ਜਲੰਧਰ, 31 ਅਕਤੂਬਰ- ਕੋਟਕਪੂਰਾ ਦੇ ਪਿੰਡ ਬਗਰਾੜੀ ਵਿੱਚ ਸਰਾਰਤੀ ਅਨਸ਼ਰਾ ਵੱਲੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਚੋਰੀ ਕਰਨ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗਾ ਦੀ ਬੇਅਦਬੀ ਕਰਨ ਤੋ ਬਾਅਦ ਗਲੀਆਂ ਵਿੱਚ ਸੁੱਟੇ ਜਾਣ ਨੇ ਪੰਜਾਬ ਸਮੇਤ ਦੇਸ ਵਿਦੇਸ ਰਹਿੰਦੇ ਸਿੱਖਾ ਦੇ ਹਿਰਦੇ ਬਲੂੰਧਰ ਕੇ ਰੱਖ ਦਿੱਤੇ। ਹਰ ਪਾਸੇ ਹਾਹਾਕਾਰ ਮੱਚ ਗਈ ਤੇ ਰਾਜਨੀਤੀ ਤੋ ਨਿਰਲੇਪ ਤੇ ਸਿਰਫ ਧਾਰਮਿਕ ਦੀਵਾਨਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸਿੱਖੀ ਦਾ ਪ੍ਰਚਾਰ ਕਰਨ ਵਾਲੇ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਖਾਲਸਾਂ ਤੇ ਸੰਤ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵੱਲੋ ਅਖਬਾਰੀ ਬਿਆਨਬਾਜੀ ਦੀ ਥਾਂ ਸਰਕਾਰ ਖਿਲਾਫ ਸਿੱਧਾਂ ਮੋਰਚਾਂ ਲਾ ਦਿੱਤਾਂ,ਸਰਾਰਤੀ ਅਨਸਰਾਂ ਵੱਲੋ ਕੀਤੇ ਇਸ ਘਿਨੌਣੇ ਕਾਰੇ ਨੇ ਹਰ ਸਿੱਖ ਦੀਆਂ ਅੱਖਾ ਨਮ ਕਰ ਦਿੱਤੀਆਂ ਤੇ ਹਰ ਸਿੱਖ ਖੂਨ ਦੇ ਹੰਝੂ ਰੋਇਆਂ,ਕੀ ਨੌਜਵਾਨ,ਕੀ ਬਜੁਰਗ,ਕੀ ਬੀਬੀਆਂ,ਕੀ ਭੈਣਾਂ ਗੱਲ ਕੀ ਵੱਖ ਵੱਖ ਧਰਮਾ ਦੇ ਲੋਕਾ ਨੇ ਗੁਰੂਸਾਹਿਬ ਦੀ ਬੇਅਦਬੀ ਖਿਲਾਫ ਸਰਕਾਰ ਨੂੰ ਸਿੱਧਾਂ ਵੰਗਾਰਣ ਵਾਲੇ ਦੋਵੇ ਆਗੂਆਂ ਦੀ ਅਗਵਾਈ ਹੇਠ ਬਿਨਾਂ ਕਿਸੇ ਰਾਜਸੀ ਆਗੂ ਦੀ ਉਡੀਕ ਕੀਤਿਆਂ ਐਸਾ ਸੰਘਰਸ ਵਿੱਢਿਆਂ ਕਿ ਸਰਕਾਰ ਹੁਣ ਤੱਕ ਵੀ ਆਪਣੇ ਪੈਰਾਂ ਸਿਰ ਖੜਨ ਲਈ ਹੱਥ ਮਾਰ ਰਹੀ ਹੈ । ਬੇਅਦਵੀ ਕਰਨ ਵਾਲੇ ਸਰਾਰਤੀ ਅਨਸਰਾ ਦੀ ਗ੍ਰਿਫਤਾਰੀ ਨੂੰ ਲੈ ਕੇ ਸੰਘਰਸ਼ ਦੀ ਅਗਵਾਈ ਕਰਨ ਵਾਲੇ ਉੱਘੇ ਸਿੱਖ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਖਾਲਸਾ(ਭਾਈ ਬਖਤੌਰ ਵਾਲੇ) ਤੇ ਸੰਤ ਬਾਬਾ ਰਣਜੀਤ ਸਿੰਘ ਜੀ ਖਾਲਸਾ ਢੱਡਰੀਆਂ ਵਾਲੇ ਸਿੱਖ ਕੌਮ ਦੇ ਨਵੇ ਧਾਰਮਿਕ ਆਗੂ ਵਜੋ ਉੱਭਰ ਕੇ ਸਾਹਮਣੇ ਆਏ ਹਨ ਤੇ ਹੁਣ ਤੱਕ ਕੌਮ ਇਹਨਾ ਵੱਲੋ ਦਿੱਤੇ ਪ੍ਰੋਗਰਾਮਾ ਤੇ ਡੱਟ ਕੇ ਪਹਿਰਾਂ ਦੇ ਰਹੀ ਹੈ। ਭਾਵੇਕਿ ਸਰਕਾਰ ਵੱਲੋ ਕੋਟਕਪੂਰਾ ਵਿੱਚ ਸ਼ਾਤਮਈ ਸੰਘਰਸ ਕਰ ਰਹੇ ਸਿੱਖਾਂ ਉੱਪਰ ਫਾਇਰਿੰਗ ਤੇ ਲਾਠੀਚਾਰਜ ਵਿੱਚ ਦੋ ਸਿੱਖ ਨੌਜਵਾਨਾ ਕ੍ਰਿਸਨ ਭਗਵਾਨ ਸਿੰਘ ਤੇ ਭਾਈ ਗੁਰਜੀਤ ਸਿੰਘ ਸਰਾਵਾ ਦੀ ਸਹਾਦਤ’ਤੇ ਭਾਈ ਪੰਥਪ੍ਰੀਤ ਸਿੰਘ ਖਾਲਸਾ,ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ,ਭਾਈ ਹਰਜਿੰਦਰ ਸਿੰਘ ਮਾਝੀ ਅਤੇ ਭਾਈ ਹਰਜੀਤ ਸਿੰਘ ਢਪਾਲੀ,ਭਾਈ ਸਰਬਜੀਤ ਸਿੰਘ ਧੂੰਦਾ ਸਮੇਤ ਸੈਕੜਿਆਂ ਦੀ ਗਿਣਤੀ ਵਿੱਚ ਸਿੱਖ ਸੰਗਤਾ ਤੇ ਪਰਚੇ ਦਰਜ ਕਰਕੇ ਗ੍ਰਿਫਤਾਰੀ ਨਾਲ ਠੱਲਣ ਦੀ ਕੋਸਿਸ ਕੀਤੀ ਪਰ ਸਰਕਾਰ ਦੀ ਇਸ ਹਰਕਤ ਨੇ ਅੱਗ ਤੇ ਤੇਲ ਪਾਉਣ ਦਾ ਕੰਮ ਕੀਤਾਂ। ਕਿਸੇ ਵੀ ਰਾਜਨਿਤਕ ਪਾਰਟੀ ਤੋ ਬਿਨਾਂ ਨਿਰੋਲ ਪੰਥਕ ਪ੍ਰਚਾਰਕਾ ਦੀ ਅਗਵਾਈ ਹੇਠ ਸੰਘਰਸ ਨੇ ਅਜਿਹਾਂ ਜੋਰ ਫੜਿਆਂ ਜਿਸ ਨਾਲ ਪੰਜਾਬ ਵਿੱਚ ਸਰਕਾਰ ਵਿਰੋਧੀ ਐਸਾ ਮਹੋਲ ਬਣਿਆਂ ਕਿ ਪੰਥਕ ਅਖਵਾਉਦੀ ਬਾਦਲ ਸਰਕਾਰ ਦੇ ਆਗੂਆ ਦੇ ਨਾਲ ਸ੍ਰੋਮਣੀ ਕਮੇਟੀ ਤੇ ਤਖਤ ਸਾਹਿਬਾਨਾ ਦੇ ਜੱਥੇਦਾਰਾ ਨੂੰ ਵੀ ਸਿੱਖ ਸੰਗਤ ਨੇ ਅੰਦਰ ਬੈਠਣ ਲਈ ਮਜਬੂਰ ਕਰ ਦਿੱਤਾਂ। ਬੇਅਦਬੀ ਕਰਨ ਵਾਲੇ ਦੋਸੀਆਂ ਦੀ ਗ੍ਰਿਫਤਾਰੀ,ਸਿੱਖ ਪ੍ਰਚਾਰਕਾ ਦੀ ਰਿਹਾਈ ਅਤੇ ਪ੍ਰਦਰਸਨ ਕਰ ਰਹੇ ਸਿੱਖਾਂ ਦੇ ਦਰਜ ਮੁਕੱਦਮਿਆਂ ਨੂੰ ਰੱਦ ਕਰਵਾਉਣ,ਤੇ ਬੇਦੋਸੇ ਸਿੱਖਾਂ ਨੂੰ ਰਿਹਾਅ ਕਰਵਾਉਣ ਲਈ ਸਿੱਖਾਂ ਹਮਾਇਤ ਵਿੱਚ ਸਭ ਧਰਮਾ ਦੇ ਲੋਕ ਸੜਕਾਂ ਤੇ ਉੱਤਰ ਆਏ। ਬਰਗਾੜੀ ਵਿਖੇ ਦੋ ਸਹੀਦ ਸਿੰਘਾ ਦੀ ਅੰਤਿਮ ਅਰਦਾਸ ਸਮੇ ਹੋਏ ਇਤਿਹਾਸਿਕ ਇੱਕਠ ਤੇ ਪੂਰੇ ਘਟਨਾਕ੍ਰਮ ਵਿੱਚ ਸਿੱਖਾਂ ਵੱਲੋ ਇਸ ਸੰਘਰਸ ਨੂੰ ਮੰਜਿਲ ਤੇ ਲਿਜਾਣ ਲਈ ਭਾਈ ਪੰਥਪ੍ਰੀਤ ਸਿੰਘ ਖਾਲਸਾਂ ਤੇ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵੱਲੋ ਦਿੱਤੇ ਹਰ ਹੁਕਮ ਤੇ ਫੁੱਲ ਚੜਾਏ ਹਨ,ਉਹਨਾ ਵੱਲੋ ਪਾਸ ਕੀਤੇ ਮਤਿਆਂ ਅਨੂਸਾਰ ਪਿੰਡ ਪਿੰਡ ਹਰ ਘਰ ਅੱਗੇ ਕਾਲੀਆਂ ਝੰਡੀਆਂ ਲਟਕ ਰਹੀਆਂ ਹਨ।



