Skip to content
Independent perspectives. Global stories.
BREAKING

ਕਸ਼ਮੀਰ ਵਿੱਚੋਂ ਫੌਜ ਨਹੀਂ, ਪਾਕਿਸਤਾਨ ’ਚੋਂ ਅੱਤਵਾਦ ਹਟਾਉਣ ’ਚ ਛੁਪਿਆ ਹੱਲ : ਭਾਰਤ

Share this story

ਨਿਊਯਾਰਕ, 1 ਅਕਤੂਬਰ (ਪੀ. ਟੀ. ਲਾਇਵ)- ਸੰਯੁਕਤ ਰਾਸ਼ਟਰ ਵਿੱਚ ਪਾਕਿਸਤਾਨ ਵੱਲੋਂ ਕਸ਼ਮੀਰ ਦਾ ਮੁੱਦਾ ਉਠਾਏ ਜਾਣ ਦੇ ਬਾਅਦ ਭਾਰਤ ਨੇ ਨਵਾਜ਼ ਸ਼ਰੀਫ ਉ¤ਪਰ ਅਸਲ ਮਾਮਲੇ ਨਾਲ ਛੇੜ-ਛਾੜ ਕਰਨ ਅਤੇ ਖੇਤਰ ਦੀਆਂ ਚੁਣੌਤੀਆਂ ਨੂੰ ਗਲਤ ਢੰਗ ਨਾਲ ਪੇਸ਼ ਕਰਨ ਦਾ ਦੋਸ਼ ਲਾਇਆ ਹੈ। ਜਵਾਬ ਦੇਣ ਦੇ ਅਧਿਕਾਰ ਦਾ ਇਸਤੇਮਾਲ ਕਰਦੇ ਹੋਏ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਮਿਸ਼ਨ ਦੇ ਅੱਵਲ ਸਕੱਤਰ ਅਭਿਸ਼ੇਕ ਸਿੰਘ ਨੇ ਕਿਹਾ ਹੈ ਕਿ ਸ਼ਰੀਫ ਦਾ ਪਾਕਿਸਤਾਨ ਨੂੰ ਅੱਤਵਾਦ ਦਾ ਪ੍ਰਮੁੱਖ ਪੀੜਤ ਦਸਣਾ ਗਲਤ ਹੈ। ਮਾਮਲੇ ਦਾ ਕੇਂਦਰ ਬਿੰਦੂ ਇੱਕ ਦੇਸ਼ ਹੈ, ਜਿਹੜਾ ਅੱਤਵਾਦ ਦਾ ਇਸਤੇਮਾਲ ਸ਼ਾਸਨ ਦੇ ਜਾਇਜ਼ ਔਜ਼ਾਰ ਦੇ ਰੂਪ ਵਿੱਚ ਕਰਦਾ ਹੈ। ਇਸ ਤੋਂ ਪਹਿਲਾਂ ਵਿਦੇਸ਼ ਮੰਤਰਾਲਾ ਦੇ ਬੁਲਾਰਾ ਵਿਕਾਸ ਸਵਰੂਪ ਨੇ ਟਵੀਟ ਕਰਦੇ ਹੋਏ ਕਿਹਾ ‘ਕਸ਼ਮੀਰ ਵਿੱਚ ਫੌਜ ਹਟਾਉਣ ਨਾਲ ਨਹੀਂ, ਪਾਕਿਸਤਾਨ ’ਚੋਂ ਅੱਤਵਾਦ ਮਿਟਾਉਣ ਵਿੱਚ ਹੱਲ ਛੁਪਿਆ ਹੈ।’ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਸੰਯੁਕਤ ਰਾਸ਼ਟਰ ਵਿੱਚ ਆਪਣੇ ਸੰਬੋਧਨ ਦੌਰਾਨ ਕਸ਼ਮੀਰ ਮੁੱਦੇ ਦਾ ਹੱਲ ਨਾ ਕਰਨ ਲਈ ਸੰਯੁਕਤ ਰਾਸ਼ਟਰ ਦੀ ਅਸਫਲਤਾ ਦਸਦੇ ਹੋਏ 4 ਸੂਤਰੀ ਅਮਨ ਪਹਿਲ ਦੀ ਵੀ ਤਜਵੀਜ਼ ਪੇਸ਼ ਕੀਤੀ, ਜਿਸ ਵਿੱਚ ਕਸ਼ਮੀਰ ’ਚੋਂ ਫੌਜ ਹਟਾਉਣ ਅਤੇ ਸਿਆਚਨ ’ਚੋਂ ਸੁਰੱਖਿਆ ਬਲਾਂ ਦੀ ਬਿਨਾ ਸ਼ਰਤ ਵਾਪਸੀ ਸ਼ਾਮਿਲ ਹੈ। ਅਭਿਸ਼ੇਕ ਸਿੰਘ ਨੇ ਕਿਹਾ ਵਿਸ਼ਵ ਚਿੰਤਾ ਦੇ ਨਾਲ ਦੇਖ ਰਿਹਾ ਹੈ, ਕਿਉਂਕਿ ਅੱਤਵਾਦ ਦੇ ਨਤੀਜੇ ਹੁਣ ਪਕਿਸਤਾਨ ਦੇ ਨੇੜਲੇ ਗੁਆਂਢੀ ਦੇਸ਼ ਤੱਕ ਫੈਲ ਰਹੇ ਹਨ।

WRITTEN BY