Skip to content
Independent perspectives. Global stories.
BREAKING

ਹਰਿਆਣਾ ਬਿਜਲੀ ਸਪਲਾਈ ਦੀ ਵਧੀਆ ਵਿਵਸਥਾ ਯਕੀਨੀ ਬਣਾਏਗੀ : ਮਨੋਹਰ ਲਾਲ

Share this story

ਚੰਡੀਗੜ੍ਹ, 9 ਅਗਸਤ (ਨਾਗਪਾਲ)- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪੂਰੇ ਸੂਬੇ ਵਿਚ ਲੋਕਾਂ ਨੂੰ ਵਧੀਆ ਬਿਜਲੀ ਸਪਲਾਈ ਦੀ ਵਿਵਸਥਾ ਯਕੀਨੀ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਪੇਂਡੂ ਖੇਤਰਾਂ ਵਿਚ ਬਿਜਲੀ ਦੀ ਸਮੱਸਿਆ ਹਲ ਕਰਨ ਦੇ ਲੲ ‘ਮਹਾਰਾ ਗਾਵ ਜਗਮਗ ਗਾਵ’ ਯੋਜਨਾ ਸ਼ੁਰੂ ਕੀਤੀ ਗਈ ਹੈ, ਜਿਸਦੇ ਤਹਿਤ ਲੋਕਾਂ ਨੂੰ 24

ਘੰਟੇ ਤੱਕ ਬਿਜਲੀ ਸਪਲਾਈ ਮਿਲੇਗੀ। ਮੁੱਖ ਮੰਤਰੀ 5 ਕਰੋੜ 57 ਲੱਖ ਦੀ ਲਾਗਤ ਨਾਲ ਤਿਆਰ ਹਾਂਸੀ ਰੋਡ ਕਰਨਾਲ, ਮਧੂਬਨ ਅਤੇ ਸੀਦਪੁਰ 33-33 ਕੇਵੀ ਸਬ ਸਟੇਸ਼ਨ ਜਨਤਾ ਨੂੰ ਸਮਰਪਿਤ ਕਰਨ ਬਆਦ ਹਾਜ਼ਰ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ।

WRITTEN BY