Skip to content
Independent perspectives. Global stories.
BREAKING

ਐਨਡੀਏ ਸੰਸਦ ਮੈਂਬਰਾਂ ਵੱਲੋਂ ਕਾਂਗਰਸ ਵਿਰੁੱਧ ਪੈਦਲ ਮਾਰਚ

Share this story

d70803448 ਨਵੀਂ ਦਿੱਲੀ, 13 ਅਗਸਤ (ਪੀ. ਟੀ. ਲਾਇਵ)- ਸਦਨ ਵਿੱਚ ਕਾਂਗਰਸ ਦੇ ਲਗਾਤਾਰ ਵਿਰੋਧ ਦੇ ਸਿੱਟੇ ਵਜੋਂ ਅੱਜ ਮਾਨਸੂਨ ਸਮਾਗਮ ਬਿਨਾ ਕੰਮ-ਕਾਜ ਦੇ ਸਮਾਪਤ ਹੋ ਗਿਆ। ਕਾਂਗਰਸ ਦੇ ਇਸ ਰਵੱਈਏ ਵਿਰੁੱਧ ਅੱਜ ਐਨਡੀਏ ਨਾਲ ਸਬੰਧਿਤ ਮੈਂਬਰਾਂ ਨੇ ਜਿਨ੍ਹਾਂ ਵਿੱਚ ਸੀਨੀਅਰ ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ, ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਸਮੇਤ ਕਈ ਚੋਟੀ ਦੇ ਨੇਤਾ ਸ਼ਾਮਿਲ ਸਨ, ਵਿਜੇ ਚੌਕ ਤੋਂ ਲੈ ਕੇ ਰਾਸ਼ਟਰਪਤੀ ਭਵਨ ਤੱਕ ਆਪਣਾ ਵਿਰੋਧ ਪ੍ਰਗਟ ਕਰਨ ਦੇ ਲਈ ਪੈਦਲ ਮਾਰਚ ਕੀਤਾ। ਸਰਕਾਰ ਵੱਲੋਂ ਇਸ ਨੂੰ ਜਮਹੂਰੀਅਤ ਦੇ ਬਚਾਅ ਲਈ ਕੀਤਾ ਗਿਆ ਮਾਰਚ ਦੱਸਿਆ ਗਿਆ। ਇਸ ਮੌਕੇ ਭਾਜਪਾ ਨੇ ਕਿਹਾ ਕਿ ਜਿੱਥੇ ਸਰਕਾਰ ਦੇਸ਼ ਨੂੰ ਬਚਾਉਣ ਦੇ ਲਈ ਗੰਭੀਰ ਹੈ, ਉ¤ਥੇ

ਕਾਂਗਰਸ ਸਿਰਫ ਆਪਣੇ ਪਰਿਵਾਰ ਨੂੰ ਬਚਾਉਣ ਦੇ ਲਈ ਗੰਭੀਰ ਹੈ। ਸਦਨ ਵਿੱਚ ਕਾਂਗਰਸ ਦੇ ਰਵੱਈਏ ਵਿਰੁੱਧ ਹੁਣ ਐਨਡੀਏ ਦੇ ਸਹਿਯੋਗੀ ਦਲਾਂ ਨੇ ਉਸ ਦੀ ਹਕੀਕਤ ਨੂੰ ਜਨਤਾ ਤੱਕ ਪਹੁੰਚਾਉਣ ਦਾ ਮਤਾ ਪਾਸ ਕੀਤਾ ਹੈ। ਭਾਜਪਾ ਨੇਤਾ ਅਤੇ ਕੇਂਦਰੀ ਮੰਤਰੀ ਰਾਜੀਵ ਪ੍ਰਤਾਪ ਰੂਡੀ ਦਾ ਕਹਿਣਾ ਸੀ ਕਿ ਕਾਂਗਰਸ ਦਾ ਰਵੱਈਆ ਇਸ ਦੌਰਾਨ ਠੀਕ ਉਹੋ ਜਿਹਾ ਹੀ ਸੀ ਜਿਹੋ ਜਿਹਾ ਐਮਰਜੈਂਸੀ ਦੇ ਸਮੇਂ ਸੀ। ਐਨਡੀਏ ਸੰਸਦ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਹਿਣਾ ਸੀ ਕਿ ਕਾਂਗਰਸ ਸਿਰਫ ਸੱਤਾ ਦੀ ਲਾਲਚੀ ਹੈ ਅਤੇ ਉਹ ਸਤਾ ਵਿੱਚ ਕਿਸੇ ਵੀ ਸੂਰਤ ਵਿੱਚ ਬਣੇ ਰਹਿਣਾ ਚਾਹੁੰਦੀ ਹੈ। ਵੈਂਕਈਆ ਨਾਇਡੂ ਨੇ ਇਸ ਮੌਕੇ ਕਿਹਾ ਕਿ ਲੋਕਸਭਾ ਚੋਣਾਂ ਵਿੱਚ ਹਾਰ ਦੀ ਵਜ੍ਹਾ ਨੂੰ ਕਾਂਗਰਸ ਪਚਾ ਨਹੀਂ ਰਹੀ ਹੈ। ਇਸ ਲਈ ਉਹ ਅਜਿਹਾ ਕਰ ਰਹੀ ਹੈ। ਉਨ੍ਹਾਂ ਨੇ ਕਾਂਗਰਸ ਦੇ ਇਸ ਸੱਚ ਨੂੰ ਸਾਰਿਆਂ ਤੱਕ ਪਹੁੰਚਾਉਣ ਲਈ ਸੰਸਦ ਮੈਂਬਰਾਂ ਨੂੰ ਸੱਦਾ ਦਿੱਤਾ। ਸੰਸਦ ਵਿੱਚ ਕਾਂਗਰਸ ਦੇ ਰਵੱਈਏ ਤੋਂ ਨਾਰਾਜ਼ ਸਪੀਕਰ ਦਾ ਕਹਿਣਾ ਸੀ ਕਿ ਹਾਲੇ ਵੀ ਸੁਧਾਰ ਦੀ ਗੁੰਜਾਇਸ਼ ਮੌਜੂਦ ਹੈ, ਜਿਸ ਦੇ ਲਈ ਯਤਨ ਜਾਰੀ ਹਨ।

WRITTEN BY