Skip to content
Independent perspectives. Global stories.
BREAKING

ਝਾਰਖੰਡ ਵਿਖੇ ਦੇਵਘਰ ’ਚ ਭਾਜੜ 11 ਕਾਂਵੜੀਆਂ ਦੀ ਮੌਤ, 50 ਜ਼ਖਮੀ

Share this story

ਦੇਵਘਰ, 10 ਅਗਸਤ (ਪੀ. ਟੀ. ਲਾਇਵ)- ਝਾਰਖੰਡ ਦੇ ਦੇਵਘਰ ’ਚ ਮਚੀ ਭਾਜੜ ਕਾਰਨ 11 ਸ਼ਰਧਾਲੂਆਂ ਦੀ ਮੌਤ ਹੋ ਗਈ, ਜਦ ਕਿ 50 ਸ਼ਰਧਾਲੂ ਜ਼ਖ਼ਮੀ ਹੋ ਗਏ।ਜ਼ਖ਼ਮੀਆਂ ਨੂੰ ਸਦਰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ।ਦ¤ਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਸਵੇਰੇ ਤਕਰੀਬਨ 5 ਵਜੇ ਹੋਇਆ।ਸਾਵਣ ਦਾ ਦੂਜਾ ਸੋਮਵਾਰ ਹੋਣ ਕਾਰਨ ਇ¤ਥੇ ਕਾਫ਼ੀ ਭੀੜ ਸੀ। ਇਸ ਦੌਰਾਨ ਕਤਾਰ ਵਿੱਚ ਖੜ੍ਹੇ ਕਾਂਵੜੀਏ ਬੇਕਾਬੂ ਹੋ ਗਏ ਅਤੇ ਭਾਜੜ ਮਚ ਗਈ, ਜਿਸ ਦੌਰਾਨ ਇੱਕ ਔਰਤ ਸਮੇਤ 11 ਕਾਂਵੜੀਆਂ ਦੀ ਮੌਤ ਹੋ ਗਈ। ਕੁਝ ਗੰਭੀਰ ਜ਼ਖਮੀਆਂ ਨੂੰ ਲਲਿਤ ਹਸਪਤਾਲ ’ਚ ਦਾਖਲ ਕਰਾਇਆ ਗਿਆ ਹੈ। ਹੁਣ ਤੱਕ ਕੇਵਲ 5 ਮ੍ਰਿਤਕਾਂ ਦੀ ਸ਼ਨਾਖਤ ਹੋਈ ਹੈ। ਇਸ ਹਾਦਸੇ ਤੋਂ ਬਾਅਦ ਇ¤ਕ ਵਾਰ ਫਿਰ ਮੰਦਿਰ ਪ੍ਰਸ਼ਾਸਨ ਦੇ ਇੰਤਜ਼ਾਮ ਤੇ ਪ੍ਰਸ਼ਾਸਨ ਦੀ ਸੁਰ¤ਖਿਆ ਵਿਵਸਥਾ ’ਤੇ ਸਵਾਲ ਖੜੇ ਹੋ ਰਹੇ ਹਨ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਘਟਨਾ ਉ¤ਪਰ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਰਾਂਚੀ ਵਿੱਚ ਮੁੱਖ ਮੰਤਰੀ ਰਘੂਵਰ ਦਾਸ ਨੇ ਘਟਨਾ ਉ¤ਪਰ ਦੁੱਖ ਪ੍ਰਗਟ ਕਰਦੇ ਹੋਏ ਜ਼ਖਮੀ ਕਾਂਵੜੀਆਂ ਦੇ ਬਿਹਤਰ ਇਲਾਜ ਦਾ ਆਦੇਸ਼ ਦਿੱਤਾ ਹੈ। ਮ੍ਰਿਤਕਾਂ ਦੇ ਵਾਰਿਸਾਂ ਨੂੰ 2-2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ। ਦੂਜੇ ਪਾਸੇ ਉ¤ਚ ਪੱਧਰੀ ਕਮੇਟੀ ਗਠਿਤ ਕਰਕੇ ਆਈਏਐਸ ਰਾਹੁਲ ਪੁਰਵਾਰ ਨੂੰ ਦੇਵ ਘਰ ਦਾ ਸਪੈਸ਼ਲ ਡੀਸੀ ਅਤੇ ਆਈਪੀਐਸ ਮੁਰਾਰੀ ਲਾਲ ਮੀਣਾ ਨੂੰ ਦੇਵਘਰ ਜ਼ਿਲ੍ਹੇ ਦਾ ਸਪੈਸ਼ਲ ਐਸਪੀ ਨਿਯੁਕਤ ਕੀਤਾ ਗਿਆ ਹੈ। ਇਹ ਸਾਰੇ ਅਧਿਕਾਰੀ ਦੇਵ ਘਰ ਵਿੱਚ ਰਹਿ ਕੇ ਪੂਰੇ ਪ੍ਰਬੰਧਾਂ ਦੀ ਦੇਖ-ਭਾਲ ਕਰਨਗੇ। ਪ੍ਰਾਪਤ ਵੇਰਵੇ ਅਨੁਸਾਰ ਦੂਸਰੇ ਸੋਮਵਾਰ ਦੇ ਮੁਕਾਬਲੇ ਇਸ ਵਾਰ ਵੱਧ ਭੀੜ ਬਾਬਾਧਾਮ ਪਹੁੰਚੀ। ਕਾਂਵੜੀਆਂ ਦੀ ਕਤਾਰ ਡਾਬਰ ਗਰਾਮ ਪਾਰ ਕਰਕੇ ਸਵੇਰੇ ਤਕਰੀਬਨ 5 ਵਜੇ ਦਾ ਸਮਾਂ ਸੀ। ਕਤਾਰ ਉ¤ਪਰ ਦਬਾਅ ਵਧਣਾ ਸ਼ੁਰੂ ਹੋ ਗਿਆ। ਇਸ ਦੌਰਾਨ ਕੁਝ ਕਾਂਵੜੀਏ ਬੇਲਗਾਮ ਹੋ ਗਏ ਅਤੇ ਕਤਾਰ ਵਿੱਚ ਲੇਟ ਗਏ। ਇਸੇ ਮੌਕੇ ਸਤਸੰਗ ’ਚੋਂ 200 ਤੋਂ ਵਧ ਕਾਂਵੜੀਏ ਕਤਾਰ ਵੱਲ ਵਧੇ, ਜਿਨ੍ਹਾਂ ਨੇ ਜਬਰੀ ਕਤਾਰ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਇਹ ਹਾਦਸਾ ਵਾਪਰ ਗਿਆ।

WRITTEN BY