Skip to content
Independent perspectives. Global stories.
BREAKING

ਕਾਰ ਤੇ ਮੋਟਰਸਾਈਕਲ ਦੀ ਟੱਕਰ ’ਚ ਇੱਕ ਦੀ ਮੌਤ

Share this story

ਚੌਕ ਮਹਿਤਾ, 19 ਸਤੰਬਰ (ਸਿੰਕਦਰ ਸਿੰਘ ਖਾਲਸਾ)- ਕਸਬਾ ਬੁੱਟਰ ਕੱਲਾਂ ਨਜਦੀਕ ਜਲੰਧਰ ਰੋਡ ਤੇ ਸਥਿੱਤ ਢਿੱਲੋਂ ਫਾਰਮ ਦੇ ਕੋਲ ਕਾਰ ਅਤੇ ਮੋਟਰਸਾਈਕਲ ਦੀ ਆਪਸੀ ਟੱਕਰ ਦੌਰਾਨ ਮੋਟਰਸਾਈਕਲ ਸਵਾਰ ਦੀ ਮੌਕੇ ਤੇ ਹੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਜਾਣਕਾਰੀ ਅਨੁਸਾਰ ਚਿੱਟੇ ਰੰਗ ਦੀ ਆਲਟੋ ਕਾਰ ਪੀਬੀ-06 ਆਰ-1294 ਜੋ ਬਟਾਲਾ ਸਾਈਡ ਤੋ ਬਾਬਾ ਬਕਾਲਾ ਨੂੰ ਜਾ ਰਹੀ ਸੀ ਅਤੇ ਦੂਜੀ ਸਾਈਡ ਬਾਬਾ ਬਕਾਲਾ ਵੱਲੋ ਇੱਕ ਮੋਟਰ ਸਾਈਕਲ ਸਵਾਰ ਬਟਾਲਾ ਨੂੰ ਆ ਰਿਹਾ ਸੀ। ਜਦ ਦੋਵੇਂ ਵਾਹਨ ਢਿੱਲੋਂ ਫਾਰਮ ਕੋਲ ਪਹੁੰਚੇ ਤਾਂ ਅਚਾਨਕ ਆਲਟੋ ਕਾਰ ਦਾ ਅੱਗਲਾ ਟਾਇਰ ਫੱਟ ਜਾਣ ਕਾਰਨ ਕਾਰ ਆਪਣਾ ਸਤੁੰਲਨ ਗੁਆ ਬੈਠੀ ਤੇ ਦੂਜੀ ਸਾਈਡ ਤੋਂ ਆ ਰਹੇ ਮੋਟਰਸਾਈਕਲ ਨਾਲ ਜਾ ਟਕਰਾਈ।ਟੱਕਰ ਦੌਰਾਨ ਮੋਟਰਸਾਈਕਲ ਸਵਾਰ ਬਲਕਾਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਗਾਜੀਵਾਲ ਥਾਣਾ ਬਿਆਸ ਦੀ ਮੌਕੇ ਮੌਤ ਹੋ ਗਈ ਅਤੇ ਕਾਰ ਚਾਲਕ ਪ੍ਰਭਜੋਤ ਸਿੰਘ ਵਾਸੀ ਮਸਾਣੀਆਂ ਮਾਮੂਲੀ ਸੱਟਾਂ ਲੱਗਣ ਤੇ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਥਾਣਾ ਮਹਿਤਾ ਦੇ ਐਸ.ਐਚ.ਓ. ਅਮਨਦੀਪ ਸਿੰਘ, ਏ ਐਸ.ਆਈ ਰਜਿੰਦਰਪਾਲ ਸਿੰਘ ਇੰਚਾਰਜ ਬੁੱਟਰ ਚੌਂਕੀ ਨੇ ਮੌਕੇ ’ਤੇ ਪਹੁੰਚ ਕੇ ਪਰਚਾ ਦਰਜ ਕਰਨ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

WRITTEN BY