Skip to content
Independent perspectives. Global stories.
BREAKING

ਰਾਹੁਲ ਗਾਂਧੀ ਵੱਲੋਂ ਸੰਸਦ ਠੱਪ ਕਰਨ ਦੀ ਕਾਰਵਾਈ ਨੇ ਪੰਜਾਬ ਕਾਂਗਰਸ ਦੇ ਆਗੂਆਂ ਅਤੇ ਵਿਧਾਇਕਾਂ ਦੀਆਂ ਮੁਸ਼ਕਲਾਂ ਵਧਾਈਆਂ

Share this story

ਫਿਰੋਜ਼ਪੁਰ, 13 ਅਗਸਤ (ਸਤਨਾਮ ਭੁੱਲਰ)- ਕਾਂਗਰਸ ਪਾਰਟੀ ਦੇ ਰਾਸ਼ਟਰੀ ਉਪ ਪ੍ਰਧਾਨ ਰਾਹੁਲ  ਗਾਂਧੀ ਵੱਲੋਂ ਲਲਿਤ ਮੋਦੀ ਮਾਮਲੇ ਤੇ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਘੇਰਨ ਅਤੇ ਸੰਸਦ ਦਾ ਕੰਮ ਕਾਜ ਠੱਪ ਕਰਨ ਵਾਲੀ ਘਟਨਾ ਨੇ   ਕਾਂਗਰਸ ਦੀ ਪੰਜਾਬ ਇਕਾਈ ਦੇ ਆਗੂਆਂ  ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ।  ਪੰਜਾਬ ਕਾਂਗਰਸ ਦੇ ਨਾ ਸਿਰਫ ਆਹਲਾ ਆਗੂਆਂ ਬਲਕਿ  ਪੰਜਾਬ ਦੇ ਵੱਖ ਵੱਖ ਵਿਧਾਨ ਸਭਾ ਹਲਕਿਆਂ ਤੋਂ ਕਾਂਗਰਸੀ ਵਿਧਾਇਕਾਂ ਨੂੰ ਵੀ  ਵਿਰੋਧੀ ਪਾਰਟੀਆਂ ਅਤੇ ਆਮ ਜਨਤਾ ਦੇ ਰੋਹ ਦਾ ਸਾਹਮਣਾ ਕਰਨਾਂ ਪੈ ਰਿਹਾ ਹੈ। ਸੰਸਦ ਦੇ ਮੌਨਸੂਨ ਸੈਸ਼ਨ ’ਚ ਵਿਰੋਧੀ ਧਿਰ ਵੱਲੋਂ ਪਾਏ ਅੜਿੱਕੇ ਨੂੰ ਲੈ ਕੇ  ਵਿਧਾਨ ਸਭਾ ਹਲਕਾ ਫਿਰੋਜ਼ਪੁਰ ਦਿਹਾਤੀ ਤੋਂ ਅਕਾਲੀ ਵਿਧਾਇਕ ਸ: ਜੋਗਿੰਦਰ ਸਿੰਘ ਜਿੰਦੂ ਦੀ ਪ੍ਰਤੀਕ੍ਰਿਆ ਲਈ ਗਈ ਤਾਂ ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਪਿਛਲੇ ਅੱਠ ਸਾਲਾਂ ਤੋਂ ਕਾਂਗਰਸ ਕੋਲੋਂ ਮੂੰਹ ਮੋੜ ਚੁੱਕੇ ਹਨ ਅਤੇ ਕਾਂਗਰਸ ਪਾਰਟੀ ਨੇ ਆਪਣੀਆਂ ਲੋਕ ਮਾਰੂ ਨੀਤੀਆਂ ’ਚ ਕੋਈ ਸੁਧਾਰ ਲਈਂ ਲਿਆਂਦਾ। ਹਲਕਾ ਵਿਧਾਇਕ ਨੇ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਵਿਧਾਨ ਸਭਾ ਹਲਕਾ ਫਿਰੋਜ਼ਪੁਰ ਦਿਹਾਤੀ ਤੋਂ ਕਾਂਗਰਸੀ ਉਮੀਦਵਾਰ ਬੀਬੀ ਸਤਿਕਾਰ ਕੌਰ ਗਹਿਰੀ ਨੂੰ ਮੂੰਹ ਦੀ  ਖਾਣੀ ਪਈ ਸੀ ਅਤੇ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਦੀਆਂ ਬਚਕਾਨਾ ਹਰਕਤਾਂ ਕਾਰਨ ਅਗਾਮੀ ਚੋਣਾਂ ’ਚ ਕਾਂਗਰਸੀ ਉਮੀਦਵਾਰ ਹਲਕੇ ’ਚ ਕਿਹੜਾ ਮੂੰਹ ਲੈ ਕੇ ਵੋਟਾਂ ਮੰਗਣ ਜਾਣਗੇ। ਓਧਰ ਵਿਧਾਨ ਸਭਾ ਹਲਕਾ ਫਿਰੋਜ਼ਪੁਰ ਸ਼ਹਿਰੀ ਤੋਂ ਕਾਂਗਰਸੀ ਵਿਧਾਇਕ ਸ: ਪਰਮਿੰਦਰ ਸਿੰਘ ਪਿੰਕੀ ਅਤੇ ਵਿਧਾਨ ਸਭਾ ਹਲਕਾ ਗੁਰੂਹਰਸਹਾਏ ਤੋਂ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਨਾਲ ਜਦੋਂ ਅਦਾਰਾ ਪੰਜਾਬ ਟਾਇਮਜ਼ ਦੇ ਇਸ ਪੱਤਰਕਾਰ ਨੇ  ਕਾਂਗਰਸ ਕਾਂਗਰਸ ਹਾਈ ਕਮਾਨ ਵਲੋਂ ਸੰਸਦ ਦੇ ਕੰਮ ਕਾਜ ਨੂੰ ਠੱਪ ਰੱਖਣ ਅਤੇ  ਜੀ ਐਸ ਟੀ ਵਰਗੇ ਅਹਿਮ ਬਿੱਲ ਪਾਸ ਨਾ ਹੋਣ ਬਾਰੇ ਪੁੱਛਿਆ ਤਾਂ ਉਹਨਾਂ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ  ਵੱਲੋਂ ਚੁੱਕੇ ਗਏ ਲਲਿਤ ਮੋਦੀ ਮੁੱਦੇ ਤੇ ਕੇਂਦਰੀ ਮੰਤਰੀ ਸੁਸ਼ਮਾਂ ਸਵਰਾਜ ਦੇ ਅਸਤੀਫੇ ਦੀ ਮੰਗ ਨੂੰ ਜਾਇਜ਼ ਮੰਨਦਿਆਂ ਕਿਹਾ ਕਿ ਕਾਂਗਰਸ ਦੇ ਸਾਸ਼ਨ ਕਾਲ ਦੌਰਾਨ ਜਦੋਂ ਵੀ ਕੇਂਦਰੀ ਮੰਤਰੀਆਂ ਤੇ ਇਲਜ਼ਾਮ ਲੱਗੇ  ਤਾਂ ਤੱਤਕਾਲੀਨ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵਲੋਂ ਤੁਰੰਤ ਮੰਤਰੀਆਂ ਦੇ ਅਸਤੀਫੇ ਮੰਗੇ ਗਏ ਪਰ ਮੌਜੂਦਾ ਪ੍ਰਧਾਨ ਮੰਤਰੀ ਜਾਣ ਬੁਝ ਕੇ ਮੌਨ ਧਾਰੀ ਬੈਠੇ ਹਨ।  ਸੰਸਦ ਦਾ ਕੰਮ ਕਾਜ ਨਾ ਚੱਲਣ ਦੇਣ ਕਾਰਨ  ਦੇਸ਼ ਭਰ ’ਚ ਕਾਂਗਰਸ ਅਤੇ ਇਸਦੇ ਆਗੂਆਂ ਦੀ ਫਜੀਹਤ ਹੋ ਰਹੀ ਹੈ।  ਦੇਸ਼ ਦੀ ਆਮ ਜਨਤਾ ਨੂੰ  ਸੰਸਦ ਦੇ ਮੌਨਸੂਨ ਸੈਸ਼ਨ ਦੌਰਾਨ ਸਭ ਤੋਂ ਵੱਧ ਆਸ  ਜੀ.ਐਸ.ਟੀ (ਗੁਡਸ ਐਂਡ ਸਰਵਿਸ ਟੈਕਸ) ਬਿਲ ਦੇ ਪਾਸ ਹੋਣ ਦੀ ਜਿਸ ਨਾਲ ਨਾ ਕੇਵਲ ਦੇਸ਼ ਦੀ ਤਰੱਕੀ ਵਿਚ 2 ਪ੍ਰਤੀਸ਼ਤ ਦੀ ਦਰ ਨਾਲ ਵਾਧਾ ਹੋਣਾ ਸੀ ਬਲਕਿ ਕਰੀਬ 35 ਤੋਂ 40 ਪ੍ਰਤੀਸ਼ਤ ਤੱਕ ਲੱਗਦੇ ਜਰੂਰੀ ਵਸਤਾਂ ਤੇ ਟੈਕਸਾਂ ਦੀ ਦਰ ਵੀ ਘੱਟ ਕੇ ਕਰੀਬ 20 ਪ੍ਰਤੀਸ਼ਤ ਰਹਿ ਜਾਣੀ ਸੀ ਜਿਸ ਨਾਲ ਦੇਸ਼ ਦੇ ਲੋਕਾਂ ਨੂੰ ਮਹਿੰਗਾਈ ਤੋਂ ਕਾਫੀ ਹੱਦ ਤੱਕ ਨਿਜਾਤ ਮਿਲ ਸਕਦੀ ਸੀ।

WRITTEN BY