭਾਈ ਗੁਰਜੀਤ ਸਿੰਘ, ਭਾਈ ਅਮਰਜੀਤ ਸਿੰਘ, ਜੀਵਨ ਸਿੰਘ, ਭਾਈ ਕਰਨੈਲ ਸਿੰਘ ਅਤੇ ਹੋਰ ਵੀ ਕਾਫ਼ੀ ਸੰਗਤਾਂ ਨੇ ਇਸ ਰੋਸ ਵਿੱਚ ਹਿੱਸਾ ਲਿਆ। ਧਰਨੇ ਦੀ ਸਮਾਪਤੀ ’ਤੇ ਸਮੂਹ ਸੰਗਤਾਂ ਨੂੰ ਕਾਲੇ ਝੰਡੇ ਵੰਡੇ ਗਏ ਅਤੇ ਜਥੇਦਾਰ ਸਰਬਜੀਤ ਸਿੰਘ ਖੱਟਰਾਂ ਨੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਐਲਾਨ ਕੀਤਾ ਕਿ ਇਨ੍ਹਾਂ ਵੰਡੇ ਗਏ ਕਾਲੇ ਝੰਡਿਆਂ ਨੂੰ ਆਪਣੇ ਪਿੰਡਾਂ ਵਿੱਚ ਜਾ ਕੇ ਘਰਾਂ ਦੇ ਉਪਰ ਦੀਵਾਲੀ ਤੱਕ ਲਾਉਣ ਅਤੇ। ਸੰਗਤਾਂ ਨੂੰ ਕਾਲੀ ਦੀਵਾਲੀ ਮਨਾਉਣ ਦੀ ਅਪੀਲ ਕੀਤੀ, ਸਾਰੀਆਂ ਸੰਗਤਾਂ ਨੇ ਭਰਪੂਰ ਸਮਰਥਨ ਦਿੱਤਾ। ਰਾਮਪੁਰਾ ਫੂਲ ਤੋਂਮਨਪ੍ਰੀਤ ਗਿੱਲ, ਜਸਵੰਤ ਦਰਦਪ੍ਰੀਤ- ਸਿੱਖ ਜੱਥੇਬੰਦੀਆਂ ਦੇ ਸੱਦੇ ’ਤੇ ਅੱਜ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਵੱਲੋਂ ਸਥਾਨਕ ਬਠਿੰਡਾ ਚੰਡੀਗੜ ਮੁੱਖ ਮਾਰਗ ਉਪਰ ਸੜਕ ਦੇ ਦੋਵੇਂ ਪਾਸੇ ਕਾਲੀਆਂ ਝੰਡੀਆਂ ਲਗਾਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਤੋ ਪਹਿਲਾ ਸਿੱਖ ਸੰਗਤਾ ਵੱਲੋ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ ਦੀ ਅਗਵਾਈ ਵਿੱਚ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ ਗਿਆ , ਜੋ ਕਿ ਸਥਾਨਕ ਮਹਿਰਾਜ ਬਸਤੀ ਸਥਿਤ ਗੁਰਦੁਆਰਾ ਸਾਹਿਬ ਤੋ ਸੁਰੂ ਹੋਕੇ ਵੱਖ ਵੱਖ ਬਜਾਰਾ ਚੋ ਹੁੰਦਾ ਹੋਇਆ ਬਠਿੰਡਾ ਚੰਡੀਗੜ ਮੁਖ ਮਾਰਗ ਤੇ ਪੁਹੰਚਿਆ। ਲਗਾਤਾਰ ਤਿੰਨ ਘੰਟੇ ਚੱਲੇ ਇਸ ਰੋਸ ਪ੍ਰਦਰਸ਼ਨ ਦੋਰਾਨ ਸਿੱਖ ਸੰਗਤਾ ਵੱਲੋ ਪੰਜਾਬ ਸਰਕਾਰ ਵਿਰੁੱਧ ਜੰਮਕੇ ਨਾਅਰੇਬਾਜ਼ੀ ਕੀਤੀ ਗਈ । ਇਸ ਮੋਕੇ ਬਾਬਾ ਹਰਦੀਪ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਨੇ ਭਾਵਂੇ ਬੇਕਸੂਰ ਨੌਜਵਾਨਾਂ ਨੂੰ ਰਿਹਾਅ ਕਰ ਦਿੱਤਾ ਹੈ ਪਰ ਸਰਕਾਰ ਇਹ ਦੱਸੇ ਕਿ ਇਨ੍ਹਾਂ ਨੌਜਵਾਨਾਂ ਨੂੰ ਸਿੱਖਾਂ ਦੇ ਰੋਹ ਤੋਂ ਡਰਦਿਆਂ ਰਿਹਾਅ ਕੀਤਾ ਜਾਂ ਸਿੱਖ ਦੀਆਂ ਅੱਖਾ ’ਚ, ਧੂਲ ਝੋਂਕੀ ਹੈ। ਇਸ ਮੋਕੇ ਹੋਰਨਾਂ ਤੋ ਇਲਾਵਾ ਜਗਜੀਤ ਸਿੰਘ ਖਾਲਸਾ, ਕੀਮਤ ਪਾਲ ਸਿੰਘ ਜਿਉਦ, ਹਰਜੀਤ ਸਿੰਘ ਗਿੱਲਕਲਾਂ, ਗੁਰਮੇਲ ਸਿੰਘ, ਭਗਵਾਨ ਸਿੰਘ ਸੰਧੂ ਖੁਰਦ, ਜਗਸੀਰ ਸਿੰਘ ਬੁੱਗਰ, ਕਰਮਜੀਤ ਸਿੰਘ ਖਾਲਸਾ, ਕੁਲਵਿੰਦਰ ਸਿੰਘ ਮੰਡੀਕਲਾਂ, ਗੁਰਪਿੰਦਰ ਸਿੰਘ ਰਿੱਕੀ, ਜੀਵਨ ਸਿੰਘ ਗਿਲਕਲਾਂ, ਨਿਰਮਲ ਸਿੰਘ,ਬਚਿੱਤਰ ਸਿੰਘ ਆਦਿ ਹਾਜ਼ਰ ਸਨ ਹੁਸ਼ਿਆਰਪੁਰ ਤੋਂ ਸਤਵਿੰਦਰ ਸਿੰਘ, ਰਾਜ ਸਹੋਤਾ- ਹਰ ਰੋਜ ਸਿੱਖੀ ਅਤੇ ਸਿੱਖਾਂ ਉੱਪਰ ਹੋ ਰਹੇ ਹਮਲਿਆ ਅਤੇ ਸਿੱਖਾਂ ਦੀਆ ਹੱਕੀ ਮੰਗਾਂ ਨੂੰ ਲੈ ਕੇ ਪੰਥਕ ਜਥੇਬੰਦੀਆ ਵਲੋ ਅੱਜ ਹੁਸ਼ਿਆਰਪੁਰ ਸ਼ਹਿਰ ਦੇ ਵੱਖ ਵੱਖ ਚੌਕਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਬਦੀ ਦੇ ਸਬੰਧ ਵਿਚ ਪੰਥਕ ਜਥੇਬੰਦੀਆਂ ਵਲੋਂ ਲਏ ਨੌ ਮਤਿਆਂ ਵਿਚੋਂ ਸਮੁੱਚੀ ਸਿੱਖ ਕੌਮ ਨੂੰ ਦਿੱਤੇ ਸੱਦੇ ਅਨੁਸਾਰ ਅੱਜ ਇਲਾਕੇ ਦੀਆਂ ਸਿੱਖ ਸੰਗਤਾਂ ਵਲੋਂ ਜ¦ਧਰ-ਹੁਸ਼ਿਆਰਪੁਰ ਮੁੱਖ ਮਾਰਗ,ਨਸਰਾਲਾ, ਹਰਿਆਣਾ, ਬੁਲੋਵਾਲ,ਦਸੂਹਾ, ਮੁਕੇਰਿਆ, ਟਾਂਡਾ, ਮਾਹਿਲਪੁਰ ਤੇ ਚਬੇਵਾਲ ਤੇ ਦਿੱਤੇ ਸਮੇਂ ਅਨੁਸਾਰ ਹੱਥਾਂ ਵਿਚ ਕਾਲੀਆਂ ਝੰਡੀਆਂ ਅਤੇ ਤਖਤੀਆਂ ਲੈ ਕਿ ਸ਼ਾਤਮਈ ਢੰਗ ਨਾਲ ਗੁਰਬਾਣੀ ਦਾ ਜਾਪ ਕਰਦਿਆਂ ਰੋਸ ਮਾਰਚ ਕੀਤਾ ਅਤੇ ਬਾਅਦ ’ਚ ਸੜਕ ਦੇ ਕਿਨਾਰੇ ਖੜੇ ਹੋ ਕੇ ਸਰਕਾਰ ਦੀਆ ਸਿੱਖ ਵਿਰੋਧੀ ਨਿਤਿਆਂ ਪ੍ਰਤੀ ਰੋਸ ਪ੍ਰਗਟ ਕੀਤਾ। ਜੰਡਿਆਲਾ ਗੁਰੂ ਤੋਂ ਨਵੰਬਰ ਵਰੁਣ ਸੋਨੀ- ਅੱਜ ਵੱਖ ਵੱਖ ਪੰਥਕ ਧਿਰਾਂ ਵੱਲੋਂ ਸਾਂਝੇ ਤੌਰ ’ਤੇ ਸੜਕਾਂ ਕਿਨਾਰੇ ਕਾਲੇ ਝੰਡੇ ਫੜਕੇ ਸੰਗਤਾਂ ਨੂੰ ਸ਼ਾਂਤੀਪੂਰਵਕ ਧਰਨਾ ਅਤੇ ਦਿਖਾਵੇ ਕਰਨ ਦਾ ਸੱਦਾ ਦਿੱਤਾ ਸੀ, ਜਿਸਦੇ ਤਹਿਤ ਅੱਜ ਜੰਡਿਆਲਾ ਗੁਰੁ ਵਿੱਚ ਵੀ ਵੱਖ ਵੱਖ ਥਾਵਾਂ ਤੇ ਸੰਗਤਾਂ ਵਲੋਂ ਰੋਸ ਦਿਖਾਵੇ ਕੀਤੇ ਗਏ। ਬਾਜਾਰ ਕਸ਼ਮੀਰੀਆਂ ਦੇ ਬਾਹਰਵਾਰ ਸ਼ੇਖਫੱਤਾ ਗੇਟ ਅਤੇ ਲੋਕਲ ਬੱਸ ਸਟੈਂਡ ਦੇ ਬਾਹਰ ਸੜਕ ਤੇ ਸੰਗਤਾਂ ਨੇ ਹੱਥਾਂ ਵਿੱਚ ਕਾਲੀਆਂ ਝੰਡੀਆਂ ਫੜਕੇ ਅਪਨਾ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਰੋਸ ਦਿਖਾਵਾ ਕਰਨ ਵਾਲਿਆਂ ਵਿੱਚ ਵਿਸ਼ੇਸ਼ ਤੋਰ ਤੇ ਭਾਈ ਹਰੀ ਸਿੰਘ ਮੁੱਖ ਹੈ¤ਡ ਗ੍ਰੰਥੀ ਗੁਰਦੁਆਰਾ ਸਿੰਘ ਸਭਾ, ਭਾਈ ਗੁਰਮੀਤ ਸਿੰਘ ਪ੍ਰਧਾਨ ਸੁਖਮਨੀ ਸਾਹਿਬ ਸੇਵਾ ਸੋਸਾਇਟੀ, ਸ੍ਰ: ਦੀਪ ਸਿੰਘ ਮਲਹੋਤਰਾ ਪ੍ਰਧਾਨ ਗੁ: ਸਿੰਘ ਸਭਾ, ਸਰਬਜੀਤ ਸਿੰਘ ਆਮ ਆਦਮੀ ਪਾਰਟੀ, ਜਗਜੀਤ ਸਿੰਘ ਗੁਰੁ ਮਾਨਿਉ ਗ੍ਰੰਥ ਸੇਵਕ ਜੱਥਾ, ਬੀਬੀ ਹਰਸਿਮਰਨ ਕੋਰ ਤੋਂ ਇਲਾਵਾ ਹੋਰ ਸਿੰਘ ਅਤੇ ਬੀਬੀਆਂ ਆਦਿ ਹਾਜਿਰ ਸਨ। ਦਿੜਬਾ ਤੋਂ ਜਸਵੀਰ ਸਿੰਘ- ਬਰਗਾੜੀ ਵਿਖੇ ਬਹਿਬਲ ਕਲਾਂ ਵਿਖੇ ਪੁਲਿਸ ਗੋਲੀ ਨਾਲ ਮਾਰੇ ਗਏ ਦੋ ਨੌਜਵਾਨਾ ਦੇ ਭੋਗ ਮੌਕੇ ਹੋਈ ਪੰਥਕ ਕਨਵੈਕਸ਼ਨ ਵਲੋਂ ਕੀਤੇ ਐਲਾਨ ਅਨੁਸਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ, ਦੋਸ਼ੀਆਂ ਦੀ ਗ੍ਰਿਫਤਾਰੀ ਅਤੇ ਅਸਲ ਬੰਦਿਆ ਨੂੰ ਫੜਨ ਦੀ ਮੰਗ ਨੂੰ ਲੈ ਕੇ ਅੱਜ ਪੰਥਕ ਅਗੂਆਂ ਵੱਲੋ 3 ਨਵੰਬਰ ਨੂੰ ਰੋਸ ਵੱਜੋ ਦਿੱਤੇ ਪ੍ਰੋਗਰਾਮ ਤਹਿਤ ਸਹਿਰ ਅਤੇ ਵੱਖ-ਵੱਖ ਪਿੰਡਾ ਥਾਵਾਂ ਤੇ ਸੜਕ ਦੇ ਕਿਨਾਰੇ ਖੜਕੇ ਸੰਗਤਾ ਨੇ ਅਪਣੇ ਹੱਥਾ ਵਿੱਚ ਕਾਲੀਆਂ ਝੰਡੀਆਂ ਫੜ ਕੇ ਰੋਸ ਜਾਹਿਰ ਕੀਤਾ।ਸੰਗਤਾ ਨੇ ਪਿੰਡ ਚੱਠਾ ਨੰਨਹੇੜਾ ਵਿਖੇ ਗੁਰੂਦੁਆਰਾ ਸਹਿਬ ਦੇ ਗੇਟ ਦੇ ਸਾਹਮਣੇ ਬੈਠ ਕੇ ਸਾਂਤਮਈ ਰੋਸ ਕੀਤਾ।ਰਟੋਲਾ,ਗੁਜਰਾ,ਮੋੜਾ ਆਦਿ ਪਿੰਡਾ ਵਿੱਚ ਵੀ ਰੋਸ ਮਾਰਚ ਕੀਤਾ ਗਿਆ।