Skip to content
Independent perspectives. Global stories.
BREAKING

ਰਾਂਗਲਾ ਸੱਜਣ : ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ

Share this story

ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ ਦਾ ਜੀਵਨ ਬਹੁਤ ਨਿਵੇਕਲਾ ਤੇ ਵਿਲੱਖਣ ਸੀ ਉਹ ਧਰਤੀ ਦੇ ਤਲ ਤੋਂ ਉੱਠ ਕੇ ਧਰਮ ਦੇ ਖੇਤਰ ਵਿਚ ਬੁਲੰਦੀਆਂ ਤੱਕ ਪਹੁੰਚੇ।
gyani tarlochan singh
ਸਿੱਖ ਧਰਮ ਵਿਚ ਕਿਸੇ ਤਖ਼ਤ ਦਾ ਜਥੇਦਾਰ ਹੋਣਾ ਅਕਾਲ ਪੁਰਖ ਦੀ ਦੈਵੀ ਕਿਰਪਾ ਦੀ ਨਿਸ਼ਾਨੀ ਹੈ। ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ ਜੀ ਦਾ ਜਨਮ 10 ਅਕਤੂਬਰ, 1954 ਈ: ਨੂੰ ਮਾਤਾ ਚਰਨ ਕੌਰ ਅਤੇ ਪਿਤਾ ਸ. ਬਚਨ ਸਿੰਘ ਜੀ ਦੇ ਘਰ ਪਿੰਡ ਨੌਰਾ, ਤਹਿ: ਤੇ ਜਿਲ੍ਹਾ ਨਵਾਂਸ਼ਹਿਰ ਵਿਚ ਹੋਇਆ। ਧਾਰਮਿਕ, ਅਧਿਆਤਮਿਕ ਬਿਰਤੀ ਇਨ੍ਹਾਂ ਨੂੰ ਘਰ-ਪਰਿਵਾਰ ਤੋਂ ਹੀ ਪ੍ਰਾਪਤ ਹੋਈ। ਅਨੰਦਪੁਰ ਸਾਹਿਬ ਦੇ ਐਸ. ਜੀ. ਐਸ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਤੋਂ ਦਸਵੀਂ ਦਾ ਇਮਤਿਹਾਨ ਪਾਸ ਕਰਕੇ ਗਿਆਨੀ ਤਰਲੋਚਨ ਸਿੰਘ ਜੀ ਨੇ ਦੋ ਸਾਲਾ ਮਿਸ਼ਨਰੀ ਕੋਰਸ ਪੱੱਤਰ ਵਿਹਾਰ ਰਾਹੀਂ ਕੀਤਾ। ਗੁਰਬਾਣੀ, ਗੁਰਮਤਿ ਸਿਧਾਂਤਾਂ, ਗੁਰਮਤਿ ਵਿਚਾਰਧਾਰਾ ਦੀ ਸੂਖਮ ਸੂਝ ਤੇ ਸਮਝ ਵਾਸਤੇ ਗਿਆਨੀ ਤਰਲੋਚਨ ਸਿੰਘ ਜੀ ਨੇ ਲੰਬਾ ਸਮਾਂ ਸੰਤ ਅਜੀਤ ਸਿੰਘ ਜੀ, ਭਾਈ ਸਤਨਾਮ ਸਿੰਘ ਜੀ ਊਨਾ ਸਾਹਿਬ, ਸੰਤ ਨਰਾਇਣ ਸਿੰਘ ਜੀ ਅਤੇ ਸੰਤ ਬਾਬਾ ਸੇਵਾ ਸਿੰਘ ਜੀ ਦੀ ਲੰਬਾ ਸਮਾਂ ਸੰਗਤ ਮਾਣੀ। ਗਿਆਨੀ ਤਰਲੋਚਨ ਸਿੰਘ ਜੀ ਦੀ ਸਖ਼ਸ਼ੀਅਤ ਦੀ ਘਾੜਤ ਗੁਰਮਤਿ ਰਹਿਣੀ ਦੇ ਵਾਤਾਵਰਣ ਵਿਚ ਘੜ ਕੇ ਪ੍ਰਪੱੱਕ ਹੋਈ।1974 ਈ: ਵਿਚ ਗਿਆਨੀ ਤਰਲੋਚਨ ਸਿੰਘ ਜੀ ਸਿੱਖਾਂ ਦੀ ਸ਼੍ਰੋਮਣੀ ਸੰਸਥਾਂ, ਸ਼੍ਰੋਮਣੀ ਗੁਰਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਵਿਚ ਆਏ। ਇਨ੍ਹਾਂ ਦੀ ਧਾਰਮਿਕ ਸਖ਼ਸ਼ੀਅਤ ਨੂੰ ਵੇਖਦਿਆਂ ਹੋਇਆ, ਇਨ੍ਹਾਂ ਨੂੰ 1994 ਈ: ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਅਨੰਦਪੁਰ ਸਾਹਿਬ ਦੇ ਮੁੱਖ ਗ੍ਰੰਥੀ ਹੋਣ ਦਾ ਮਾਣ ਸਤਿਕਾਰ ਪ੍ਰਾਪਤ ਹੋਇਆ। ਗਿਆਨੀ ਤ੍ਰਲੋਚਨ ਸਿੰਘ ਜੀ ਦੇ ਮਿੱਠ ਬੋਲੜੇ ਸੁਭਾਅ, ਮਿਲਣਸਾਰ ਸਖ਼ਸ਼ੀਅਤ, ਸੁਹਿਰਦ ਸੋਚ ਤੇ ਸੂਖਮ ਸੂਝ ਸਿਆਣਪ ਨੂੰ ਦੇਖਦਿਆਂ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਨ੍ਹਾਂ ਨੂੰ 2003 ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਕਾਰਜਕਾਰੀ ਜਥੇਦਾਰ ਹੋਣ ਦਾ ਮਾਣ ਪ੍ਰਾਪਤ ਹੋਇਆ।
ਨਿਰਵਿਵਾਦ ਸਖ਼ਸ਼ੀਅਤ, ਖੁਸ਼  ਮਿਜਾਜ, ਸਦ ਜਾਗਤ ਇਨਸਾਨ ਹੋਣ ਸਦਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 2004 ਈ: ਵਿਚ ਇਨ੍ਹਾਂ ਨੂੰ ਬਤੌਰ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਪਦਉੱੱਨਤ ਕੀਤਾ। ਗਿਆਨੀ ਤ੍ਰਲੋਚਨ ਸਿੰਘ ਜੀ ਦੀ ਸਖ਼ਸ਼ੀਅਤ ਬਹੁਮੁੱਲੇ ਗੁਣਾ ਨਾਲ ਭਰਪੂਰ ਸੀ। ਉਨ੍ਹਾਂ ਨੂੰ ਮਿਲਣ ਵਾਲਾ ਹਰ ਵਿਅਕਤੀ ਇਹ ਮਹਿਸੂਸ ਕਰਦਾ ਸੀ ਕਿ ਗਿਆਨੀ ਜੀ ਮੈਨੂੰ ਵੱਧ ਪਿਆਰ ਕਰਦੇ ਹਨ ਤੇ ਸਤਿਕਾਰ ਦਿੰਦੇ ਹਨ। ਕਿਸੇ ਨੇ ਕਦੇ ਉਨ੍ਹਾਂ ਨੂੰ ਗੁੱਸੇ ਵਿਚ ਨਹੀਂ ਵੇਖਿਆ, ਉਨ੍ਹਾਂ ਦੀ ਬੋਲਬਾਣੀ, ਭਾਸ਼ਾ-ਸ਼ੈਲੀ, ਵਰਤੋਂ-ਵਿਹਾਰ ‘ਚੋਂ ਹਰ ਸਮੇਂ ਗੁਰਮਤਿ ਡੁੱਲ-ਡੁੱਲ ਪੈਂਦੀ। ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਕਾਰਜਾਂ ਵਿਚ ਅਨੰਦਪੁਰ ਸਾਹਿਬ ਵਿਚ ਉਨ੍ਹਾਂ ਨੇ ਮੋਹਰੀ ਰੋਲ ਅਦਾ ਕੀਤਾ।ਬਤੌਰ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ  ਗਿਆਨੀ ਤਰਲੋਚਨ ਸਿੰਘ ਜੀ ਦੇ ਗੁਣਾ ਦਾ ਜ਼ਿਕਰ ਅਸੀਂ ਕਰਨਾ ਸ਼ੁਰੂ ਕਰੀਏ ਤਾਂ ਸਾਨੂੰ ਸਮੇਂ ਅਤੇ ਸਥਾਨ ਦੀ ਘਾਟ ਮਹਿਸੂਸ ਹੋਵੇਗੀ। ਪੰਥਕ ਕਾਰਜਾਂ ਵਿਚ ਹਰ ਸਮੇਂ ਉਨ੍ਹਾਂ ਮੋਹਰੀ ਰੋਲ ਅਦਾ ਕੀਤਾ। ਮੁਸ਼ਕਿਲ ਦੀ ਘੜੀ ਵਿਚ ਉਹ ਧਿਰ ਬਣ ਕੇ ਖਲੋਤੇ। ਅਨੰਦਪੁਰ ਸਾਹਿਬ ਦੇ ਵਾਸੀਆਂ ਵਾਸਤੇ ਉਨ੍ਹਾਂ ਨੇ ਜੋ ਕਾਰਜ ਕੀਤੇ ਉਨ੍ਹਾਂ ਨੂੰ ਤਾਂ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਜਥੇਦਾਰ ਵਜੋਂ ਉਨ੍ਹਾਂ ਨੇ ਅਨੰਦਪੁਰ ਸਾਹਿਬ ਜੀ ਦਾ ਸਥਾਪਨਾ ਦਿਵਸ, ਮਾਤਾ ਗੁਜਰੀ ਜੀ ਦਾ ਜਨਮ ਦਿਹਾੜਾ, ਹੋਲੇ-ਮੁਹੱਲੇ ਦੀ ਆਰੰਭਤਾ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ, ਖ਼ਾਲਸਾ ਦਾ ਸਿਰਜਣਾ ਦਿਹਾੜਾ ਆਦਿ ਨੂੰ ਵੱਡੀ ਪੱੱਧਰ ‘ਤੇ ਮਨਾਉਣਾ ਸ਼ੁਰੂ ਕੀਤਾ। ਮੈਨੂੰ ਉਹ ਦਿਨ ਵੀ ਯਾਦ ਹਨ ਜਦੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ‘ਤੇ ਕੇਵਲ ਗਿਣਤੀ ਦੇ ਲੋਕ ਹੀ ਇਨ੍ਹਾਂ ਗੁਰਪੁਰਬਾਂ ਸਮੇਂ ਇਕੱਤਰ ਹੁੰਦੇ ਸਨ, ਪਰ ਗਿਆਨੀ ਤ੍ਰਲੋਚਨ ਸਿੰਘ ਜੀ ਦੀ ਮਿਹਨਤ, ਲਗਨ ਤੇ ਸੁਹਿਰਦ ਯਤਨਾਂ ਦੇ ਸਦਕਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ‘ਤੇ ਵੱਖ-ਵੱਖ ਅਸਥਾਨਾਂ ਤੋਂ ਸੱੱਤ ਨਗਰ ਕੀਰਤਨ ਆਉਣੇ ਸ਼ੁਰੂ ਹੋਏ, ਜਿਸ ਨਾਲ ਅਨੰਦਪੁਰ ਸਾਹਿਬ ਵਿਚ ਓੜਕਾ ਦੀਆਂ ਰੌਣਕਾ ਲੱਗਣੀਆ ਸ਼ੁਰੂ ਹੋਈਆ। ਗਿਆਨੀ ਤ੍ਰਲੋਚਨ ਸਿੰਘ ਜੀ ਦੇ ਮਿਲਣਸਾਰ ਸੁਭਾਅ ਸਦਕਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱੱਖ ਸੰਪ੍ਰਦਾਵਾਂ, ਸੰਤ ਸਮਾਜ, ਨਿਹੰਗ ਸਿੰਘ ਜਥੇਬੰਦੀਆ, ਸਿੰਘ ਸਭਾਵਾ, ਸੁਖਮਨੀ ਸੇਵਾ ਸੁਸਾਇਟੀਆਂ ਅਤੇ ਹਰ ਤਰ੍ਹਾਂ ਦੀਆਂ ਧਾਰਮਿਕ ਸਭਾਵਾ ਦੇ ਸਿੰਘ ਸਾਹਿਬ ਗਿਆਨੀ ਤ੍ਰਲੋਚਨ ਸਿੰਘ ਜੀ ਸਿੰਗਾਰ ਸਨ। ਹਰੇਕ ਉਨ੍ਹਾਂ ਦੀ ਸਮਰਪਿਤ ਭਾਵਨਾ ਨੂੰ ਸਤਿਕਾਰ ਦਿੰਦਾ ਸੀ।ਸਿੰਘ ਸਾਹਿਬ ਗਿਆਨੀ ਤ੍ਰਲੋਚਨ ਸਿੰਘ ਜੀ ਨੇ ਬਤੌਰ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਪੰਜ ਸਿੰਘ ਸਾਹਿਬਾਨ ਦੀਆਂ ਮੀਟਿੰਗਾ  ਸਮੇਂ ਬਹੁਤ ਵਡਮੁੱਲਾ ਯੋਗਦਾਨ ਪਾਇਆ।  ਉਨ੍ਹਾਂ ਦੀ ਜਥੇਦਾਰੀ ਸਮੇਂ ਹੀ ਪੰਥਕ ਖੇਤਰ ਵਿਚ ਬਹੁਤ ਮਹੱੱਤਵਪੂਰਣ ਫੈਸਲੇ ਹੋਏ। ਜਿਵੇਂ ਕਿ ਅਖੌਤੀ ਸਾਧ ਸੱਚੇ ਸੌਦੇ ਬਾਰੇ, ਪ੍ਰੋ. ਦਰਸ਼ਨ ਸਿੰਘ, ਜੋਗਿੰਦਰ ਸਿੰਘ ਸਪੋਕਸਮੈਨ, ਕਾਲਾ ਅਫ਼ਗਾਨਾ ਆਦਿ ਨੂੰ ਪੰਥ ਚੋਂ ਛੇਕਣ ਬਾਰੇ ਅਤੇ ਨਾਨਕਸ਼ਾਹੀ ਕੈਲੰਡਰ ਬਾਰੇ ਇਤਿਹਾਸਕ ਫੈਸਲੇ ਵੀ ਉਨ੍ਹਾਂ ਦੀ ਯੋਗ ਅਗਵਾਈ ਵਿਚ ਹੀ ਸੰਪੂਰਨ ਹੋਏ। ਸਿੱਖ ਧਰਮ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਵੱਲੋਂ ਮਨਾਈਆ ਗਈਆ ਸਮੂਹ ਸ਼ਤਾਬਦੀਆਂ ਸਮੇਂ ਜੋ ਉਨ੍ਹਾਂ ਨੇ ਯੋਗਦਾਨ ਪਾਇਆ। ਉਹ ਹਰ ਪੱਖ ਤੋਂ ਸਲਾਹੁਣਯੋਗ ਸੀ। ਉਨ੍ਹਾਂ ਵੱਲੋਂ ਕੀਤੇ ਹੋਏ ਕਾਰਜ ਉਨ੍ਹਾਂ ਨੂੰ ਅੰਮ੍ਰਿਤਾ ਬਖਸ਼ਣਗੇ, ਇਹ ਮੇਰਾ ਭਰੋਸਾ ਹੈ। ਸ੍ਰੀ ਅਨੰਦਪੁਰ ਸਾਹਿਬ ਦੇ ਵਿਕਾਸ ਲਈ ਬਤੌਰ ਐਮ. ਸੀ 10 ਸਾਲ ਜੋ ਉਨ੍ਹਾਂ ਨੇ ਸੇਵਾ ਕੀਤੀ ਉਹ ਅਨੰਦਪੁਰ ਵਾਸੀ ਹਮੇਸ਼ਾ ਯਾਦ ਰੱਖਣਗੇ।
ਗਿਆਨੀ ਤ੍ਰਲੋਚਨ ਸਿੰਘ ਜੀ ਪ੍ਰਬੁੱਧ ਬੁਲਾਰੇ ਸਨ, ਪ੍ਰਬੀਨ ਕਥਾਵਾਚਕ ਤੇ ਸਫਲ ਵਕਤਾ ਸਨ। ਉਨ੍ਹਾਂ ਨੂੰ ਸੁਨਣ ਨਾਲ  ਗਿਆਨ ਦੀ ਪ੍ਰਾਪਤੀ ਤੇ ਵਿਚਾਰਾ ਦੀ ਸਪੱਸ਼ਟਤਾ  ਹੁੰਦੀ ਸੀ। ਉਨ੍ਹਾਂ ਪਾਸ ਹਰ ਕੋਈ ਬੈਠਣਾ ਲੋਚਦਾ ਸੀ। ਸ਼੍ਰੋਮਣੀ ਗੁਰਦੁਆਰਾ  ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣਨ ਸਮੇਂ ਉਨ੍ਹਾਂ ਨਾਲ ਮੇਰੀ ਨੇੜਤਾ ਐਸੀ ਬਣੀ ਕਿ ਜੋ ਅੰਤਿਮ ਸਵਾਸਾਂ ਤੱਕ ਗੁਰੂ ਕ੍ਰਿਪਾ ਸਦਕਾ ਨਿਭ ਗਈ। ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ਉਹ ਗੁਰਮੁੱਖ ਸਖ਼ਸ਼ੀਅਤ ਸਨ, ਜਿਹੜੇ ਹੱਸਦੇ-ਹੱਸਦੇ ਸਾਨੂੰ ਸਾਰਿਆ ਨੂੰ ਆਖਰੀ ਫ਼ਤਹਿ ਬੁਲਾ ਗਏ:ਗੁਰਮੁਖਿ ਹਸਦਾ ਜਾਇ ਅੰਤ ਨ ਰੋਈਐ£ (ਵਾਰ 19/17)ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਧਾਰਮਿਕ ਕਾਰਜਾ ਦੀ ਅਰੰਭਤਾ ਕਰਕੇ ਅਨੰਦਪੁਰ ਸਾਹਿਬ ਆਪਣੇ ਘਰ ਪਹੁੰਚ ਉਹ ਸਾਨੂੰ ਸਾਰਿਆ ਨੂੰ ਸਦੀਵੀ ਵਿਛੋੜਾ ਦੇ ਗਏ। ਐਸੇ ਰਾਂਗਲੇ ਸੱਜਣ ਬਾਰੇ ਤਾਂ ਇਹੀ ਕਿਹਾ ਜਾ ਸਕਦਾ ਹੈ:ਸੇਵਕ ਕੀ ਓੜਕਿ ਨਿਬਹੀ ਪ੍ਰੀਤਿ£ਜੀਵਤ ਸਾਹਿਬੁ ਸੇਵਿਓ ਅਪਨਾ ਚਲਤੇ ਰਾਖਿਓ ਚੀਤਿ£(ਅੰਗ, 1000) ਗਿਆਨੀ ਤਰਲੋਚਨ ਸਿੰਘ ਜੀ ਦੇ ਬੇਵਕਤ ਅਕਾਲ ਚਲਾਣੇ ਨਾਲ ਪੰਥਕ ਪਰਿਵਾਰ ਸਮੁੱਚੀ ਸਿੱਖ ਕੌਮ ਅਨੰਦਪੁਰ ਸਾਹਿਬ ਦੇ ਵਾਸੀਆ ਸੱਜਣਾ-ਮਿੱਤਰਾ ਸਨੇਹੀਆ ਅਤੇ ਖਾਸ ਕਰਕੇ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਹ ਸਭਨਾਂ ਦੇ ਸੱਜਣ ਸਨ। ਆਓ ਸਾਰੇ ਰਲ ਕਰਤਾ ਪੁਰਖ ਵਾਹਿਗੁਰੂ ਦੇ ਚਰਨਾ ਵਿਚ ਅਰਦਾਸ ਬੇਨਤੀ ਕਰੀਏ ਕਿ ਉਹ ਇਸ ਰੰਗਲੇ ਸੱਜਣ ਨੂੰ ਉਦੇਹੁ ਸਜਣ ਆਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲੁ£” ਦੇ ਮਹਾਂਵਾਕ ਅਨੁਸਾਰ ਆਪਣੇ ਚਰਨਾ ਵਿਚ ਸਦੀਵੀ ਨਿਵਾਸ ਬਖਸਣ ਪਿੱਛੇ ਪੰਥ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਪ੍ਰਦਾਨ ਕਰਨ।ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ ਦਾ ਜੀਵਨ ਬਹੁਤ ਨਿਵੇਕਲਾ ਤੇ ਵਿਲੱਖਣ ਸੀ ਉਹ ਧਰਤੀ ਦੇ ਤਲ ਤੋਂ ਉੱਠ ਕੇ ਧਰਮ ਦੇ ਖੇਤਰ ਵਿਚ ਬੁਲੰਦੀਆਂ ਤੱਕ ਪਹੁੰਚੇ। ਸਿੱਖ ਧਰਮ ਵਿਚ ਕਿਸੇ ਤਖ਼ਤ ਦਾ ਜਥੇਦਾਰ ਹੋਣਾ ਅਕਾਲ ਪੁਰਖ ਦੀ ਦੈਵੀ ਕਿਰਪਾ ਦੀ ਨਿਸ਼ਾਨੀ ਹੈ। ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ ਜੀ ਦਾ ਜਨਮ 10 ਅਕਤੂਬਰ, 1954 ਈ: ਨੂੰ ਮਾਤਾ ਚਰਨ ਕੌਰ ਅਤੇ ਪਿਤਾ ਸ. ਬਚਨ ਸਿੰਘ ਜੀ ਦੇ ਘਰ ਪਿੰਡ ਨੌਰਾ, ਤਹਿ: ਤੇ ਜਿਲ੍ਹਾ ਨਵਾਂਸ਼ਹਿਰ ਵਿਚ ਹੋਇਆ। ਧਾਰਮਿਕ, ਅਧਿਆਤਮਿਕ ਬਿਰਤੀ ਇਨ੍ਹਾਂ ਨੂੰ ਘਰ-ਪਰਿਵਾਰ ਤੋਂ ਹੀ ਪ੍ਰਾਪਤ ਹੋਈ। ਅਨੰਦਪੁਰ ਸਾਹਿਬ ਦੇ ਐਸ. ਜੀ. ਐਸ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਤੋਂ ਦਸਵੀਂ ਦਾ ਇਮਤਿਹਾਨ ਪਾਸ ਕਰਕੇ ਗਿਆਨੀ ਤਰਲੋਚਨ ਸਿੰਘ ਜੀ ਨੇ ਦੋ ਸਾਲਾ ਮਿਸ਼ਨਰੀ ਕੋਰਸ ਪੱੱਤਰ ਵਿਹਾਰ ਰਾਹੀਂ ਕੀਤਾ। ਗੁਰਬਾਣੀ, ਗੁਰਮਤਿ ਸਿਧਾਂਤਾਂ, ਗੁਰਮਤਿ ਵਿਚਾਰਧਾਰਾ ਦੀ ਸੂਖਮ ਸੂਝ ਤੇ ਸਮਝ ਵਾਸਤੇ ਗਿਆਨੀ ਤਰਲੋਚਨ ਸਿੰਘ ਜੀ ਨੇ ਲੰਬਾ ਸਮਾਂ ਸੰਤ ਅਜੀਤ ਸਿੰਘ ਜੀ, ਭਾਈ ਸਤਨਾਮ ਸਿੰਘ ਜੀ ਊਨਾ ਸਾਹਿਬ, ਸੰਤ ਨਰਾਇਣ ਸਿੰਘ ਜੀ ਅਤੇ ਸੰਤ ਬਾਬਾ ਸੇਵਾ ਸਿੰਘ ਜੀ ਦੀ ਲੰਬਾ ਸਮਾਂ ਸੰਗਤ ਮਾਣੀ। ਗਿਆਨੀ ਤਰਲੋਚਨ ਸਿੰਘ ਜੀ ਦੀ ਸਖ਼ਸ਼ੀਅਤ ਦੀ ਘਾੜਤ ਗੁਰਮਤਿ ਰਹਿਣੀ ਦੇ ਵਾਤਾਵਰਣ ਵਿਚ ਘੜ ਕੇ ਪ੍ਰਪੱੱਕ ਹੋਈ।1974 ਈ: ਵਿਚ ਗਿਆਨੀ ਤਰਲੋਚਨ ਸਿੰਘ ਜੀ ਸਿੱਖਾਂ ਦੀ ਸ਼੍ਰੋਮਣੀ ਸੰਸਥਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਵਿਚ ਆਏ। ਇਨ੍ਹਾਂ ਦੀ ਧਾਰਮਿਕ ਸਖ਼ਸ਼ੀਅਤ ਨੂੰ ਵੇਖਦਿਆਂ ਹੋਇਆ, ਇਨ੍ਹਾਂ ਨੂੰ 1994 ਈ: ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਅਨੰਦਪੁਰ ਸਾਹਿਬ ਦੇ ਮੁੱਖ ਗ੍ਰੰਥੀ ਹੋਣ ਦਾ ਮਾਣ ਸਤਿਕਾਰ ਪ੍ਰਾਪਤ ਹੋਇਆ। ਗਿਆਨੀ ਤ੍ਰਲੋਚਨ ਸਿੰਘ ਜੀ ਦੇ ਮਿੱਠ ਬੋਲੜੇ ਸੁਭਾਅ, ਮਿਲਣਸਾਰ ਸਖ਼ਸ਼ੀਅਤ, ਸੁਹਿਰਦ ਸੋਚ ਤੇ ਸੂਖਮ ਸੂਝ ਸਿਆਣਪ ਨੂੰ ਦੇਖਦਿਆਂ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਨ੍ਹਾਂ ਨੂੰ 2003 ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਕਾਰਜਕਾਰੀ ਜਥੇਦਾਰ ਹੋਣ ਦਾ ਮਾਣ ਪ੍ਰਾਪਤ ਹੋਇਆ।ਨਿਰਵਿਵਾਦ ਸਖ਼ਸ਼ੀਅਤ, ਖੁਸ਼  ਮਿਜਾਜ, ਸਦ ਜਾਗਤ ਇਨਸਾਨ ਹੋਣ ਸਦਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 2004 ਈ: ਵਿਚ ਇਨ੍ਹਾਂ ਨੂੰ ਬਤੌਰ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਪਦਉੱੱਨਤ ਕੀਤਾ। ਗਿਆਨੀ ਤ੍ਰਲੋਚਨ ਸਿੰਘ ਜੀ ਦੀ ਸਖ਼ਸ਼ੀਅਤ ਬਹੁਮੁੱਲੇ ਗੁਣਾ ਨਾਲ ਭਰਪੂਰ ਸੀ। ਉਨ੍ਹਾਂ ਨੂੰ ਮਿਲਣ ਵਾਲਾ ਹਰ ਵਿਅਕਤੀ ਇਹ ਮਹਿਸੂਸ ਕਰਦਾ ਸੀ ਕਿ ਗਿਆਨੀ ਜੀ ਮੈਨੂੰ ਵੱਧ ਪਿਆਰ ਕਰਦੇ ਹਨ ਤੇ ਸਤਿਕਾਰ ਦਿੰਦੇ ਹਨ। ਕਿਸੇ ਨੇ ਕਦੇ ਉਨ੍ਹਾਂ ਨੂੰ ਗੁੱਸੇ ਵਿਚ ਨਹੀਂ ਵੇਖਿਆ, ਉਨ੍ਹਾਂ ਦੀ ਬੋਲਬਾਣੀ, ਭਾਸ਼ਾ-ਸ਼ੈਲੀ, ਵਰਤੋਂ-ਵਿਹਾਰ ‘ਚੋਂ ਹਰ ਸਮੇਂ ਗੁਰਮਤਿ ਡੁੱਲ-ਡੁੱਲ ਪੈਂਦੀ। ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਕਾਰਜਾਂ ਵਿਚ ਅਨੰਦਪੁਰ ਸਾਹਿਬ ਵਿਚ ਉਨ੍ਹਾਂ ਨੇ ਮੋਹਰੀ ਰੋਲ ਅਦਾ ਕੀਤਾ।ਬਤੌਰ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ  ਗਿਆਨੀ ਤਰਲੋਚਨ ਸਿੰਘ ਜੀ ਦੇ ਗੁਣਾ ਦਾ ਜ਼ਿਕਰ ਅਸੀਂ ਕਰਨਾ ਸ਼ੁਰੂ ਕਰੀਏ ਤਾਂ ਸਾਨੂੰ ਸਮੇਂ ਅਤੇ ਸਥਾਨ ਦੀ ਘਾਟ ਮਹਿਸੂਸ ਹੋਵੇਗੀ। ਪੰਥਕ ਕਾਰਜਾਂ ਵਿਚ ਹਰ ਸਮੇਂ ਉਨ੍ਹਾਂ ਮੋਹਰੀ ਰੋਲ ਅਦਾ ਕੀਤਾ। ਮੁਸ਼ਕਿਲ ਦੀ ਘੜੀ ਵਿਚ ਉਹ ਧਿਰ ਬਣ ਕੇ ਖਲੋਤੇ। ਅਨੰਦਪੁਰ ਸਾਹਿਬ ਦੇ ਵਾਸੀਆਂ ਵਾਸਤੇ ਉਨ੍ਹਾਂ ਨੇ ਜੋ ਕਾਰਜ ਕੀਤੇ ਉਨ੍ਹਾਂ ਨੂੰ ਤਾਂ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਜਥੇਦਾਰ ਵਜੋਂ ਉਨ੍ਹਾਂ ਨੇ ਅਨੰਦਪੁਰ ਸਾਹਿਬ ਜੀ ਦਾ ਸਥਾਪਨਾ ਦਿਵਸ, ਮਾਤਾ ਗੁਜਰੀ ਜੀ ਦਾ ਜਨਮ ਦਿਹਾੜਾ, ਹੋਲੇ-ਮੁਹੱਲੇ ਦੀ ਆਰੰਭਤਾ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ, ਖ਼ਾਲਸਾ ਦਾ ਸਿਰਜਣਾ ਦਿਹਾੜਾ ਆਦਿ ਨੂੰ ਵੱਡੀ ਪੱੱਧਰ ‘ਤੇ ਮਨਾਉਣਾ ਸ਼ੁਰੂ ਕੀਤਾ। ਮੈਨੂੰ ਉਹ ਦਿਨ ਵੀ ਯਾਦ ਹਨ ਜਦੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ‘ਤੇ ਕੇਵਲ ਗਿਣਤੀ ਦੇ ਲੋਕ ਹੀ ਇਨ੍ਹਾਂ ਗੁਰਪੁਰਬਾਂ ਸਮੇਂ ਇਕੱਤਰ ਹੁੰਦੇ ਸਨ, ਪਰ ਗਿਆਨੀ ਤ੍ਰਲੋਚਨ ਸਿੰਘ ਜੀ ਦੀ ਮਿਹਨਤ, ਲਗਨ ਤੇ ਸੁਹਿਰਦ ਯਤਨਾਂ ਦੇ ਸਦਕਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ‘ਤੇ ਵੱਖ-ਵੱਖ ਅਸਥਾਨਾਂ ਤੋਂ ਸੱੱਤ ਨਗਰ ਕੀਰਤਨ ਆਉਣੇ ਸ਼ੁਰੂ ਹੋਏ, ਜਿਸ ਨਾਲ ਅਨੰਦਪੁਰ ਸਾਹਿਬ ਵਿਚ ਓੜਕਾ ਦੀਆਂ ਰੌਣਕਾ ਲੱਗਣੀਆ ਸ਼ੁਰੂ ਹੋਈਆ। ਗਿਆਨੀ ਤ੍ਰਲੋਚਨ ਸਿੰਘ ਜੀ ਦੇ ਮਿਲਣਸਾਰ ਸੁਭਾਅ ਸਦਕਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱੱਖ ਸੰਪ੍ਰਦਾਵਾਂ, ਸੰਤ ਸਮਾਜ, ਨਿਹੰਗ ਸਿੰਘ ਜਥੇਬੰਦੀਆ, ਸਿੰਘ ਸਭਾਵਾ, ਸੁਖਮਨੀ ਸੇਵਾ ਸੁਸਾਇਟੀਆਂ ਅਤੇ ਹਰ ਤਰ੍ਹਾਂ ਦੀਆਂ ਧਾਰਮਿਕ ਸਭਾਵਾ ਦੇ ਸਿੰਘ ਸਾਹਿਬ ਗਿਆਨੀ ਤ੍ਰਲੋਚਨ ਸਿੰਘ ਜੀ ਸਿੰਗਾਰ ਸਨ। ਹਰੇਕ ਉਨ੍ਹਾਂ ਦੀ ਸਮਰਪਿਤ ਭਾਵਨਾ ਨੂੰ ਸਤਿਕਾਰ ਦਿੰਦਾ ਸੀ।ਸਿੰਘ ਸਾਹਿਬ ਗਿਆਨੀ ਤ੍ਰਲੋਚਨ ਸਿੰਘ ਜੀ ਨੇ ਬਤੌਰ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਪੰਜ ਸਿੰਘ ਸਾਹਿਬਾਨ ਦੀਆਂ ਮੀਟਿੰਗਾ  ਸਮੇਂ ਬਹੁਤ ਵਡਮੁੱਲਾ ਯੋਗਦਾਨ ਪਾਇਆ।  ਉਨ੍ਹਾਂ ਦੀ ਜਥੇਦਾਰੀ ਸਮੇਂ ਹੀ ਪੰਥਕ ਖੇਤਰ ਵਿਚ ਬਹੁਤ ਮਹੱੱਤਵਪੂਰਣ ਫੈਸਲੇ ਹੋਏ। ਜਿਵੇਂ ਕਿ ਅਖੌਤੀ ਸਾਧ ਸੱਚੇ ਸੌਦੇ ਬਾਰੇ, ਪ੍ਰੋ. ਦਰਸ਼ਨ ਸਿੰਘ, ਜੋਗਿੰਦਰ ਸਿੰਘ ਸਪੋਕਸਮੈਨ, ਕਾਲਾ ਅਫ਼ਗਾਨਾ ਆਦਿ ਨੂੰ ਪੰਥ ਚੋਂ ਛੇਕਣ ਬਾਰੇ ਅਤੇ ਨਾਨਕਸ਼ਾਹੀ ਕੈਲੰਡਰ ਬਾਰੇ ਇਤਿਹਾਸਕ ਫੈਸਲੇ ਵੀ ਉਨ੍ਹਾਂ ਦੀ ਯੋਗ ਅਗਵਾਈ ਵਿਚ ਹੀ ਸੰਪੂਰਨ ਹੋਏ। ਸਿੱਖ ਧਰਮ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਵੱਲੋਂ ਮਨਾਈਆ ਗਈਆ ਸਮੂਹ ਸ਼ਤਾਬਦੀਆਂ ਸਮੇਂ ਜੋ ਉਨ੍ਹਾਂ ਨੇ ਯੋਗਦਾਨ ਪਾਇਆ। ਉਹ ਹਰ ਪੱਖ ਤੋਂ ਸਲਾਹੁਣਯੋਗ ਸੀ। ਉਨ੍ਹਾਂ ਵੱਲੋਂ ਕੀਤੇ ਹੋਏ ਕਾਰਜ ਉਨ੍ਹਾਂ ਨੂੰ ਅੰਮ੍ਰਿਤਾ ਬਖਸ਼ਣਗੇ, ਇਹ ਮੇਰਾ ਭਰੋਸਾ ਹੈ। ਸ੍ਰੀ ਅਨੰਦਪੁਰ ਸਾਹਿਬ ਦੇ ਵਿਕਾਸ ਲਈ ਬਤੌਰ ਐਮ. ਸੀ 10 ਸਾਲ ਜੋ ਉਨ੍ਹਾਂ ਨੇ ਸੇਵਾ ਕੀਤੀ ਉਹ ਅਨੰਦਪੁਰ ਵਾਸੀ ਹਮੇਸ਼ਾ ਯਾਦ ਰੱਖਣਗੇ। ਗਿਆਨੀ ਤ੍ਰਲੋਚਨ ਸਿੰਘ ਜੀ ਪ੍ਰਬੁੱਧ ਬੁਲਾਰੇ ਸਨ, ਪ੍ਰਬੀਨ ਕਥਾਵਾਚਕ ਤੇ ਸਫਲ ਵਕਤਾ ਸਨ। ਉਨ੍ਹਾਂ ਨੂੰ ਸੁਨਣ ਨਾਲ  ਗਿਆਨ ਦੀ ਪ੍ਰਾਪਤੀ ਤੇ ਵਿਚਾਰਾ ਦੀ ਸਪੱਸ਼ਟਤਾ  ਹੁੰਦੀ ਸੀ। ਉਨ੍ਹਾਂ ਪਾਸ ਹਰ ਕੋਈ ਬੈਠਣਾ ਲੋਚਦਾ ਸੀ। ਸ਼੍ਰੋਮਣੀ ਗੁਰਦੁਆਰਾ  ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣਨ ਸਮੇਂ ਉਨ੍ਹਾਂ ਨਾਲ ਮੇਰੀ ਨੇੜਤਾ ਐਸੀ ਬਣੀ ਕਿ ਜੋ ਅੰਤਿਮ ਸਵਾਸਾਂ ਤੱਕ ਗੁਰੂ ਕ੍ਰਿਪਾ ਸਦਕਾ ਨਿਭ ਗਈ। ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ਉਹ ਗੁਰਮੁੱਖ ਸਖ਼ਸ਼ੀਅਤ ਸਨ, ਜਿਹੜੇ ਹੱਸਦੇ-ਹੱਸਦੇ ਸਾਨੂੰ ਸਾਰਿਆ ਨੂੰ ਆਖਰੀ ਫ਼ਤਹਿ ਬੁਲਾ ਗਏ:ਗੁਰਮੁਖਿ ਹਸਦਾ ਜਾਇ ਅੰਤ ਨ ਰੋਈਐ£ (ਵਾਰ 19/17)ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਧਾਰਮਿਕ ਕਾਰਜਾ ਦੀ ਅਰੰਭਤਾ ਕਰਕੇ ਅਨੰਦਪੁਰ ਸਾਹਿਬ ਆਪਣੇ ਘਰ ਪਹੁੰਚ ਉਹ ਸਾਨੂੰ ਸਾਰਿਆ ਨੂੰ ਸਦੀਵੀ ਵਿਛੋੜਾ ਦੇ ਗਏ। ਐਸੇ ਰਾਂਗਲੇ ਸੱਜਣ ਬਾਰੇ ਤਾਂ ਇਹੀ ਕਿਹਾ ਜਾ ਸਕਦਾ ਹੈ:ਸੇਵਕ ਕੀ ਓੜਕਿ ਨਿਬਹੀ ਪ੍ਰੀਤਿ£
ਜੀਵਤ ਸਾਹਿਬੁ ਸੇਵਿਓ ਅਪਨਾ ਚਲਤੇ ਰਾਖਿਓ ਚੀਤਿ£(ਅੰਗ, 1000) ਗਿਆਨੀ ਤਰਲੋਚਨ ਸਿੰਘ ਜੀ ਦੇ ਬੇਵਕਤ ਅਕਾਲ ਚਲਾਣੇ ਨਾਲ ਪੰਥਕ ਪਰਿਵਾਰ ਸਮੁੱਚੀ ਸਿੱਖ ਕੌਮ ਅਨੰਦਪੁਰ ਸਾਹਿਬ ਦੇ ਵਾਸੀਆ ਸੱਜਣਾ-ਮਿੱਤਰਾ ਸਨੇਹੀਆ ਅਤੇ ਖਾਸ ਕਰਕੇ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਹ ਸਭਨਾਂ ਦੇ ਸੱਜਣ ਸਨ। ਆਓ ਸਾਰੇ ਰਲ ਕਰਤਾ ਪੁਰਖ ਵਾਹਿਗੁਰੂ ਦੇ ਚਰਨਾ ਵਿਚ ਅਰਦਾਸ ਬੇਨਤੀ ਕਰੀਏ ਕਿ ਉਹ ਇਸ ਰੰਗਲੇ ਸੱਜਣ ਨੂੰ ਉਦੇਹੁ ਸਜਣ ਆਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲੁ£” ਦੇ ਮਹਾਂਵਾਕ ਅਨੁਸਾਰ ਆਪਣੇ ਚਰਨਾ ਵਿਚ ਸਦੀਵੀ ਨਿਵਾਸ ਬਖਸਣ ਪਿੱਛੇ ਪੰਥ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਪ੍ਰਦਾਨ ਕਰਨ।

WRITTEN BY