Skip to content
Independent perspectives. Global stories.
BREAKING

ਆਰਜੀ ਆਰ.ਸੀ. ਜਾਰੀ ਕਰਨ ਵਾਲੇ ਡੀਲਰਾਂ ਵਿਰੁੱਧ ਹੁਣ ਹੋਵੇਗੀ ਸਖਤ ਕਾਰਵਾਈ

Share this story

ਚੰਡੀਗੜ੍ਹ, 11 ਅਕਤੂਬਰ (ਨਾਗਪਾਲ)- ਟਰਾਂਸਪੋਰਟ ਵਿਭਾਗ ਵਲੋ ਉਨਾਂ ਗੱਡੀ ਡੀਲਰਾਂ ਵਿਰੁੱਧ ਸਖਤ ਕਾਰਵਾਈ ਕਰਨ ਦਾ ਫੈਸਲਾ ਕੀਤਾ ਗਿਆ ਹੈ ਜਿੰਨਾਂ ਨਾਨ ਟਰਾਂਸਪੋਰਟ ਗੱਡੀਆਂ ਨੂੰ ਸੇਲ ਕਰਦੇ ਸਮੇ ਟੈਂਪਰੇਰੀ ਰਜਿਸਟ੍ਰੇਸਨ ਨੰਬਰ ਜਾਰੀ ਕੀਤਾ ਜਾਂਦਾ ਹੈ। ਇਹ ਪ੍ਰਗਟਾਵਾ ਕਰਦਿਆਂ ਅੱਜ ਇਥੇ ਸਟੇਟ ਟਰਾਂਸਪੋਰਟ ਕਮਿਸਨਰ ਸ. ਹਰਮੇਲ ਸਿੰਘ ਨੇ ਦੱਸਿਆ ਕਿ ਟਰਾਂਸਪੋਰਟ ਵਿਭਾਗ ਵਲੋ ਇਸ ਗੱਲ ਦਾ ਸਖਤ ਨੋਟਿਸ ਲਿਆ ਗਿਆ ਹੈ ਕਿ ਕਈ ਮੋਟਰ ਗੱਡੀ ਡੀਲਰ ਪ੍ਰੋਵੀਜਨਲ ਆਰ.ਸੀ.ਜਾਰੀ ਕਰਨ ਦੀ ਬਜਾਏ ਮੋਟਰ ਗੱਡੀ ਤੇ ਟਰੇਡ ਸਰਟੀਫਿਕੇਟ ਦਾ ਨੰਬਰ ਲਗਾਕੇ ਹੀ ਗੱਡੀਆਂ ਵੇਚ ਰਹੇ ਹਨ ਜੋ ਕਿ ਕਾਨਨੀੂੰ ਤੌਰ ਤੇ ਗਲਤ ਹੈ। ਉਨ੍ਹਾਂ ਦੱਸਿਆ ਕਿ ਟਰਾਂਸਪੋਰਟ ਵਿਭਾਗ ਵਲੋ ਦਸੰਬਰ, 2014 ਵਿੱਚ ਇਹ ਹੁਕਮ ਜਾਰੀ ਕੀਤੇ ਗਏ ਸਨ ਕਿ ਨਾਨ ਟਰਾਂਸਪੋਰਟ ਗੱਡੀਆਂ ਨੂੰ ਸੇਲ ਕਰਦੇ ਸਮੇਂ ਸਬੰਧਤ ਮੋਟਰ ਗੱਡੀ ਡੀਲਰ ਦੁਆਰਾ ਟੈਂਪਰੇਰੀ ਰਜਿਸਟ੍ਰੇਸਨ ਨੰਬਰ ਦੀ ਥਾਂ ਤੇ ਉਸੇ ਪੱਕੇਰਜਿਸਟ੍ਰੇਸਨ ਨੰਬਰ ਦੀ ਪ੍ਰੋਵੀਜਨਲ ਆਰ.