Skip to content
Independent perspectives. Global stories.
BREAKING

ਵਰਲਡ ਯੁਨਾਇਟਿਡ ਗੁਰੂ ਨਾਨਕ ਫਾਊਂਡੇਸ਼ਨ ਅਮਰੀਕਾ ਵੱਲੋਂ ਪਾਕਿਸਤਾਨ ਗੁਰੂ ਘਰਾਂ ਦੀ ਕਾਰਸੇਵਾ ਸ਼੍ਰੋਮਣੀ ਕਮੇਟੀ ਨੂੰ ਦੇਣ ਦੀ ਹਮਾਇਤ

Share this story

ਵਾਸ਼ਿੰਗਟਨ ਡੀਸੀ, 31 ਅਗਸਤ (ਡਾ. ਸੁਰਿੰਦਰ ਗਿੱਲ)- ਪਾਕਿਸਤਾਨ ਵਕਫ ਬੋਰਡ ਅਤੇ ਪਾਕਿ ਸਰਕਾਰ ਵੱਲੋਂ ਪਾਕਿਸਤਾਨ ਸਥਿਤ ਇਤਿਹਾਸਕ ਗੁਰੂ ਘਰਾਂ ਦੀ ਸਾਂਭ-ਸੰਭਾਲ ਅਤੇ ਕਾਰ ਸੇਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੇ ਕੇ ਜਿੱਥੇ ਸਿੱਖਾਂ ਵੱਲੋਂ ਕੀਤੀਆਂ ਅਰਦਾਸਾਂ ਦੀ ਪੂਰਤੀ ਹੋਈ ਹੈ ਉ¤ਥੇ ਗੁਰੂ ਘਰਾਂ ਦੇ ਵਿਕਾਸ ਅਤੇ ਸੰਭਾਲ ਦਾ ਕੰਮ ਸਿੱਖ ਸੰਗਤਾਂ ਦੇ ਹੱਥ ਵਿੱਚ ਆ ਗਿਆ ਹੈ। ਇਸ ਸਬੰਧੀ ਅਮਰੀਕਾ ਸਥਿਤ ਵਰਲਡ ਯੁਨਾਇਟਿਡ ਗੁਰੂ ਨਾਨਕ ਫਾਊਂਡੇਸ਼ਨ ਵੱਲੋਂ ਹਮਾਇਤ ਕੀਤੀ ਗਈ ਹੈ ਅਤੇ ਪਾਕਿਸਤਾਨ ਵਕਫ ਬੋਰਡ ਦੀ ਸ਼ਲਾਘਾ ਕੀਤੀ ਹੈ। ਇਸ ਨਾਲ ਵਿਦੇਸ਼ਾਂ ਵਿੱਚ ਬੈਠੀਆਂ ਸੰਗਤਾਂ ਨੂੰ ਵੀ ਗੁਰੂ ਘਰਾਂ ਦੀ ਦਿਖ ਨੂੰ ਵਧੀਆ ਬਣਾਉਣ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਯੋਗਦਾਨ ਪਾਉਣ ਦਾ ਮੌਕਾ ਮਿਲੇਗਾ। ਇੱਥੇ ਜ਼ਿਕਰਯੋਗ ਹੈ ਕਿ ਸਿੱਖਸ ਫਾਰ ਜਸਟਿਸ ਜੋ ਇੱਕ ਸੰਸਥਾ ਨਹੀਂ ਸਗੋਂ ਕੁਝ ਸਿੱਖ ਵਿਰੋਧੀਆਂ ਅਤੇ ਭਾਵਨਾਵਾਂ ਨਾਲ ਖੇਡਣ ਤੇ ਭਟਕਾਉਣ ਵਾਲੇ

