Skip to content
Independent perspectives. Global stories.
BREAKING

ਡੇਰਾ ਮੁਖੀ ਨੂੰ ਮੁਆਫ਼ੀ ਵਿਰੁੱਧ ਪੰਜਾਬ ਬੰਦ ਦੇ ਸੱਦੇ ਨੂੰ ਰਲਵਾਂ-ਮਿਲਵਾਂ ਹੁੰਗਾਰਾ

Share this story

ਜਲੰਧਰ, 30 ਸਤੰਬਰ (ਵੱਖ-ਵੱਖ ਪੱਤਰਕਾਰਾਂ ਦੁਆਰਾ)- ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਵੱਲੋਂ ਮੁਆਫੀ ਦਿੱਤੇ ਜਾਣ ਦੇ ਵਿਰੋਧ ਵਿੱਚ ਪੰਥਕ ਜਥੇਬੰਦੀਆਂ ਨੇ ਅੱਧੇ ਦਿਨ ਦੇ ਪੰਜਾਬ ਬੰਦ ਦੇ ਦਿੱਤੇ ਸੱਦੇ ਨੂੰ ਰਲਵਾਂ-ਮਿਲਵਾਂ ਹੁੰਗਾਰਾ ਮਿਲਿਆ। ਵੱਖ-ਵੱਖ ਸ਼ਹਿਰਾਂ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ ਕਈ ਥਾਵਾਂ ਉ¤ਤੇ ਬੰਦ ਦਾ ਅਸਰ ਜ਼ਿਆਦਾ ਦਿਸਿਆ ਪਰ ਬਹੁਤੀਆਂ ਥਾਵਾਂ ’ਤੇ ਬੰਦ ਰਲਵਾਂ-ਮਿਲਵਾਂ ਰਿਹਾ। ਸ਼ਹਿਰਾਂ ਵਿਚ ਵੱਡੀ ਗਿਣਤੀ ਵਿੱਚ ਪੁਲਿਸ ਬਲ ਕਾਇਮ ਕੀਤੇ ਜਾਣ ਦੇ ਬਾਵਜੂਦ ਪੰਥਕ ਜਥੇਬੰਦੀਆਂ ਰੋਸ ਮਾਰਚ ਕੱਢਣ ’ਚ ਕਾਮਯਾਬ ਰਹੀਆਂ। ਇਸ ਦੌਰਾਨ ਕਈ ਥਾਈਂ ਪੁਲਿਸ ਵੱਲੋਂ ਲਾਠੀਚਾਰਜ ਵੀ ਕੀਤਾ ਗਿਆ ਅਤੇ ਵੱਡੀ ਗਿਣਤੀ ’ਚ ਵਿਖਾਵਾਕਾਰੀਆਂ ਨੂੰ ਗ੍ਰਿਫਤਾਰ ਕਰਕੇ ਬਾਅਦ ’ਚ ਦੁਪਹਿਰ ਬਾਅਦ ਰਿਹਾਅ ਕਰ ਦਿੱਤਾ ਗਿਆ। ਜਲੰਧਰ ਵਿਖੇ ਗੁਰਦੁਆਰਾ ਨੌਵੀਂ ਪਾਤਸ਼ਾਹੀ ਦੇ ਪ੍ਰਧਾਨ ਜਥੇ. ਜਗਜੀਤ ਸਿੰਘ ਗਾਬਾ, ਤਾਲਮੇਲ ਕਮੇਟੀ ਦੇ ਮੈਂਬਰ ਤੇਜਿੰਦਰ ਸਿੰਘ ਪ੍ਰਦੇਸੀ ਅਤੇ ਸ. ਹਰਪਾਲ ਸਿੰਘ ਚੱਡਾ ਸਮੇਤ ਕਈ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ। ਬਠਿੰਡਾ ਤੋਂ ਪ੍ਰਾਪਤ ਰਿਪੋਰਟ ਅਨੁਸਾਰ ਯੂਨਾਇਟਿਡ ਅਕਾਲੀ ਦਲ ਦੇ ਆਗੂ ਸ. ਗੁਰਦੀਪ ਸਿੰਘ ਬਠਿੰਡਾ ਨੂੰ ਪੁਲਿਸ ਨੇ ਘਰ ਵਿੱਚ ਨਜ਼ਰਬੰਦ ਕਰ ਲਿਆ ਸੀ, ਜਿਸ ਤੋਂ ਬਾਅਦ ਸਿੱਖ ਸੰਗਤਾਂ ਦੇ ਜਥੇ ਨਾਲ ਸ. ਗੁਰਦੀਪ ਸਿੰਘ ਘਰੋਂ ਪੁਲਿਸ ਦਾ ਘੇਰਾ ਤੋੜ ਕੇ ਗੁਰਦੁਆਰਾ ਸਿੰਘ ਸਭਾ ਚਲੇ ਗਏ, ਜਿੱਥੇ ਵੱਡੀ ਗਿਣਤੀ ਵਿੱਚ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਤੋਂ ਇਲਾਵਾ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਪ੍ਰਮਿੰਦਰ ਸਿੰਘ ਬਾਲਿਆਂਵਾਲੀ, ਗੁਰਮੀਤ ਸਿੰਘ ਬੱਜੋਆਣਾ ਅਤੇ ਹੋਰ ਕਈਆਂ ਨੂੰ ਗ੍ਰਿਫਤਾਰ ਕੀਤਾ ਗਿਆ। ਪਾਰਟੀ ਦੇ ਆਗੂਆਂ ਪਟਿਆਲਾ ਤੋਂ ਐਮ ਪੀ ਸਿੰਘ, ਹਰਭਜਨ ਸਿੰਘ ਕਸ਼ਮੀਰੀ, ਬਲਵਿੰਦਰ ਸਿੰਘ, ਸਮਾਣਾ ਤੋਂ ਕੁਲਦੀਪ ਸਿੰਘ ਖਾਲਸਾ ਅਤੇ ਰਾਜਪੁਰਾ ਤੋਂ ਜਗਜੀਤ ਸਿੰਘ ਖਾਲਸਾ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ। ਜ਼ਿਲ੍ਹਾ ਬਰਨਾਲਾ ਵਿੱਚ 225 ਗ੍ਰਿਫਤਾਰੀਆਂ- ਧਨੌਲਾ ਤੋਂ ਸਰਾਜ ਘਨੌਰ ਅਨੁਸਾਰ- ਪੰਜ ਸਿੰਘ ਸਾਹਿਬਾਨਾਂ ਵੱਲੋਂ ਡੇਰਾ ਸਿਰਸਾ ਮੁਖੀ ਨੂੰ ਦਿੱਤੀ ਗਈ ਮੁਆਫੀ ਦੇ ਫੈਸਲੇ ਦੇ ਵਿਰੋਧ ਵਿੱਚ ਵੱਖ-ਵੱਖ ਸਿੱਖ ਜਥੇਬੰਦੀਆ ਵੱਲੋਂ 30 ਸਤੰਬਰ ਦੇ ਰੱਖੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਸ਼ਹਿਰ ਧਨੌਲਾ ਅੰਦਰ ਪੂਰਾ ਬਾਜ਼ਾਰ ਬੰਦ ਕਰਕੇ ਜ਼ਬਰਦਸਤ ਹੁੰਗਾਰਾ ਮਿਲਿਆ। ਉ¤ਥੇ ਹੀ ਸਿੱਖ ਸੰਗਤਾ ਵੱਲੋਂ ਜਥੇਦਾਰਾਂ ਦੇ ਪੁੱਤਲੇ ਫੂਕਣ ਉਪਰੰਤ ਸ਼ਹਿਰ ਵਿੱਚੋਂ ਰੋਸ ਮਾਰਚ ਕੱਢਣ ਦੇ ਚਲਦਿਆਂ ਪੁਲਿਸ ਅਤੇ ਜਥੇਬੰਦੀਆ ਦਰਮਿਆਨ ਇਸ ਨੂੰ ਲੈ ਕੇ ਹੋਈ ਤਕਰਾਰ ਦੌਰਾਨ ਪੁਲਿਸ ਵੱਲੋਂ ਲਾਠੀਚਾਰਜ ਦੇ ਬਾਵਜੂਦ ਵੀ ਸਿੱਖ ਸੰਗਤਾਂ ਵੱਲੋਂ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸ਼ਹਿਰ ਅੰਦਰ ਰੋਸ ਮਾਰਚ ਕੀਤਾ ਗਿਆ, ਜਿਸ ਨੂੰ ਲੈ ਕੇ ਜ਼ਿਲ੍ਹਾ ਪੁਲਿਸ ਨੂੰ ਹੱਥਾਂ-ਪੈਰਾਂ ਦੀ ਪੈ ਗਈ ਅਤੇ ਪੂਰੀ ਧਨੌਲਾ ਮੰਡੀ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ। ਮੌਕੇ ’ਤੇ ਪਹੁੰਚ ਕੇ ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਸਿੱਖ ਜਥੇਬੰਦੀਆ ਵਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਮੁੱਖ ਰੱਖਦਿਆ ਸਥਾਨਕ ਮੰਡੀ ’ਚ ਮੁਕੰਮਲ ਤੌਰ ’ਤੇ ਸਮੁੱਚੇ ਕਾਰੋਬਾਰ ਅਤੇ ਦੁਕਾਨਾ ਬੰਦ ਰੱਖੀਆਂ ਗਈਆਂ ਸਨ। ਸਿੱਖ ਸੰਗਤਾ ਵੱਲੋਂ ਜਥੇਦਾਰਾ ਵਲੋਂ ਕੀਤੇ ਗਏ ਫੈਸਲੇ ਦੇ ਵਿਰੋਧ ਵਿੱਚ ਸਥਾਨਕ ਗੁਰਦੁਆਰਾ ਰਾਮਸਰ ਵਿਖੇ ਸਵੇਰੇ ਕਰੀਬ 8 ਵਜੇ ਸਿੱਖ ਸੰਗਤਾਂ ਦਾ ਜੁੜਨਾ ਸ਼ੁਰੂ ਹੋ ਗਿਆ। ਸੰਗਤਾਂ ਵੱਲੋਂ ਪੰਜ ਸਿੰਘ ਸਾਹਿਬਾਨ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਦੇ ਪੁਤਲੇ ਬਣਾ ਕੇ ਗੁਰਦੁਆਰਾ ਰਾਮਸਰ ਦੇ ਬਿਲਕੁਲ ਸਾਹਮਣੇ ਫੂਕਣ ਲਈ ਰੱਖੇ ਗਏ ਤਾਂ ਮੌਕੇ ਤੇ ਪਹੁੰਚੇ ਵੱਡੇ ਲਾਮ-ਲਸ਼ਕਰ ਨਾਲ ਐਸ.ਪੀ. ਹੈਡਕੁਆਟਰ ਗੁਰਦੀਪ ਸਿੰਘ ਸਿੱਧੂ, ਐਸ.ਪੀ. ਦਰਸ਼ਨ ਦਾਸ ਬੈਰਾਗੀ, ਡੀ.ਐਸ.ਪੀ. ਪਲਵਿੰਦਰ ਸਿੰਘ ਚੀਮਾ, ਐਸ.ਐਚ.ਓ. ਨਵਦੀਪ ਸਿੰਘ ਵੱਲੋਂ ਪੁਤਲੇ ਨਾ ਫੂਕਣ ਸਬੰਧੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆ ਨਾਲ ਕਾਫੀ ¦ਮਾ ਸਮਾਂ ਗੱਲਬਾਤ ਚੱਲੀ ਮਗਰ ਉਨ੍ਹਾਂ ਚੌਰਾਹੇ ਵਿੱਚ ਰੱਖ ਕੇ ਪੁਤਲੇ ਫੂਕੇ ਗਏ। ਜਿਸ ਨਾਲ ਸਥਿਤੀ ਕਾਫੀ ਤਨਾਅ ਪੂਰਨ ਬਣ ਗਈ ਤੇ ਦੇਖਦਿਆਂ ਹੀ ਦੇਖਦਿਆਂ ਵੱਡੇ ਕਾਫਿਲਆ ਵਿੱਚ ਸੁਰੱਖਿਆ ਮੁਲਾਜ਼ਮ ਘਟਨਾ ਸਥਾਨ ’ਤੇ ਪਹੁੰਚ ਗਏ ਉ¤ਥੇ ਹੀ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰਦੁਆਰਾ ਰਾਮਸਰ ਤੋਂ ਸ਼ੁਰੂ ਕੀਤਾ ਜਾਣ ਵਾਲਾ ਰੋਸ ਮਾਰਚ ਕਾਫੀ ਦੇਰ ਤੱਕ ਪੁਲਿਸ ਦੇ ਸੁਰੱਖਿਆ ਪ੍ਰਬੰਧਾਂ ਹੇਠ ਰੋਕੀ ਰੱਖਿਆ ਮਗਰ ਸਿੱਖ ਜਥੇਬੰਦੀਆਂ ਪੁਲਿਸ ਨੂੰ ਝਕਾਨੀ ਦੇ ਕੇ ਕਾਫਲੇ ਦੇ ਰੂਪ ਵਿੱਚ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਵਿੱਚ ਦੀ ਹੁੰਦਾ ਹੋਇਆ ਵਾਪਿਸ ਗੁਰੂ ਘਰ ਪਹੁੰਚਣ ਉਪਰੰਤ ਸਮੂਹ ਸਿੱਖ ਸੰਗਤਾਂ ਵਲੋਂ ਗੁਰਦੁਆਰਾ ਸਾਹਿਬ ਦੇ ਅੰਦਰ ਬੈਠ ਕੇ ਸਤਿਨਾਮ ਵਾਹਿਗੂਰੁ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ ਜਦਕਿ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਵੱਡੀ ਗਿਣਤੀ ਵਿੱਚ ਪੁਲਿਸ ਸੁਰੱਖਿਆ ਬਲ ਤਾਇਨਾਤ ਕਰ ਦਿੱਤੇ ਗਏ ਇਸ ਦੌਰਾਨ ਖੁਦ ਜ਼ਿਲ੍ਹਾ ਪੁਲਿਸ ਕਪਤਾਨ ਉਪਿੰਦਰਜੀਤ ਸਿੰਘ ਘੁੰਮਣ, ਡੀ.