Skip to content
Independent perspectives. Global stories.
BREAKING

ਪੰਜਾਬ ਵਿੱਚ ਹਾਲਾਤ ਸੁਧਾਰ ਵੱਲ ਸੰਗਤ ਵੱਲੋਂ ਰੋਸ ਪ੍ਰਦਰਸ਼ਨ ਜਾਰੀ

Share this story

ਬਰਗਾੜੀ ਕਾਂਡ ਦੇ ਮੁਲਜ਼ਮ ਦੋਵੇਂ ਭਰਾ 26 ਤੱਕ ਪੁਲਿਸ ਰਿਮਾਂਡ ’ਤੇ ਫ਼ਰੀਦਕੋਟ, 21 ਅਕਤੂਬਰ-(ਗੁਰਜੀਤ ਰੋਮਾਣਾ, ਸਰਬਜੀਤ ਬਰਾੜ)- ਪੰਜਾਬ ਪੁਲਿਸ ਵ¤ਲੋਂ ਬਰਗਾੜੀ ਕਾਂਡ ਵਿ¤ਚ ਗ੍ਰਿਫ਼ਤਾਰ ਕੀਤੇ ਗਏ ਦੋ ਸਕੇ ਭਰਾਵਾਂ ਨੂੰ ਅ¤ਜ ਦਿਨ ਚੜ੍ਹਣ ਤੋਂ ਪਹਿਲਾਂ ਹੀ ਇ¤ਥੋਂ ਦੇ ਜੁਡੀਸ਼ੀਅਲ ਮੈਜਿਸਟਰੇਟ ਪਹਿਲਾ ਦਰਜਾ ਸ਼ਵੇਤਾ ਦਾਸ ਦੀ ਅਦਾਲਤ ਵਿ¤ਚ ਪੇਸ਼ ਕਰ ਦਿ¤ਤਾ ਗਿਆ। ਪੁਲਿਸ ਦੀ ਅਰਜ਼ੀ ’ਤੇ ਅਦਾਲਤ ਨੇ ਜਸਵਿੰਦਰ ਸਿੰਘ ਅਤੇ ਰੁਪਿੰਦਰ ਸਿੰਘ ਨੂੰ 26 ਅਕਤੂਬਰ ਤ¤ਕ ਪੁਲਿਸ ਰਿਮਾਂਡ ’ਤੇ ਭੇਜਣ ਦਾ ਹੁਕਮ ਦਿ¤ਤਾ ਹੈ।ਪੁਲਿਸ ਨੇ ਅਦਾਲਤ ਵਿ¤ਚ ਦਾਅਵਾ ਕੀਤਾ ਕਿ ਬਰਗਾੜੀ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਪਿ¤ਛੇ ਇਨ੍ਹਾਂ ਦੋਹਾਂ ਭਰਾਵਾਂ ਦੀ ਮੁ¤ਖ ਭੂਮਿਕਾ ਹੈ ਅਤੇ ਇਹਨਾਂ ਤੋਂ ਬਰੀਕੀ ਨਾਲ ਪੂਰੇ ਮਾਮਲੇ ਦੀ ਪੁ¤ਛ ਪੜਤਾਲ ਕਰਨੀ ਹੈ।ਜਿਸ ’ਤੇ ਅਦਾਲਤ ਨੇ ਦੋਹਾਂ ਮੁਲਜ਼ਮਾਂ ਨੂੰ ਪੁਲਿਸ ਰਿਮਾਂਡ ’ਤੇ ਭੇਜ ਦਿ¤ਤਾ, ਹਾਲਾਂਕਿ ਪੁਲਿਸ ਰਿਮਾਂਡ ਦੀ ਅਰਜੀ ਵਿ¤ਚ ਇਸ ਮਾਮਲੇ ਵਿ¤ਚ ਕਿਸੇ ਵੀ ਪ੍ਰਾਪਤੀ ਜਾਂ ਬਰਾਮਦਗੀ ਦਾ ਜ਼ਿਕਰ ਨਹੀਂ ਕੀਤਾ।ਰੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਨੂੰ ਮੁਕ¤ਦਮਾ ਨੰ: 128 ਮਿਤੀ 12.10.2015 ਥਾਣਾ ਬਾਜਾਖਾਨਾ ਅ/ਧ 295, 120 ਬੀ (ਸਾਜਿਸ਼ ਤਹਿਤ ਧਾਰਮਿਕਭਾਵਨਾਵਾਂ ਭੜਕਾਉਣਾ)ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।