ਡਾ ਧਨੌਲਾ, 24 ਅਗਸਤ (ਸਰਾਜ ਘਨੌਰ)- ਧਨੌਲਾ ਅੰਦਰ ਬਣੇ ਕਾਰਗਿਲ ਦੇ ਸ਼ਹੀਦ ਸੁਖਵਿੰਦਰ ਸਿੰਘ ਨੂੰ ਸਮਰਪਿਤ ਬੱਸ ਸਟੈਂਡ ਅੱਜ ਆਪਣੇ ਹੀ ਵਜੂਦ ਉਪਰ ਅੱਥਰੂ ਵਹਾ ਰਿਹਾ ਹੈ, ਜਿਸ ਵੱਲ ਕਿਸੇ ਵੀ ਰਾਜਨੀਤਕ ਅਤੇ ਪ੍ਰਸ਼ਾਸਨਿਕ ਅਧਿਕਾਰੀ ਨੇ ਧਿਆਨ ਦੇਣਾ ਜ਼ਰੂਰੀ ਨਹੀਂ ਸਮਝਿਆ। ਜਿਸ ਕਾਰਨ ਲੱਖਾਂ ਨਾਲ ਤਿਆਰ ਕੀਤੀ ਬਿਲਡਿੰਗ ਨਕਾਰਾ ਹੋਣ ਦੇ ਨਾਲ ਅਵਾਰਾ ਪੁਸ਼ੂਆ ਦਾ ਘਰ ਅਤੇ ਬੱਸ ਸਟੈਂਡ ਅੰਦਰ ਪਾਰਕਿੰਗ ਦੇ ਰੂਪ ਵਿੱਚ ਖੜੇ ਮੋਟਰਸਾਈਕਲ ਸਮੇਂਤ ਸਰਾਬੀਆ ਦੀਆ ਮਹਿਫਲ ਦਾ ਜਮਵਾੜਾ ਬਣ ਚੁੱਕੀ ਹੈ। ਨਗਰ ਕੌਂਸਲ ਧਨੌਲਾ ਦੇ ਸਾਬਕਾ ਪ੍ਰਧਾਨ ਸੁਰਜੀਤ ਸਿੰਘ ਦੇ ਉਪਰਾਲੇ ਨਾਲ ਸੰਨ 2004 ਵਿੱਚ ਤਕਰੀਬਨ 25 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਈ ਇਸ ਬਿਲਡਿੰਗ ਵਿੱਚ ਧਨੌਲਾ ਮੰਡੀ ਤੋ ਇਲਾਵਾ ਇਲਾਕੇ ਦੇ ਪੰਜਾਹ ਪਿੰਡਾਂ ਦੇ ਯਾਤਰੀਆ ਨੂੰ ਬਰਸਾਤਾਂ ਅਤੇ ਸਰਦੀਵਿੱਚ ਠੰਢ ਤੋਂ ਨਜਾਤ ਦਵਾਉਣ ਲਈ ਇਹ ਬੱਸ ਸਟੈਂਡ ਤਿਆਰ ਕੀਤਾ ਗਿਆ ਸੀ, ਪਹਿਲੋ ਪਹਿਲ ਤਾਂ ਇਸ ਬੱਸ ਸਟੈਂਡ ਅੰਦਰ ਬਠਿੰਡਾ ਤੋਂ ਚੰਡੀਗੜ੍ਹ, ਦਿੱਲੀ,ਸਿਮਲਾ ਨੂੰ ਚੱਲਣ ਵਾਲੀਆ ਸਰਕਾਰੀ ਤੇ ਗੈਰ ਸਰਕਾਰੀ ਬੱਸਾ ਬਕਾਇਦਾ ਨਿਰਧਾਰਿਤ ਕੀਤੇ ਆਪਣੇ ਸਮੇਂ ਅਤੇ ਕਾਊਂਟਰ ਉਪਰ ਰੁਕਦੀਆ ਸਨ, ਜਿਸ ਨਾਲ ਧਨੌਲਾ ਦੇ ਬੱਸ ਸਟੈਂਡ ਤੇ ਵਾਪਰਨ ਵਾਲੀਆ ਦੋ ਤਿਹਾਈ ਘਟਨਾਵਾਂ ਨੂੰ ਠੱਲ ਪਾਈ ਗਈ ਸੀ, ਪ੍ਰੰਤੂ ਹੁਣ ਇਸ ਬੱਸ ਸਟੈਂਡ ਅੰਦਰ ਸਿਵਾਏ ਛੋਟੇ ਅਤੇ ਲਾਗਲੇ ਸ਼ਹਿਰਾਂ ਨੂੰ ਜਾਣ ਵਾਲੀਆ ਬੱਸਾ ਤੋਂ ਇਲਾਵਾ ਦਿੱਲੀ,ਸ਼ਿਮਲਾ, ਚੰਡੀਗੜ੍ਹ, ਬਠਿੰਡਾ ਨੂੰ ਜਾਣ ਵਾਲੀਆ ਬੱਸਾਂ ਬੱਸ ਸਟੈਂਡ ਅੰਦਰ ਜਾਣ ਦੀ ਬਜਾਏ ਬਾਹਰੋ ਬਾਹਰ ਸਵਾਰੀਆ ਚੁੱਕ ਕੇ ਦੌੜ ਰਹੀਆ ਹਨ, ਜਿਸ ਕਾਰਨ ਲੱਖਾਂ ਨਾਲ ਤਿਆਰ ਕੀਤਾ ਬੱਸ ਸਟੈਂਡ ਬੇਸਹਾਰਾ ਬਣਿਆ ਪਿਆ ਹੈ, ਉੱਥੇ ਹੀ ਡੇਲੀ ਨੈਸ਼ਨਲ ਹਾਈਵੇ ਤੇ ਬੱਸਾਂ ਦੇ ਠਹਿਰਾਅ ਹੋਣ ਕਾਰਨ ਹਰ ਸਮੇਂ ਕੋਈ ਨਾ ਕੋਈ ਅਣਸੁਖਾਵੀ ਘਟਨਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ, ਮੰਡੀ ਦੇ ਗਊਸ਼ਾਲਾ ਦੇ ਪ੍ਰਧਾਨ ਰਜਨੀਸ ਬਾਂਸਲ, ਵਾਪਰ ਮੰਡਲ ਦੇ ਪ੍ਰਧਾਨ ਜੀਵਨ ਬਾਂਸਲ, ਅਰੁਣਨਾਏ ਸੇਵਾ ਮੰਡਲ ਦੇ ਪ੍ਰਧਾਨ ਅਰੁਣ ਬਾਂਸਲ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮਰਜੀਤ ਸਿੰਘ ਗਿੱਲ, ਸ੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਮੱਖਣ ਸਿੰਘ ਧਨੌਲਾ, ਸ਼ਹਿਰੀ ਪ੍ਰਧਾਨ ਗੁਰਪ੍ਰੀਤ ਸਿੰਘ ਗੋਪੀ, ਗੁਰਪ੍ਰੀਤ ਸਿੰਘ ਜਟਾਣਾ, ਐਡਵੋਕੇਟ ਰਾਜਨ ਚੌਧਰੀ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਸਮੁੱਚੀਆਂ ਬੱਸ ਦਾ ਠਹਿਰਾਅ ਬੱਸ ਸਟੈਂਡ ਅੰਦਰ ਕਰਨ ਤਾਂ ਜੋ ਟਰੈਫਿਕ ਸਮੱਸਿਆ ਦੇ ਨਾਲ ਕਿਸੇ ਵੀ ਅਣਸੁਖਾਵੀ ਘਟਨਾ ਤੋ ਬਚਿਆ ਜਾ ਸਕਦਾ ਹੈ। ਜਦੋ ਇਸ ਮਾਮਲੇ ਨੂੰ ਲੈ ਕੇ ਪੰਜਾਬ ਰੋਡਵੇਜ ਦੇ ਜਰਨਲ ਮੈਨੇਜਰ ਉਮ ਪ੍ਰਕਾਸ਼ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਫੋਨ ਸੁਣਨਾ ਜਰੂਰੀ ਨਹੀਂ ਸਮਝਿਆ।



