Skip to content
Independent perspectives. Global stories.
BREAKING

ਐਮ ਪੀ ਡਾ. ਗਾਂਧੀ ਤੇ ਹਰਿੰਦਰ ਖਾਲਸਾ ‘ਆਪ’ ਚੋਂ ਮੁਅੱਤਲ

Share this story

ਚੰਡੀਗੜ੍ਹ, 29 ਅਗਸਤ (ਪੀ. ਟੀ.)- ਆਮ ਆਦਮੀ ਪਾਰਟੀ ਵੱਲੋਂ ਪਟਿਆਲਾ ਤੋਂ ਐਮ ਪੀ ਡਾ. ਧਰਮਵੀਰ ਗਾਂਧੀ ਤੇ ਫਤਿਹਗੜ੍ਹ ਸਾਹਿਬ ਤੋਂ ਐਮ ਪੀ ਹਰਿੰਦਰ ਖਾਲਸਾ ਨੂੰ ਪਾਰਟੀ ’ਚੋਂ ਮੁਅੱਤਲ ਕਰ ਦਿਤਾ ਗਿਆ ਹੈ। ਇਸ ਸਬੰਧੀ ਪੁਸ਼ਟੀ ਕਰਦਿਆਂ ਪਾਰਟੀ ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਦ¤ਸਿਆ ਕਿ ਦੋਵੇਂ ਲੀਡਰ ਪਾਰਟੀ ਵਿਰੋਧੀ ਗਤੀਵਿਧੀਆਂ ਕਰ ਰਹੀ ਸਨ ਤੇ ਅ¤ਜ ਵੀ ਇਨ੍ਹਾਂ ਵੱਲੋਂ ਬਾਬਾ ਬਕਾਲਾ ਵਿਖੇ ਵੱਖਰੀ ਕਾਨਫਰੰਸ ਕੀਤੀ ਗਈ।ਇਸ ਕਾਰਨ ਇਨ੍ਹਾਂ ਨੂੰ ਮੁਅ¤ਤਲ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਅ¤ਜ ਰ¤ਖੜ ਪੁੰਨਿਆ ਮੌਕੇ ਬਾਬਾ ਬਕਾਲਾ ਵਿੱਚ ਆਪ ਦੇ ਦੋਨਾਂ ਧੜਿਆਂ ਵੱਲੋਂ ਵੱਖ-ਵੱਖ ਕਾਨਫਰੰਸਾਂ ਕੀਤੀਆਂ ਗਈਆਂ। ਲੋਕਾਂ ਵੱਲੋਂ ਮੁੱਖ ਪਾਰਟੀ ਕਾਨਫਰੰਸ ਵਿੱਚ ਵਧ-ਚੜ੍ਹ ਕੇ ਹਿੱਸਾ ਲਿਆ ਜਦੋਂ ਕਿ ਗਾਂਧੀ ਧੜੇ ਦੀ ਕਾਨਫਰੰਸ ਵਿੱਚ ਕੁਝ ਸੌ ਲੋਕ ਹੀ ਸ਼ਾਮਿਲ ਸਨ। ਆਪ ਦੀ ਮੁੱਖ ਸਟੇਜ ਉ¤ਪਰ ਹੀ ਸੀਨੀਅਰ ਆਗੂ ਸੰਜੇ ਸਿੰਘ ਨੇ ਡਾ. ਗਾਂਧੀ ਤੇ ਹਰਿੰਦਰ ਖਾਲਸਾ ਖਿਲਾਫ ਹਾਈ ਕਮਾਂਡ ਨੂੰ ਰਿਪੋਰਟ ਦੇਣ ਦੀ ਗੱਲ ਆਖੀ ਸੀ।

WRITTEN BY