ਇਹ ਮੁਕ¤ਦਮਾ ਬਰਗਾੜੀ ਗੁਰਦੁਆਰਾ ਸਾਹਿਬ ਦੇ ਮੈਨੇਜਰ ਕੁਲਵਿੰਦਰ ਸਿੰਘ ਨੇ ਦਰਜ ਕਰਵਾਇਆ ਜਿਸ ਵਿ¤ਚ ਉਸ ਨੇ ਕਿਹਾ ਸੀ ਕਿ ਬਰਗਾੜੀ ਦਾ ਗੁਰਦੁਆਰਾ ਸਾਹਿਬ ਜੋ ਐ¤ਸ.ਜੀ.ਪੀ.ਸੀ. ਅਧੀਨ ਦੇ ਸਾਹਮਣੇ 11 ਅਕਤੂਬਰ ਰਾਤ ਨੂੰ ਅਣਪਛਾਤੇ ਵਿਅਕਤੀਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜ ਕੇ ਸੁ¤ਟੇ ਸਨ।ਦੂਜੇ ਪਾਸੇ ਪਿੰਡ ਪੰਜਗਰਾਈਂ ਖੁਰਦ ਦੇ ਵਸਨੀਕਾਂ ਨੇ ਦਾਅਵਾ ਕੀਤਾ ਹੈ ਕਿ ਜਸਵਿੰਦਰ ਸਿੰਘ ਅਤੇ ਰੁਪਿੰਦਰ ਸਿੰਘ ਦਾ ਬਰਗਾੜੀ ਕਾਂਡ ਨਾਲ ਕਿਸੇ ਵੀ ਤਰ੍ਹਾਂ ਕੋਈ ਸੰਬੰਧ ਨਹੀਂ ਉਹਨਾਂ ਕਿਹਾ ਕਿ ਇਹਨਾਂ ਨੌਜਵਾਨਾਂ ਦਾ ਪਰਿਵਾਰ ਜ¤ਦੀ ਤੌਰ ‘ਤੇ ਪਿੰਡ ਦਾ ਵਸਨੀਕ ਹੈ ਅਤੇ ਉਹਨਾਂ ਨੇ ਹਮੇਸ਼ਾਂ ਲੋਕਾਂ ਦੇ ਹਿ¤ਤਾਂ ਲਈ ਕੰਮ ਕੀਤਾ ਹੈ। ਪਿੰਡ ਦੇ ਸਰਪੰਚ ਬਲਦੇਵ ਸਿੰਘ ਅਤੇ ਗੁਆਂਢੀ ਅੰਗਰੇਜ਼ ਸਿੰਘ ਨੇ ਕਿਹਾ ਕਿ ਜਸਵਿੰਦਰ ਸਿੰਘ ਅਤੇ ਰੁਪਿੰਦਰ ਸਿੰਘ ਖੁਦ ਅਤੇ ਉਹਨਾਂ ਦਾ ਪਰਿਵਾਰ ਮੁ¤ਢ ਤੋਂ ਹੀ ਅੰਮ੍ਰਿਤਧਾਰੀ ਹੈ ਅਤੇ ਉਹਨਾਂ ਨੇ ਸਿ¤ਖੀ ਪ੍ਰਚਾਰ ਲਈ ਅਹਿਮ ਯੋਗਦਾਨ ਪਾਇਆ ਹੈ।ਪਿੰਡ ਵਾਸੀਆਂ ਨੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਰੁਪਿੰਦਰ ਸਿੰਘ ਦੀਆਂ ਐ¤ਸ.ਜੀ.ਪੀ.ਸੀ. ਮੈਂਬਰ ਸੁਖਦੇਵ ਸਿੰਘ ਬਾਠ ਅਤੇ ਧਰਨੇ ‘ਤੇ ਪੁ¤ਜੇ ਉ¤ਚ ਪੁਲੀਸ ਅਧਿਕਾਰੀਆਂ ਨਾਲ ਤਕਰਾਰ ਅਤੇ ਬਹਿਸਬਾਜੀ ਹੋਈ ਸੀ ਅਤੇ ਪੁਲੀਸ ਨੇ ਇਸੇ ਕਰਕੇ ਉਹਨਾਂ ਨੂੰ ਇਸ ਅ¤ਤ ਗੰਭੀਰ ਕੇਸ ਵਿ¤ਚ ਝੂਠਾ ਫਸਾ ਦਿ¤ਤਾ ਹੈ।ਰੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਦੀ ਆਰਥਿਕ ਹਾਲਤ ਆਮ ਨਾਲੋਂ ਵੀ ਮਾੜੀ ਹੈ।