ਛਪਰਾ, 25 ਅਕਤੂਬਰ (ਪੀ. ਟੀ.)- ਲਾਲੂ ਪ੍ਰਸਾਦ ਦੇ ਗ੍ਰਹਿ ਖੇਤਰ ‘ਚ ਉਨ੍ਹਾਂ ’ਤੇ ਤਿ¤ਖਾ ਹਮਲਾ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅ¤ਜ ਉਨ੍ਹਾਂ ਨੂੰ ਤਾਂਤਰਿਕ ਤੇ ਉਨ੍ਹਾਂ ਦੀ ਪਾਰਟੀ ਰਾਜਦ ਨੂੰ ਰਾਸ਼ਟਰੀ ਜਾਦੂ ਟੋਨਾ ਪਾਰਟੀ ਦ¤ਸਦੇ ਹੋਏ ਬਿਹਾਰ ਦੇ ਵਿਕਾਸ ਦਾ ਛੇ ਸੂਤਰਧਾਰ ਪ੍ਰੋਗਰਾਮ ਪੇਸ਼ ਕੀਤਾ ਜਿਸ ‘ਚ ਨੌਜਵਾਨਾਂ ਤੇ ਕਮਜ਼ੋਰ ਤਬਕੇ ਦੇ ਲੋਕਾਂ ਨੂੰ ਅ¤ਗੇ ਵਧਾਉਣ ਦੀ ਗ¤ਲ ਕਹੀ ਗਈ ਹੈ। ਛਪਰਾ ‘ਚ ਇ¤ਕ ਚੋਣ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਮੋਦੀ ਨੇ ਰਾਜ ਦੀਆਂ ਸਮ¤ਸਿਆਵਾਂ ਲਈ ਵ¤ਡੇ ਭਰਾ ( ਲਾਲੂ ਪ੍ਰਸਾਦ) ਤੇ ਛੋਟੇ ਭਰਾ ( ਨਿਤੀਸ਼ ਕੁਮਾਰ ) ਨੂੰ ਜ਼ਿੰਮੇਵਾਰ ਠਹਿਰਾਇਆ ਤੇ ਕਿਹਾ ਕਿ ਕੇਵਲ ਰਾਜਗ ਹੀ ਰਾਜ ‘ਚ ਵਿਕਾਸ ਲਿਆ ਸਕਦਾ ਹੈ।ਇਸੇ ਦੌਰਾਨ ਬਿਹਾਰ ਚੋਣਾਂ ਜਿੱਤਣ ਲਈ ਭਾਜਪਾ ਵੱਲੋਂ ਸਰਗਰਮੀ ਨੂੰ ਤੇਜ਼ ਕੀਤਾ ਜਾ ਰਿਹਾ ਹੈ। ਬਿਹਾਰ ਵਿਧਾਨ ਸਭਾ ਦੀਆਂ ਤਿੰਨ ਪੜਾਅ ਦੀਆਂ ਚੋਣਾਂ ਬਾਕੀ ਹਨ । ਭਾਜਪਾ ਅਗਲੇ ਦੋ ਪੜਾਅ ‘ਚ ਹੀ ਬਹੁਮਤ ਦੇ ਕਰੀਬ ਪੁ¤ਜਣਦੀ ਯੋਜਨਾ ‘ਚ ਲ¤ਗੀ ਹੈ । ਇਸ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਅ¤ਜ ਚਾਰ ਰੈਲੀਆਂ ਦਾ ਪ੍ਰਬੰਧ ਕੀਤਾ ਗਿਆ ਸੀ। ਦਰਅਸਲ 243 ਸੀਟਾਂ ਵਾਲੇ ਵਿਧਾਨ ਸਭਾ ਦੀ 81 ਸੀਟਾਂ ‘ਤੇ ਮਤਦਾਨ ਹੋ ਚੁ¤ਕਾ ਹੈ । ਅਗਲੇ ਦੋ ਪੜਾਅ ‘ਚ 105 ਸੀਟਾਂ ’ਤੇ ਬਾਕੀ ਹੈ। ਇਹ ਖੇਤਰ ਭਾਜਪਾ ਦਾ ਮਜ਼ਬੂਤ ਗੜ੍ਹ ਮੰਨਿਆ ਜਾਂਦਾ ਹੈ , ਇਸ ਲਈ ਕੋਈ ਕਸਰ ਛ¤ਡੀ ਨਹੀਂ ਜਾ ਰਹੀ। ਭਾਜਪਾ ਦੀ ਇਸ ਰਣਨੀਤੀ ਦੇ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਛੇ ਦਿਨਾਂ ‘ਚ 17 ਰੈਲੀਆਂ ਨੂੰ ਸੰਬੋਧਨ ਕਰਨਗੇਛ।