ਸੀ. ਜਾਰੀ ਕੀਤੀ ਜਾਵੇਗੀ ਜੋ ਸਬੰਧਤ ਮੋਟਰ ਗੱਡੀ ਨੂੰ ਆਨਲਾਇਨ ਸਿਸਟਮ ਰਾਂਹੀ ਅਲਾਟ ਕੀਤਾ ਜਾਣਾ ਹੈ। ਪਰੰਤੂ ਕਈ ਮੋਟਰ ਗੱਡੀ ਡੀਲਰ ਪ੍ਰੋਵੀਜਨਲ ਆਰ.ਸੀ.ਜਾਰੀ ਕਰਨ ਦੀ ਬਜਾਏ ਮੋਟਰ ਗੱਡੀ ਤੇ ਟਰੇਡ ਸਰਟੀਫਿਕੇਟ ਦਾ ਨੰਬਰ ਲਗਾਕੇ ਹੀ ਗੱਡੀਆਂ ਵੇਚ ਰਹੇ ਹਨ ਅਤੇ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰ ਰਹੇ ਹਨ। ਉਨਾਂ ਦੱਸਿਆ ਕਿ ਇਸ ਤਰਾਂ ਕਰਨ ਨਾਲ ਸਰਕਾਰ ਦਾ ਵਿੱਤੀ ਨੁਕਸਾਨ ਹੁੰਦਾ ਹੈ ਅਤੇ ਮੋਟਰ ਗੱਡੀ ਦੀ ਰਜਿਸਟ੍ਰੇਸਨ ਵੀ ਨਿਯਮਾਂ ਅਨੂਸਾਰ ਠੀਕ ਨਹੀਂ ਹੁੰਦੀ ਹੈ। ਉਨਾਂ ਜਨਤਾ ਨੂੰ ਵੀ ਅਪੀਲ ਕੀਤੀ ਕਿ ਉਹ ਗੱਡੀ ਖਰੀਦਣ ਸਮੇ ਰਜਿਸਟਰੇਸਨ ਲਈ ਸਾਰੇ ਲੋੜੀਂਦੇ ਦਸਤਾਵੇਜ ਮੌਕੇ ਤੇ ਲੈਕੇ ਜਾਣ ਅਤੇ ਬਣਦਾ ਮੋਟਰ ਗੱਡੀ ਟੈਕਸ ਅਤੇ ਸਰਕਾਰੀ ਫੀਸਾਂ ਅਦਾ ਕਰਨ ਤਾਂ ਜੋ ਸਬੰਧਤ ਮੋਟਰ ਗੱਡੀ ਡੀਲਰ ਦੁਆਰਾ ਤੁਰੰਤ ਹੀ ਪੱਕੇ ਰਜਿਸਟ੍ਰੇਸਨ ਨੰਬਰ ਦੀ ਪ੍ਰੋਵੀਜਨਲ ਆਰ.ਸੀ. ਜਾਰੀ ਕੀਤੀ ਜਾ ਸਕੇ। ਉਨ੍ਹਾਂ ਇਹ ਵੀ ਆਖਿਆ ਕਿ ਜੇਕਰ ਕਿਸੇ ਵਿਅਕਤੀ ਦੁਆਰਾ ਖਰੀਦ ਕੀਤੀ ਗਈ ਮੋਟਰ ਗੱਡੀ ਨੂੰ ਪ੍ਰੋਵੀਜਨਲ ਆਰ.ਸੀ. ਦੀ ਥਾਂ ਤੇ ਟਰੇਡ ਸਰਟੀਫਿਕੇਟ ਦਾ ਨੰਬਰ ਜਾਂ ਟੈਂਪਰੇਰੀ ਨੰਬਰ ਲਗਾਕੇ ਵੇਚਦਾ ਹੈ ਤਾਂ ਉਸ ਬਾਰੇ ਸਬੰਧਤ ਡੀ.ਟੀ.ਓ. ਨੂੰ ਜਾਂ ਮੁੱਖ ਦਫਤਰ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਅਜਿਹੇ ਮੋਟਰ ਗੱਡੀ ਡੀਲਰਾਂ ਵਿਰੁੱਧ ਕਾਰਵਾਈ ਕੀਤੀ ਜਾ ਸਕੇ।

WRITTEN BY