Skip to content
Independent perspectives. Global stories.
BREAKING

ਹੁਣ ਉਦਯੋਗਿਕ ਇਨਕਲਾਬ ਬਣੇਗਾ ਪੰਜਾਬ ਦੀ ਪਛਾਣ : ਸੁਖਬੀਰ ਬਾਦਲ

Share this story

ਮੁਹਾਲੀ, 29 ਅਕਤੂਬਰ (ਪੀ. ਟੀ. ਲਾਇਵ)- ਪੰਜਾਬ ਦੇ ਉਪ ਮੁੱਖ ਮੰਤਰੀ  ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਦੂਜੇ ਪ੍ਰੋਗਰੈਸਿਵ ਪੰਜਾਬ ਨਿਵੇਸ਼ਕ ਸੰਮੇਲਨ 2015  ਦਾ ਮੁੱਖ ਮਕਸਦ ਵਿਸ਼ਵ ਭਰ ਦੇ ਉੰਦਮੀਆਂ ਨੂੰ ਪੰਜਾਬ ਵਿਚ ਨਿਵੇਸ਼ ਦੀਆਂ ਸੰਭਾਵਨਾਵਾਂ ਬਾਰੇ ਜਾਣੁੰ ਕਰਵਾਉਣਾ ਸੀ ਜਿਸ ਵਿਚ ਅਸੀਂ ਪੁੂਰੀ ਤਰ੍ਹਾਂ ਕਾਮਯਾਬ ਰਹੇ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਪਹਿਲਾਂ ਹਰੇ ਇਨਕਲਾਬ ਵਾਲੇ ਸੂਬੇ ਵਜੋਂ ਜਾਣਿਆ ਜਾਂਦਾ ਸੀ ਜਦਕਿ ਹੁਣ ਇਸ ਸੰਮੇਲਨ ਨਾਲ ਇਸਦੇ ਉਦਯੋਗਿਕ ਇਨਕਲਾਬ ਵਾਲੇ  ਰਾਜ ਵਜੋਂ ਪਛਾਣੇ ਜਾਣ ਦੀ ਨੀਂਹ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਨਿਵੇਸ਼ਕਾਂ ਵਲੋਂ ਜੋ

ਭਰੋਸਾ ਪੰਜਾਬ ਸਰਕਾਰ ਵੱਲੋਂ ਸਥਾਪਿਤ ਕੀਤੀ  ਨਿਵੇਸ਼ ਵਿਵਸਥਾ ਵਿਚ ਦਿਖਾਇਆ ਗਿਆ  ਹੈ ਉਹ ਸਭ ਤੋਂ ਮਹੱਤਵਪੂਰਨ ਹੈ। ਦੂਜੇ ਪ੍ਰੋਗਰੈਸਿਵ ਪੰਜਾਬ ਨਿਵੇਸ਼ਕ ਸੰਮੇਲਨ ਦੇ ਸਮਾਪਤੀ ਸਮਾਰੋਹ ਮੌਕੇ ਨਿਵੇਸ਼ਕਾਂ ਨੂੰ ਸੰਬੋਧਨ ਕਰਦੇ ਹੋਏ ਸ. ਬਾਦਲ ਨੇ ਕਿਹਾ ਕਿ ਪੰਜਾਬ ਕੋਲ ਬਿਹਤਰੀਨ ਬੁਨਿਆਦੀ ਢਾਂਚਾ ਹੈ ਅਤੇ ਵਿਸ਼ੇਸ ਕਰਕੇ ਪੰਜਾਬ ਬਿਜਲੀ ਦੇ ਉਤਪਾਦਾਂ ਦੇ ਨਿਰਮਾਣ, ਆਈ.ਟੀ. ਅਤੇ  ਐਗਰੋ ਫੂਡ ਪ੍ਰੋਸੈਸਿੰਗ ਦੇ ਖੇਤਰ ਵਿਚ ਵਿਸ਼ਵ ਦੀ ਹੱਬ ਬਣਨ ਲਈ ਤਿਆਰ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ. ਬਾਦਲ ਨੇ ਕਿਹਾ ਕਿ ਸੰਮੇਲਨ ਦੌਰਾਨ ਕੁੱਲ 378 ਸਮਝ ਯਾਦ ਪੱਤਰ ਦਸਤਖਤ ਕੀਤੇ ਗਏ ਹਨ ਜਿਨ੍ਹਾਂ ਨਾਲ ਕੁੱਲ 1.15 ਲੱਖ ਕਰੋੜ ਰੁਪੈ ਦਾ ਨਿਵੇਸ਼ ਹੋਵੇਗਾ। ਉਨ੍ਹਾਂ ਨਾਲ ਹੀ ਐਲਾਨ ਕੀਤਾ ਕਿ ਪੰਜਾਬ ਵਿਚ ਨਵੇਂ ਉ¤ੱਦਮੀਆਂ੍ਯ ਦੇ ਉਭਾਰ ਲਈ ਵਿਸ਼ੇਸ਼ ਤੌਰ ’ਤੇ 100 ਕਰੋੜ ਦਾ ਫੰਡ ਸਥਾਪਿਤ ਕੀਤਾ ਜਾ ਰਿਹਾ ਹੈ ਜਿਸ ਨਾਲ ਉਨ੍ਹਾਂ ਨੂੰ ਨਵੇਂ ਉਦਯੋਗ ਸ਼ੁਰੂ ਕਰਨ ਲਈ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਮੁਹਾਲੀ ਦੇ ਮੈਨੂਫੈਕਚਰਿੰਗ ਤੇ ਆਈ.ਟੀ. ਹੱਬ ਵਜੋਂ ਵਿਕਸਤ ਹੋਣ ਬਾਰੇ ਜਾਣਕਾਰੀ ਦਿੰਦੇ ਹੋਏ ਸ. ਬਾਦਲ ਨੇ ਕਿਹਾ ਕਿ ਐਚ.ਡੀ.ਐਫ.ਸੀ. ਬੈਂਕ ਵਲੋਂ ਉ¤ੰਤਰੀ ਭਾਰਤ ਦਾ ਆਈ.ਟੀ. ਆਪਰੇਸ਼ਨ ਮੁਹਾਲੀ ਵਿਖੇ ਤਬਦੀਲ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਪੰਜਾਬ ਦੀ ਭੂਗੋਲਿਕ ਸਥਿਤੀ ਦੇ ਮੱਦੇਨਜ਼ਰ ਐਰੋਸਪੇਸਸ ਦੇ ਖੇਤਰ ਵਿਚ ਨਿਵੇਸ ਲਈ ਉ¤ਦਮੀਆਂ ਵਲੋਂ ਵੱਡਾ ਉਤਸ਼ਾਹ ਦਿਖਾਇਆ ਗਿਆ  ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਮੁਹਾਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣਾਂ ਨਵੰਬਰ ਦੇ ਮਹੀਨੇ ਦੌਰਾਨ ਸ਼ੁਰੂ ਹੋ ਜਾਣਗੀਆਂ।Êਪੰਜਾਬ ਵਿਚ ਜਨਮੇ ਉਦਗੋਪਤੀਆਂ ਨੂੰ  ਵਿਸ਼ੇਸ਼ ਕਰਕੇ ਪੰਜਾਬ ਵਿਚ ਨਿਵੇਸ਼ ਕਰਨ ਦਾ ਸੱਦਾ ਦਿੰਦਿਆਂ ਸ. ਬਾਦਲ ਨੇ ’’ਪੰਜਾਬ ਦੇ ਜਾਏ, ਪੰਜਾਬ ਵਿਚ ਪੂੰਜੀ ਲਾਉਣ’’ ਦਾ ਹੋਕਾ ਦਿੰਦਿਆਂ ਕਿਹਾ ਕਿ ‘ਤੁਸੀਂ ਆਪਣੀ ਮਿਹਨਤ ਨਾਲ ਦੁਨੀਆਂ ਭਰ ਵਿਚ ਪੰਜਾਬ ਦਾ ਨਾਮ ਚਮਕਾਇਆ ਹੈ ਅਤੇ ਹੁਣ ਪੰਜਾਬ ਸਰਕਾਰ ਵਲੋਂ ਜੋ ਸਹੂਲਤਾਂ ਅਤੇ ਬੁਨਿਆਦੀ ਢਾਂਚਾ ਨਿਵੇਸ਼ਕਾਂ ਨੂੰ ਪ੍ਰਦਾਨ ਕੀਤਾ ਗਿਆ ਹੈ ਉਹ ਦੇਸ਼ ਭਰ ਵਿਚ ਕਿਤੇ ਵੀ ਮੌਜੂਦ ਨਹੀਂ ਹੈ। ਇਸ ਲਈ ਆਪਣੀ ਪਿੱਤਰੀ ਰਾਜ ਵਿਚ ਖੁੱਲੇ ਦਿਲ ਨਾਲ ਨਿਵੇਸ਼ ਕਰੋ।  ਸ. ਬਾਦਲ ਨੇ ਕਿਹਾ ਕਿ ਵੋਡਾਫੋਨ ਵਲੋਂ  ਜਿੱਥੇ ਪੰਜਾਬ ਵਿਚ ਮੋਬਾਇਲ ਤੇ ਸੈਟ ਟਾਪ ਬਾਕਸ ਦਾ ਮੈਨੂਫੈਕਚਰਿੰਗ ਪਲਾਂਟ ਸਥਾਪਿਤ ਕਰਨ ਲਈ ਸਮਝੌਤਾ ਕੀਤਾ ਗਿਆ ਹੈ ਉ¤ਥੇ ਅਪੋਲੋ ਵਲੋਂ ਅੰਮ੍ਰਿਤਸਰ ਵਿਖੇ ਵਿਸ਼ਵ ਪੱਧਰ ਦਾ ਹਸਪਤਾਲ ਵੀ ਸਥਾਪਿਤ ਕੀਤਾ ਜਾ ਰਿਹਾ ਹੈ। ਹੁਨਰ ਵਿਕਾਸ ਬਾਰੇ ਗੱਲ ਕਰਦਿਆਂ ਸ. ਬਾਦਲ ਨੇ ਕਿਹਾ ਕਿ ਵਿਸ਼ਵ ਦੀਆਂ ਨਾਮੀ ਕੰਪਨੀਆਂ ਵਲੋਂ ਸਾਲਾਨਾ 1.5 ਲੱਖ ਨੌਜਵਾਨਾਂ ਨੂੰ ਪੇਸ਼ੇਵਰ ਸਿਖਲਾਈ ਦੇਣ ਸਬੰਧੀ ਪੰਜਾਬ ਸਰਕਾਰ ਨਾਲ ਸਮਝੌਤੇ ਕੀਤੇ ਗਏ ਹਨ। ਇਸ ਤੋਂ ਇਲਾਵਾ ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬ ਤੇ ਪੰਜਾਬੀ ਯੂਨੀਵਰਸਿਟੀ ਵਲੋਂ ਕੁੜੀਆਂ ਨੂੰ ਵਿਸ਼ੇਸ਼ ਤੌਰ ’ਤੇ ਸਿਖਲਾਈ ਦੇਣ Ñਲਈ ਪਛੜੇ ਇਲਾਕਿਆਂ ਵਿਚ 50 ਹੁਨਰ ਵਿਕਾਸ ਕਾਲਜ ਖੋਲੇ ਜਾ ਰਹੇ ਹਨ। ਇਸ ਮੌਕੇ ਉਦਯੋਗ ਮੰਤਰੀ ਸ੍ਰੀ ਮਦਨ ਮੋਹਨ ਮਿੱਤਲ ਨੇ ਉਦਯੋਗਪਤੀਆਂ ਦਾ ਧੰਨਵਾਦ ਕੀਤਾ।  ਇਸ  ਮੌਕੇ ਮੁੱਖ ਸਕੱਤਰ ਸਰਵੇਸ਼ ਕੌਸ਼ਲ, ਵਧੀਕ ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਟੀਮਲੀਜ ਦੇ ਚੇਅਰਮੈਨ ਮਨੀਸ਼ ਸਭਰਵਾਲ, ਵੀਡਿਓਕਾਨ ਦੇ ਚੇਅਰਮੈਨ ਅਨੀਰੁਧ ਧੂਤ, ਅਪੋਲੋ ਗਰੁੱਪ ਦੀ ਕਾਰਜਕਾਰੀ ਉਪ ਚੇਅਰਮੈਨ ਸ਼ੋਭਨਾ ਕਾਮੀਨੇਨੀ, ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਰਜਿੰਦਰ ਗੁਪਤਾ, ਆਰ.ਜੇ ਕਾਰਪ ਦੇ ਚੇਅਰਮੈਨ ਰਵੀ ਜੈਪੁਰੀਆ, ਅਮੁਲ ਦੇ ਐਮ.ਡੀ ਆਰ.ਐਸ ਸੋਡੀ, ਬੁੰਗੇ ਏਸ਼ੀਆ ਦੇ ਸੀ.ਈ.ਓ ਮਿਛੇਲ ਗੋਇਟੀ, ਐਮ.ਡੀ ਨਾਹਰ ਗਰੁੱਪ ਕਮਲ ਓਸਵਾਲ, ਮੋਇਸਨ ਕੂਰਜ਼ ਕੋਬਰਾ ਇੰਡੀਆ ਦੇ ਪ੍ਰਧਾਨ ਰਵੀ ਕਾਜ਼ਾ, ਸਵਰਾਜ ਕੰਪਨੀ ਦੇ ਮੁੱਖੀ ਵਿਰੇਨ ਪੋਪਲੀ ਅਤੇ ਆਈ.ਐਸ.ਬੀ ਦੇ ਡੀਨ ਅਜੀਤ ਰੰਗਨੇਕਰ ਵੀ ਹਾਜ਼ਰ ਸਨ।

WRITTEN BY