ਕੁਝ ਕੁ ਅਨਸਰਾਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਜਿਸ ਤੋਂ ਸਹਿਜੇ ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਨੇ ਕਦੇ ਵੀ ਪਾਕਿਸਤਾਨ ਗੁਰੂ ਘਰਾਂ ਦੇ ਵਿਕਾਸ ਲਈ ਕਦੇ ਕੋਈ ਪ੍ਰੋਗਰਾਮ ਉਲੀਕਿਆ ਨਹੀਂ ਹੈ ਅਤੇ ਨਾ ਹੀ ਕਰਤਾਰਪੁਰ ਲਾਂਘਾ ਬਾਰੇ ਕਦੇ ਕੋਈ ਹਮਾਇਤ ਕੀਤੀ ਹੈ। ਸਗੋਂ ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰਕੇ ਇੱਥੋਂ ਦੇ ਸਿਟੀਜ਼ਨ ਸਿੱਖ ਭਾਈਚਾਰੇ ਨੂੰ ਭਟਕਾਇਆ ਜਾ ਰਿਹਾ ਹੈ। ਇਸ ਸਬੰਧੀ ਕੁਝ ਲੋਕਹਿਤ ਸੰਸਥਾਵਾਂ ਇਨ੍ਹਾਂ ਦੇ ਵਿਰੋਧ ਵਿੱਚ ਉਤਰ ਆਈਆਂ ਹਨ। ਜਿਨ੍ਹਾਂ ਵਿੱਚੋਂ ਵਰਲਡ ਯੁਨਾਇਟਿਡ ਗੁਰੂ ਨਾਨਕ ਫਾਊਂਡੇਸ਼ਨ ਅਮਰੀਕਾ ਨੇ ਪਹਿਲਕਦਮੀ ਕਰਕੇ ਇਸ ਕਾਰ ਸੇਵਾ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹਮਾਇਤ ਕੀਤੀ ਹੈ ਅਤੇ ਸਿੱਖਸ ਫਾਰ ਜਸਟਿਸ ਦਾ ਵਿਰੋਧ ਕੀਤਾ ਹੈ।
ਦੂਜੇ ਪਾਸੇ ਕੈਲੀਫੋਰਨੀਆ ਤੋਂ ਕਰਤਾਰਪੁਰ ਲਾਂਘੇ ਦੇ ਹਮਾਇਤੀਆਂ ਵੱਲੋਂ ਵੀ ਕਾਰਸੇਵਾ ਦੀ ਹਮਾਇਤ ਕਰਕੇ ਸਿੱਖਾਂ ਦੀਆਂ ਲੰਬੇ ਸਮੇਂ ਤੋਂ ਅਰਦਾਸਾਂ ਨੂੰ ਮਿਲੇ ਹੁੰਗਾਰੇ ਨਾਲ ਸਹਿਮਤੀ ਪ੍ਰਗਟਾਈ ਹੈ। ਵਰਲਡ ਯੁਨਾਇਟਿਡ ਗੁਰੂ ਨਾਨਕ ਫਾਊਂਡੇਸ਼ਨ ਆਫ ਅਮਰੀਕਾ ਨੇ ਦੂਸਰੀਆਂ ਨਾਨ-ਪ੍ਰਾਫਿਟ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਸਿੱਖਸ ਫਾਰ ਜਸਟਿਸ ਨਾਮ ਦੀ ਸੰਸਥਾ ਦਾ ਚਿਹਰਾ ਨੰਗਾ ਕਰਕੇ ਸਿੱਖ ਭਾਵਨਾਵਾਂ ਨੂੰ ਉਲਝਾਉਣ ਵਾਲਿਆਂ ਦਾ ਵਿਰੋਧ ਕਰਕੇ ਪੰਜਾਬੀ ਜੋ ਅਮਰੀਕਾ ਦੇ ਸਿਟੀਜ਼ਨ ਹਨ ਉਨ੍ਹਾਂ ਨੂੰ ਅਮਰੀਕਾ ਦੇ ਸੰਵਿਧਾਨ ਦੇ ਪਾਬੰਦ ਬਣਾ ਕੇ ਵਧੀਆ ਜੀਵਨ ਜਿਊਣ ਦੀ ਹਮਾਇਤ ਕਰੀਏ ਤਾਂ ਜੋ ਸਿੱਖਾਂ ਲਈ ਘਾਤਕ ਸੰਸਥਾ ਦਾ ਵਿਰੋਧ ਕਰਕੇ ਅਸਲੀਅਤ ਤੋਂ ਜਾਣੂ ਕਰਾਈਏ। ਹਾਲ ਦੀ ਘੜੀ ਸੰਸਥਾ ਦੇ ਨਾਮ ’ਤੇ ਇਕੱਠੇ ਕੀਤੇ ਡਾਲਰਾਂ ਦਾ ਹਿਸਾਬ ਮੰਗੀਏ ਅਤੇ ਭਾਈਚਾਰੇ ਨਾਲ ਕੀਤੇ ਜਾ ਰਹੇ ਖਿਲਵਾੜ ਦੀ ਤਸਵੀਰ ਨੰਗੀ ਕਰੀਏ ਤਾਂ ਜੋ ਭਵਿੱਖ ਵਿੱਚ ਇਹ ਸੰਸਥਾ ਹੋਰ ਖਿਲਵਾੜ ਨਾ ਕਰ ਸਕੇ।

WRITTEN BY