ਚੰਡੀਗੜ੍ਹ, 21 ਅਗਸਤ (ਪੀ. ਟੀ. ਲਾਇਵ)- ਗੰਨਾ ਕਾਸ਼ਤਕਾਰਾਂ, ਨਰਮਾ ਤੇ ਹੋਰ ਕਿਸਾਨੀ ਮਸਲਿਆਂ ਦੇ ਸਬੰਧ ’ਚ ਅ¤ਜ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ’ਚ ਕਾਂਗਰਸੀ ਲੀਡਰਾਂ ਵੱਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਕੋਠੀ ਅਗੇ ਧਰਨਾ ਦਿ¤ਤਾ ਗਿਆ ਤੇ ਰ¤ਜ ਕੇ ਬਾਦਲ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਧਰਨੇ ਦਾ ਸਮਾਂ 11 ਵਜੇ ਦਾ ਸੀ ਤੇ ਕਾਂਗਰਸੀ ਧਰਨਾ ਦੇਣ ’ਚ ਕੁਝ ਲੇਟ ਹੋ ਗਏ। ਦੂਜੇ ਪਾਸੇ ਸ. ਬਾਦਲ 11 ਵਜੇ ਤੋਂ ਕੁਝ ਦੇਰ ਪਹਿਲਾਂ ਆ ਕੇ ਘਰ ਅੱਗੇ ਬੈਠ ਗਏ ਤੇ ਕਾਂਗਰਸੀਆਂ ਦਾ ਇੰਤਜ਼ਾਰ ਕਰਦੇ ਰਹੇ, ਪਰ ਜਦੋਂ 11:20 ਤ¤ਕ ਉਹ ਨਾ ਪੁ¤ਜੇ ਤਾਂ ਸ. ਬਾਦਲ ਇਹ ਕਹਿ ਕੇ ਚਲੇ ਗਏ ਕਿ ਉਨ੍ਹਾਂ ਦੀ ਪੰਜਾਬ ’ਚ ਨਿਵੇਸ਼ ਕਰਨ ਆ ਰਹੇ ਕੋਰੀਅਨ ਵਫਦ ਨਾਲ ਮੀਟਿੰਗ ਹੈ ਪਰ ਉਹਮੀਟਿੰਗ ਬਾਅਦ ਜ਼ਰੂਰ ਆਉਣਗੇ। ਉਨ੍ਹਾਂ ਦੇ ਜਾਣ ਬਾਅਦ ਕੈਪਟਨ ਅਮਰਿੰਦਰ ਤੇ ਸੁਨੀਲ ਜਾਖੜ ਦੀ ਅਗਵਾਈ ਚ ਕਾਂਗਰਸੀ ਲੀਡਰ ਧਰਨਾ ਦੇਣ ਪੁ¤ਜ ਗਏ। ਇਸ ਦੌਰਾਨ ਕੈਪਟਨ ਨੇ ਬਾਦਲ ਸਰਕਾਰ ਨੂੰ ਕਿਸਾਨ ਵਿਰੋਧੀ ਤੇ ਲੋਕਾਂ ਵਿਰੋਧੀ ਦ¤ਸਦਿਆ ਰ¤ਜ ਕੇ ਸ਼ਬਦੀ ਹਮਲੇ ਕੀਤੇ। ਉਨ੍ਹਾਂ ਮੁੱਖ ਮੰਤਰੀ ਬਾਦਲ ’ਤੇ ਨਿਸ਼ਾਨਾਂ ਲਾਉਂਦਿਆਂ ਕਿਹਾ ਕਿ ਬਾਦਲ ਦੀ ਚਲਦੀ ਨਹੀਂ ਹੈ। ਪਰ ਬਾਦਲ ਨੂੰ ਚਾਹੀਦਾ ਹੈ ਕਿ ਕੁਝ ਤਾਂ ਗਰੀਬ ਕਿਸਾਨਾਂ ਲਈ ਕਰ ਜਾਵੇ। ਕਿਸਾਨ ਮਾਰ ਰਹੇ ਹਨ ਪਰ ਬਾਦਲ ਕੋਲ ਇਨ੍ਹਾਂ ਲਈ ਸਮਾਂ ਨਹੀਂ ਹੈ। ਗੰਨੇ ਦਾ ਬਕਾਇਆ ਲੈਣ ਲਈ ਹਰ ਵਾਰ ਧਰਨਾ ਦੇਣਾ ਪੈਂਦਾ ਹੈ, ਹੜ੍ਹਾਂ ਨੇ ਫਸਲਾਂ ਬਰਬਾਦ ਕੀਤੀਆਂ ਪਰ ਬਾਦਲ ਸਰਕਾਰ ਨੇ ਕਿਸਾਨਾਂ ਦੀ ਸਾਰ ਨਹੀਂ ਲਈ। ਨਰਮਾ ਵੀ ਨਹੀਂ ਚੁ¤ਕਿਆ ਤੇ ਸੁੰਡੀ ਨਰਮੇ ਨੂੰ ਬਰਬਾਦ ਕਰ ਰਹੀ ਹੈ ਪਰ ਬਾਦਲ ਨੂੰ ਇਸ ਦੀ ਵੀ ਖਬਰ ਨਹੀਂ। ਉਨ੍ਹਾਂ ਕਿਹਾ ਕਿ ਕੋਈ ਕਿਸਾਨ ਮਜਬੂਰ ਹੋ ਕੇ ਨਹੀਂ ਮਰਦਾ। ਕਿਸਾਨ ਅਣਖੀਲੇ ਹਨ ਜਦ ਉਹ ਦੇਖਦੇ ਹਨ ਕਿ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਠੀਕ ਤਰ੍ਹਾਂ ਨਹੀਂ ਕਰ ਪਾ ਰਹੇ ਹਨ ਤੇ ਉਹ ਇਹ ਕਦਮ ਚੁ¤ਕਦੇ ਹਨ। ਇਸ ਲਈ ਬਾਦਲ ਨੂੰ ਚਾਹੀਦਾ ਹੈ ਕਿ ਉਹ ਜਾਂਦੇ-ਜਾਂਦੇ ਕਿਸਾਨਾਂ ਦੀ ਸਾਰ ਲੈਣ। ਖੁਦਕੁਸ਼ੀ ਕਰ ਚੁ¤ਕੇ ਕਿਸਾਨਾਂ ਨੂੰ ਉਚਿਤ ਮੁਆਵਜ਼ਾ ਦੇਣ ਤੇ ਫਸਲਾਂ ਦੇ ਖਰਾਬੇ ਦੇ 25 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦੇਣ ਤੇ ਗੰਨੇ ਦਾ ਬਕਾਇਆ ਜਾਰੀ ਕਰਨ। ਉਨ੍ਹਾਂ ਬਾਦਲ ਸਰਕਾਰ ਨੂੰ ਨਿਕੰਮੀ ਸਰਕਾਰ ਦ¤ਸਦਿਆਂ ਕਿਹਾ ਕਿ ਉਨ੍ਹਾਂ ਦੇ ਸਮੇਂ ’ਚ ਨਾ ਤਾਂ ਕਿਸਾਨਾਂ ਨੂੰ ਮੰਡੀਆਂ ’ਚ ਰੁਲਣਾ ਪੈਂਦਾ ਸੀ ਤੇ ਨਾ ਹੀ ਗੰਨੇ ਜਾਂ ਹੋਰ ਅਦਾਇਗੀਆਂ ਲਈ ਇੰਤਜ਼ਾਰ ਕਰਨਾ ਪੈਂਦਾ ਸੀ। ਪਰ ਹੁਣ ਕਿਸਾਨ ਮਜਬੂਰ ਹੈ ਇਸ ਲਈ ਮਰ ਰਿਹਾ ਹੈ। ਕੈਪਟਨ ਤੋਂ ਬਿਨਾ ਧਰਨੇ ਨੂੰ ਵਿਧਾਇਕ ਦਲ ਆਗੂ ਸੁਨੀਲ ਜਾਖੜ ਨੇ ਵੀ ਸੰਬੋਧਿਤ ਕੀਤਾ। ਭਾਵੇਂ ਇਸ ਤੋਂ ਪਹਿਲਾਂ ਵੀ ਕਾਂਗਰਸੀ ਲੀਡਰ ਸੁਨੀਲ ਜਾਖੜ ਤੇ ਬਾਜਵਾ ਦੀ ਅਗਵਾਈ ’ਚ ਮੁੱਖ ਮੰਤਰੀ ਦੀ ਕੋਠੀ ਅ¤ਗੇ ਧਰਨੇ ਦੇ ਚੁ¤ਕੇ ਹਨ ਪਰ ਅ¤ਜ ਦੇ ਕਾਂਗਰਸ ਧਰਨੇ ਚ ਕਾਂਗਰਸ ਹਮਲਾਵਰ ਜਾਪ ਰਹੀ ਸੀ ਤੇ ਗਿਣਤੀ ਪਖੋਂ ਵੀ ਕਾਂਗਰਸੀ ਵ¤ਡੀ ਗਿਣਤੀ ’ਚ ਪੁ¤ਜੇ ਸਨ। ਧਰਨੇ ਲਈ ਮੁੱਖ ਮੰਤਰੀ ਬਾਦਲ ਵੱਲੋਂ ਦਰੀਆਂ ਤੇ ਪਾਣੀ ਚਾਹ ਆਦਿ ਦਾ ਪ੍ਰਬੰਧ ਵੀ ਕੀਤਾ ਗਿਆ ਸੀ ਪਰ ਕਾਂਗਰਸੀਆਂ ਨੇ ਇਸ ਨੂੰ ਕਬੂਲ ਨਾ ਕੀਤਾ। ਕੈਪਟਨ ਨੇ ਕਿਹਾ ਕਿ ਬਾਦਲ ਨੇ ਚਾਹ-ਪਾਣੀ ਦਾ ਪ੍ਰਬੰਧ ਕੀਤਾ ਹੈ ਪਰ ਸਾਨੂੰ ਇਸ ਦੀ ਲੋੜ ਨਹੀਂ। ਬਾਦਲ ਕਿਸਾਨਾਂ ਦੇ 90 ਕਰੋੜ ਦਾ ਪ੍ਰਬੰਧ ਕਰੇ। ਇਸ ਤੋਂ ਪਹਿਲਾਂ ਸ. ਬਾਦਲ ਨੇ ਘਰ ਦੇ ਬਾਹਰ ਆ ਕੇ ਮੀਡੀਆ ਨਾਲ ਗ¤ਲਬਾਤ ਕਰਦਿਆਂ ਕਿਹਾ ਕਿ ਗੰਨਾ ਕਿਸਾਨਾਂ ਦੇ ਬਕਾਏ ਦੀ ਅਦਾਇਗੀ ਲਈ 450 ਕਰੋੜ ਰੁਪਏ ਜਾਰੀ ਕਰ ਦਿ¤ਤੇ ਜਾ ਚੁ¤ਕੇ ਹਨ ਤੇ ਬਕਾਇਆ ਰਕਮ 90 ਕਰੋੜ ਸਤੰਬਰ ਤ¤ਕ ਦੇ ਦਿ¤ਤੀ ਜਾਏਗੀ।ਇਸ ਤੋਂ ਇਲਾਵਾ ਕਿਸਾਨਾਂ ਦਾ ਸ਼ੂਗਰ ਮਿ¤ਲਾਂ ਵ¤ਲ ਬਕਾਇਆ 1123 ਕਰੋੜ ਰੁਪਏ ਸੀ, ਜਿਸ ’ਚੋਂ 900 ਕਰੋੜ ਰੁਪਏ ਜਾਰੀ ਹੋ ਚੁ¤ਕੇ ਹਨ। ਪਰ ਮਿ¤ਲਾਂ ਵ¤ਲ ਬਕਾਇਆ 223 ਕਰੋੜ ਰੁਪਏ ਦੀ ਰਾਸ਼ੀ ਹਾਈਕੋਰਟ ’ਚ ਚ¤ਲ ਰਹੇ ਕੇਸ ਕਾਰਨ ਰੁਕੀ ਹੋਈ ਹੈ।



