ਜਲੰਧਰ, 24 ਅਕਤੂਬਰ (ਪੀ. ਟੀ.)- ‘‘ਸਾਹਿਬ ਸ਼੍ਰੀ ਗੁਰੁ ਗ੍ਰੰਥ ਸਾਹਿਬ ਦੇ ਹੋਏ ਅਪਮਾਨ ਵਿਰੁੱਧ ਜਦੋਂ ਸਮੁੱਚੀ ਸਿੱਖ ਕੌਮ ਪੰਜਾਬ, ਹਿੰਦ ਦੇ ਦੂਸਰੇ ਸੂਬਿਆਂ ਅਤੇ ਬਾਹਰਲੇ ਮੁਲਕਾਂ ਵਿਚ ਅਮਨ ਮਈ ਅਤੇ ਜਮਹੂਰੀਅਤ ਤਰੀਕੇ ਰੋਸ ਵਿਖਾਵੇ ਕਰਦੀ ਹੋਈ ਗੁਰੁ ਸਾਹਿਬਾਨ ਦਾ ਅਪਮਾਨ ਕਰਨ ਵਾਲੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਦੀ ਆਪਣੇ ਵਿਧਾਨਕ ਹੱਕਾਂ ਰਾਹੀਂ ਮੰਗ ਕਰ ਰਹੀ ਹੈ, ਤਾਂ ਕਪੂਰਥਲਾ ਦੇ ਗੁਰੂਦੁਆਰਾ ਸਾਹਿਬ ਵਿਖੇ ਸਪੀਕਰ ਲਗਾ ਕੇ ਉਪਰੋਕਤ ਬੀਬੀ ਜਗੀਰ ਕੌਰ ਅਤੇ ਜਰਨੈਲ ਸਿੰਘ ਵਾਹਦ ਵੱਲੋਂ ਉਹਨਾਂ ਪੰਜ ਪਿਆਰਿਆਂ ਜਿਹਨਾਂ ਨੂੰ ਸਿੱਖ ਕੌਮ ਵਿਚ ਸਰਬ ਸ੍ਰੇਸ਼ਠ ਉਤੱਮ ਪ੍ਰਾਪਤ ਹੈ ਅਤੇ ਜਿਹਨਾਂ ਤੋਂ ਸਾਹਿਬ ਸ਼੍ਰੀ ਗੁਰੁ ਗੋਬਿੰਦ ਸਿੰਘ ਨੇ ਆਪ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਸਿੱਖ ਕੌਮ ਵਿਚ ਸਦਾ ਲਈ ਵੱਡਾ ਸਨਮਾਨ ਬਖਸ਼ਿਆ ਹੈ ਅਤੇ ਜਿਹਨਾਂ ਪੰਜ ਪਿਆਰਿਆਂ ਨੇ ਗੁਰੂ ਸਾਹਿਬਾਨ ਵੱਲੋਂ ਦਾਦੂ ਪੀਰ ਦੀ ਸਮਾਧ ‘ਤੇ ਆਪਣੇ ਤੀਰ ਨਾਲ ਨਤਮਸਤਕ ਹੋਣ ਉਤੇ ਗੁਰੁ ਸਾਹਿਬਾਨ ਵੱਲੋਂ ਅਜਿਹਾ ਕਰਨ ‘ਤੇ ਪੰਜ ਪਿਆਰਿਆਂ ਵੱਲੋਂ ਪੁੱਛਿਆ ਗਿਆ ਸੀ ਕਿ ਜਦੋਂ ਆਪ ਜੀ ਸਿੱਖਾਂ ਨੂੰ ਮੜ੍ਹੀ, ਮਸਾਣ, ਪੀਰ, ਸਮਾਧ ਆਦਿ ਉਤੇ ਨਤਮਸਤਕ ਨਾ ਹੋਣ ਦੇਹੁਕਮ ਦਿੱਤੇ ਗਏ ਹਨ ਫਿਰ ਆਪ ਜੀ ਨੇ ਖੁਦ ਹੀ ਇ ਅਵੱਗਿਆ ਕਿਉਂ ਕੀਤੀ, ਕਹਿਣ ਤੋਂ ਭਾਵ ਹੈ ਕਿ ਪੰਜ ਪਿਆਰਿਆਂ ਦਾ ਰੁਤਬਾ ਗੁਰੁ ਸਾਹਿਬਾਨ ਨੇ ਖੁਦ ਖਾਲਸਾ ਪੰਥ ਵਿਚ ਉ¤ਤਮ ਪ੍ਰਵਾਨ ਕੀਤਾ ਹੈ, ਉਹਨਾਂ ਪੰਜ ਪਿਆਰਿਆਂ ਉਤੇ ਬੀਬੀ ਜਗੀਰ ਕੌਰ ਅਤੇ ਜਰਨੈਲ ਸਿੰਘ ਵਾਹਦ ਵੱਲੋਂ ਗੈਰ ਦਲੀਲ ਤਰੀਕੇ ਤਕਰੀਰ ਰਾਹੀਂ ਹਮਲੇ ਕਰਨ ਅਤੇ ਸਿੱਖ ਕੌਮ ਨਾਲ ਸੰਬੰਧਤ ਪੰਜ ਪਿਆਰਿਆਂ ਦਾ ਅਪਮਾਨ ਕਰਨ ਵਿਰੁੱਧ 25-30 ਦੇ ਕਰੀਬ ਸਿੱਖਾਂ ਵੱਲੋਂ ਅਮਨ ਮਈ ਤਰੀਕੇ ਵਿਰੋਧ ਕਰਨ ਉਪਰੰਤ ਜੋ ਉਪਰੋਕਤ ਦੋਵੇਂ ਬਾਦਲ ਦਲੀ ਆਗੂਆਂ ਨੇ ਸਿੱਖ ਕੌਮ ਦੇ ਜਖ਼ਮੀ ਹੋਏ ਮਨਾਂ ‘ਤੇ ਲੂਣ ਛਿੜਕਦੇ ਹੋਏ 40 ਦੇ ਕਰੀਬ ਸਿੱਖਾਂ, ਬੀਬੀਆਂ ਅਤੇ ਨੌਜਵਾਨਾਂ ਉਤੇ ਕਪੂਰਥਲਾ ਥਾਣੇ ਵਿਚ ਐਫਆਈਆਰ ਨੰਬਰ 256 ਮਿਤੀ 23 ਅਕਤੂਬਰ 2015 ਨੂੰ ਕੇਸ ਦਰਜ ਕਰਵਾਇਆ ਹੈ, ਇਹ ਸਿੱਖ ਕੌਮ ਲਈ ਅਸਹਿ ਹੈ। ਬੀਬੀ ਜਗੀਰ ਕੌਰ ਅਤੇ ਜਰਨੈਲ ਸਿੰਘ ਵਾਹਦ ਨੇ ਪਹਿਲਾਂ ਪੰਜ ਪਿਆਰਿਆਂ ਦਾ ਅਪਮਾਨ ਕਰਕੇ, ਫਿਰ ਸਿੱਖਾਂ ਊਤੇ ਝੂਠੇ ਕੇਸ ਦਰਜ ਕਰਵਾ ਕੇ ਸਿੱਖ ਮਨਾਂ ਨੂੰ ਜੋ ਠੇਸ ਪਹੁੰਚਾਈ ਹੈ। ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਬੀਤੇ ਦਿਨੀਂ ਊਪਰੋਕਤ ਦੋਵੇਂ ਬਾਦਲ ਦਲੀਆਂ ਵੱਲੋਂ ਪੰਜ ਪਿਆਰਿਆਂ ਦਾ ਅਪਮਾਨ ਕਰਨ ਵਾਲੀ ਤਕਰੀਰ ਅਤੇ ਸਿੱਖਾਂ ਉਤੇ ਝੂਠੇ ਕੇਸ ਦਰਜ ਕਰਨ ਅਤੇ ਸ. ਨਰਿੰਦਰ ਸਿੰਘ ਖੁਸਰੋਪੁਰ ਪ੍ਰਧਾਨ ਜਿਲ੍ਹਾ ਕਪੂਰਥਲਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਪੁਲਿਸ ਰਾਹੀਂ ਗੈਰ ਕਾਨੂੰਨੀਂ ਤਰੀਕੇ ਬਿਜਲੀ ਦੇ ਕਰੰਟ ਲਗਾਉਣ ਦੇ ਅਣਮਨੁੱਖੀ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ।



