Skip to content
Independent perspectives. Global stories.
BREAKING

ਮੱਕਾ ’ਚ ਭਾਜੜ ਪੈਣ ਕਾਰਨ 717 ਮੌਤਾਂ, 805 ਜ਼ਖਮੀ

Share this story

ਮੱਕਾ, 24 ਸਤੰਬਰ (ਪੀ. ਟੀ. ਲਾਇਵ)- ਸਾਉਦੀ ਅਰਬ ਦੇ ਮੱਕਾ ‘ਚ ਇਕ ਵਾਰ ਫਿਰ ਵੱਡਾ ਹਾਦਸਾ ਹੋਇਆ ਹੈ।ਸਿਵਲ ਡਿਫੈਂਸ ਮੁਤਾਬਿਕ ਮੱਕਾ ’ਚ ਭਾਜੜ ਪੈਣ ਕਾਰਨ 717 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਸ਼ੈਤਾਨ ਨੂੰ ਪੱਥਰ ਮਾਰਨ ਦੌਰਾਨ ਹੋਇਆ ਹੈ।ਹੱਜ ਦਾ ਆਖ਼ਰੀ ਪੜਾਅ ਚੱਲ ਰਿਹਾ ਹੈ ਤੇ ਉਸ ਦੌਰਾਨ ਇਹ ਹਾਦਸਾ ਹੋਇਆ।ਹਾਦਸੇ ’ਚ 805 ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ।ਇਹ ਭਾਜੜ ਮਸਜਿਦੇ ਹਰਾਮ ’ਚ ਮਚੀ ਹੈ।ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾ ਵੀ 11 ਸਤੰਬਰ ਨੂੰ ਕਰੇਨ ਹਾਦਸਾ ਹੋਇਆ ਸੀ ਜਿਸ ’ਚ ਉਥੇ 115 ਲੋਕਾਂ ਦੀ ਮੌਤ ਹੋ ਗਈ ਸੀ।ਇਸ ਹਾਦਸੇ ਵਿੱਚ 9 ਭਾਰਤੀਆਂ ਦੇ ਮਾਰੇ ਜਾਣ ਦੀ ਵੀ ਪੁਸ਼ਟੀ ਹੋਈ ਸੀ। ਇਹ ਘਟਨਾ ਤੁਫਾਨੀ ਹਵਾਵਾਂ ਅਤੇ ਭਾਰੀ ਬਾਰਿਸ਼ ਦੀ ਵਜ੍ਹਾ ਕਾਰਨ ਵਿਸ਼ਾਲ ਕਰੇਨ ਦਾ ਇੱਕ ਹਿੱਸਾ ਡਿੱਗਣ ਕਰਕੇ ਹੋਈ ਸੀ।ਅੱਜ ਸਾਊਦੀ ਅਰਬ ’ਚ ਬਕਰੀਦ ਮਨਾਈ ਜਾ ਰਹੀ ਹੈ।ਇਸ ਸਾਲ 1.30 ਲੱਖ ਭਾਰਤੀ ਹੱਜ ’ਤੇ ਮੱਕਾ ਗਏ ਹਨ। ਜ਼ਖਮੀਆਂ ਨੂੰ ਹਸਪਤਾਲਾਂ ’ਚ ਪਹੁੰਚਾਉਣ ਲਈ 220 ਐਂਬੂਲੈਂਸਾਂ ਨੂੰ ਲਗਾਇਆ ਗਿਆ ਹੈ। 4 ਹਜ਼ਾਰ ਵਿਅਕਤੀ ਬਚਾਅ ਕਾਰਜਾਂ ’ਚ ਲੱਗੇ ਹੋਏ ਹਨ। ਰਿਪੋਰਟਾਂ ਅਨੁਸਾਰ ਤਕਰੀਬਨ 20 ਲੱਖ ਮੁਸਲਿਮ ਸ਼ਰਧਾਲੂ ਸਾਲਾਨਾ ਹੱਜ ਯਾਤਰਾ ਉੱਤੇ ਇੱਥੇ ਆਏ ਹੋਏ ਹਨ। ਮੀਨਾ ਵਿੱਚ ਅੱਜ ਇੱਕ ਲੱਖ ਤੋਂ ਵੀ ਜ਼ਿਆਦਾ ਭਾਰਤੀ ਮੌਜੂਦ ਹਨ। ਇਸੇ ਦੌਰਾਨ ਸਾਬਕਾ ਡਿਪਲੋਮੈਟ ਪ੍ਰੋ. ਜ਼ਿਕੁਰ ਰਹਿਮਾਨ ਨੇ ਦੱਸਿਆ ਹੈ ਕਿ ਜਦ ਤੋਂ ਸਾਊਦੀ ਅਰਬ ਸਰਕਾਰ ਨੇ ਸਹੂਲਤਾਂ ਵਧਾਈਆਂ ਹਨ ਮੱਕਾ ਵਿੱਚ ਪਿਛਲੇ 4-5 ਸਾਲ ਤੋਂ ਕੋਈ ਹਾਦਸਾ ਨਹੀਂ ਹੋਇਆ ਸੀ। ਮੇਰਾ ਮੰਨਣਾ ਹੈ ਕਿ ਅਜਿਹੇ ਹਾਦਸੇ ਜਲਦਬਾਜ਼ੀ ਦੀ ਵਜ੍ਹਾ ਕਾਰਨ ਹੁੰਦੇ ਹਨ। ਕਈ ਲੋਕ ਹੱਜ ਕਰਨ ਤੋਂ ਬਾਅਦ ਉਸੇ ਰਸਤੇ ਰਾਹੀਂ ਵਾਪਿਸ ਪਰਤਣ ਦੀ ਕੋਸ਼ਿਸ਼ ਕਰਦੇ ਹਨ ਤਾਂ ਜੋ ਹੋਰ ਚਲਣਾ ਨਾ ਪਵੇ। ਹਾਲਾਂਕਿ ਭਾਰਤ ਵਿੱਚ ਹੱਜ ਦਾ ਓਰੀਐਂਟੇਸ਼ਨ ਬਹੁਤ ਵਧੀਆ ਹੈ, ਜਿੱਥੇ ਹਰ ਗੱਲ ਦੀ ਜਾਣਕਾਰੀ ਤਫਸ਼ੀਲ ਨਾਲ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ 35 ਤੋਂ 40 ਲੱਖ ਵਿਅਕਤੀਆਂ ਦੀ ਆਮਦ ਨੂੰ ਸੰਭਾਲਣਾ ਕੋਈ ਆਸਾਨ ਕੰਮ ਨਹੀਂ ਹੈ। ਕਈ ਵਿਅਕਤੀ ਨਿਯਮਾਂ ਦਾ ਪਾਲਣ ਨਹੀਂ ਕਰਦੇ, ਜਿਸ ਦੀ ਵਜ੍ਹਾ ਕਾਰਨ ਇਹ ਹਾਦਸਾ ਹੋਇਆ ਹੋਵੇਗਾ। ਜ਼ਿਕਰਯੋਗ ਹੈ ਕਿ ਸਾਲ 2006 ਦੀ 12 ਜਨਵਰੀ ਨੂੰ ਵੀ ਸ਼ੈਤਾਨ ਨੂੰ ਪੱਥਰ ਮਾਰਨ ਦੀ ਰਸਮ ਦੌਰਾਨ ਮਚੀ ਭਾਜੜ ਦੌਰਾਨ 400 ਤੋਂ ਵਧ ਵਿਅਕਤੀਆਂ ਦੀ ਮੌਤ ਹੋ ਗਈ ਸੀ। ਦਰਅਸਲ ਮੱਕਾ ਦੇ ਬਾਹਰੀ ਇਲਾਕੇ ਮੀਨਾ ਵਿੱਚ ਸ਼ੈਤਾਨ ਨੂੰ ਪੱਥਰ ਮਾਰਨ ਦਾ ਰਿਵਾਜ਼ ਹੈ। ਇਸ ਦੌਰਾਨ ਹੱਜ ਯਾਤਰੀ ਤਿੰਨ ਪੱਥਰ ਸ਼ੈਤਾਨ ਨੂੰ ਮਾਰਦੇ ਹਨ। ਦੱਸਿਆ ਜਾਂਦਾ ਹੈ ਕਿ ਇਹ ਹਾਦਸਾ ਮੀਨਾ ਦੇ 204 ਸਟਰੀਟ ਉੱਤੇ ਜਮਾਰਾਤ ਬਰਿੱਜ ਦੇ ਕੋਲ ਸਵੇਰੇ ਤਕਰੀਬਨ 10 ਵਜੇ (ਸਥਾਨਕ ਸਮਾਂ) ਵਾਪਰਿਆ। ਜਮਾਰਾਤ ਬਰਿੱਜ 5 ਮੰਜ਼ਿਲਾ ਇਮਾਰਤ ਹੈ, ਜਿਸਦੇ ਅੰਦਰ ਤੋਂ ਰਸਤਾ ਲੰਘਦਾ ਹੈ। ਇੱਥੇ 3 ਲੱਖ ਵਿਅਕਤੀਆਂ ਦੇ ਕੁਝ ਦੇਰ ਲਈ ਠਹਿਰਨ ਦਾ ਪ੍ਰਬੰਧ ਹੈ। ਇਸ ਬਰਿੱਜ ਦੇ ਕੋਲ ਹੀ ਸ਼ੈਤਾਨ ਨੂੰ ਮਾਰਨ ਵਾਲੀ ਰਸਮ ਹੁੰਦੀ ਹੈ।

WRITTEN BY