Skip to content
Independent perspectives. Global stories.
BREAKING

ਸਿੱਖ ਕਮਿਊਨਿਟੀ ਵੱਲੋਂ ਵਾੲ੍ਹੀਟ ਹਾਊਸ ਸਾਹਮਣੇ ਬਾਪੂ ਸੂਰਤ ਸਿੰਘ ਖਾਲਸਾ ਦੀ ਹਮਾਇਤ ’ਚ ਪ੍ਰਦਰਸ਼ਨ

Share this story

ਵਾਸ਼ਿੰਗਟਨ ਡੀਸੀ, 25 ਜੁਲਾਈ (ਡਾ. ਸੁਰਿੰਦਰ ਗਿੱਲ)- ਪੰਜਾਬ ਪੁਲਿਸ ਵੱਲੋਂ ਬਾਪੂ ਸੂਰਤ ਸਿੰਘ ਖਾਲਸਾ ਨੂੰ ਉਨ੍ਹਾਂ ਦੇ ਘਰ ਹਸਨਪੁਰ ਤੋਂ ਜ਼ਬਰਦਸਤੀ ਚੁੱਕਣ ਅਤੇ ਹਮਾਇਤੀ ਸਿੰਘਾਂ ’ਤੇ ਅੰਨ੍ਹੇਵਾਹ ਤਸ਼ੱਦਦ ਢਾਉਣ ਦੇ ਰੋਸ ਵਜੋਂ ਵਾਸ਼ਿੰਗਟਨ ਡੀਸੀ ਮੈਟਰੋਪੁਲਿਟਨ ਏਰੀਏ ਦੇ ਨੌਜਵਾਨਾਂ ਅਤੇ ਬੀਬੀਆਂ ਵੱਲੋਂ ਇੱਕ ਵਿਸ਼ਾਲ ਰੋਸ ਮਾਰਚ ਅਤੇ ਪ੍ਰਦਰਸ਼ਨ ਵਾੲ੍ਹੀਟ ਹਾਊਸ ਦੇ ਸਾਹਮਣੇ ਕੀਤਾ, ਜਿਸ ਵਿੱਚ ਸੈਂਕੜੇ ਨੌਜਵਾਨਾਂ ਤੇ ਨੌਜਵਾਨ ਬੀਬੀਆਂ ਵੱਲੋਂ ਤਖਤੀਆਂ ਜਿਨ੍ਹਾਂ ਉੱਪਰ ਬਾਪੂ ਸੂਰਤ ਸਿੰਘ ਦੀਆਂ ਤਸਵੀਰਾਂ ਤੋਂ ਇਲਾਵਾ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਬੈਨਰ ਲੱਗੇ ਸਨ, ਚੁੱਕੇ ਹੋਏ ਸਨ। ਵਿਖਾਵਾਕਾਰੀਆਂ ਨੇ ਜਿੱਥੇ ਉਨ੍ਹਾਂ ਸਰਕਾਰ ਅਤੇ ਜੁਡੀਸ਼ਰੀ ਦੇ ਡਬਲ ਸਟੈਂਡਰਡ ਪ੍ਰਤੀ ਕੋਸਿਆ ਉੱਥੇ ਉਨ੍ਹਾਂ ਘੱਟ ਗਿਣਤੀਆਂ

ਨਾਲ ਕੀਤੇ ਜਾ ਰਹੇ ਧੱਕੇ ਸਬੰਧੀ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਪੰਜਾਬ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਬਾਰੇ ਇਕੱਠ ਨੇ ਕਿਹਾ ਕਿ ਬਾਦਲ ਸਰਕਾਰ ਚਾਹੇ ਤਾਂ ਬੰਦੀ ਸਿੰਘਾਂ ਨੂੰ ਤੁਰੰਤ ਛੱਡ ਸਕਦੀ ਹੈ। ਚਾਹੇ ਉਨ੍ਹਾਂ ਨੂੰ ਜ਼ਮਾਨਤ ਰਾਹੀਂ ਰਿਹਾਅ ਕਰਕੇ ਸਿੱਖਾਂ ਦੇ ਮਨ ਜਿੱਤੇ ਪਰ ਉਹ ਸਿੱਖਾਂ ਪ੍ਰਤੀ ਆਪਣੀ ਦੋਹਰੀ ਰਾਜਨੀਤੀ ਸਦਕਾ ਕੇਂਦਰ ਅਤੇ ਬੀਜੇਪੀ ਨੂੰ ਖੁਸ਼ ਕਰ ਰਹੀ ਹੈ, ਜਿਸ ਕਰਕੇ ਇਸ ਦਾ ਖਮਿਆਜ਼ਾ ਆਉਂਦੇ ਸਮੇਂ ਵਿੱਚ ਭੁਗਤਣਾ ਪਵੇਗਾ।
ਬੁਲਾਰਿਆਂ ਨੇ ਇਹ ਵੀ ਕਿਹਾ ਕਿ ਸੁਪਰੀਮ ਕੋਰਟ ਨੇ ਪੱਖ ਪੂਰਦਿਆਂ ਰਾਜਾਂ ਨੂੰ ਕਿਹਾ ਹੈ ਕਿ ਉਹ ਆਪਣੀ ਮਰਜ਼ੀ ਕਰਨ, ਪਰ ਪੰਜਾਬ ਸਰਕਾਰ ’ਤੇ ਕੋਈ ਅਸਰ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਬਾਪੂ ਸੂਰਤ ਸਿੰਘ ਖਾਲਸਾ ਸ਼ਹੀਦੀ ਪ੍ਰਾਪਤ ਕਰ ਗਏ ਤਾਂ ਪੰਜਾਬ ਦੇ ਹਾਲਾਤ ’ਤੇ ਕਾਬੂ ਪਾਉਣਾ ਮੁਸ਼ਕਿਲ ਹੋ ਜਾਵੇਗਾ ਅਤੇ ਮਰਨ ਵਰਤ ’ਤੇ ਉਨ੍ਹਾਂ ਦੀ ਜਗ੍ਹਾ ਹੋਰ ਸਿੰਘ ਬੈਠ ਜਾਣਗੇ ਅਤੇ ਇਹ ਕਾਰਵਾਈ ਇੱਕ ਸੰਘਰਸ਼ ਯੁੱਧ ਬਣ ਜਾਵੇਗਾ, ਜਿਸ ਨੂੰ ਰੋਕਣਾ ਮੁਸ਼ਕਿਲ ਹੀ ਨਹੀਂ ਸਗੋਂ ਨਾਮੁਮਕਿਨ ਹੋਵੇਗਾ। ਉਨ੍ਹਾਂ ਇਸ ਕੈਂਡਲ ਵਿਜਨ ਰਾਹੀਂ ਸਰਕਾਰ ਨੂੰ ਸੁਚੇਤ ਕੀਤਾ ਕਿ ਉਹ ਬੰਦੀ ਸਿੰਘਾਂ ਨੂੰ ਰਿਹਾਅ ਕਰਕੇ ਬਾਪੂ ਸੂਰਤ ਸਿੰਘ ਨੂੰ ਵੀ ਬਚਾਵੇ।

WRITTEN BY