ਗ੍ਰਿਫ਼ਤਾਰੀਆਂ ਤੋਂ ਬਾਅਦ ਬਾਕੀ ਪਰਿਵਾਰ ਰੂਹ ਪੋਸ਼ ਹੈ।ਪਿੰਡ ਦੇ ਵਸਨੀਕਾਂ ਨੇ ਕਿਹਾ ਕਿ ਪੁਲੀਸ ਵ¤ਲੋਂ ਫੋਨ ਕਾਲਾਂ ਦੇ ਦਿ¤ਤੇ ਗਏ ਵੇਰਵੇ ਸ਼¤ਕੀ ਹਨ ਪਿੰਡ ਵਾਸੀਆਂ ਦੇ ਗੁ¤ਸੇ ਨੂੰ ਦੇਖਦਿਆਂ ਅ¤ਜ ਕੋਈ ਵੀ ਪੁਲੀਸ ਪਾਰਟੀ ਪਿੰਡ ਨਹੀਂ ਗਈ। ਨੌਜਵਾਨਾਂ ਨੂੰ ਕਥਿਤ ਤੌਰ ‘ਤੇ ਝੂਠੇ ਮੁਕ¤ਦਮੇ ‘ਚ ਫਸਾਉਣ ਤੋਂ ਖਫ਼ਾ ਹੋਏ ਪਿੰਡ ਵਾਸੀਆਂ ਨੇ ਮੋਗਾ ਰੋਡ ‘ਤੇ ਵੀ ਜਾਮ ਲਾ ਦਿ¤ਤਾ।ਪਿੰਡ ਦੀ ਪੰਚਾਇਤ ਨੇ ਇਸ ਸੰਬੰਧੀ ਜਿਲ੍ਹਾ ਪੁਲੀਸ ਮੁਖੀ ਨਾਲ ਵੀ ਮੁਲਾਕਾਤ ਕੀਤੀ ਹੈ। ਜਿਲ੍ਹਾ ਪੁਲੀਸ ਮੁਖੀ ਨੇ ਇਸ ਸਮੁ¤ਚੇ ਘਟਨਾਕ੍ਰਮ ‘ਤੇ ਆਪਣੀ ਕਿਸੇ ਵੀ ਤਰ੍ਹਾਂ ਦੀ ਪ੍ਰਤੀਕਿਰਿਆ ਨਹੀਂ ਦਿ¤ਤੀ। ਗ੍ਰਿਫ਼ਤਾਰੀਆਂ ਤੋਂ ਬਾਅਦ ਵੀ ਹਾਲਾਤ ਨਾ ਸੁਧਰੇ- ਬਹੁ-ਚਰਚਿਤ ਬਰਗਾੜੀ ਕਾਂਡ ਵਿ¤ਚ ਸਰਕਾਰ ਵ¤ਲੋਂ ਦੋਸ਼ੀਆਂ ਦੀ ਗ੍ਰਿਫ਼ਤਾਰੀ ਕਰਨ ਦੇ ਦਾਅਵੇ ਤੋਂ ਬਾਅਦ ਵੀ ਸਿ¤ਖ ਅੰਦੋਲਨਕਾਰੀਆਂ ਦਾ ਗੁ¤ਸਾ ਸ਼ਾਂਤ ਨਹੀਂ ਹੋਇਆ ਅਤੇ ਪਹਿਲਾਂ ਵਾਂਗ ਵੀ ਮੁ¤ਖ ਸੜਕਾਂ ‘ਤੇ ਧਰਨੇ ਜਾਰੀ ਹਨ। ਸਾਦਿਕ, ਚੰਦਬਾਜਾ, ਪੰਜਗਰਾਈਂ ਅਤੇ ਬਰਗਾੜੀ ਆਦਿ ਥਾਵਾਂ ‘ਤੇ ਪਹਿਲਾਂ ਵਾਂਗ ਧਰਨੇ ਜਾਰੀ ਰਹੇ। ਡਿਪਟੀ ਕਮਿਸ਼ਨਰ ਐ¤ਮ.ਐ¤ਸ. ਜ¤ਗੀ ਨੇ ਕਿਹਾ ਕਿ ਫਰੀਦਕੋਟ ਵਿਖੇ ਛੇ ਧਰਨੇ ਲ¤ਗੇ ਧਰਨਾਕਾਰੀਆਂ ਨੇ ਧਰਨੇ ਚੁ¤ਕਣ ਤੋਂ ਸਾਫ਼ ਇਨਕਾਰ ਕਰ ਦਿ¤ਤਾ ਹੈ ਅਤੇ ਦੋਸ਼ ਲਾਇਆ ਜਾ ਰਿਹਾ ਹੈ ਕਿ ਪੁਲੀਸ ਅਸਲ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਥਾਂ ਬੇਕਸੂਰ ਲੋਕਾਂ ਉ¤ਪਰ ਕਥਿਤ ਤੌਰ ‘ਤੇ ਝੂਠੇ ਪਰਚੇ ਦਰਜ ਕਰਕੇ ਆਪਣੀਆਂ ਨਾਕਾਮੀਆਂ ਛੁਪਾਉਣ ਦੀ ਕੋਸ਼ਿਸ਼ ਕਰ ਰਹੀ ਹੈ।

WRITTEN BY