ਅੰਮ੍ਰਿਤਸਰ, 29 ਅਕਤੂਬਰ (ਸੁਨੀਲ ਗੁਪਤਾ)- ਅੰਮ੍ਰਿਤਸਰ ਮਹਾਂਨਗਰ ਦੀ ਟ੍ਰੈਫ਼ਿਕ ਸਮੱਸਿਆ ਦਾ ਦਿਨ ਬ ਦਿਨ ਵੱਧਣਾਂ ਸ਼ਹਿਰ ਵਾਸੀਆਂ ਅਤੇ ਗੁਰੂ ਘਰ ਦੇ ਦਰਸ਼ਨਾਂ ਨੂੰ ਆਉਣ ਵਾਲੀਆਂ ਸੰਗਤਾਂ ਨੂੰ ਭਾਰੀ ਪੈ ਰਿਹਾ ਹੈ ਅਤੇ ਪਰੇਸ਼ਾਨੀ ਦਾ ਵੱਡਾ ਕਾਰਨ ਬਣਦਾ ਜਾ ਰਿਹਾ ਹੈ। ਇਸ ਸਬੰਧੀ ਪੱਤਰਕਾਰਾਂ ਵੱਲੋਂ ਜਦੋਂ ਟ੍ਰੈਫ਼ਿਕ ਸਮੱਸਿਆ ਦੇ ਵੱਧਣ ਦਾ ਕਾਰਨ ਲੱਭਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਦਾ ਟ੍ਰੈਫ਼ਿਕ ਪੁਲਿਸ ਅਫ਼ਸਰਾਂ ਵਲੋਂ ਆਪਣੀ ਡਿਊਟੀ ਸਮੇਂ ਵਰਤੀ ਜਾਦੀ ਕੁਤਾਹੀ ਹੀ ਇਕ ਵੱਡਾ ਕਾਰਨ ਸਾਹਮਣੇ ਆ ਰਿਹਾ ਹੈ। ਗੁਰੂਆਂ ਪੀਰਾਂ ਦੀ ਇਸ ਧਰਤੀ ਤੇ ਜਿਥੇ ਦੂਰ ਦੁਰਾੜੇ ਤੋਂ ਸੈਲਾਨੀਆਂ ਦਾ ਆਉਣਾਂ ਜਾਣਾ ਭਾਰੀ ਗਿਣਤੀ ਵਿਚ ਲੱਗਾ ਰਹਿੰਦਾ ਹੈ ਤੇ ਟ੍ਰੈਫ਼ਿਕ ਦੀ ਸਮੱਸਿਆ ਇਕ ਗੰਭੀਰ ਸਮੱਸਿਆ ਦਾ ਰੂਪ ਧਾਰਨ ਕਰ ਰਹੀ ਹੈ ਇਸ ਸਬੰਧੀ ਜਦੋਂ ਪੱਤਰਕਾਰਾਂ ਵਲੋਂ ਇਸ ਬਾਰੇ ਸਾਰੇ ਸ਼ਹਿਰ ਦੀ ਟ੍ਰੈਫ਼ਿਕ ਬਾਰੇ ਮੁਆਇਨਾਂ ਕੀਤਾ ਗਿਆ ਤਾਂ ਬੱਸ ਸਟੈਂਡ ਦੇ ਨਜਦੀਕ ਸ਼ੜਕਾਂ ਤੇ ਫੁੱਟਪਾਥਾਂ ਉਤੇ ਨਜਾਇਜ਼ ਢੰਗ ਨਾਲ ਕੀਤੇ ਕਬਜ਼ੇ,ਗਲਤ ਢੰਗ ਨਾਲ ਆਟੋ ਚਾਲਕਾਂ ਵਲੋਂ ਸਵਾਰੀਆਂ ਨੂੰ ਆਪਣੇ ਆਟੋ ਵਿਚ ਬੈਠਾਉਣ ਲਈ ਸ਼ੜਕਾਂ ਤੇ ਜਾਮ ਲਗਾਉਣਾ ਤੇ ਟ੍ਰੈਫ਼ਿਕ ਕਰਮਚਾਰੀਆਂ ਦਾ ਆਪਣੀ ਡਿਊਟੀ ਨੂੰ ਸਹੀ ਢੰਗ ਨਾਲ ਅੰਜਾਮ ਨਾ ਦੇਣਾ ਸਾਹਮਣੇ ਆਇਆ ਹੈ ਚੌਂਕ ਸੂਰਜ਼ ਚੰਦਾ ਤਾਰਾ,ਚੌਂਕ ਹੂਸੈਨ ਪੁਰਾ,ਲੋਹਗੜ੍ਹ ਚੌਂਕ,ਮਜੀਠਾ ਰੋਡ ਫੋਰ ਐਸ ਮਾਡਲ ਚੌਂਕ ਅਤੇ ਗੁਰੂਦੁਆਰਾ ਸ਼ਹੀਦ ਗੰਜ ਸਾਹਿਬ ਚਾਟੀਵਿੰਡ ਚੌਂਕ,ਵਿਖੇ ਟ੍ਰੈਫ਼ਿਕ ਅਧਿਕਾਰੀਆਂ ਵਲੋਂ ਡਿਊਟੀ ਸਮੇਂ ਵਰਤੀ ਜਾਂਦੀ ਕੁਤਾਹੀ ਸਾਹਮਣੇ ਆਈ ਹੈ ਇਹਨਾਂ ਚੌਕਾਂ ਵਿਚ ਡਿਊਟੀ ਸਮੇਂ ਜਿਆਦਾਤਰ ਟ੍ਰੈਫ਼ਿਕ ਕਰਮਚਾਰੀ ਵੇਹਲੇ ਬੈਠੇ ਨਜਰ ਆਉਦੇਂ ਹਨ ਚਾਟੀਵਿੰਡ ਚੌਂਕ ਵਿਚ ਪੁਲਿਸ ਕਰਮਚਾਰੀ ਜਿਆਦਾਤਰ ਡਿਊਟੀ ਸਮੇਂ ਦੁਕਾਨਾਂ ਵਿਚ ਅਰਾਮ ਕਰਦੇ ਵੇਖੇ ਜਾ ਸਕਦੇ ਹਨ ਤੇ ਗੱਡੀਆਂ ਦੀਆਂ ¦ਬੀਆਂ ¦ਬੀਆਂ ਕੁਤਾਰਾ ਤੇ ਪ੍ਰੈਸ਼ਰ ਹਾਰਨ ਦੀ ਦੁਰਵਰਤੋਂ ਲੋਕਾਂ ਦੇ ਕੰਨਾਂ ਵਿਚੋਂ ਕੀੜੇ ਕੱਢਦੀ ਵੇਖਣ ਨੂੰ ਮਿਲਦੀ ਹੈ। ਜੋ ਦੂਰ ਦੁਰਾਡੇ ਤੋਂ ਆਉਣ ਵਾਲੀਆਂ ਸੰਗਤਾਂ ਲਈ ਪਰੇਸ਼ਾਨੀ ਦਾ ਕਾਰਨ ਬਣ ਰਹੀਆਂ ਹਨ ਇਥੇ ਇਹ ਵੀ ਦੱਸਣਾ ਜਰੂਰੀ ਹੈ ਕਿ ਦਿਨ ਸਮੇਂ ਸ਼ਹਿਰ ਵਿਚ ਭਾਰੀ ਟਰੈਫ਼ਿਕ ਵਾਹਣਾਂ ਦੇ ਆਉਣ ਤੇ ਮਨਾਹੀ ਹੋਣ ਦੇ ਬਾਵਜੂਦ ਵੀ ਇਹ ਭਾਰੀ ਵਾਹਣ ਮੌਤ ਦੇ ਜਮਦੂਤਾਂ ਵਾਂਗ ਸ਼ਹਿਰ ਦੇ ਭੀੜ ਭੜੱਕੇ ਵਾਲੇ ਇਲਾਕੇ ਵਿਚ ਘੁੰਮਦੇ ਨਜਰ ਆਉਂਦੇ ਹਨ ਤੇ ੳਵਰਲੋਡਿੰਗ ਭਾਰੀ ਵਾਹਣ ਜਿਨਾਂ ਨੂੰ ਰੋਕਣ ਵਿਚ ਉਚ ਅਧਿਕਾਰੀ ਅਸਮਰੱਥ ਤੇ ਝਿਝਕਦੇ ਹਨ ਅਤੇ ਚੰਦ ਪੈਸਿਆਂ ਦੇ ਲਾਲਚ ਕਾਰਨ ਇਹਨਾਂ ਵਾਹਣਾਂ ਨੂੰ ਸ਼ਹਿਰ ਵਿਚ ਜਾਣ ਦਿੰਦੇ ਹਨ ਇਹੀ ਭਾਰੀ ਵਾਹਣ ਅੱਗੇ ਜਾ ਵੱਡੇ ਐਕਸੀਡੈਂਟਾਂ ਦਾ ਕਾਰਨ ਬਣ ਜਾਂਦੇ ਹਨ ਕਈ ਵਾਰ ਤਰਨ ਤਾਰਨ ਰੋਡ ਤੇ ਰਾਹਗੀਰ ਦਿਨ ਦਿਹਾੜੇ ਇਹਨਾਂ ਭਾਰੀ ਵਾਹਣਾਂ ਦੀ ਚਪੇਟ ਵਿਚ ਆ ਆਪਣੀ ਜਾਨ ਗਵਾ ਬੈਠੇ ਹਨ ਪਰ ਫਿਰ ਵੀ ਜਿਲ੍ਹਾ ਪ੍ਰਸ਼ਾਸ਼ਨ ਤੇ ਪੁਲਿਸ ਪ੍ਰਸ਼ਾਸ਼ਨ ਆਪਣੀ ਕੁੰਭਕਰਨੀ ਨੀਂਦ ਤੋਂ ਨਹੀ ਜਾਗ ਰਿਹਾ ਤੇ ਇਸ ਸਬੰਧੀ ਜਦੋਂ ਪੱਤਰਕਾਰਾਂ ਵਲੋਂ ਟ੍ਰੈਫ਼ਿਕ ਜੋਨ ਨੰਬਰ 1 ਦੇ ਇੰਚਾਰਜ਼ ਕੁਲਬੀਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਮੇਰੇ ਨੋਟਿਸ ਵਿਚ ਕੋਈ ਵੀ ਇਸ ਤਰ੍ਹਾਂ ਦੀ ਗੱਲ ਨਹੀ ਹੈ ਤੇ ਪਹਿਲਾਂ ਵੀ ਮੈਨੂੰ ਬੜੇ ਪੱਤਰਕਾਰਾਂ ਦੇ ਫੋਨ ਆਏ ਨੇ ਤੁਸੀਂ ਜੋ ਲਿਖਣਾ ਲਿਖਕੇ ਖਬਰ ਭੇਜ ਦੇਵੋ ਇਸ ਅਫ਼ਸਰ ਦੇ ਇਹਨਾਂ ਬਿਆਨਾਂ ਤੋਂ ਇਹ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਟ੍ਰੈਫ਼ਿਕ ਸੁਮੱਸਿਆ ਨੂੰ ਸੁਧਾਰਨ ਵਾਲਾ ਅਫ਼ਸਰ ਹੀ ਜਦੋਂ ਅਜਿਹੇ ਬਿਆਨ ਪੱਤਰਕਾਰਾਂ ਨੂੰ ਦੇਣ ਤੋਂ ਗੁਰੇਜ਼ ਨਹੀ ਕਰਦਾ ਤਾਂ ਇਸ ਪਿਛੇ ਕਿ ਕਾਰਨ ਹੋਣਗੇ ਲੋੜ ਹੈ ਜਿਲ੍ਹਾ ਪੁਲਿਸ ਮੁੱਖੀ ਨੂੰ ਇਸ ਸਬੰਧੀ ਧਿਆਨ ਦੇਣ ਦੀ ਤਾਂ ਜੋ ਟ੍ਰੈਫ਼ਿਕ ਸੁਮੱਸਿਆ ਹੋਰ ਨਾ ਵਿਗੜੇ ਤੇ ਇਸ ਵਿਚ ਸੁਧਾਰ ਹੋ ਸਕੇ।



