ਅੰਮ੍ਰਿਤਸਰ, 21 ਅਗਸਤ (ਸੁਨੀਲ ਗੁਪਤਾ)- ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਦੇ ਦਿਸ਼ਾ ਨਿਰਦੇਸ਼ ਅਤੇ ਧਰੂਮਨ ਨਿਲਬੈ ਦੀ ਸਖਤ ਹਦਾਇਤਾ ਤਹਿਤ ਬੀਤੇ ਦਿਨੀਂ ਤਰਨ-ਤਾਰਨ ਰੋਡ ਵਿਖੇ ਏਐਸਆਈ ਅਵਤਾਰ ਸਿੰਘ ਏਐਸਆਈ ਨਰਿੰਦਰ ਸਿੰਘ, ਜਤਿੰਦਰ ਸਿੰਘ, ਏਐਸਆਈ ਵਾਰਸ ਵੱਲੋਂ ਸਪੈਸ਼ਲ ਨਾਕਾ ਲਗਾ ਕੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਉਨ੍ਹਾਂ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਣ ਕੱਟੇ ਉਹਨਾਂ ਪਬਲਿਕ ਨੂੰ ਅਪੀਲ ਕੀਤੀ ਕਿ ਲੋਕ ਆਪਣੇ ਵਾਹਨਾਂ ਦੇ ਕਾਗਜ ਪੂਰੇ ਰੱਖਣ ਤਾਂ ਜੋ ਉਹਨਾਂ ਨੂੰ ਕਿਸੀ ਮੁਸ਼ਿਕਲ ਦਾ ਸਾਹਮਣਾ ਨਾ ਕਰਨਾ ਪਵੇ।ਲੋਕਾ ਨੂੰ ਅਪੀਲ ਕਰਦਿਆ ਉਹਨਾਂ ਨੇ ਨੂੰ ਕਿਹਾ ਕਿ ਜੋ ਲੋਕਾ ਟਰੈਫ਼ਿਕ ਨਿਯਮਾਂ ਛਿਕੂ ਤੇ ਟੰਗ ਆਪਣੀ ਮਨਮਰਜੀ ਅਤੇ ਹੁਲੜਬਾਜੀ ਕਰਦੇ ਨੇ ਉਹਨਾਂ ਨੂੰ ਕਿਸੀ ਵੀ ਕੀਮਤ ਤੇ ਨਹੀ ਅਤੇ ਬਖਸ਼ਿਆਂ ਜਾਵੇਗਾ।



