ਜਲੰਧਰ/ਚੰਡੀਗੜ੍ਹ, 23 ਅਕਤੂਬਰ- ਇਨਵੈਸਟ ਪੰਜਾਬ ਵਲੋਂ ਸਟਾਰਟ ਅਪ ਐਕਸੈਲਰੇਟਰ ਚੈਂਬਰ ਆਫ ਕਾਮਰਸ (ਐਸ ਏ ਸੀ ਸੀ) ਦੇ ਸਹਿਯੋਗ ਨਾਲ ਸਥਾਨਕ ਆਈ ਟੀ ਪਾਰਕ ਵਿਖੇ ਸਥਿਤ ਈਡੀਸੀ ਵਿਖੇ ਅ¤ਜ ਸਟਾਰਟ ਅਪ ਵੀਕਐਂਡ ਪੰਜਾਬ ਦੀ ਸ਼ੁਰੂਆਤ ਕੀਤੀ ਗਈ। ਇਸ ਨੂੰ ਅਗਾਮੀ ਪ੍ਰੋਗ੍ਰੈਸਿਵ ਪੰਜਾਬ ਇਨਵੈਸਟਰ ਸਮਿਟ ਪ¤ਖੋ ਬੜੀ ਅਹਿਮੀਅਤ ਨਾਲ ਵੇਖਿਆ ਜਾ ਰਿਹਾ ਹੈ। ਇਸ ਵੀਕਐਂਡ ਦਾ ਉਦਘਾਟਨ ਕਰਦੇ ਹੋਏ ਇਨਵੈਸਟ ਪੰਜਾਬ ਦੇ ਐਡੀਸ਼ਨਲ ਸੀ ਈ ਓ –ਕਮ-ਐਮਡੀ ਮਿਲਕਫੈਡ ਸ੍ਰੀ ਮਨਜੀਤ ਸਿੰਘ ਬਰਾੜ ਨੇ ਦਸਿਆ ਕਿ ਇਹ ਸਟਾਰਟਅਪ ਸਮਿਟ ਪੰਜਾਬ ਦੇ ਉਪ ਮੁ¤ਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਉਸ ਦੂਰ-ਦ੍ਰਿਸ਼ਟੀ ਵਾਲੀ ਸੋਚ ਦਾ ਹਿ¤ਸਾ ਹੈ ਜਿਸ ਅਨੁਸਾਰ ਪੰਜਾਬ ਨੂੰ ਨੌਕਰੀ ਮੰਗਣ ਵਾਲਾਨਹੀਂ ਨੌਕਰੀਆਂ ਪੈਦਾ ਕਰਨ ਵਾਲਾ ਸੂਬਾ ਹੋਣਾ ਚਾਹੀਦਾ ਹੈ। ਉਨ੍ਹਾਂ ਅਗਾਂਹ ਵੇਰਵੇ ਦਿੰਦੇ ਹੋਏ ਦਸਿਆ ਕਿ ਇਹ ਸਟਾਰਟ ਅਪ ਵੀਕਐਂਡ 54 ਘੰਟਿਆਂ ਦਾ ਇਕ ਅਜਿਹਾ ਨਿਵੇਕਲਾ ਪ੍ਰੋਗਰਾਮ ਹੈ ਜੋ ਹਫਤੇ ਦੇ ਅੰਤਲੇ ਦਿਨਾਂ ਵਿਚ ਸ਼ੁਕਰਵਾਰ ਤੋਂ ਲੈਕੇ ਐਤਵਾਰ ਤ¤ਕ ਕਰਵਾਇਆ ਜਾਂਦਾ ਹੈ ਅਤੇ ਇਸ ਵਿਚ ਨਵਾਂ ਵਪਾਰ ਜਾਂ ਉਦਮ ਸ਼ੁਰੂ ਕਰਨ ਸਬੰਧੀ ਨਿਵੇਕਲੇ ਵਿਚਾਰ ਪੇਸ਼ ਕਰਨ ਨੂੰ ਹ¤ਲਾਸ਼ੇਰੀ ਦਿ¤ਤੀ ਜਾਂਦੀ ਹੈ। ਉਨ੍ਹਾਂ ਦਸਿਆ ਕਿ ਇਹ ਸਟਾਰਟਅਪ ਵੀਕੈਂਡ ਸੋ ਤੋਂ ਜਿਆਦਾ ਦੇਸ਼ਾਂ ਵਿਚ ਕਰਵਾਇਆ ਜਾ ਚੁ¤ਕਾ ਹੈ ਅਤੇ ਇਸ ਨੇ 15000 ਤੋਂ ਵ¤ਧ ਨਵੇਂ ਵਪਾਰ ਸ਼ੁਰੂ ਕਰਨ ਸਬੰਧੀ ਵਿਚਾਰ ਸਿਰਜੇ ਹਨ ਜਿਨ੍ਹਾਂ ਵਿਚੋ 2000 ਉ¤ਤੇ ਅਮਲ ਸ਼ੁਰੂ ਵੀ ਹੋ ਚੁ¤ਕਿਆ ਹੈ। ਇਨ੍ਹਾਂ ਵਿਚੋ ਕਈ ਕਾਮਯਾਬੀ ਨਾਲ ਚਲ ਰਹੇ ਹਨ। ਐਸ ਏ ਸੀ ਸੀ, ਸਟਾਰਟ ਅਪ ਵੀਕਐਂਡ ਅਤੇ ਟੈਕਸਟਾਰਜ਼ ਯੂ ਐਸ ਏ ਦਾ ਖੇਤਰੀ ਭਾਈਵਾਲ ਹੈ। ਐਸ ਏ ਸੀ ਸੀ ਦੇ ਪ੍ਰਧਾਨ ਅਤੇ ਉਦਮੀ ਮਨੀਪਾਲ ਧਾਰੀਵਾਲ ਦਾ ਕਹਿਣਾ ਹੈ ਕਿ ਐਸ ਏ ਸੀ ਸੀ ਵਲੋਂ ਉ¤ਤਰੀ ਭਾਰਤ ਵਿਚ ਪਹਿਲਾਂ ਹੀ ਪੰਜ ਸਟਾਰਟਅਪ ਵੀਕਐਂਡ ਪ੍ਰੋਗਰਾਮ ਕਰਵਾਏ ਜਾ ਚੁ¤ਕੇ ਹਨ, ਪਰ ਸਟਾਰਟਅਪ ਵੀਕਐਂਡ ਪੰਜਾਬ ਇਨ੍ਹਾਂ ਵਿਚੋਂ ਸਭ ਤੋਂ ਨਿਵੇਕਲੀ ਤੇ ਵ¤ਡੀ ਪਹਿਲ ਹੈ। ਇਸ ਦਾ ਮਕਸਦ ਪੰਜਾਬ ਅਤੇ ਉ¤ਤਰ ਭਾਰਤ ਦੀ ਨੌਜਵਾਨੀ ਨੂੰ ਆਪਣੇ ਕੈਰੀਅਰ ਦੇ ਵਿਕਾਸ ਲਈ ਹਲਾਸ਼ੇਰੀ ਦੇਣਾ ਹੈ। ਇਹ ਸਟਾਰਟਅਪ ਵੀਕਐਂਡ 25 ਅਕਤੂਬਰ, 2015 ਤ¤ਕ ਚ¤ਲੇਗਾ। ਬੀਤੇ ਚਾਰ ਹਫਤਿਆਂ ਵਿਚ ਐਸ ਏ ਸੀ ਸੀ ਨੇ ਇਸ ਨਿਵੇਕਲੇ ਉਦਮ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਯੂਨੀਵਰਸਿਟੀਆਂ, ਕਾਲਜਾਂ ਅਤੇ ਹੋਰ ਕਿ¤ਤਾ ਮੁਖੀ ਸੰਸਥਾਵਾਂ ਵਿਕੇ ਸੈਸ਼ਨ ਕਰਵਾਏ ਹਨ। ਇਹ ਸੈਸ਼ਨ ਆਈ ਆਈ ਟੀ ਰੋਪੜ, ਪੰਜਾਬ ਇੰਜੀਨਿਅਰਿੰਗ ਕਾਲਜ, ਆਈ ਐਸ ਬੀ ਮੋਹਾਲੀ, ਥਾਪਰ ਯੂਨੀਵਰਸਿਟੀ, ਪਟਿਆਲਾ, ਐਮ ਬੀ ਸੀ ਟੀ –ਫਤਿਹਗੜ੍ਹ ਸਾਹਿਬ, ਸ਼ਹੀਦ ਊਧਮ ਸਿੰਘ ਕਾਲੇਜ ਟੰਗੋਰੀ, ਪੰਜਾਬੀ ਯੂਨੀਵਰਸਿਟੀ, ਡੀ ਏ ਵੀ ਕਾਲਜ, ਚੰਡੀਗੜ੍ਹ, ਯੂ ਆਈ ਈ ਟੀ –ਪੰਜਾਬ ਯੂਨੀਵਰਸਿਟੀ, ਕੁਆਰਕ ਸਿਟੀ, ਆਈ ਟੀ ਪਾਰਕ, ਚੰਡੀਗੜ੍ਹ ਅਤੇ ਮੋਹਾਲੀ ਆਦਿ ਵਿਖੇ ਕਰਵਾਏ ਜਾ ਚੁ¤ਕੇ ਹਨ। ਇਸ ਪ੍ਰੋਗਰਾਮ ਸਬੰਧੀ 4 ਹਫਤਿਆਂ ਵਿਚ 1500 ਤੋਂ ਵ¤ਧ ਵਿਦਿਆਰਥੀਆਂ ਅਤੇ ਪੇਸ਼ੇਵਰਾਂ ਨੂੰ ਜਾਗਰੂਕ ਕੀਤਾ ਜਾ ਚੁ¤ਕਿਆ ਹੈ ਜਿਸਦੇ ਸਿ¤ਟੇ ਵਜੋਂ ਇਸ ਪ੍ਰੋਗਰਾਮ ਵਿਚ ਹੋਣ ਵਾਲੀ ਮੁਕਾਬਲੇਬਾਜੀ ਲਈ 65 ਪ੍ਰਤੀਭਾਗੀਆਂ ਵਲੋਂ ਰਜਿਸਟਰੇਸ਼ਨ ਕਰਵਾਈ ਜਾ ਚੁ¤ਕੀ ਹੈ।



