Skip to content
Independent perspectives. Global stories.
BREAKING

ਸੀਵਰੇਜ ਪਲਾਂਟ ਦੀ ਗੈਸ ਲੀਕ ਹੋਣ ਨਾਲ ਕਿਸਾਨਾਂ ਦੀ ਫਸਲ ਤਬਾਹ

Share this story

ਤਲਵੰਡੀ ਸਾਬੋ, 17 ਅਗਸਤ (ਜਗਦੀਪ ਕੋਮਲ)- ਸੀਵਰੇਜ ਪਲਾਂਟ ਤਲਵੰਡੀ ਸਾਬੋ ਵਿੱਚ ਲੀਕ ਹੋਈ ਗੈਸ ਨਾਲ ਤਲਵੰਡੀ ਸਾਬੋ ਦੇ ਇੱਕ ਕਿਸਾਨ ਦੀ ਫਸਲ ਬੁਰੀ ਤਰ੍ਹਾਂ ਤਬਾਹ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋੲੈ ਪੀੜਿਤ ਕਿਸਾਨ ਨਾਜਰ ਸਿੰਘ ਨੇ ਦੱਸਿਆ ਕਿ ਉਸਦਾ ਦੋ ਏਕੜ ਝੋਨਾ, ਜਗਰਾਜ ਸਿੰਘ ਦਾ ਦੋ ਏਕੜ ਨਰਮਾ, ਬਲਵੀਰ ਸਿੰਘ ਦਾ ਅੱਠ ਏਕੜ ਝੋਨਾ ਖਰਾਬ ਹੋ ਗਿਆ ਹੈ। ਇਦ ਮਸਲੇ ਨੂੰ ਲੈ ਕੇ ਸਾਂਝੀ ਸੰਘਰਸ਼ ਕਮੇਟੀ ਤੇ ਕਿਸਾਨ ਯੂਨੀਅਨ ਦੇ ਮੈਂਬਰ ਮਾਨਯੋਗ ਐ¤ਸ. ਡੀ. ਐ¤ਮ. ਤਲਵੰਡੀ ਸਾਬੋ ਨੂੰ ਮਿਲੇ ਜਿਸ ਦੇ ਚਲਦੇ ਐ¤ਸ. ਡੀ. ਐ¤ਮ ਨੇ ਜਲਦੀ ਹੀ ਕਿਸਾਨਾਂ ਦਾ ਮਸਲਾ ਹੱਲ ਕਰ ਦਿੱਤਾ ਜਾਵੇਗਾ। ਇਸ ਦੇ ਚਲਦੇ ਹੀ ਕਮੇਟੀ ਅਧਿਕਾਰੀ ਸੀਵਰੇਜ ਪਲਾਂਟ ਅਧਿਕਾਰੀਆਂ ਨੂੰ ਮਿਲਣ ਲਈ ਗਏ ਪਰ ਅਧਿਕਾਰੀਆਂ ਨੇ ਗੱਲ ਕਰਨ ਤੋਂ ਨਾਂਹ ਕਰ ਦਿੱਤੀ। ਜ਼ਿਕਰਯੋਗ ਹੈ ਕਿ ਇਸ ਪਲਾਂਟ ‘ਚੋਂ ਪਹਿਲਾਂ ਵੀ ਦੋ ਵਾਰ ਗੈਸ ਲੀਕ ਹੋ ਚੁੱਕੀ ਹੈ ਜਿਸ ਨਾਲ ਪਹਿਲਾਂ ਵੀ ਨੁਕਸਾਨ ਹੋ ਗਿਆ ਸੀ ਪਰ ਅਜੇ ਵੀ ਸੀਵਰੇਜ ਅਧਿਕਾਰੀ ਇਸ ਤੋਂ ਕੋਈ ਸਬਕ ਨਹੀਂ ਸਿੱਖ ਰਹੇ।ਆਗੂਆਂ ਦਾ ਕਹਿਣਾ ਹੈ ਕਿ ਕਿਸਾਨ ਤਾਂ ਪਹਿਲਾਂ ਹੀ ਆਰਥਿਕ ਤੰਗੀ ਦੇ ਮਾਰੇ ਪਏ ਹਨ ਉਪਰੋਂ ਇਸ ਤਰ੍ਹਾਂ ਦੀ ਅਣਗਹਿਲੀ ਕਿਸਾਨਾਂ ਦੇ ਸਾਂਹ ਸੂਤ ਗਈ ਹੈ। ਸਾਂਝੀ ਕਮੇਟੀ ਦੇ ਆਗੂਆਂ ਕਿਹਾ ਕਿ ਜੇਕਰ ਸੀਵਰੇਜ ਵਾਲਾ ਇਹ ਮਸਲਾ ਹੱਲ ਨਾ ਹੋਇਆ ਅਤੇ ਖਰਾਬ ਹੋਈ ਫਸਲ ਦਾ ਪੀੜਿਤ ਕਿਸਾਨ ਨੂੰ ਮੁਆਵਜ਼ਾ ਨਾ ਮਿਲਿਆ ਤਾਂ 20 ਅਗਸਤ ਤੋਂ ਵੱਖ-ਵੱਖ ਜਥੇਬੰਦੀਆਂ ਨੂੰ ਨਾਲ ਲੈ ਕੇ ਸੰਘਰਸ਼ ਵਿੱਢਦੇ ਹੋਏ ਭੁੱਖ ਹੜਤਾਲ ਸ਼ੁਰੂ ਕੀਤੀ ਜਾਵੇਗੀ। ਓਧਰ ਦੂਜੇ ਪਾਸੇ ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਛੱਤਰ ਸਿੰਘ ਬਹਿਮਣ ਨੇ ਵੀ ਵਿਭਾਗ ਤੋਂ ਪੀੜਿਤ ਕਿਸਾਂਨਾਂ ਦੀ ਨੁਕਸਾਨੀ ਫਸਲ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ।ਇਸ ਮੌਕੇ ਜਸਪਾਲ ਸਿੰਘ ਗਿੱਲ, ਮੱਖਣ ਸਿੰਘ, ਜਗਦੇਵ ਸਿੰਘ ਉਗਰਾਹਾਂ ਯੂਨੀਅਨ, ਰਾਜੂ ਔਲਖ, ਗੁਰਜੰਟ ਸਿੰਘ ਟੀ. ਟੀ ਅਤੇ ਨਾਜ਼ਰ ਸਿੰਘ ਆਦਿ ਹਾਜ਼ਰ ਸਨ।

WRITTEN BY