ਨੋਏਡਾ, 26 ਅਕਤੂਬਰ (ਪੀ. ਟੀ.)- ਸੋਮਵਾਰ ਦੀ ਦੁਪਹਿਰ ਦਿ¤ਲੀ ਤੋਂ ਕਾਬਲ ਤ¤ਕ ਭੁਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਰ ਪਾਸੇ ਜਿ¤ਥੇ ਲੋਕ ਭੁਚਾਲ ਤੋਂ ਬਚਨ ਤੇ ਇਸਦੇ ਨੁਕਸਾਨ ਦਾ ਜਾਇਜ਼ਾ ਲੈਣ ਤੇ ਆਪਣੇ ਦੋਸਤਾਂ-ਰਿਸ਼ਤੇਦਾਰਾਂ ਦੀ ਖ਼ੈਰੀਅਤ ਪੁ¤ਛਣ ’ਚ ਜੁਟੇ ਸਨ, ਉਥੇ ਹੀ ਦੂਜੇ ਪਾਸੇ ਗ੍ਰੇਟਰ ਨੋਏਡਾ ‘ਚ ਬਦਮਾਸ਼ਾਂ ਨੇ ਆਫ਼ਤ ਸਮੇਂ ਮਚੀ ਭਗਦੜ ਦਾ ਫ਼ਾਇਦਾ ਚੁ¤ਕਦੇ ਹੋਏ ਬੈਂਕ ਤੋਂ 20 ਲ¤ਖ ਰੁਪਏ ਲੁ¤ਟ ਲਏ। ਜ਼ਿਕਰਯੋਗ ਹੈ ਕਿ ਦੁਪਹਿਰ ਕਰੀਬ ਪੌਣੇ ਤਿੰਨ ਵਜੇ ਦਿ¤ਲੀ ਸਮੇਤ ਪੂਰੇ ਉ¤ਤਰ ਭਾਰਤ ‘ਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਡਰ ਦੇ ਮਾਰੇ ਲੋਕ ਆਪਣੇ ਦਫ਼ਤਰਾਂ ’ਚ ਸਾਰਾ ਕੰਮ ਛ¤ਡ ਕੇ ਬਾਹਰ ਵ¤ਲ ਭ¤ਜੇ।ਗਰੇਟਰ ਨੋਏਡਾ ਦੇ ਦਨਕੌਰ ਇਲਾਕੇ ਦੇ ਸਿੰਡੀਕੇਟ ਬੈਂਕ ’ਚ ਵੀ ਬੈਂਕ ਕਰਮਚਾਰੀ ਕੰਮ ਛ¤ਡ ਕੇ ਬਾਹਰ ਵ¤ਲ ਭ¤ਜ ਗਏ।ਇਸ ਦਾ ਫ਼ਾਇਦਾ ਚੁ¤ਕਦੇ ਹੋਏ ਦੋ ਬਦਮਾਸ਼ ਬੈਂਕ ‘ਚ ਦਾਖਲ ਹੋਏ ਤੇ ਉ¤ਥੋਂ ਵ¤ਲੋਂ 20 ਲ¤ਖ ਰੁਪਏ ਲੁ¤ਟ ਕੇ ਲੈ ਗਏ।



