ਬਰਨਾਲਾ, 28 ਸਤੰਬਰ (ਅਖਿਲੇਸ਼ ਬਾਂਸਲ/ਕੁਲਦੀਪ ਸੂਦ)- ਲੰਮੇ ਸਮੇਂ ਤੋਂ ਮੁਸੀਬਤ ਬਣੀਆਂ ਨਗਰ ਹੰਢਿਆਇਆ ਦੀਆਂ ਸੜਕਾਂ ’ਤੇ ਚੜਦੀਆਂ ਬਰੇਤੀ (ਰੇਤੇ) ਨਾਲ ਓਵਰਲੋਡ ਭਰੀਆਂ ਟਰਾਲੀਆਂ ਅਤੇ ਭਾਰੀ ਗੱਡੀਆਂ ਹੰਢਿਆਇਆ ਵਾਸੀਆਂ ਲਈ ਪਰੇਸ਼ਾਨੀ ਦਾ ਸਬਬ ਬਣ ਰਹੀਆਂ ਹਨ। ਜਿਸ ਨਾਲ ਪੈਦਲ ਜਾਂਦੇ ਰਾਹਗੀਰਾਂ ਨੂੰ ਲੰਘਣਾ ਮੁਸ਼ਕਲ ਹੋ ਰਿਹਾ ਹੈ। ਦ¤ਸਣਯੋਗ ਹੈ ਕਿ ਇਸੇ ਸੜਕ ਤੋਂ ਗੁਜਰਦੇ ਪੁਲਿਸ ਪ੍ਰਸ਼ਾਸਨ ਅਤੇ ਹੋਰਨਾਂ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਵੇਖਕੇ ਵੀ ਸਮਸਿ¤ਆ ਨੂੰ ਅਣਗੌਲੇ ਕਰ ਰਹੇ ਹਨ। ਮਾਮਲਾ ਇਹ ਹੈ ਕਿ ਹੰਢਿਆਇਆ ਤੋਂ ਪਿੰਡ ਧਨੌਲਾਂ ਖੁਰਦ ਰਾਹੀਂ ਮਾਨਸਾ-ਸਿਰਸਾ ਮੁ¤ਖ ਹਾਈ-ਵੇ ਸੜਕ’ਤੇ ਜਾਣ ਲਈ ਸੀਮੇਂਟ/ਰੇਜਾ/ਬਜਰੀ ਨਾਲ ਭਰੀਆਂ ਓਵਰਲੋਡ ਟਰਾਲੀਆਂ ਅਤੇ ਭਾਰੀ ਗੱਡੀਆਂ ਹਰ ਦਿਨ ਸਵੇਰ ਤੋਂ ਲੈਕੇ ਦੇਰ ਸ਼ਾਮ ਤ¤ਕ ਕਸਬੇ ਦੀ ਬਾਜੀਗਰ ਬਸਤੀ, ਵਾਰਡ ਨੰਬਰ-1 ਤੋਂ ਲੁੱਧੜ ਚੌੰਕ, ਗੁਰਦੁਆਰਾ ਮਾਰਕੀਟ, ਹੰਢਿਆਇਆ ਦੇ ਸਰਕਾਰੀ ਹਾਈ ਸਕੂਲ ਦੇ ਮੁੱਖ ਗੇਟ ਦੇ ਅੱਗੇ ਕੋਲੋਂ ਹੁੰਦੇ ਹੋਏ, ਟੈਂਪੂ ਸਟੈਂਡ, ਸਟੇਟ ਬੈੰਕ ਆਫ ਪਟਿਆਲਾ ਕੋਲੋਂ ਗੁਜਰਦੇ ਹੋਏ ਜਾਂਦੀਆਂ ਹਨ। ਇਨ•ਾਂ ਟਰਾਲ਼ੀਆਂ ਵਿਚ ਵਜਨ ਜ਼ਿਆਦਾ ਹੋਣ ਕਾਰਨ ਟਰੈਕਟਰ ਵੀ ਚਲਦਾ-ਚਲਦਾ ਅੱਗਿਓ ਉ¤ਪਰ ਉ¤ਠਦਾ ਜਾਂਦਾ ਹੈ। ਜੇਕਰ ਜ਼ਿਆਦਾ ਲੋਡ ਨਾਲ ਭਰੀ ਟਰਾਲੀ ਨੂੰ ਅਚਾਨਕ ਕੋਈ ਨੁਕਸ ਪੈ ਜਾਵੇ ਜਾਂ ਅਚਾਨਕ ਕਿਤੇ ਜਿਆਦਾ ਲੋਡ ਕਾਰਨ ਟਰਾਲੀ ਦਾ ਟਾਇਰ ਫਟ ਜਾਵੇ ਤਾਂ ਕੋਈ ਜਾਨੀ ਮਾਲੀ ਨੁਕਸਾਨ ਹੋਣਾਂ ਤੈਅ ਹੈ। ਵ¤ਖ ਵ¤ਖ ਪਿੰਡਾਂ ਵਾਲੇ ਹੰਢਿਆਇਆ ਸਕੂਲ ’ਚ ਪੜਣ ਵਾਲੇ ਬੱਚੇ ਵੀ ਇਸੇ ਰਸਤੇ ਰਾਹੀਂ ਸਕੂਲ/ਘਰ ਆਊਣਾ ਜਾਣਾ ਕਰਦੇ ਹਨ। ਆਏ ਦਿਨ-ਰਾਤ ਰਾਹਗੀਰਾਂ ਨੂੰ ਕਿਸੇ ਵੀ ਸਮੇਂ ਕਿਸੇ ਵੱਡੇ ਜਾਨੀ ਮਾਲੀ ਨੁਕਸਾਨ ਦਾ ਸਾਹਮਣਾਂ ਕਰਨਾਂ ਪੈੰਦਾ ਹੈ। ਪੁਲਿਸ ਨੂੰ ਲਗਾਈ ਗੁਹਾਰ- ਕਸਬੇ ਅੰਦਰ ਪੈਦਾ ਹੋਈ ਅਤੇ ਭਿਆਣਕ ਹਾਦਸਾਤਮਕ ਰੂਪ ਧਾਰਣ ਕਰ ਰਹੀ ਇਸ ਗੰਭੀਰ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਹੰਢਿਆਇਆ ਸੋਸ਼ਲ ਵੈਲਫੇਅਰ ਕਲੱਬ ਦੇ ਬੈਨਰ ਹੇਠ ਇਲਾਕੇ ਦੇ ਨੌਜਵਾਨਾਂ ਨੇ ਪੁਲਸ ਚੌਂਕੀ ਹੰਢਿਆਇਆ ਦੇ ਇੰਚਾਰਜ ਹਰਬੰਸ ਸਿੰਘ ਨੂੰ ਲਿਖਤ ਤੌਰ ’ਤੇ ਮੰਗ ਕੀਤੀ ਕਿ ਇਹਨਾਂ ਔਵਰਲੋਡ ਭਰੀਆਂ ਟਰਾਲੀਆਂ ਅਤੇ ਗੱਡੀਆਂ ਤੇ ਰੋਕ ਲਗਾਕੇ ਬਣਦੀ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇ ਤਾਂ ਕਿ ਸਾਡੇ ਨਗਰ ਦੀਆਂ ਬਚੀਆਂ ਹੋਈਆਂ ਸੜਕਾਂ ਨੂੰ ਬਚਾਇਆ ਜਾ ਸਕੇ। ਮੰਗ ਪੱਤਰ ਦੇਣ ਮੌਕੇ ਕੁਲਦੀਪ ਸਿੰਘ ਤਾਜਪੁਰੀਆ, ਪਰਮਜੀਤ ਸਿੰਘ ਸਿੱਧੂ, ਤੇਜਿੰਦਰ ਸਿੰਘ ਗਗਨ, ਸੁਮਿਤ ਕੁਮਾਰ, ਰੂਪ ਸਿੰਘ, ਜਸਕਰਨ ਸਿੰਘ ਮੁੰਨਾ, ਸਹਿਬਰ, ਸੰਗਤ ਰਾਮ ਅਤੇ ਅਸ਼ੋਕ ਕੁਮਾਰ ਆਦਿ ਹਾਜ਼ਰ ਸਨ।