ਇਸ ਸਮੇਂ ਪ੍ਰਧਾਨ ਜਸਪਾਲ ਸਿੰਘ ਚੱਠਾ, ਚਮਕੋਰ ਸਿੰਘ ਖਜਾਨਚੀ,ਭੀਮ ਸਿੰਘ ਹੈਡ ਗ੍ਰੰਥੀ,ਰਾਜਵਿੰਦਰ ਸਿੰਘ,ਰੇਸਮ ਸਿੰਘ ਖਜਾਨਚੀ,ਰਣਜੀਤ ਕੌਰ ,ਬਲਵੀਰ ਕੌਰ,ਜਥੇਦਾਰ ਮੇਲਾਂ ਸਿੰਘ ਰਟੋਲਾ,ਦਰਸ਼ਨ ਸਿੰਘ,ਜੱਗਾ ਸਿੰਘ,ਭੋਲਾ ਸਿੰਘ,ਬੰਤ ਕੋਰ,ਗੁਡੀ ਕੋਰ ਆਦਿ ਨੇ ਵੀ ਹੱਥਾ ਵਿੱਚ ਕਾਲੀਆਂ ਝੰਡੀਆਂ ਹੱਥਾ ਵਿੱਚ ਫੜ ਕੇ ਸਾਂਤਮਈ ਰੋਸ ਜਾਹਿਰ ਕੀਤਾ। ਜਲੰਧਰ ’ਚ ਵੀ ਜ਼ੋਰਦਾਰ ਰੋਸ ਪ੍ਰਦਰਸ਼ਨ ਜਲੰਧਰ ਤੋਂ ਮਨਦੀਪ ਸਿੰਘ ਜੈਲਦਾਰ- ਜਲੰਧਰ ਰੇਰੂ ਪਿੰਡ ਦੇ ਨਾਲ ਪੈਂਦੇ ਸਰਾਭਾ ਨਗਰ ਗੁਰਦੁਆਰਾ ਸਿੰਘ ਸਭਾ ‘ਚ ਜੁ¤ਗੋ ਜੁ¤ਗੋ ਅਟ¤ਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਹੋ?ੀ ਬੇਅਦਬੀ ਦੀਆਂ ਘਟਨਾਵਾਂ ਦੇ ਚਲਦੇ ਗੁਰਦੁਆਰਾ ਸਿੰਘ ਸਭਾ ਦੀ ਕਮੇਟੀ ਮੈਂਬਰ ਤੇ ਸਮੂਹ ?ਿਲਾਕਾ ਨਿਵਾਸੀ ਸਰਾਭਾ ਨਗਰ ਤੇ ਬੇਚਿੰਤ ਨਗਰ ਦੀਆਂ ਸਾਧ ਸੰਗਤਾਂ ਵ¤ਲੋਂ ਪਸ਼ਚਾਤਾਪ ਦਿਵਾਸ ਮਣ?ਿਆ ਗ?ੀਆਂ। ਜਿਸ ਦੇ ਚਲਦੇ ਸਰਾਭਾ ਨਗਰ ਗੁਰਦੁਆਰਾ ਸਿੰਘ ਸਭਾ ‘ਚ ਦਿਨ ਮੰਗਲਵਾਰ 3 ਨਵੰਬਰ ਨੂੰ ਰੋਸ ਪ੍ਰਦਾਰਸ਼ਨ ਮ੍ਰਚ ਰੈਲੀ ਕ¤ਡੀ ਗ?ੀ । ਜਿਸ ਵਿਚ ਚਲ ਕੇ ਸੰਗਤਾਂ ਨੇ ਗੁਰਦੁਆਰਾ ਸਾਹਿਬ ਤੋਂ ਲੈ ਕੇ ਪਠਾਨਕੋਟ ਰੋਡ ਤਕ ਰੋਸ ਪ੍ਰਦਾਰਸ਼ਨ ਕਿਤਾ । ਸਵੇਰੇ 11:30 ਵਜੇ ਤੋਂ 3:00 ਵਜੇ ਤ¤ਕ ਹ¤ਥਾਂ ‘ਚ ਕਾਲੇ ਝੰਢੇ ਲੇਕੇ ਰੋਡ ਤੇ ਰੋਸ ਪ੍ਰਦਾਰਸ਼ਨ ਕਿਤਾ । ਅਤੇ ਵਾਹਿਗੁਰੂ ਵਾਹਿਗੁਰੂ ਜੀ ਦੇ ਜਾਪ ਕਿਤੇ। ਤੇ ਕਿਹਾ ਕਿ ?ਿਸ ਵਾਰ ਦੀ ਦਿਵਾਲੀ ਕਾਲੀ ਦਿਵਾਲੀ ਮਨਾ?ੀ ਹਾਵੇਗੀ ਤੇ ਆਪਣੇ ਆਪਣੇ ਘਰਾਂ ਤੇ ਕਾਲੇ ਝੰਢੇ ਲਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਹੋ?ੀ ਬੇਅਦਬੀ ਦੀਆਂ ਘਟਨਾਵਾਂ ਦੇ ਚਲਦੇ ਰੋਸ ਪ੍ਰਦਾਰਸ਼ਨ ਕਿਤਾ ਜਾਵੇ ਗਾ । ਅਤੇ ਕੋ?ੀ ਵੀ ਗੁਰੂ ਦਾ ਸਿ¤ਖ ?ਿਸ ਵਾਰ ਦੀ ਦਿਵਾਲੀ ਨਹੀ ਮਨਾਂ ਵੇਗਾ । ?ਿਸ ਮੌਕੇ ਸਮੂਹ ਸੰਗਤਾਂ ਤੇ ਗੁਰਦੁਆਰਾ ਸਾਹਿਬ ਦੇ ਕਮੈਟੀ ਮੈਂਬਰ ਹਾਜ਼ਰ ਸਨ। ਮੌੜ ਮੰਡੀ ਤੋਂ ਹਰਦੀਪ ਸਿੰਘ ਧਾਲੀਵਾਲ- ਅੱਜ ਸਿੱਖ ਜਥੇਂਬੰਦੀਆਂ ਦੇ ਸੱਦੇ ਤੇ ਵੱਖ ਵੱਖਪਿੰਡਾਂ ਦੀਆਂ ਸਿੱਖ ਸੰਗਤਾਂ ਨੇ ਸ਼੍ਰੀ ਗੁਰੂ ਗਰੰਥਸਾਹਿਬ ਜੀ ਦੀਬੇਅਦਬੀਮਾਮਲੇ ਨੂੰ ਲੈ ਕੇ ਕਾਲੀਆਂ ਝੰਡੀਆਂ ਨਾਲ ਵੱਖ ਵੱਖਪਿੰਡਾਂ ਦੇ ਬੱਸ ਸਟੈਡਾਂ ਤੇ ਖੜ੍ਹ ਕੇ ਸ਼ਾਂਤਮਈਰੂਪਵਿਚਰੋਸਪ੍ਰਦਰਸ਼ਨਕੀਤੇ। ਇਸ ਰੋਸਪ੍ਰਦਰਸ਼ਨ ਦੇ ਤਹਿਤ ਅੱਜ ਸਥਾਨਕਸ਼ਹਿਰਦੀਆਂ ਰਾਮਨਗਰ ਕੈਂਚੀਆਂ, ਪਿੰਡਮਾਈਸਰਖਾਨਾ, ਪਿੰਡ ਭਾਈਬਖਤੌਰ, ਕੋਟਭਾਰਾ, ਕੋਟਫੱਤਾ ਤੋਂ ਇਲਾਵਾਰਾਮਨਗਰਪਿੰਡਦੀਆਂਭਾਰੀਗਿਣਤੀ ਸਿੱਖ ਸੰਗਤਾਂ ਨੇ ਮੁੱਖ ਸੜਕਾਂ ਤੇ ਕਾਲੀਆਂ ਝੰਡੀਆਂ ਲੈ ਕੇ ਰੋਸਪ੍ਰਦਰਸ਼ਨਕੀਤਾ।ਇਸ ਮੌਕੇ ਪਿੰਡਰਾਮਨਗਰਵਿਖੇ ਮੁਖਤਿਆਰ ਸਿੰਘ,ਹਾਕਮ ਸਿੰਘ, ਗੁਰਬਾਗ ਸਿੰਘ, ਬ੍ਰਿਸ਼ਭਾਨ ਸਿੰਘ, ਨਿਰੰਜਣ ਸਿੰਘ ਭੁੱਲਰ, ਮੱਖਣ ਸਿੰਘ, ਸੰਦੀਪ ਸਿੰਘ, ਰਾਜ ਕੁਮਾਰ ਰਾਜੂ, ਕਰਮ ਸਿੰਘ ਮਨੀ, ਗਿਆਨ ਸਿੰਘ ਭੁਲਰ, ਬ੍ਰਿਸ਼ਭਾਨ ਸਿੰਘ ਆਦਿ ਤੋਂ ਇਲਾਵਾਭਾਰੀਗ੍ਯਿਣਤੀਵਿਚ ਸਿੱਖ ਸੰਗਤਾਂ ਮੌਜੂਦ ਸਨ।

WRITTEN BY