ਐਸ.ਪੀ. ਕੇਸਰ ਸਿੰਘ ਧਾਲੀਵਾਲ ਵੱਖ ਵੱਖ ਥਾਣਿਆ ਦੇ ਮੁੱਖੀਆ ’ਤੇ ਪੁਲਿਸ ਪਾਰਟੀ ਸਮੇਤ ਧਨੌਲਾ ਪਹੁੰਚੇ ਜਿੱਥੇ ਉਨ੍ਹਾਂ ਨੇ ਪੂਰੀ ਸਥਿਤੀ ਦਾ ਜਾਇਜਾ ਲਿਆ ਉੱਥੇ ਹੀ ਉਨ੍ਹਾਂ ਸਮੁੱਚੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆ ਆਪਣੀਆ ਦੁਕਾਨਾ ਖੋਲ ਲੈਣ ਪ੍ਰੰਤੂ ਪ੍ਰਸ਼ਾਸਨ ਦੇ ਕਹਿਣ ਦੇ ਬਾਵਜੂਦ ਵੀ ਦੁਕਾਨਦਾਰਾਂ ਵੱਲੋਂ ਜਥੇਬੰਦੀਆ ਨੂੰ ਸਹਿਯੋਗ ਦਿੰਦਿਆਂ ਅਜਿਹਾ ਨਹੀਂ ਕੀਤਾ ਗਿਆ। ਪਿੰਡ ਹਰੀਗੜ੍ਹ ਵਿਖੇ ਕੋਟਲਾ ਬ੍ਰਾਂਚ ਨਹਿਰ ਦੇ ਪੁਲ ਉੱਪਰ ਅੱਜ ਬੰਦ ਦੇ ਸੱਦੇ ਤੇ ਧਰਨਾ ਲਗਾਉਣ ਲਈ ਬੈਠੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਲ੍ਹਾ ਯੂਥ ਪ੍ਰਧਾਨ ਹਰਵਿੰਦਰ ਸਿੰਘ ਹਰੀਗੜ੍ਹ ਦੀ ਅਗਵਾਈ ਵਿੱਚ ਬੈਠੇ ਗੁਰਪਿਆਰ ਸਿੰਘ ਭੱਠਲ, ਅਰਸਦੀਪ ਸਿੰਘ ਹਰੀਗੜ੍ਹ, ਗੁਰਪ੍ਰੀਤ ਸਿੰਘ ਹਰੀਗੜ੍ਹ, ਸੁੱਖਾ ਭੱਠਲ, ਗੁਰਸੇਵਕ ਭੱਠਲ, ਬੇਅੰਤ ਸਿੰਘ ਭੱਠਲ, ਕਰਨੈਲ ਸਿੰਘ ਭੱਠਲ, ਜਗਤਾਰ ਸਿੰਘ ਭੱਠਲ, ਸੁਖਵਿੰਦਰ ਸਿੰਘ ਭੱਠਲ, ਸੰਦੀਪ ਸਿੰਘ ਭੱਠਲ, ਬੂਟਾ ਸਿੰਘ ਭੱਠਲ ਅਤੇ ਸੁਖਦੇਵ ਸਿੰਘ ਭੱਠਲ ਨੂੰ ਧਨੌਲਾ ਪੁਲਿਸ ਵੱਲੋ ਗ੍ਰਿਫਤਾਰ ਕਰਨ ਦਾ ਸਮਾਚਾਰ ਹੈ। ਪਿੰਡ ਪੰਧੇਰਾਂ ਦੇ ਬੱਸ ਸਟੈਂਡ ’ਤੇ ਧਰਨੇ ਤੇ ਬੈਠੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਸੰਤੋਖ ਸਿੰਘ ਅਤੇ 15 ਦੇ ਕਰੀਬ ਹੋਰਨਾਂ ਕਾਰਕੂਨਾਂ ਨੂੰ ਥਾਣਾ ਰੂੜੇਕੇ ਦੀ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਥਾਣੇ ਅੰਦਰ ਨਜਰਬੰਦ ਕਰ ਦਿੱਤਾ ਗਿਆ। ਜ਼ਿਲ੍ਹਾ ਪੁਲਿਸ ਕਪਤਾਨ ਸਰਦਾਰ ਉਪਿੰਦਰਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਜਿਲਾ ਬਰਨਾਲਾ ਅੰਦਰ 225 ਦੇ ਕਰੀਬ ਆਗੂਆ ਨੂੰ ਪੁਲਿਸ ਵਲੋਂ ਗ੍ਰਿਫਤਾਰ ਕਰਕੇ ਬਾਅਦ ਦੁਪਹਿਰ ਰਿਹਾਅ ਕਰ ਦਿੱਤਾ ਗਿਆ। ਸੰਗਰੂਰ ਤੋਂ ਹਰਜੀਤ ਸਿੰਘ ਹਸਨਪੁਰੀ- ਸਿੱਖ ਜਥੇਬੰਦੀਆਂ ਵੱਲੋਂ ਅੱਧੇ ਦਿਨ ਦੇ ਬੰਦ ਦੇ ਸੱਦੇ ਨੂੰ ਸੰਗਰੂਰ ਵਿੱਚ ਰਲਵਾਂ-ਮਿਲਵਾਂ ਹੁੰਗਾਰਾ ਮਿਲਿਆ। ਪ੍ਰਸਾਸ਼ਨ ਨੇ ਹਰ ਖਾਸ ਜਗ੍ਹਾ ਤੇ ਕੋਈ ਅਣਸੁਖਾਵੀਂ ਘਟਨਾ ਵਾਪਰਨ ਤੋਂ ਰੋਕਣ ਲਈ ਅਤੇ ਸ਼ਾਂਤੀ ਰੱਖਣ ਲਈ ਪੁਲਿਸ ਨੂੰ ਤਾਇਨਾਤ ਕੀਤਾ ਹੈ। ਸਿਵਲ ਪ੍ਰਸਾਸ਼ਨ ਨੇ ਵੀ ਆਪਣੇ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਹਨ। ਬਾਜਾਰ ਦੇ ਵਿੱਚ ਸਾਰੀਆਂ ਦੁਕਾਨਾਂ ਬੰਦ ਰਹੀਆਂ। ਟਰਾਂਸਪੋਰਟ ਦੇ ਉ¤ਤੇ ਬੰਦ ਜਿਆਦਾ ਪ੍ਰਭਾਵ ਪਿਆ ਅਤੇ ਅੱਧੇ ਦਿਨ ਤੱਕ ਪ੍ਰਾਈਵੇਟ ਬੱਸਾਂ ਨਹੀਂ ਚੱਲੀਆਂ। ਮਹਿਲਾਂ ਚੌਂਕ ਦੇ ਵਿੱਚ ਧਰਨਾ ਲਾ ਕੇ ਆਵਾਜਾਈ ਮੁਕੰਮਲ ਤੌਰ ਤੇ ਰੋਕੀ ਰੱਖੀ, ਜਿਸ ਕਰਕੇ ਮੁਸਾਫਰਾਂ ਨੂੰ ਸਫਰ ਕਰਨ ਵਿੱਚ ਮੁਸ਼ਕਲ ਪੇਸ਼ ਆਈ। ਬੱਸ ਅੱਡਿਆਂ ਦੇ ਉਪਰ ਦੁਪਹਿਰ ਤੋਂ ਪਹਿਲਾਂ ਚਹਿਲ-ਪਹਿਲ ਨਹੀਂ ਸੀ। ਜੰਡਿਆਲਾ ਗੁਰੂ ’ਚ ਮਿਲਿਆ ਰਲਵਾਂ ਮਿਲਿਆ ਹੁੰਗਾਰਾ- ਜੰਡਿਆਲਾ ਗੁਰੂ ਤੋਂ ਵਰੁਣ ਸੋਨੀ- ਇੱਥੇ ਬੰਦ ਦੇ ਸੱਦੇ ਦੌਰਾਨ ਰਲਵਾਂ ਮਿਲਵਾਂ ਹੁੰਗਾਰਾ ਮਿਲਿਆ। ਸ਼ਹਿਰ ਵਾਸੀਆਂ ਅਤੇ ਵਿਸ਼ੇਸ਼ ਤੋਰ ਤੇ ਸਿੱਖ ਭਾਈਚਾਰੇ ਵਲੋਂ ਇਸ ਠਸਰਕਾਰੀ ਸੇਵਕ ਜੱਥੇੂ ਨੂੰ ਕਾਫੀ ਕੋਸਿਆ ਜਾ ਰਿਹਾ ਸੀ ਜਿਹਨਾਂ ਨੇ ਪਹਿਲਾਂ 28 ਸਤੰਬਰ ਨੂੰ ਸ਼ਾਮ ਅਪਨੇ 20-25 ਪਾਖੰਡੀ ਸਿੰਘਾਂ ਦੇ ਲਾਮ ਲਸ਼ਕਰ ਸਮੇਤ ਪੂਰੇ ਸ਼ਹਿਰ ਵਿੱਚ ਪੰਜਾਬ ਬੰਦ ਨੂੰ ਸਫਲ ਕਰਨ ਲਈ ਬੇਨਤੀ ਕੀਤੀ ਪਰ ਅਗਲੇ ਦਿਨ ਸਰਕਾਰੀ ਦਬਾਅ ਹੇਠ ਇਸ ‘ਸਰਕਾਰੀ ਸੇਵਕ ਜੱਥੇ’ ਵਲੋਂ ਦੁਬਾਰਾ ਫਿਰ ਸ਼ਹਿਰ ਵਾਸੀਆਂ ਨੂੰ ਦੁਬਿਧਾ ਵਿੱਚ ਪਾਉਂਦੇ ਹੋਏ ਪ੍ਰਚਾਰ ਕੀਤਾ ਗਿਆ ਕਿ 30 ਸਤੰਬਰ ਪੰਜਾਬ ਬੰਦ ਰੱਦ ਹੋ ਗਿਆ ਹੈ। ਸਰਕਾਰੀ ਜਥੇ ਵਲੋਂ ਸ਼ਹਿਰ ਵਾਸੀਆਂ ਨੂੰ 30 ਸਤੰਬਰ ਨੂੰ ਦੁਕਾਨਾਂ ਖੋਲਣ ਲਈ ਕਿਹਾ ਜਾਂਦਾ ਰਿਹਾ। ਸਰਕਾਰੀ ਸੇਵਕ ਜਥੇ ਦੀ ਇਸ ਕਰਤੂਤ ਦਾ ਸਮੂਹ ਸਿੱਖ ਭਾਈਚਾਰੇ ਵਲੋਂ ਨਿੰਦਾ ਕਰਦੇ ਹੋਏ ਭਾਈ ਮਾਨਦੀਪ ਸਿੰਘ ਤਰਨਤਾਰਨ ਜਥਾ ਭਿੰਡਰਾਂ ਵਲੋਂ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਕਿਹਾ ਕਿ ਇਸ ਸੇਵਕ ਜਥੇ ਵਲੋਂ ਕੱਢੇ ਜਾਂਦੇ ਸਾਲਾਨਾ ਚੇਤਨਾ ਮਾਰਚ ਦੋਰਾਨ ਪਿੰਡਾਂ ਵਿੱਚ ਵੜਨ ਨਹੀਂ ਦਿੱਤਾ ਜਾਵੇਗਾ ਅਤੇ ਇਹਨਾਂ ਪਾਖੰਡੀ ਸਿੱਖਾਂ ਨੂੰ ਹੁਣ ਅਪਨੇ ਜਥੇ ਦਾ ਨਾਮ ਸਰਕਾਰੀ ਸੇਵਕ ਜੱਥਾ ਰੱਖ ਲੈਣਾ ਚਾਹੀਦਾ ਹੈ। ਮਿਲੀ ਜਾਣਕਾਰੀ ਅਨੁਸਾਰ ਕੁਝ ਇੱਕ ਪੱਤਰਕਾਰਾਂ ਨਾਲ ਵੀ ਇਹਨਾਂ ਸਰਕਾਰੀ ਜਥੇਦਾਰਾਂ ਨੇ ਮੰਦੀ ਭਾਸ਼ਾ ਦੀ ਵਰਤੋਂ ਕਰਦੇ ਹੋਏ ਕਿਹਾ ਕਿ ਤੁਸੀ ਆਪ ਆਕੇ ਬਾਜਾਰ ਬੰਦ ਕਰਵਾ ਲਉ।

WRITTEN BY