Skip to content
Independent perspectives. Global stories.
BREAKING

ਸੌਦਾ ਸਾਧ ਦੇ ਚੇਲਿਆਂ ਵੱਲੋਂ ਦੁਕਾਨਾਂ ਬੰਦ ਕਰਵਾ ਰਹੇ ਸਿੰਘਾਂ ’ਤੇ ਹਮਲਾ- 2 ਜ਼ਖਮੀ

Share this story

ਸਮਰਾਲਾ, 15 ਅਕਤੂਬਰ (ਕਮਲਜੀਤ)- ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕਰਨ ਅਤੇ ਪੁਲਿਸ ਦੀ ਨਲਾਇਕੀ ਕਾਰਨ ਜਾਂ ਪੁਲਿਸ ਨੇ ਸਰਕਾਰੀ ਦਬਾਅ ਕਾਰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਸੀ। ਇਸੇ ਰੋਸ ਵਿਚ ਬੀਤੇ ਰੋਜ਼ ਜੋ ਪਿੰਡ ਬਹਿਬਲ ਕਲਾਂ (ਕੋਟਕਪੁਰਾ) ਵਿਖੇ ਸ਼ਾਂਤਮਈ ਧਰਨਾ ਦੇ ਰਹੀਆਂ ਸਮੂਹਿਕ ਜਥੇਬੰਦੀਆਂ ’ਤੇ ਪੁਲਿਸ ਵੱਲੋਂ ਜੋ ਤਸ਼ੱਦਦ ਢਾਏ ਗਏ, ਜਿਸ ਦੌਰਾਨ 2 ਸਿੰਘ ਗੁਰਜੀਤ ਸਿੰਘ ਤੇ ਕਿਸ਼ਨ ਸਿੰਘ ਪੁਲਸ ਵੱਲੋਂ ਅੰਨੇਵਾਹ ਚਲਾਈਆਂ ਗੋਲੀਆਂ ਦਾ ਸ਼ਿਕਾਰ ਹੋ ਕੇ ਸ਼ਹੀਦ ਹੋਏ ਅਤੇ ਸੈਂਕੜੇ ਸਿੰਘ ਜ਼ਖਮੀ ਹੋਏ, ਦੇ ਸਬੰਧ ਵਿੱਚ ਪੰਜਾਬ ਬੰਦ ਦੇ ਦਿਤੇ ਸੱਦੇ ਦੇ ਮੱਦੇਨਜ਼ਰ ਸਮੂਹਿਕ ਜਥੇਬੰਦੀਆਂ ਜਿਨ੍ਹਾਂ ਵਿਚ ਸ੍ਰੋਮਣੀ ਅਕਾਲੀ ਦਲ (ਅ), ਦਮਦਮੀ ਟਕਸਾਲ ਅਜਨਾਲਾ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਅਤੇ ਏਕਨੂਰ ਖਾਲਸਾ ਫੌਜ ਸ੍ਰੀ ਨਿਰਵੈਰ ਖਾਲਸਾ ਅਤੇ ਹੋਰ ਵੀ ਸਮੂਹ ਗ੍ਰੰਥੀ ਸਭਾਵਾਂ ਅਤੇ ਜਾਗਦੀ ਜ਼ਮੀਰ ਵਾਲੇ ਸਿੰਘਾਂ ਨੇ ਅੱਜ ਸਮਰਾਲਾ ਵਿਖੇ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਿਖੇ ਇੱਕਠੇ ਹੋ ਕੇ ਸ਼ਾਂਤਮਈ ਢੰਗ ਨਾਲ ਵੱਖ-ਵੱਖ ਬਾਜ਼ਾਰਾਂ ਨੂੰ ਬੰਦਕਰਵਾਉਣ ਲਈ ਬੇਨਤੀਆਂ ਕੀਤੀਆਂ। ਪੰ੍ਰਤੂ ਸਥਾਨਕ ਖੰਨਾ ਰੋਡ ’ਤੇ ਸੌਦਾ ਸਾਧ ਦੇ ਕੁੱਝ ਚੇਲਿਆਂ ਵੱਲੋਂ ਦੁਕਾਨ ਖੋਲ੍ਹ ਕੇ ਉ¤ਚੀ ਆਵਾਜ਼ ਵਿਚ ਡੈ¤ਕ ਲਗਾ ਕੇ ਸੌਦਾ ਸਾਧ ਦੀ ਕੂੜ ਚਰਚਾ ਲਾਈ ਹੋਈ ਸੀ, ਤਾਂ ਸਿੰਘਾਂ ਨੇ ਉਕਤ ਚੇਲਿਆਂ ਨੂੰ ਦੁਕਾਨ ਬੰਦ ਕਰਨ ਦੀ ਬੇਨਤੀ ਕੀਤੀ ਪਰ ਸੌਦਾ ਸਾਧ ਦੇ ਚੇਲਿਆ ਵੱਲੋਂ ਜੋ ਕਿ ਪਹਿਲਾਂ ਹੀ ਤਿਆਰੀ ਵਿਚ ਬੈਠੇ ਸਨ, ਸਿੰਘਾਂ ਉਪਰ ਕੋਠੇ ਉਪਰੋ ਇੱਟਾਂ ਰੋੜੇ ਮਾਰਨੇ ਸ਼ੁਰੂ ਕਰ ਦਿੱਤੇ। ਜਿਸ ਵਿਚ 2 ਵਿਅਕਤੀ ਹਰਦੀਪ ਸਿੰਘ ਬਾਲਿਉਂ ਅਤੇ ਜਸਪ੍ਰੀਤ ਸਿੰਘ ਬਾਲਿਉਂ ਦੇ ਸਿਰ ਵਿਚ ਸੱਟਾਂ ਲੱਗਣ ਕਾਰਨ ਗੰਭੀਰ ਜ਼ਖਮੀ ਹੋ ਗਏ ਉਨ੍ਹਾਂ ਨੂੰ ਸਥਾਨਕ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਇਸ ਉਪਰੰਤ ਗੁੱਸੇ ’ਚ ਆਈਆਂ ਸਿੱਖ ਜਥੇਬੰਦੀਆਂ ਨੇ ਉਕਤ ਚੇਲਿਆਂ ਦੀ ਦੁਕਾਨ ਅੱਗੇ ਹੀ ਧਰਨਾ ਲਾ ਕੇ ਬੈਠ ਗਏ ਤੇ ਸਤਿਨਾਮ ਵਾਹਿਗੁਰੂ ਦਾ ਜਾਪ ਸ਼ੁਰੂ ਕਰ ਦਿੱਤਾ, ਇਹ ਧਰਨਾ ਕਰੀਬ 4 ਘੰਟੇ ਜਾਰੀ ਰਿਹਾ। ਇਸ ਧਰਨੇ ਵਿੱਚ ਸਮਰਾਲਾ ਹਲਕੇ ਤੋਂ ਐਸ.ਜੀ.ਪੀ.ਸੀ. ਮੈਂਬਰ ਸਰਬੰਸ ਸਿੰਘ ਮਾਣਕੀ ਵੀ ਪੁੱਜੇ, ਪ੍ਰੰਤੂ ਉਨ੍ਹਾਂ ਨੂੰ ਸਿੰਘਾਂ ਨੇ ਪਹਿਲਾਂ ਸ਼੍ਰੋਮਣੀ ਕਮੇਟੀ ਤੋਂ ਅਸਤੀਫਾ ਦੇਣ ਲਈ ਕਿਹਾ, ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਕੱਲ੍ਹ ਨੂੰ ਮੈਂ ਪ੍ਰੈ¤ਸ ਕਾਨਫਰੰਸ ਕਰਕੇ ਸਾਰੀ ਸਥਿਤੀ ਸਾਫ ਕਰ ਦਿਆਂਗਾ। ਸ. ਮਾਣਕੀ ਨੇ ਪੰਜਾਬ ਸਰਕਾਰ ਦੇ ਸਿੱਖ ਵਿਰੋਧੀ ਇਸ ਰਵੱਈਏ ਦੀ ਜੰਮ ਕੇ ਅਲੋਚਨਾ ਕੀਤੀ ਤੇ ਕਿਹਾ ਕਿ ਮੇਰੇ ਲਈ ਸਾਹਿਬ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਤੋਂ ਵੱਡਾ ਕੋਈ ਵੀ ਨਹੀਂ। ਕਾਫੀ ਜੱਦੋ ਜਹਿਦ ਤੋਂ ਬਾਅਦ ਤਕਰੀਬਨ 3 ਵਜੇ ਐਸ.ਐਸ.ਪੀ. ਖੰਨਾ, ਐਸ.ਪੀ.ਡੀ. ਖੰਨਾ, ਡੀ.ਐਸ.ਪੀ ਸਮਰਾਲਾ, ਐਸ.ਐਚ.