Skip to content
Independent perspectives. Global stories.
BREAKING

ਡੀ.ਸੀ. ਖਰਬੰਦਾ ਦੇ ਟ੍ਰੇਨਿੰਗ ਤੋਂ ਆਉਣ ਤੇ ਪ੍ਰਬੰਧਕੀ ਕੰਪਲੈਕਸ ’ਚ ਵੀ ਪਰਤੀਆਂ ਰੌਣਕਾਂ

Share this story

ਫਿਰੋਜ਼ਪੁਰ, 1 ਅਗਸਤ (ਸਤਨਾਮ ਭੁੱਲਰ)- ਜ਼ਿਲ੍ਹਾ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਇੰਜੀਨੀਅਰ ਡੀ.ਪੀ.ਐਸ ਖਰਬੰਦਾ ਦੇ ਡੇਢ ਮਹੀਨਾ ਸਰਕਾਰੀ ਟ੍ਰੇਨਿੰਗ ਤੇ ਚਲੇ ਜਾਣ ਕਾਰਨ ਵਿਰਾਨ ਪਏ ਪ੍ਰਬੰਧਕੀ ਕੰਪਲੈਕਸ  ਚ ਫਿਰ ਤੋਂ ਰੌਣਕਾ ਪਰਤ ਆਈਆਂ ਹਨ।  ਡੀ.ਸੀ. ਸ: ਖਰਬੰਦਾ ਦੀ ਰਹਿਨੁਮਾਈ ਹੇਠ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਫਿਰ ਤੋਂ  ਵਿਕਾਸ ਦੀਆਂ ਲੀਹਾਂ ਸਰ ਕਰਨ ਲੱਗਾ ਹੈ। ਡਿਪਟੀ ਕਮਿਸ਼ਨਰ ਦੀ ਆਹਟ ਨਾਲ ਜਿਥੇ ਸਮੁੱਚੇ ਪ੍ਰਸ਼ਾਸਨ ਦੇ ਕੰਮ ਕਾਜ ਵਿਚ ਗਰਮਾਹਟ ਆ ਚੁੱਕੀ ਐ ਉਥੇ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ, ਵਿਕਾਸ ਪ੍ਰੋਜੈਕਟਾਂ  ਅਤੇ ਸਮਾਜਿਕ ਜਿੰਮੇਵਾਰੀਆਂ ਵਾਲੇ ਕਾਰਜ ਨੇਪਰੇ  ਚਾੜਨ ਲਈ ਪ੍ਰਸ਼ਾਸਨਿਕ ਸਰਗਰਮੀਆਂ ’ਚ ਅਥਾਹ ਵਾਧਾ ਹੋਇਆ ਹੈ

। ਡਿਪਟੀ ਕਮਿਸ਼ਨਰ ਵੱਲੋਂ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਅਤੇ  ਪ੍ਰਸ਼ਾਸ਼ਨਿਕ ਫਰਜਾਂ ਨੂੰ ਅਦਾ ਕਰਨ ਲਈ ਬੁਲਾਈਆਂ ਜਾ ਰਹੀਆਂ ਮੀਟਿੰਗਾਂ ਨਾਲ  ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਚ ਰੌਣਕਾਂ ਨਾਲ ਸਰਕਾਰੀ ਦਫਤਰਾਂ ਵਿਚ ਘੱਟੇ ਨਾਲ ਭਰੀਆਂ ਪਈਆਂ ਵਿਕਾਸਮੁਖੀ ਫਾਈਲਾਂ ਦਾ ਚਲਣਾ ਸ਼ੁਰੂ ਹੋ ਜਾਣ ਕਾਰਨ ਮੀਟਿੰਗ ਹਾਲ ਵਿਕਾਸ ਸਰਗਮੀਆਂ ਦਾ ਕੇਂਦਰ ਬਣ ਗਿਆ ਹੈ। ਬੇਸ਼ੱਕ ¦ਮਾ ਸਮਾਂ ਚਲਣ ਵਾਲੀਆਂ ਮੀਟਿੰਗਾਂ ਚੋਂ ਕੰਮਚੋਰ ਬਹੁਤੇ ਅਧਿਕਾਰੀ ਖਫਾ ਹੋ ਕੇ ਡੀ.ਸੀ. ਸਾਹਿਬ ਨੂੰ ਕੋਸਦੇ ਰਹਿੰਦੇ ਹਨ ਪ੍ਰੰਤੂ ਡਿਪਟੀ ਕਮਿਸ਼ਨਰ ਇੰਜ. ਡੀ.ਪੀ.ਐਸ ਖਰਬੰਦਾ ਵਲੋਂ ਖੁਦ ਵਿਕਾਸ ਕਾਰਜ ਦੀਆਂ ਬਾਰੀਕੀਆਂ ਤੇ ਜਿਆਦਾ ਆਪਣੇ ਹੱਥੀ ਕਾਗਜ਼ ਪੈਨ ਸਮਝਾਏ ਜਾਂਦੇ ਕੰਮਾਂ ਦੇ ਢੰਗ ਤਰੀਕੇ ਅਤੇ ਪੁਛੇ ਜਾਣ ਵਾਲੇ ਪ੍ਰਸ਼ਨ ਜਿਥੇ ਉਹਨਾਂ ਦੀ ਕਾਬਲੀਅਤ ਦਾ ਪ੍ਰਗਟਾਵਾ ਕਰਦੇ ਹਨ ਉਥੇ ਸੰਬੰਧ ਅਧਿਕਾਰੀ ਜਵਾਬ ਤਲਬੀ ਦੇ ਡਰੋਂ ਤਸੱਲੀਬਖਸ਼ ਕੰਮ ਨੇਪਰੇ ਚਾੜਨ ਲਈ ਮਜਬੂਰੀ ਵਸ ਫਰਜ ਨਿਭਾਉਣ ਨੂੰ ਤਰਜੀਹ ਦੇਣ ਲੱਗੇ ਹਨ। ਟਰੇਨਿੰਗ ਕਰਕੇ ਪਰਤੇ ਡੀ.ਸੀ. ਵੱਲੋਂ ਆਪਣਾ ਦਫਤਰ ਅਤੇ ਘਰ ਦੋਵੇਂ ਹੀ ਵਿਕਾਸਮੁਖੀ ਮੀਟਿੰਗਾਂ ਦਾ ਕੇਂਦਰ ਬਣਾ ਦਿਤੇ ਗਏ ਹਨ।

WRITTEN BY