Skip to content
Independent perspectives. Global stories.
BREAKING

ਬਾਦਲ ਸਰਕਾਰ ਤੋਂ ਨੌਜਵਾਨਾਂ ਦਾ ਬਣਦਾ ਹੱਕ ਦਵਾ ਕੇ ਦਮ ਲਵਾਂਗੇ : ਬੀਬੀ ਕਾਂਗੜਾ

Share this story

ਸੰਗਰੂਰ, 8 ਅਗਸਤ (ਹਰਿੰਦਰ ਖਾਲਸਾ, ਦੀਪਕ ਗਰੋਵਰ)-ਪੰਜਾਬ ਯੂਥ ਕਾਂਗਰਸ ਦੀ ਸੂਬਾ ਜਨਰਲ ਸਕੱਤਰ ਤੇ ਲੋਕ ਸਭਾ ਪਟਿਆਲਾ ਦੀ ਇੰਚਾਰਜ ਸ੍ਰੀਮਤੀ ਪੂਨਮ ਕਾਂਗੜਾ ਅਤੇ ਲੋਕ ਸਭਾ ਪਟਿਆਲਾ ਦੇ ਪ੍ਰਧਾਨ ਗੁਰਦੀਪ ਸਿੰਘ ਉਠਸਰ ਦੀ ਅਗਵਾਈ ਹੇਠ ਨੌਜਵਾਨ ਲੜਕੇ-ਲੜਕੀਆਂ ਦੇ ਰੋਜਗਾਰ ਦਫ਼ਤਰ ਵਿਚ ਨਾਮ ਦਰਜ ਲਈ ਫਾਰਮ ਭਰਨ ਸੰਬੰਧੀ ਇਕ ਪ੍ਰਭਾਵਸ਼ਾਲੀ ਕੈਂਪ ਲਗਾਇਆ ਗਿਆ।
meeting
ਜਿਸ ਵਿਚ ਯੂਥ ਕਾਂਗਰਸੀਆਂ ਵਲੋਂ ਕਰੀਬ 52 ਨੌਜਵਾਨਾਂ ਦੇ ਫਾਰਮ ਭਰੇ ਗਏ  ਅਤੇ ਉਨ੍ਹਾਂ ਹੋਰਨਾਂ ਨੂੰ ਵੀ ਰੋਜਗਾਰ ਦਫ਼ਤਰ ਵਿਚ ਨਾਮ ਦਰਜ ਕਰਵਾਉਣ ਲਈ  ਪ੍ਰੇਰਣਾ ਦਿੱਤੀ। ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀਮਤੀ ਕਾਂਗੜਾ ਨੇ ਕਿਹਾ ਕਿ ਅਕਾਲੀ-ਭਾਜਪਾ  ਵਲੋਂ ਚੋਣਾਂ ਸਮੇਂ ਆਪਣੇ ਮੈਨੀਫੈਸਟੋ ਵਿਚ  ਸੂਬੇ ਦੇ ਲੱਖਾਂ ਨੌਜਵਾਨਾਂ ਨੂੰ ਨੌਕਰੀਆਂ  ਦੇਣ ਦੇ ਨਾਲ-ਨਾਲ ਹਜਾਰ ਰੁਪਏ ਪ੍ਰਤੀ ਮਹੀਨਾ ਬੇਰੁਜਗਾਰੀ ਭੱਤਾ ਦੇਣ ਦਾ ਦਾਅਵਾ  ਕੀਤਾ ਸੀ ਜਿਸ  ਨੂੰ ਉਹ ਸੱਤਾ ਸੰਭਾਲਦਿਆਂ  ਹੀ ਬਿਲਕੁਲ ਭੁੱਲ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਨੌਜਵਾਨਾਂ ਦੇ ਹੱਕਾਂ ‘ਤੇ ਡਾਕਾ ਮਾਰਦਿਆਂ ਉਨ੍ਹਾਂ ਨੂੰ ਨੌਕਰੀਆਂ  ਦੇਣ ਦੀ ਬਜਾਏ ਪਹਿਲਾਂ ਤੋਂ ਹੀ ਨਿਯੁਕਤ ਮੁਲਾਜਮਾਂ ਦੀ ਸੇਵਾ ਸਮੇਂ ਵਿਚ ਹੀ ਉਨ੍ਹਾਂ  ਦੀ ਰਜਾਮੰਦੀ ਤੋਂ ਬਿਨਾਂ ਵੀ ਵਾਧਾ ਕੀਤਾ ਜਾ ਰਿਹਾ ਹੈ। ਜੋ ਕਿ ਉਹ ਖੁਦ ਵੀ ਨਹੀਂ  ਚਾਹੁੰਦੇ। ਦੂਜੇ ਪਾਸੇ ਸਾਡੇ ਬੇਰੁਜਗਾਰ ਨੌਜਵਾਨ ਹੱਥਾਂ ਵਿਚ ਡਿਗਰੀਆਂ ਫੜ ਸੜਕਾਂ ‘ਤੇ ਰੁਲੇ ਫਿਰਦੇ ਹਨ। ਜਿਸ ਵੱਲ ਸੂਬਾ ਸਰਕਾਰ  ਦਾ ਕੋਈ ਧਿਆਨ ਨਹੀਂ। ਉਨ੍ਹਾਂ ਕਿਹਾ ਕਿ ਨੌਕਰੀਆਂ ਤਾਂ ਦੂਰ ਉਨ੍ਹਾਂ ਨੂੰ ਬੇਰੋਜਗਾਰੀ  ਕੋਈ ਭੱਤਾ, ਵੀ ਨਹੀਂ ਦਿੱਤਾ ਜਾ ਰਿਹਾ।ਸ੍ਰੀਮਤੀ ਕਾਂਗੜਾ ਨੇ ਕਿਹਾ ਕਿ ਕਾਂਗਰਸ ਪਾਰਟੀ ਬੇਰੁਜਗਾਰ ਨੌਜਵਾਨਾਂ  ਨੂੰ ਉਨ੍ਹਾਂ ਦਾ ਬਣਦਾ ਹੱਕ ਦਵਾ ਕੇ ਹੀ ਦਮ ਲਵੇਗੀ। ਉਨ੍ਹਾਂ ਸਮੁਹ ਨੌਜਵਾਨਾਂ  ਅਤੇ ਯੂਥ ਕਾਂਗਰਸੀਆਂ ਨੂੰ ਬੇਨਤੀ ਕੀਤੀ ਕਿ ਉਹ ਵੱਧ ਤੋਂ ਵੱਧ ਨੌਜਵਾਨਾਂ  ਦੇ ਨਾਂ ਰੋਜਗਾਰ ਦਫ਼ਤਰਾਂ ਵਿਚ ਦਰਜ ਕਰਵਾਉਣ। ਇਸ ਮੌਕੇ ਮੈਡਮ ਦੀਪਜੋਤ ਸਿੱਧੂ ਨਾਰੀਕੇ, ਕੁਲਵਿੰਦਰ ਕੌਰ, ਸ਼ਕਤੀਜੀਤ ਸਿੰਘ, ਵਿਜੈ ਭਲਵਾਨ, ਕੌਂਸਲਰ ਦਰਸ਼ਨ ਕਾਂਗੜਾ, ਕੌਂਸਲਰ ਰਵੀ ਚਾਵਲਾ, ਸੀਨੀਅਰ ਆਗੂ ਅਨਿਲ ਕੁਮਾਰ ਅਤੇ ਸੰਦੀਪ  ਸਿੰਗਲਾ ਆਦਿ ਮੌਜੂਦ ਸਨ।

WRITTEN BY