ਓ. ਸਮਰਾਲਾ ਸਮੇਤ ਪੁਲਿਸ ਦੇ ਉ¤ਚ ਅਧਿਕਾਰੀਆਂ ਨੇ ਮੌਕੇ ’ਤੇ ਜਾ ਕੇ ਵਿਸ਼ਵਾਸ਼ ਦਿਵਾਇਆ ਕੇ ਕਿਸੇ ਵੀ ਸਿੰਘ ’ਤੇ ਪਰਚਾ ਦਰਜ ਨਹੀਂ ਹੋਵੇਗਾ ਅਤੇ ਸੌਦਾ ਸਾਧ ਦੇ ਚੇਲਿਆਂ ਵੱਲੋਂ ਵੀ ਮੁਆਫੀ ਮੰਗਣ ਦਾ ਭਰੋਸਾ ਦਿੱਤਾ ਅਤੇ ਨਾਲ ਹੀ ਐਸ.ਡੀ.ਐਮ. ਸਮਰਾਲਾ ਵੱਲੋਂ ਸਮੂਹ ਜਥੇਬੰਦੀਆਂ ਵੱਲੋਂ ਦਿੱਤਾ ਗਿਆ ਮੰਮੋਰੰਡਮ ਪ੍ਰਾਪਤ ਕਰਕੇ ਮਾਨਯੋਗ ਰਾਜਪਾਲ ਸਾਹਿਬ ਪੰਜਾਬ ਸਰਕਾਰ ਨੂੰ ਭੇਜਣ ਦਾ ਭਰੋਸਾ ਦਿੱਤਾ ਗਿਆ, ਤਾਂ ਕਿਤੇ ਜਾ ਕੇ ਸਮੂਹ ਜਥੇਬੰਦੀਆਂ ਵੱਲੋਂ ਧਰਨਾ ਸਮਾਪਤ ਕੀਤਾ ਗਿਆ। ਅੱਜ ਦੇ ਇਸ ਧਰਨੇ ਵਿਚ ਸ਼੍ਰੋਮਣੀ ਕਮੇਟੀ ਮੈਂਬਰ ਸਰਬੰਸ ਸਿੰਘ ਮਾਣਕੀ, ਜਥੇ: ਜੋਗਿੰਦਰ ਸਿੰਘ ਸੇਹ, ਗਿ. ਮਹਿੰਦਰ ਸਿੰਘ ਭੰਗਲਾਂ, ਕੁਲਦੀਪ ਸਿੰਘ ਘਰਖਣਾ, ਸਰਬਜੀਤ ਸਿੰਘ ਖੱਟਰਾਂ ਸਰਕਲ ਪ੍ਰਧਾਨ ਸਮਰਾਲਾ ਸ੍ਰੋਮਣੀ ਅਕਾਲੀ ਦਲ (ਅ), ਡਾ. ਮਹਾਂ ਸਿੰਘ ਭੁਮੱਦੀ ਸਰਕਲ ਪ੍ਰਧਾਨ ਖੰਨਾ, ਜਸਪਾਲ ਸਿੰਘ ਪਵਾਤ, ਮਨਦੀਪ ਸਿੰਘ ਕੁੱਬੇ, ਸ਼ਿੰਗਾਰਾ ਸਿੰਘ ਬਡਲਾ, ਸੁਖਦੇਵ ਸਿੰਘ ਬਗਲੀ, ਅਜਵੰਤ ਸਿੰਘ ਸਮਰਾਲਾ, ਰਾਜਵੀਰ ਸਿੰਘ ਤੱਖਰਾਂ, ਹਰਮਨ ਸਿੰਘ ਖੱਟਰਾਂ, ਜਤਿੰਦਰ ਸਿੰਘ ਖੱਟਰਾਂ, ਮਨਪ੍ਰੀਤ ਸਿੰਘ ਬੌਦਲੀ, ਹਰਮਨ ਸਿੰਘ ਖਾਲਸਾ, ਮੇਜਰ ਸਿੰਘ ਭੁਮੱਦੀ, ਪ੍ਰੀਤਮ ਸਿੰਘ ਮਾਨਗੜ੍ਹ, ਬਲਜਿੰਦਰ ਸਿੰਘ ਪਾਂਗਲੀਆਂ, ਪ੍ਰਿਤਪਾਲ ਸਿੰਘ, ਜਗਪਾਲ ਸਿੰਘ, ਪਰਮਜੀਤ ਸਿੰਘ, ਸਮੁੰਦਰ ਦਾਸ, ਜਗਰੂਪ ਸਿੰਘ, ਹਰਵਿੰਦਰ ਸਿੰਘ ਚੜੀ, ਜਤਿੰਦਰ ਸਿੰਘ, ਹਰਜੋਤ ਸਿੰਘ, ਗੁਰਪ੍ਰੀਤ ਸਿੰਘ, ਅਵਤਾਰ ਸਿੰਘ ਗਹਿਲਵਾਲੇ, ਸੰਤੋਖ ਸਿੰਘ ਸਮਰਾਲਾ ਆਦਿ ਤੋਂ ਇਲਾਵਾ ਸਮਰਾਲਾ ਇਲਾਕੇ ਦੀਆਂ ਸਿੱਖ ਜਥੇਬੰਦੀਆਂ ਦੇ ਆਗੂਆਂ ਅਤੇ ਸਾਧ ਸੰਗਤ ਨੇ ਭਾਗ ਲਿਆ।

WRITTEN BY