Skip to content
Independent perspectives. Global stories.
BREAKING

ਉਦਯੋਗ ਜਗਤ ਦੀਆਂ ਉ¤ਘੀਆਂ ਹਸਤੀਆਂ ਨੇ ਸੁਖਬੀਰ ਬਾਦਲ ਦੀ ਦੂਰਦਰਸ਼ੀ ਸੋਚ ਨੂੰ ਸਰਾਹਿਆ

Share this story

ਮੁਹਾਲੀ-ਪੰਜਾਬ ਨੂੰ ਉਦਯੋਗਿਕ ਤੇ ਤਕਨੀਕੀ ਖੇਤਰ ਵਿਚ ਇਕ ਅਹਿਮ ਸਥਾਨ ’ਤੇ ਪੰਹੁਚਾਉਣ ਦੀ ਸੂਬੇ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਗਤੀਸ਼ੀਲ ਸੋਚ ’ਤੇ ਮੰਜੂਰੀ ਦੀ ਮੋਹਰ ਲਗਾਉਂਦੇ ਹੋਏ ਕਾਰਪੋਰੇਟ ਤੇ ਉਦਯੋਗ ਜਗਤ ਦੀਆਂ ਮੰਨੀਆਂ ਪ੍ਰਮੰਨੀਆਂ ਹਸਤੀਆਂ ਨੇ ਅੱਜ ਇਥੇ ਆਈ.ਐਸ.ਬੀ ਵਿਖੇ ਸਮਾਪਤ ਹੋਏ ਦੂਜੇ ਪ੍ਰੋਗਰੈਸਿਵ ਪੰਜਾਬ ਨਿਵੇਸ਼ਕ ਸੰਮੇਲਨ- 2015 ਦੋਰਾਨ ਇਸ ਕਾਰਜ ਨੂੰ ਅਮਲੀ ਜਾਮਾ ਪਹਿਨਾਉਣ ਲਈ ਉਨ੍ਹਾਂ ਵਲੋਂ ਉਲੀਕੀ ਗਈ ਯੋਜਨਾ ਦੀ ਸ਼ਲਾਘਾ ਕੀਤੀ। ਅਪੋਲੋ ਗਰੁੱਪ ਦੀ ਕਾਰਜਕਾਰੀ ਉਪ ਚੇਅਰਮੈਨ ਸ਼ੋਭਨਾ ਕਾਮੀਨੇਨੀ ਨੇ ਇਸ ਮੌਕੇ ਕਿਹਾ ਕਿ ’’ ਇਹ ਉਹ ਸੂਬਾ ਹੈ ਜਿਥੇ ਸਰਕਾਰ ਅਤੇ ਨੌਕਰਸ਼ਾਹੀ ਨੇ ਉਪ ਮੁੱਖ ਮੰਤਰੀ ਦੀ ਗਤੀਸ਼ੀਲ ਅਗਵਾਈ ਹੇਠ ਨਿਵੇਸ਼ ਨੂੰ ਅਸਾਨ ਬਣਾ ਦਿੱਤਾ ਹੈ।’’

WRITTEN BY