Skip to content
Independent perspectives. Global stories.
BREAKING

ਇੰਗਲੈਂਡ ਭੇਜਣ ਦਾ ਝਾਂਸਾ ਦੇ ਕੇ 26 ਲੱਖ ਠੱਗੇ

Share this story

ਮੋਗਾ, 8 ਅਗਸਤ (ਮਨਮੀਤ ਸੰਧੂ/ਰਜਿੰਦਰ ਸਿੰਘ)- ਸਟੱਡੀ ਬੇਸ਼ ਤੇ ਇੰਗਲੈਂਡ ਭੇਜਣ ਦਾ ਝਾਸਾਂ ਦੇ ਕੇ ਦਸ ਦਿਆਰਥੀਆਂ ਨਾਲ 26 ਲੱਖ ਰੁਪਏ ਦੀ ਠੱਗੀ ਮਾਰ ਕੇ ਧੋਖਾਧੜੀ ਕਰਨ ਦੇ ਦੋਸ਼ ਵਿੱਚ ਥਾਣਾ ਐਨਆਰਆਈ ਪੁਲਿਸ ਵੱਲੋ ਪਿਤਾ ਪੁੱਤਰ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਐਨਆਰਆਈ ਦੇ ਸਹਾਇਕ ਥਾਣੇਦਾਰ ਮਨਜੀਤ ਸਿੰਘ ਨੇ ਦੱਸਿਆ ਕਿ ਗੁਰਭਗਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਗੀਤਾ ਕਲੌਨੀ ਮੋਗਾ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਦਿੱਤੇ ਸ਼ਿਕਾਇਤ ਪੱਤਰ ਵਿੱਚ ਕਿਹਾ ਕਿ ਉਹ ਮੋਗਾ ਵਿਖੇ ਇਮੀਗਰੇਸ਼ਨ ਦਾ ਕੰਮ ਕਰਦਾ ਹੈ।ਇਸ ਦੌਰਾਨ ਉਸ ਦੀ ਗੱਲ ਵੀਰਚੰਦ ਵਾਸੀ ਬਾਘਾਪੁਰਾਣਾ ਨਾਲ ਹੋਈ ਤਾਂ ਉਸ ਨੇ ਕਿਹਾ ਕਿ ਉਸ ਦਾ ਲੜਕਾ ਇੰਗਲੈਂਡ ਵਿਖੇ ਕਾਲਜ ਦਾ ਡਾਇਰੈਕਟਰ ਹੈ ਅਤੇ ਉਹ ਸਟੱਡੀ ਬੇਸ ਤੇ ਵੀਜੇ ਲਗਵਾ ਸਕਦਾ ਹੈ ਅਤੇ ਉਹ ਉਸ ਦਾ ਝਾਂਸੇ ਵਿੱਚ ਆ ਗਿਆ। ਜਿਸ ਤੇ ਉਸ ਦੇ 14 ਵਿਦਿਆਰਥੀਆਂ ਦੇ ਰੁਪਏ ਅਤੇ ਪੇਪਰ ਉਸ ਇੰਗਲੈਂਡ ਦਾ ਵੀਜਾ ਲਗਵਾਉਂਣ ਲਈ ਦੇ ਦਿੱਤੇ ਅਤੇ ਦੋਸ਼ੀ ਨੇ ਚਾਰ ਵਿਦਿਆਾਰਥੀਆਂ ਦੇ ਵੀਜੇ ਲਗਵਾ ਦਿੱਤੇ ਅਤੇ ਬਾਕੀ ਦਸ ਵਿਦਿਆਰਥੀਆਂ ਨੇ ਵੀਜੇ ਨਹੀ ਲਗਵਾਏ ਅਤੇ ਨਾ ਹੀ ਉਨਾਂ ਦੀ 26 ਲੱਖ ਰੁਪਏ ਦੀ ਰਕਮ ਵਾਪਸ ਕੀਤੀ। ਇਸ ਤਰਾਂ ਵੀਰ ਚੰਦ ਅਤੇ ਉਸ ਦੇ ਲੜਕੇ ਮਾਨਵ ਸਰਮਾ ਨੇ ਧੋਖਾਧੜੀ ਕਰਕੇ ਠੱਗੀ ਮਾਰੀ ਹੈ। ਜ਼ਿਲ੍ਹਾ ਪੁਲਿਸ ਮੁਖੀ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਦਿਆਂ ਜਾਂਚ ਦਾ ਆਦੇਸ਼ ਦਿੱਤਾ। ਜਾਂਚ ਦੌਰਾਨ ਸਿਕਾਇਤ ਕਰਤਾ ਦੇ ਦੋਸ਼ ਸਹੀ ਪਾਏ ਜਾਣ ਤੇ ਥਾਣਾ ਐਨਆਰਆਈ ਦੇ ਸਹਾਇਕ ਥਾਣੇਦਾਰ ਮਨਜੀਤ ਸਿੰਘ ਨੇ ਜ਼ਿਲ੍ਹਾ ਪੁਲਿਸ ਮੁਖੀ ਦੇ ਆਦੇਸ਼ਾ ਤੇ ਕਾਰਵਾਈ ਕਰਦਿਆ ਉਕਤ ਵਿਅਕਤੀਆਂ ਖਿਲਾਫ ਅ/ਧ 420, 120-ਬੀ ਆਈਪੀਸੀ ਐਕਟ ਤਹਿਤ ਥਾਣਾ ਐਨਆਰਆਈ ਵਿੱਚ ਮੁਕੱਦਮਾ ਨੰਬਰ 18 ਦਰਜ ਕਰਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ।

WRITTEN BY